'ਕਹੋ - ਕਿਆ ,ਕਹੋਗੇ ' - ਰਣਜੀਤ ਕੌਰ ਤਰਨ ਤਾਰਨ
ਅਮਰੀਕਾ ਵਿਚ 9ਸਤੰਬਰ 2001 ਨੂੰ ਇਕ ਵੱਡੀ ਅਤਿਵਾਦੀ ਦੁਰਘਟਨਾ ਹੋਣ ਤੇ ਹਰ ਅਮਰੀਕੀ ਓਸਾਮਾ ਬਿਨ ਲਾਦੇਨ ਦਾ ਜਾਨੀ ਦੁਸ਼ਮਣ ਬਣ ਗਿਆ ਤੇ ਉਸਨੂੰ ਲੱਭ ਕੇ ਮਾਰਨ ਦੀ ਜਦੋ ਜਹਿਦ ਵਿਚ ਰੁੱਝ ਗਿਆ।ਕਿਸੇ ਨੂੰ ਵੀ ਲਾਸ਼ਾਂ ਦੇ ਮੁੱਲ ਵੱਟਣ ਦਾ ਸਵਾਰਥ ਨਹੀਂ ਸੁਝਿਆ।ਅਗਰ ਅਜਿਹਾ ਭਾਰਤ ਵਿਚ ਹੁੰਦਾ ਤਾਂ ਕੀ ਭਾਰਤੀ ਇੰਨੀ ਦੇਸ਼ ਭਗਤੀ ਵਿਖਾਂਉਂਦੇ ? ਭਾਵੇਂ ਚੀਫ ਮਾਰਸ਼ਲ਼ ਭਾਰਤ ਨੇ 4ਮਈ ਨੂੰ ਓਸਾਮਾ ਦੇ ਮਾਰੇ ਜਾਣ ਬਾਦ ਬਿਆਨ ਦਾਗਿਆ ਕਿ ਭਾਰਤੀ ਫੋਜ ਕੋਲ ਵੀ ਅਧੁਨਿਕ ਤਕਨੀਕ ਤੇ ਤਾਕਤ ਹੈ। ਰਾਫੇਲ ਜਹਾਜ ,ਬੋਫਰਜ਼ ਤੋਪਾਂ ਤੇ ਤਾਬੂਤਾਂ ਦੇ ਸੌਦੇ ਯਾਦ ਆਉਂਦੇ ਹੀ ਸਵਾਲ ਚੋਂ ਸਵਾਲ ਉਭਰਦੇ ਆ ਰਹੇ ਹਨ;- ਅਤਿਵਾਦੀ ਕੌਣ ਹੈ? ਕੌਣ ਦੇ ਸਕੇਗਾ ਜਵਾਬ ? ਕਹੋ ਕਿਆ ਕਹੋਗੇ?
+-ਪਿਆਜ਼ ਸਟਾਕ ਕਰਨਾ ਅਰਾਜਕਤਾ ਫੇੈਲਾਉਣਾ ਦਹਿਸ਼ਤ ਫੈੇਲਾਉਣਾ ਨਹੀਂ ਤਾਂ ਕੀ ਹੈ?
1,ਕੀ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ,ਕਮਲ ਨਾਥ ਓਸਾਮਾ ਤੋਂ ਘੱਟ ਅਤਿਵਾਦੀ ਹਨ?
2.ਡਿਪਟੀ ਕੁਲੈਕਟਰ ਨੂੰ ਆਨ ਡਿਉਟੀ ਸ਼ਰੇਆਮ ਜਿੰਦਾ ਜਲਾਉਣ ਵਾਲੇ ਜਸਟਿਸ ਲੋਹੀਆ ਨੂੰ ਮਾਰਨ ਵਾਲੇ ਘਟ ਗਿਣਤੀ ਕੌਮਾਂ ਤੇ ਜੁਲਮ ਢਾਹੁਣ ਵਾਲੇ....ਕੌਣ ਹਨ?
