ਵਿਸਾਖੀ ਵਾਲਾ ਮੇਲਾ - ਵਿਨੋਦ ਫ਼ਕੀਰਾ
ਆਓ ਵੇ ਹਾਣੀਓ, ਆਓ ਵੇ ਵੇਲੀਓ, ਆਓ ਚੱਲੀਏ ਵਿਸਾਖੀ ਵੇਖਣ ਨੂੰ ,
ਦਿਲ ਦੀਆਂ ਰੀਝਾ ਲਾਹ ਲਓ ਸਾਰੇ, ਆਉਂਦੇ ਦਿਨ ਭਾਗਾਂ ਨਾਲ ਹੈ ਵੇਖਣ ਨੂੰ,
ਆਓ ਚੱਲੀਏ ਵਿਸਾਖੀ ਵੇਖਣ ਨੂੰ ....
ਤੂੰ ਵੀ ਬਚਿੱਤਰਾ ਖਿੱਚ ਲੈ ਤਿਆਰੀ, ਕੋਈ ਮੁਹਰੇ ਤੇਰੇ ਅੜੇ ਨਾ ਖਿਡਾਰੀ,
ਵਿੱਚ ਮੈਦਾਨ ਦੇ ਐਸੀ ਕੋਡੀ ਪਾ ਜਾ, ਜੋ ਸਭ ਦਿਲ ਨੂੰ ਲੱਗੇ ਪਿਆਰੀ।
ਚਾਰੇ ਪਾਸੇ ਖੜੇ ਨੇ ਲੋਕੀ ਜੁਸੇ ਤੇਰਾ ਤੱਕਣ ਨੂੰ,
ਆਓ ਚੱਲੀਏ ਵਿਸਾਖੀ ਵੇਖਣ ਨੂੰ ....
ਲਲਕਾਰਾ ਮਾਰ ਕੇ ਆ ਜਾ ਵਿੱਚ ਅਖਾੜੇ,ਬਿੱਕਰਾ ਤੂੰ ਤਾਂ ਕਈ ਲਿਤਾੜੇ,
ਅੱਜ ਭੰਗੜੇ ਦੇ ਵਾਲੇ ਜ਼ੋਹਰ ਵਿਖਾ ਜਾ, ਵੱਜਦੇ ਪਏ ਨੇ ਢੋਲ ਨਿਗਾੜੇ,
ਉੱਚੀ ਲੰਮੀ ਹੇਕ ਤੇਰੀ ਕੰਨ ਤਰਸਣ ਸੁਨਣੇ ਨੂੰ,
ਆਓ ਚੱਲੀਏ ਵਿਸਾਖੀ ਵੇਖਣ ਨੂੰ ....
ਗੁਰੂ ਘਰਾਂ'ਚ ਸੀਸ ਨਿਵਾਈਏ, ਉੱਥੋਂ ਮੰਗੀਆਂ ਮੁਰਾਦਾਂ ਪਾਈਏ,
ਦਾਣੇ ਘਰਾਂ ਵਿੱਚ ਲਿਆਈਏ, ਕੀਤੀ ਮਿਹਨਤ ਦਾ ਮੁੱਲ ਪਾਈਏ,
ਆ ਜਾਵੋ ਸਾਰੇ ਹੋ ਨਾ ਜਾਵੇ ਕੁਵੇਲਾ ਮੇਲਾ ਤੱਕਣ ਨੂੰ।
ਆਓ ਚੱਲੀਏ ਵਿਸਾਖੀ ਵੇਖਣ ਨੂੰ ....
ਆਓ ਵੇ ਹਾਣੀਓ, ਆਓ ਵੇ ਵੇਲੀਓ, ਆਓ ਚੱਲੀਏ ਵਿਸਾਖੀ ਵੇਖਣ ਨੂੰ ,
ਦਿਲ ਦੀਆਂ ਰੀਝਾ ਲਾਹ ਲਓ ਸਾਰੇ, ਆਉਂਦੇ ਦਿਨ ਭਾਗਾਂ ਨਾਲ ਹੈ ਵੇਖਣ ਨੂੰ,
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com