ਬਜਟ ਵਿੱਚ- ਖੇਤੀ ਅਤੇ ਉਦਯੋਗਾ ਦੇ ਵਿਕਾਸ ਅਤੇ ਰੁਜਗਾਰ ਵਧਾਉਣ ਲਈ ਕੁਝ ਵੀ ਨਹੀ - ਡਾ. ਸ.ਸ. ਛੀਨਾ
ਉਤਪਾਦਨ, ਆਮਦਨ ਅਤੇ ਖਰੀਦ ਮੁਕਤੀ ਵਿੱਚ ਵਾਧਾ, ਅਰਥਿਕਤਾ ਦਾ ਅਧਾਰ ਬਣਦਾ ਹੈ ਪਰ ਇਸ ਬਜਟ ਵਿੱਚ ਇਸ ਸੰਬੰਧੀ ਕੁਝ ਨਹੀ। ਪਿੰਡਾ ਦੇ ਵਿਕਾਸ, ਖੇਤੀ ਅਧਾਰਿਤ ਉਦਯੋਗਾ ਲਈ ਕੁਝ ਨਹੀ ਰਖਿਆ ਗਿਆ। 5 ਏਕੜ ਤੋ ਘਟ ਜੋਤ ਵਾਲੇ ਕਿਸਾਨਾ ਨੂੰ ਸਲਾਨਾ 6000 ਰੂਪਏ ਜਾਂ ਮਹੀਨੇ ਵਿੱਚ 500 ਰੂਪਏ ਕੁਲ ਵਾ ਨਹੀ ਜਦੋ ਕਿ ਪਹਿਲਾ ਹੀ ਬਿਜਲੀ ਅਤੇ ਹੋਰ ਸਬਨਿਡਿਆ ਦੀ ਮਾਂਤਰਾ ਇਸ ਤੋ ਜਿਆਦਾ ਹੈ। ਅਸੰਗਠਿਤ ਖੇਤਰ ਦੇ 10 ਕਰੋੜ ਲੋਕਾ ਲਈ ਪੈਨਸ਼ਨ ਦੀ ਵਿਵਸਥਾ ਕਰਣੀ ਚੰਗੀ ਗੱਲ ਹੈ ਫਿਰ ਮੱਧ ਦਰਜੇ ਨੂੰ 5 ਲੱਖ ਤਕ ਦੀ ਆਮਦਨ ਤੋ ਟੈਕਸ ਮੁਕਤ ਕਰਨਾ ਸ਼ਲਾਘਾ ਯੋਗ ਹੈ, ਮਨਰੇਗਾ ਲਈ 60000 ਕਰੋੜ ਰਖਣੇ ਸਲਾਹੁਣਯੋਗ ਹੈ। ਕੁਲ ਮਿਲਾ ਕੇ ਇਹ ਬੱਜਟ ਚੋਣਾਂ ਨੂੰ ਸਾਹਮਣੇ ਰੱਖ ਕੇ ਪੇਸ਼ ਕੀਤਾ ਗਿਆ ਹੈ।