3.ਸੁਤਿਆਂ ਨੂੰ ਕਾਰਾਂ ਹੇਠ ਦਰੜਨ ਵਾਲੇ
4.ਜੈਸਿਕਾ ਲਾਲ ,ਨੈਂਨਾਂ,ਦਾਮਿਨੀ,ਕਿਰਨਜੀਤ,ਬੱਚੀ ਆਸਫਾ ਦੇ ਕਾਤਲਾਂ ਨੂੰ,ਮਿੰਟ ਮਿੰਟ ਹੁੰਦੇ ਬਲਾਤਕਾਰਾਂ ਨੂੰ,ਭਰੂਣਹੱਤਿਆ,ਦਾਜ ਦੀ ਬਲੀ ਨੂੰ ਕਿਹੜਾ ਵਾਦ ਕਿਹਾ ਜਾਏਗਾ?
ਤਾਜ ਹੋਟਲ ,ਓਬਰਾਏ ਹੋਟਲ ਵਿਚ ਵਹਾਏ ਬੇਗੁਨਾਹ ਖੂਨ ਦੇ ਜਿੰਮੇਵਾਰ ਅਯਾਸ਼ੀ ਕਰ ਰਹੇ ਹਨ,ਉਹ ਕੌਣ ਹਨ?
6.ਰਿਸ਼ੀਆਂ,ਮੁਨੀਆਂ ਦੇ ਪਹਿਰਾਵੇ ੇਿਵਚ ਅਸੀਮਾਂ ਨੰਦ ,ਨਿਤਿਆ ਨੰਦ,ਪ੍ਰਗਿਆ ਸਾਧਵੀ,ਇਛਾਧਾਰੀ,ਆਸਾਰਾਮ,ਨਰਾਇਣ,ਰਾਮਪਾਲ,ਰਾਧੇ ਮਾਂ,ਰਹੀਮ,ਹੁਣ ਤਕ ਸ਼ਰੇਆਮ ਅਤਿਵਾਦੀ ਹਰਕਤਾਂ ਕਰਕੇ ਅਤਿਵਾਦ ਫੈੇਲਾਅ ਰਹੇ ਸਨ-ਕੌਣ ਹਨ ਇਹ?
7.ਅਨੇਕਾਂ ਖੂੰਨੀ ਜਿਨ੍ਹਾਂ ਵਿਚੋਂ ਬਹੁਤੇ ਸਿਆਸੀ ਨੇਤਾ ਹਨ,ਦਨਦਨਾਂੳਂਦੇ ਫਿਰ ਰਹੇ ਹਨ,ਇਹਨਾਂ ਦੀਆਂ ਗਤੀਵਿਧੀਆਂ ਨੂੰ ਅਤਿਵਾਦ ਕਹਿਣਾ ਕੀ ਅਤਿਕਥਨੀ ਹੈ ?
8.ਕਈ ਵਿਧਾਇਕ ਆਪਣੇ ਸਕਤਰਾਂ ਸਮੇਤ ਨਜ਼ਾਇਜ਼ ਧੰਦੇ ਕਰਦੇ ਫੜੇ ਗਏ,ਕਈ ਛੁਪੇ ਹਨ,ਨਸ਼ੇ ਦੇ ਕਾਰਖਾਨੇ ਚਲਾਉਣ ਵਾਲੇ-ਇਹ ਕੌਣ ਹਨ?
9.ਕੀ ਭ੍ਰਿਸ਼ਟਾਚਾਰੀ,ਰਿਸ਼ਵਤਖੌਰੀ,ਮਿਲਾਵਟਖੋਰੀ,ਕੁਨਬਾਪਰਵਰੀ,ਤਾਨਾਸ਼ਾਹੀ-ਦਹਿਸ਼ਤਗਰਦੀ ਨਹੀਂ ਹੈ?
10.ਕੀ ਸਮਾਜਿਕ ਸੋਸ਼ਣ ਕਰਨ ਵਾਲੇ ,ਅੰਧਵਿਸ਼ਵਾਸ਼ ਫੇੈਲਾਉਣ ਵਾਲੇ ਸਾਂਈ,ਬਾਬੇ ਲੁਕਵੇਂ ਦਹਿਸ਼ਤਗਰਦ ਨਹੀਂ ਹਨ?
