ਪੁਰਾਣੀ ਤੇ ਨਵੀਂ ਪੀੜ੍ਹੀ - ਜਸਪ੍ਰੀਤ ਕੌਰ ਮਾਂਗਟ
ਦਿਨੋ-ਦਿਨੋ ਸਮੇਂ ਬਦਲਦੇ ਆਏ ਨੇ ………. ਕਦੇ ਵੇਲੇ ਹੋਰ ਹੁੰਦੇ ਸੀ ਅਤੇ ਅੱਜ਼ ਹੋਰ ਨੇ ……….। ਸਾਲਾ ਪਹਿਲਾਂ ਮਨੋ –ਮਨੀ ਸਭ ਦੀਆਂ ਭਾਵਨਾਵਾਂ ਇਕੋ-ਜਹੀਆਂ ਹੁੰਦੀਆਂ ਸੀ ਜਿਵੇਂ ਦੁਨੀਆਂ ਇਕੋ ਰੰਗ ਵਿੱਚ ਰੰਗੀ ਹੋਈ ਜਾਪਦੀ ਸੀ………. ਸਾਝਾਂ ਹੁੰਦੀਆਂ ਸੀ ਏਕਤਾ ਹੁੰਦੀ ਸੀ ……….। ਸੱਥਾਂ ਚ ਬੈਠ ਜੋ ਰੋਣਕਾਂ ਲੱਗਦੀਆਂ ਸੀ ਉਹ ਅੱਜ਼ ਕਿਤੇ-ਕਿਤੇ ਹੀ ਨਸੀਬ ਹੁੰਦੀਆਂ ਹਨ ਉਹ ਵੀ ਪੁਰਾਣੇ ਬਜੁਰਗਾਂ ਚ ਨਾ ਕਿ ਅੱਜ ਦੀ ਨਵੀ ਪੀੜ੍ਹੀ ਚ ਜੋ ਕਿਸੇ ਮੋੜਤੇ ਬੋਹਤ ਥੱਲੇ ਜਾਂ ਕਿਸੇ ਬਜੁਰਗਾਂ ਦੀ ਸੱਥ ਚ ਮਿੱਟੀ ਤੇ ਬੈਠ ਕੇ ਰਾਜ਼ੀ ਨਹੀਂ ।ਬੇਸ਼ੱਕ ਅੱਜ ਦੇ ਨੌਜਵਾਨ ਵੀ ਆਪਣੇ ਦੋਸਤਾਂ ਮਿੱਤਰਾਂ ਚ ਬੈਠਦੇ ਉੱਠਦੇ ਹਨ,ਰੋਣਕਾਂ ਲਾਉਂਦੇ ਹਨ ……….। ਪਰ ਉਹ ਪੁਰਾਣੀ ਪੀੜ੍ਹੀ ਦੀ ਗੱਲ ਹੀ ਹੋਰ ਹੁੰਦੀ ਸੀ ਜੋ ਅੱਜ਼ ਵੀ ਉਵੇਂ ਨਜ਼ਰ ਆਉਂਦੀ ਏ ……….। ਅੱਜ਼ ਵੀ ਪੁਰਾਣੀ ਪੀੜ੍ਹੀ ਦੁਖ-ਸੁਖ ਦੀ ਸਾਂਝੀ ਹੈ ……….। ਇੱਕ ਦੂਜੇ ਦੇ ਬਹੁਤ ਨੇੜੇ ਹੈ ……….। ਜਦੋਂ ਕਦੇ ਇਹਨਾਂ ਨੂੰ ਸੱਥਾਂ ਚ ਬੈਠੇ ਦੇਖਦੇ ਹਾਂ ……….। ਬਹੁਤ ਵਧੀਆਂ ਲਗਦਾ ਏ ……….। ਨਵੀਂ ਪੀੜ੍ਹੀ ਤੇ ਵਾਰੀ ਜਾਵਾਂ ਕਿ ਇਹ ਨੋਜਵਾਨ ਨਸ਼ੇ ਤੋਂ ਦੂਰ ਹਨ ……….। ਜ਼ਦਕਿ ਇਹਨਾਂ ਤੋਂ ਵੱਡੇ ਗੱਭਰੂ ਨਸ਼ੇ ਦੇ ਬਹੁਤ ਆਦੀ ਹੋਏ ਪਾਏ ਗਏ। ਕੁਝ ਸਾਲਾਂ ਤੋਂ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿਚ ਫਸੀ। ਜਿਸ ਕਾਰਨ ਪੰਜਾਬ ਬਹੁਤ ਨੁਕਸਾਨ ਹੋਇਆ ………. । ਪਰ ਅੱਜ਼ ਨਵੇਂ ਮੁੰਡੇ ਜੋ ਦੱਸਵੀ –ਬਾਰਵੀ ਕਲਾਸਾਂ ਪਾਸ ਕਰਕੇ ਵਧੀਆ ਕਿੱਤੇ ਅਤੇ ਨਵੀਆਂ ਰਾਹਾਂ ਚੁਣਨਾਂ ਚਾਹੁੰਦੇ ਹਨ ……….। ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਬੇਸੱਕ ਦੋਸਤਾਂ-ਮਿੱਤਰਾਂ ਨਾਲ ਖੜ੍ਹਦੇ-ਬਹਿੰਦੇ ਹਨ ਪਰ ਫੇਰ ਵੀ ਸਮਝਦਾਰੀ ਨਾਲ ਚੱਲਦੇ ਹਨ……….। ਇਹ ਨੌਜਵਾਨ ਪੀੜ੍ਹੀ ਪੁਰਾਣੀ ਪੀੜ੍ਹੀ ਚ ਬੈਠੇ-ਖੜੇ ਤਾਂ ਹੋਰ ਵੀ ਚੰਗਾਂ ਹੈ……….। ਇਹਨਾਂ ਨੂੰ ਜ਼ੋ ਸਿੱਖਣ ਨੂੰ ਮਿਲੇਗਾ ਉਹ ਕੱਲਿਆਂ ਕਦੇ ਨਹੀਂ ਮਿਲ ਸਕਦਾ ----।ਪੁਰਾਣੀ ਪੀੜ੍ਹੀ ਅੱਜ ਦੇ ਯੁੱਗ ਤੋਂ ਹੈਰਾਨ ਜਾਂਦੀ ਹੈ ਕਿਉਂਕਿ ਸਮਾਂ ਕਿਥੋਂ –ਕਿੱਥੇ ਪਹੁੰਚ ਗਿਆ ……….। ਅੱਜ਼ ਵੀ ਬਜ਼ੁਰਗ ਇਕੱਠੇ ਬੈਠੇ ਵਿਰਸੇ ਦੀਆਂ ਝਲਕਾਂ ਪੇਸ਼ ਕਰਦੇ ਹਨ ਅਤੇ ਉਮਰਾਂ ਹੰਢਾਅ ਰਹੇ ਹਨ ………. ਅਤੇ ਨਵੀਂ ਪੀੜ੍ਹੀ ਨੂੰ ਦਿਲੋਂ ਦੁਆਵਾਂ ਅਤੇ ਆਸ਼ਿਰਵਾਦ ਦਿੰਦੇ ਹਨ। ਨਵੀਂ ਪੀੜ੍ਹੀ ਨੂੰ ਸਮਾਂ ਕੱਢ ਕੇ ਇਹਨਾਂ ਕੋਲ ਹਾਜ਼ਰੀ ਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਹਨਾਂ ਦੀ ਰੂਹ ਖੁਸ਼ ਰਹੇ ………. ਅਤੇ ਬਹੁਤ ਕੁਝ ਸਿੱਖਣ ਨੂੰ ਮਿਲੇ ਜੋ ਗੱਲਾਂ ਸਾਨੂੰ ਸਾਡੇ ਵਿਰਸੇ ਨਾਲ ਜੋੜੀ ਰੱਖਣਗੀਆਂ ……….। ਨਵੀਂ ਪੀੜ੍ਹੀਂ ਚੋਂ ਜਿਹੜੇ ਵੀ ਪੁਰਾਣੀ ਪੀੜ੍ਹੀਂ ਨਾਲ ਸਹਿਮਤ ਹੋ –ਕੇ ਚੱਲਦੇ ਹਨ ਉਹ ਸਹੀ ਰਾਹਾਂ ਵੱਲ ਵੱਧਦੇ ਹਨ ਅਤੇ ਚਣੋਤੀਆਂ ਨੂੰ ਮਾਤ ਪਾਉਂਦੇ ਹਨ……….। ਸਲਾਹ ਅਤੇ ਏਕਤਾ ਚ ਜੋ ਤਾਕਤ ਹੈ ਇਕੱਲੇਪਣ ਵਿੱਚ ਨਹੀਂ……….। ਬੇਸੱਕ ਅੱਜ਼ ਮਹੌਲ ਹੋਰ ਹੈ। ਕੰਮਾ-ਕਾਰਾਂ ਦੇ ਢੰਗ –ਤਰੀਕੇ ਬਦਲ ਗਏ ਹਨ ਪਰ ਫੇਰ ਵੀ ਨਵੀਂ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਦਾ ਪੱਲਾ ਫੜ ਕੇ ਰੱਖਣ ਦੀ ਜਰੂਰਤ ਹੈ……….। ਪੁਰਾਣੀ ਪੀੜ੍ਹੀ ਦਾ ਦਿਲੋਂ ਧੰਨਵਾਦ ਜੋ ਸਾਨੂੰ ਅੱਜ਼ ਵੀ ਸੱਥਾਂ ਅਤੇ ਭਾਈਚਾਰੇ ਚ ਬੈਠੀ ਨਜ਼ਰ ਆਉਦੀ ਹੈ ਤਾਂ ਇੱਕ ਵੱਖਰਾ ਅਹਿਸਾਸ ਕਰਾਉਂਦੀ ਹੈ ਅਤੇ ਸਾਡੇ ਵਿਰਸੇ ਨਾਲ ਜੋੜੀ ਰੱਖਦੀ ਹੈ……….……….
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ ਦੋਰਾਹਾ(ਲੁਧਿਆਣਾ)
99143-48246