ਹੋਲੀ - ਮਨਦੀਪ ਗਿੱਲ ਧੜਾਕ

ਰੰਗਾਂ  ਨਾਲ  ਭਰਿਆਂ ਯਾਰੋ  ਤਿਉਂਹਾਰ ਹੈ ਹੋਲੀ ,
ਪਿਆਰ  ਮੁਹੱਬਤ ਭਰਿਆਂ  ਇਜ਼ਹਾਰ ਹੈ ਹੋਲੀ ।

ਛੱਡੋ ਨਫ਼ਰਤ ਅਤੇ  ਫਿਰਕੁਪਣੇ ਦੀਆਂ ਗੱਲਾਂ ਨੂੰ ,
ਅਛਾਈ ਦੀ ਜਿੱਤ ਤੇ ਬੁਰਾਈ ਦੀ ਹਾਰ ਹੈ ਹੋਲੀ ।

ਆਓ ਮਿਟਾਈਏ ਦੂਰੀ ਜਾਤ-ਪਾਤਾਂ ਤੇ ਧਰਮਾਂ ਦੀ ,
ਸੱਭ ਨੂੰ ਗਲ ਨਾਲ ਲਈਏ  ਤਾਂ ਪਿਆਰ ਹੈ ਹੋਲੀ ।

ਸੌੜੀ ਸਿਆਸਤ ਲਈ ਖੇਡਣ ਪੱਤਾ ਜਾਤ-ਪਾਤਾਂ ਦਾ ,
ਉਨ੍ਹਾਂ  ਲਈ  ਬਣ ਜਾਏ ਫਿਰ  ਲਲਕਾਰ ਹੈ  ਹੋਲੀ ।

ਰੰਗੀਏ ਰੰਗ ਬੰਸਤੀ ਅਪਨਾਈਏ ਸੋਚ ਸ਼ਹੀਦਾਂ ਦੀ ,
ਰੰਗੀਏ  ਰੰਗ ਦੇਸ਼ ਭਗਤੀ ਦਾ ਰੰਗਦਾਰ ਹੈ ਹੋਲੀ ।

ਮਨਦੀਪ ਮਾਣੋ ਰੰਗ  ਹਮੇਸਾ ਕੁਦਰਤੀ ਰੰਗਾਂ  ਦਾ,
ਕਰਕੇ ਹੁੱਲਰਬਾਜ਼ੀ, ਨਾ ਕਰੋ ਸ਼ਰਮਸਾਰ ਹੈ ਹੋਲੀ ।
            ਮਨਦੀਪ ਗਿੱਲ ਧੜਾਕ
              9988111134