ਇੱਕ ਉੱਚੇ ਦਰਜੇ ਦਾ ਰਾਜ ਪ੍ਰਬੰਧਕ - ਬਾਬਾ ਬੰਦਾ ਸਿੰਘ ਬਹਾਦਰ - ਪ੍ਰੋ. ਗੁਰਵੀਰ ਸਿੰਘ ਸਰੌਦ
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਕੱਤਕ ਸੁਦੀ 13 ਸੰਮਤ 1727 ਬਿਕ੍ਰਮੀ, ਐਤਵਾਰ, 16 ਅਕਤੂਬਰ ਸੰਨ 1670 ਈ. ਪੂਣਛ (ਕਸ਼ਮੀਰ) ਦੇ ਪਿੰਡ ਰਜੌੜੀ ਵਿੱਚ ਰਾਜਪੂਤ ਪਰਿਵਾਰ ਪਿਤਾ ਰਾਮ ਦੇਵ ਦੇ ਘਰ ਹੋਇਆ। ਬਚਪਨ ਦਾ ਨਾਂ ਲਛਮਣ ਦੇਵ ਜੋ ਬੱਚਿਆ ਨਾਲ ਖੇਡਦਾ ਬੀਤਿਆ ਬਚਪਨ ਵਿਚ ਸ਼ਿਕਾਰ ਦਾ ਸ਼ੋਕ ਹੋਣ ਦੌਰਾਨ ਗਰਭਪਤੀ ਹਿਰਨੀ ਦੀ ਮੌਤ ਹੋ ਗਈ ਜਿਸ ਨਾਲ ਉਸ ਦੇ ਪੇਟ ਅੰਦਰਲੇ ਬੱਚਿਆਂ ਦੀ ਮੋਤ ਹੋ ਗਈ ।ਜਿਸ ਕਾਰਨ ਆਪ 16 ਸਾਲ ਦੀ ਉਮਰ 1686 ਵਿੱਚ ਵੈਰਾਗੀ ਹੋ ਗਏ ਅਤੇ ਸਾਧੂ ਜਾਨਕੀ ਦਾਸ ਦੇ ਚੇਲੇ ਬਣ ਗਏ, ਪਰ ਉਥੇ ਵੀ ਮਨ ਨੂੰ ਘੜੋਤ ਨਾ ਆਇਆ 1691 ਵਿੱਚ ਜੋਗੀ ਅੋਘੜ ਨਾਥ ਨਾਲ ਮੇਲ ਹੋਇਆ। ਉਸ ਸਮੇਂ ਆਪਣਾ ਨਾਂ ਮਾਧੋਦਾਸ ਰੱਖ ਲਿਆ ਸੀ । ਮਾਧੋਦਾਸ ਨੇ ਅੋਘੜ ਨਾਥ ਦੀ ਖੁਬ ਸੇਵਾ ਕੀਤੀ ਉਸ ਤੋਂ ਪ੍ਰਸੰਨ ਹੋ ਕੇ ਆਪ ਨੂੰ ਆਪਣਾ ਵਾਰਿਸ ਥਾਪ ਦਿੱਤਾ । ਆਪ ਨੇ ਨਾਦੇੜ ਵਿੱਚ ਡੇਰਾ ਲੱਗਾ ਲਿਆ 1708 ਈ. ਗੁਰੂ ਗੋਬਿੰਦ ਨਾਦੇੜ ਪਹੁੰਚੇ ਤਾਂ ਗੁਰੂ ਜੀ ਨੁੇ ਮਾਧੋਦਾਸ ਦੀ ਖੁਬ ਚਰਚਾ ਸੁਣੀ ਬਹੁਤ ਜਾਦੂ ਮੰਤਰਾਂ ਦਾ ਮਾਹਿਰ ਹੈ ਤਾਂ ਗੁਰੂ ਜੀ ਉਸ ਦੀ ਗੱਦੀ ਤੇ ਬੈਠ ਗਏ ਤਾਂ ਮਾਧੋਦਾਸ ਬੜਾ ਗੁੱਸੇ ਨਾਲ ਦੇਖਣ ਆਇਆ ਪਰ ਗੁਰੂ ਜੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋ ਗਿਆ । ਗੁਰੂ ਜੀ ਨੇ ਪੁੱਛਿਆ ਕਿ ਕੋਣ ਹੈ ਤੂੰ ਤਾਂ ਮਾਧੋਦਾਸ ਨੇ ਆਖਿਆ:-
''ਹਜੂਰ ਮੈਂ ਆਪ ਜੀ ਦਾ ਬੰਦਾ ਜੋ ਹਮੇਸ਼ਾ ਲਈ ਆਪ ਦਾ ਬੰਦਾ ਬਣ ਗਿਆਂ ਹਾਂ।''