11.ਭੁੱਖਮਰੀ,ਬੇਰੁਜ਼ਗਾਰੀ,ਫੈੇਲਾਉਣਾ ਸ਼ਰਾਬ ਦੇ ਕਾਰਖਾਨੇ ਚਲਾਉਣ ਵਾਲੇ,ਨਸ਼ੇ ਵੇਚਣ ਵਾਲੇ ,ਅਨਾਜ ਪਿਆਜ਼ ਜਮਾਂਖੌਰੀ ਕਰਨ ਵਾਲੇ,ਖਾਣ ਪੀਣ ਦੀਆਂ ਵਸਤਾਂ ਚ ਰਸਾਇਣਕ ਜ਼ਹਿਰ ਮਿਲਾਉਣ ਵਾਲੇ ਅਤਿਵਾਦੀ ਨਹੀਂ ਤਾਂ ਕੌਣ ਹਨ?
12.ਯੂ.ਪੀ ਸਰਕਾਰ ਅਤੇ ਪੰਜਾਬ ਸਰਕਾਰ ਦਾ ਲਾਠੀ ਰਾਜ,ਅਥਰੂ ਬੰਬ ਨਹੀਂ ਤਾਂ ਹੋਰ ਕੀ ਹੈ?
13.ਇਕੀਵੀਂ ਸਦੀ ਵਿਚ ਕਈ ਸਥਾਨਾਂ ਤੇ ਬਿਜਲੀ ਨਹੀ ਹੈ,ਸਕੂਲ ਨਹੀਂ ਹਸਪਤਾਲ ਨਹੀਂ-ਕੀ ਹਨੇਰਾ ਤੇ ਬੀਮਾਰੀਆਂ ਫੈੇਲਾਉਣਾ ਦਹਿਸ਼ਤਗਰਦੀ ਤੋਂ ਘੱਟ ਹੈ?
14.ਵੋਟਰਾਂ ਦੇ ਹੱਕ ਤੇ ਡਾਕੇ ਮਾਰਨ ਵਾਲੇ ਹਾਕਮ ਲੁਟੇਰੇ ਹਨ-ਕੀ ਨਹੀਂ ਹਨ?
15.ਇੰਨੇ ਸਾਲਾਂ ਤੋਂ ਅਤਿਵਾਦੀ,ਮਾਓਵਾਦੀੈ,ਨਕਸਲਵਾਦੀ ਗਤੀਵਿਧੀਆਂ ਖੂਨ ਖਰਾਬਾ ਕਰ ਰਹੀਆਂ ਹਨ,ਪਰ ਕਿਸੇ ਵੀ ਨੇਤਾ ਦੇ ਕੁੱਤੇ ਤਕ ਨੂੰ ਖਰਾਸ਼ ਤਕ ਨਹੀਂ ਆਈ ਕਦੇ,ਇਸ ਤੋਂ ਕੀ ਜਾਹਿਰ ਹੁੰਦਾ?ਹਾਕਮਾਂ ਦੇ ਬਾਪੂ ਦਾ ਗੁਰੂ ਬਣੇ ਰਹਿਣਾ ਅਤਿਵਾਦ ਦਾ ਸਾਥੀ ਹੋਣ ਦਾ ਸ਼ੱਕ ਨਹੀਂ ਪਾਉਂਦਾ ?
