ਵਿਸਾਖੀ ਦਾ ਤਿਉਹਾਰ - ਹਾਕਮ ਸਿੰਘ ਮੀਤ ਬੌਂਦਲੀ
ਵਿਸਾਖੀ ਦਾ ਤਿਉਹਾਰ ਵੀ ਸਾਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਖਾਸਤੌਰ ਤੇ ਸਿੱਖਾਂ ਵਿੱਚ ਵਿਸਾਖੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ । ਵਿਸਾਖੀ ਨਾਲ ਬਹੁਤ ਸਾਰੀਆਂ ਕਹਾਣੀਆਂ ਤੇ ਰੀਝਾਂ ਜੁੜੀਆਂ ਹੋਈਆਂ ਹਨ। ਦੇਸੀ ਮਹੀਨਿਆਂ ਵਿੱਚ ਇੱਕ ਵਿਸਾਖ ਨੂੰ ਸਾਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ । ਇੱਥੇ ਵਰਨਣ ਯੋਗ ਹੈ ਕਿ ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇਹਨਾਂ ਮੇਲਿਆਂ ਦਾ ਸਬੰਧ ਸਾਡੇ ਸੱਭਿਆਚਾਰਕ, ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਸਬੰਧ ਰੱਖਦੇ ਹਨ। ਇਹ ਪਵਿੱਤਰ ਪੁਰਬ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ । ਇਸ ਕਰਕੇ ਇਸਨੂੰ ਵਿਸਾਖੀ ਆਖਿਆ ਜਾਂਦਾ ਹੈ । ਵਿਸਾਖ ਦੇ ਮਹੀਨੇ ਕਿਸਾਨ ਆਪਣੀ ਸੋਨੇ ਰੰਗੀ ਕਣਕ ਨੂੰ ਵੇਖਦਾ ਹੋਇਆ ਖ਼ੁਸ਼ੀ ਨਾਲ ਝੂਮ ਉੱਠਦਾ ਹੈ । ਇਸ ਦਿਨ ਕਿਸਾਨ ਆਪਣੀ ਹਾੜੀ ਦੀ ਫਸਲ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ,ਇਸ ਦਿਨ ਹੀ ਕਣਕਾਂ ਨੂੰ ਦਾਤੀ ਪਾਈ ਜਾਂਦੀ ਹੈ ।
ਵਿਸਾਖੀ ਨਾਲ ਸਬੰਧਤ ਲਾਲਾ ਧਨੀ ਰਾਮ ਚਾਤ੍ਰਿਕ ਦੀ ਇਸ ਮੇਲੇ ਨੂੰ ਆਗਮਨ ਆਪਣੀ ਕਵਿਤਾ ਵਿਸਾਖੀ ਇਸ ਤਰ੍ਹਾਂ ਬਿਆਨ ਕਰਦੇ ਹਨ।
ਪੱਕ ਪਈਆਂ ਕਣਕਾਂ , ਲੁਕਾਠ ਹੱਸਿਆ ,
ਬੂਰ ਪਿਆ ਅੰਬਾਂ ਨੂੰ , ਗੁਲਾਬ ਹੱਸਿਆ ।।
ਪੁੰਗਰੀਆਂ ਵੇਲਾਂ , ਵੇਲ ਰੁੱਖਾਂ ਚੜੀਆਂ ,
ਫੁੱਲਾਂ ਹੇਠਾਂ ਫਲਾਂ ਨੇ , ਪਰੋਈਆਂ ਲੜੀਆਂ ।।
ਸਾਈਂ ਦੀ ਨਿਗਾਹ , ਜੱਗ ਤੇ ਸਵੱਲੀ ਐ ,
ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ ਏ ।।
ਸਿੱਖ ਜਗਤ ਵਾਸਤੇ ਬਹੁਤ ਹੀ ਮਹੱਤਵ ਹੈ ਇਹ ਪੁਰਬ ਇਸ ਦਿਨ ਖਾਲਸੇ ਦਾ ਜਨਮ ਹੋਇਆ ਸੀ । ਇੱਕ ਵਿਸਾਖ ਸੰਮਤ 1756 ਭਾਵ 1699 ਈ: ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ'ਚ ਜੁੜੇ ਦੀਵਾਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਤਲਵਾਰ ਨੂੰ ਲਹਿਰਾ ਕੇ ਦੀਵਾਨਾਂ ਵਿੱਚ ਜੁੜੀ ਸੰਗਤ ਵਿੱਚੋਂ ਸਿੱਖਾਂ ਦੇ ਸੀਸ ਦੀ ਮੰਗ ਕੀਤੀ ਸੀ ਸੋ ਕੁਰਬਾਨੀ ਦੇ ਸਕਣ । ਬੈਠੀ ਸੰਗਤ ਵਿੱਚ ਇੱਕ ਦਮ ਸਨਾਟੇ ਦੀ ਲਹਿਰ ਦੌੜ ਗਈ । ਫਿਰ ਪੰਜ ਸਿੱਖ ਖੜ੍ਹੇ ਹੋਏ ਗੁਰੂ ਜੀ ਨੇ ਉਹਨਾਂ ਪੰਜਾਂ ਨੂੰ ਆਪਣੀ ਹਿੱਕ ਨਾਲ ਲਾਇਆ । ਪੰਜਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਦਿੱਤਾ , ਉਹਨਾਂ ਦੇ ਨਾਂ ਕ੍ਰਮਵਾਰ ਭਾਈ ਦਿਆ ਸਿੰਘ , ਭਾਈ ਧਰਮ ਸਿੰਘ , ਭਾਈ ਸਾਹਿਬ ਸਿੰਘ , ਭਾਈ ਹਿੰਮਤ ਸਿੰਘ , ਭਾਈ ਮੋਹਕਮ ਸਿੰਘ , ਰੱਖ ਦਿੱਤੇ । ਪੰਜ ਪਿਆਰੇ ਸਜਾ ਦਿੱਤੇ , ਫਿਰ ਗੁਰੂ ਜੀ ਨੇ ਇੰਨਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ , ਇੰਜ ਖਾਲਸਾ ਪੰਥ ਦੀ ਸਾਜਨਾ ਕੀਤੀ । ਗੁਰੂ ਜੀ ਨੇ ਨਿਤਾਣਿਆ ਨੂੰ ਆਤਮਕ ਬਲ ਬਖਸ਼ ਕੇ ਸਾਂਝੀਵਾਲਤਾ ਦੀ ਨੀਂਹ ਰੱਖੀ । ਇਸ ਵਿਸਾਖੀ ਦੇ ਮੌਕੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਮਜ਼ਹਬ ਦੇ ਮੰਨਣ ਵਾਲਿਆਂ ਨੂੰ ਹਰ ਵੇਲੇ ਆਪਣੇ ਨਾਲ ਕੰਘਾ,ਕੱਛ,ਕਿਸ,ਕੜਾ,ਤੇ ਕਿਰਪਾਨ ਰੱਖਣ ਦਾ ਹੁਕਮ ਦਿੱਤਾ । ਜਿਸ ਤਰ੍ਹਾਂ ਮੁਸਲਮਾਨਾਂ ਲਈ ਈਦ ਹੈ , ਇਸ ਲਈ ਸਿੱਖ ਮਜ਼ਹਬ ਲਈ ਵਿਸਾਖੀ ਸਭ ਤੋਂ ਵੱਡਾ ਤਿਉਹਾਰ ਹੈ। ਵਿਸਾਖੀ ਦੇ ਦਿਨ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ ਵਿਸਾਖੀ ਮਨਾਉਣ ਦੀ ਵਜ੍ਹਾ ਇਹ ਵੀ ਹੈ ਕਿ ਮੌਸਮ ਦੇ ਨਾਲ ਜੜਤ ਹੈ । ਵਿਸਾਖੀ ਤਿਉਹਾਰ ਦਾ ਮੌਸਮ ਅਤੇ ਕੁਦਰਤ ਨਾਲ ਬੜਾ ਅਨੋਖਾ ਸਬੰਧ ਹੈ । ਵਿਸਾਖ ਮਹੀਨੇ ਵਿੱਚ ਕਣਕ ਦੀ ਫ਼ਸਲ ਪੱਕ ਕੇ ਆਪਣਾ ਇੱਕ ਸੱਜ ਵਿਆਹੀ ਮੁਟਿਆਰ ਵਾਂਗੂੰ ਰੂਪ ਧਾਰਨ ਕਰ ਲੈਂਦੀ ਹੈ । ਕਣਕ ਦੀ ਫ਼ਸਲ ਸੋਨੇ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਘਟ ਜਾਂਦੀਆਂ ਹਨ । ਇਸ ਨੂੰ ਇੱਕ ਵਾਢੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਪੰਜਾਬੀ ਦੇ ਹਰ ਇਲਾਕੇ ਵਿੱਚ ਵਾਢੀ ਸ਼ੁਰੂ ਹੋ ਜਾਂਦੀ ਹੈ। ਕਿਸਾਨਾਂ ਦੇ ਚਿਹਰੇ ਤੇ ਨੂਰ ਵਰ੍ਹੇ ਰਿਹਾ ਹੁੰਦਾ ਹੈ। ਇਹ ਮੇਲਾ ਸਾਰੀ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