ਬਸੰਤ - ਵਿਨੋਦ ਫ਼ਕੀਰਾ

ਰੁੱਤ ਹੈ ਮੌਲੀ ਸਜੱਣਾ,
ਜਿਸ ਨੇ ਆਸਾਂ ਨੂੰ ਜਗਾਇਆ।
ਹਰ ਟਾਹਣੀ ਤੇ ਹੁਣ,
ਬੂਰ ਹੈ ਆਇਆ।
ਪੰਛੀ ਚਹਿਕਣ ਅੰਬਰੀ,
ਸਮਾਂ ਸੁਹਾਵਣਾ ਆਇਆ,
ਰੰਗ ਬਿਰੰਗੇ ਫੁੱਲਾਂ ਨੇ,
ਫਲਵਾੜੀਆਂ ਨੂੰ ਮਹਿਕਾਇਆ।
ਬਾਲ ਤੇ ਗੁੱਭਰੂਆਂ ਨੇ ਮਿਲ,
ਪਤੰਗਾਂ ਨੂੰ ਉਡਾਇਆ।
ਲਾ ਕੇ ਪੇਚੇ ਅਸਮਾਨ'ਚ,
ਸਭ ਨੇ ਦਿਲ ਬਹਿਲਾਇਆ।
ਕਰ ਪੂਜਾ ਮਾਂ ਸਰਸਵਤੀ ਦੀ,
ਕਾਦਰ ਦਾ ਗੁਣਗਾਣ ਹੈ ਗਾਇਆ।
ਰੰਗ ਬਸੰਤੀ ਨੇ ਸੀ ਸਾਨੂੰ,
ਦੇਸ ਭਗਤੀ ਦਾ ਰੰਗ ਚੜਾਇਆ।
ਜਾਂਦੀ ਠੰਡ ਨੂੰ ਵੇਖ ਕੇ,
ਗਰੀਬਾਂ ਨੇ ਸ਼ੁਕਰ ਮਨਾਇਆ,
ਕ੍ਰਿਪਾ ਕਰੀਂ ਮੇਰੇ ਦਾਤਿਆ,
ਬਸੰਤ ਬਹਾਰਾਂ ਲੈ ਕੇ ਆਇਆ।
ਜੀਵਨ ਹੋ ਜਾਵੇ ਰੰਗਲਾ,
ਭਾਗਾਂ ਵਾਲਾ ਦਿਨ ਹੈ ਆਇਆ।
ਹੋਵੇ ਵਿੱਚ ਨਸੀਬਾਂ ਦੇ ਦਿਨ ਇਹ,
'ਫ਼ਕੀਰਾ' ਸੁੱਖਾਂ ਸੰਗ ਜਾਵੇ ਮਨਾਇਆ।
ਰੁੱਤ ਹੈ ਮੌਲੀ ਸਜੱਣਾ,
ਜਿਸ ਨੇ ਆਸਾਂ ਨੂੰ ਜਗਾਇਆ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com