ਓਸਾਮਾ ਤੋਂ ਕਈ ਗੁਣਾਂ ਵੱਡੇ ਅਤਿਵਾਦੀ ਸੰਗਠਨ ਭਾਰਤ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਉੱਚ ਅਹੁਦਿਆਂ ਤੇ ਸਫੇਦ ਲਿਬਾਸ ਵਿਚ ਕਾਲੇ ਧੰਦੇ ਕਰ ਰਹੇ ਹਨ।ਜਾਤੀਵਾਦ ਤੇ ਧਰਮਵਾਦ ਦੇ ਪਾੜੈ ਪਾਉਣਾ,ਰੇਪ,ਬਲਾਤਕਾਰ,ਤੇ ਹਿੰਸਕ ਕਾਰਵਾਈਆਂ ਨੂੰ ਹਵਾ ਦੇਣੀ,ੋਿਨਰਦੋਸ਼ ਨੂੰ ਦੋਸ਼ਾਂ ਵਿਚ ਫਸਾਉਣਾ, ਨਜ਼ਾਇਜ਼ ਕਬਜ਼ੇ,ਗੁੰਡਾਗਰਦੀ,ਪਿਛਲੇ ਸੱਤਰ ਸਾਲ ਚ ਇਹੋ ਹਾਕਮਾਂ ਦੀ ਕਮਾਈ ਹੈ।ਜੋ ਇਹਨਾਂ ਨੇ ਕੀਮਤੀ ਵੋਟ ਲੈ ਕੇ ਬਦਲੇ ਵਿਚ ਵੋਟਰ ਨੂੰ ਵੰਡੀ ਹੈ।
ਦੇਸ਼ / ਕੌੰਮ ਦੀ ਭਲਾਈ ਵਿੱਚ ਸੱਚ ਬੋਲਣ /ਲਿਖਣ ਵਾਲੇ ਨੂੰ ਦੇਸ਼ ਧਰੋਹੀ ਦਸ ਕੇ ਮਰਵਾਉਣਾ
ਸੁਰੱਖਿਆ ਦਸਤਿਆਂ ਨੂੰ ਅਜਾਂਈ ਮੌਤੇ ਮਰਵਾਉਣਾ-ਵੱਡਾ ਅਤਿਵਾਦ ਨਹੀਂ ਤਾਂ ਕੀ ਹੈ?ਕਹੋ?
ਡੀ.ਸੀ,ਅੇਸ.ਅੇਸ.ਪੀ ਆਈ.ਜੀ,ਪੂਰੀ ਫੌੋਜ ਜਨਤਾ ਦੀ ਸੇਵਕ ਨਹੀਂ ,ਹਾਕਮ ਦੀ ਗੁਲਾਮ ਹੈ।
ਸੰਵਿਧਾਨ ਦੀਆਂ ਧਾਰਾ ਅਤੇ ਇਨਸਾਫ ਦੇ ਮੰਦਿਰ ਅਦਾਲਤਾਂ ਦੀਆਂ ਧਾਰਾਂਵਾਂ ਦੀਆਂ ਧੱਜੀਆਂ ਉਡਾਉਣਾ,ਪਾੜੋ ਤੇ ਰਾਜ ਕਰੋ ਦੀ ਨੀਤੀ ਅਪਨਾਉਣਾ-ਦਹਿਸ਼ਤਗਰਦੀ ਨਹੀ ਤਾਂ ਹੋਰ ਕੀ ਹੈ? ਅਤਿਵਾਦੀ ਗੁਟਾਂ ਨੂੰ ਵੀ ਜੇ ਉੱਚ ਅਹੁਦਿਆਂ ਤੇ ਬੈਠਿਆਂ ਦੀ ਹਮਾਇਤ ਹਾਸਲ ਨਾਂ ਹੁੰਦੀ ਤਾਂ ਉਹ ਇੰਨੇ ਵਧਦੇ ਫੁਲਦੇ ਂਨਾਂ ਮਰ ਮਿਟ ਚੁਕੇ ਹੁੰਦੇ।ਉਪਰੋਕਤ ਸਵਾਲਾਂ ਦੇ ਜਵਾਬ ਵਿਚ ਹਾਂ ਦਾ ਹੁੰਗਾਰਾ ਭਰਨ ਵਾਲੇ ਜਰੂਰ ਚਾਹੁਣਗੇ ਕੇ ਲੋਕ ਤੰਤਰ ਹੜੱਪ ਚੁੱਕੀ ਸਰਕਾਰ ਦੇ ਨੁਮਾਇੰਦਿਆਂ ਨੂੰ ਅਤਿਵਾਦੀ ਦਹਿਸ਼ਤਗਰਦ ਗਰਦਾਨਿਆਂ ਜਾਣਾ ਚਾਹੀਦਾ ਹੈ।
ਫਿਰ ਵੀ ਜੇ ਸ਼ੰਕਾ ਜਾਂ ਅਤਿਕਥਨ ਲਗੇ ਤਾਂ ਕਹੋ ਕਿਆ ਕਹੋਗੇ?---
ਰਣਜੀਤ ਕੌਰ/ ਗੁੱਡੀ ਤਰਨ ਤਾਰਨ