3 ਸੰਤਬਰ 1708 ਨੂੰ ਅੰਮ੍ਰਿਤ ਛਕਿਆ ਗੁਰੂ ਮਹਾਰਾਜ ਨੇ ਆਪ ਨੂੰ ਪੰਜ ਤੀਰ , ਨਿਸ਼ਾਨ ਸਾਹਿਬ , ਨਗਾਰਾ ਨਾਲ ਨਵਾਜਿਆ ਪੰਜ ਮੁੱਖੀ 20 ਸੂਰਵੀਰਾਂ ਦਾ ਜਥੇਦਾਰ ਬਣਇਆ ਫਿਰ ਉਸ ਦਿਨ ਤੋਂ ਮਾਧੋਦਾਸ ਬਣ ਗਿਆ ਬਾਬਾ ਬੰਦਾ ਸਿੰਘ ਬਹਾਦਰ ।
ਰਾਜ ਪ੍ਰਬੰਧ:- ਲੜਾਈ ਦੇ ਮੈਦਾਨ ਵਿਚ ਵੱਡੀ ਜਿੱਤ ਹਾਸਿਲ ਕਰਨੀ ਕਿਸੇ ਵੀ ਜਰਨੈਲ ਦੇ ਲਈ ਮਹਾਨ ਉਪਲਬਧੀ ਕਹੀ ਜਾ ਸਕਦੀ ਹੈ ਪਰ ਇਹ ਜਰੂਰੀ ਨਹੀਂ ਕਿ ਇਕ ਸਫਲ ਜਰਨੈਲ ਰਾਜਸੀ ਪ੍ਰਬੰਧ ਦੇ ਖੇਤਰ ਵਿਚ ਇਕ ਸੁਚੱਜਾ ਆਗੂ ਸਿੱਧ ਹੋਵੇ । ਇਤਿਹਾਸ ਵਿਚ ਅਜਿਹੀਆਂ ਉਦਾਹਰਨਾਂ, ਮਿਸਾਲਾਂ ਬਹੁਤ ਘੱਟ ਮਿਲਦੀਆਂ ਹਨ। ਪਰ ਇਹ ਦੋਵੇ ਗੁਣ ਬੰਦਾ ਸਿੰਘ ਬਹਾਦਰ ਵਿਚ ਮੋਜੂਦ ਸਨ। ਲੜਾਈ ਦੇ ਮੈਦਾਨ ਵਿਚ ਸੂਰਵੀਰ ਯੋਧਾ ਜਰਨੈਲ ਤੇ ਜਿੱਤੇ ਹੋਏ ਇਲਾਕਿਆਂ ਨੂੰ ਚੰਗਾ ਰਾਜਸੀ ਪ੍ਰਬੰਧ ਦੇਣ ਵਾਲਾ ਇਕ ਕਾਮਯਾਬ ਪ੍ਰਬੰਧਕ ਵੀ ਸੀ । ਉਸ ਦੇ ਸਾਹਮਣੇ ਜਿਥੇ ਜੁਲਮ, ਅੱਤਿਆਚਰ ਤੇ ਦੁਰਾਚਾਰੀ ਹਾਕਮਾਂ ਨੂੰ ਉਨ੍ਹਾਂ ਦੇ ਕੀਤੇ ਦੀਆਂ ਸਜਾਵਾਂ ਦਿੱਤੀਆ ਉਥੇ ਗਰੀਬਾਂ, ਨਿਤਾਣੇ ਤੇ ਸਮਾਜ ਵਲੋ ਤ੍ਰਿਸਕਾਰੇ ਹੋਏ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਤੇ ਉਹਨਾਂ ਨੂੰ ਸਮਾਜ ਵਿਚ ਸਮਾਨ ਜਨਕ ਤੇ ਸਵ੍ਹੈਮਾਣ ਵਾਲੀ ਜਿੰਦਗੀ ਜੀਣ ਦਾ ਅਧਿਕਾਰ ਦੇਣਾ ਸੀ।
ਆਮ ਤੌਰ ਤੇ ਇਹ ਖਿਆਲ ਕੀਤਾ ਜਾਂਦਾ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬੰਦੇ ਨੂੰ ਪੰਜਾਬ ਭੇਜਣ ਦਾ ਮੰਤਵ ਸਰਹਿੰਦ ਦੇ ਨਵਾਬ ਕੋਲੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ ਪਰ ਜੇ ਗਹਿਰਾਈ ਨਾਲ ਦੇਖਿਆ ਜਾਵੇ, ਗੁਰੂ ਜੀ ਵਲੋ ਬਖ਼ਸ਼ਿਆ ਨਗਾਰਾ, ਨਿਸ਼ਾਨ ਸਾਹਿਬ, ਖੰਡਾ ਤੇ ਪੰਜ ਤੀਰ ਇਤਿਆਦੀ ਸਾਰੀਆਂ ਵਸਤਾਂ ਰਾਜਸੀ ਸ਼ਕਤੀ ਤੇ ਪ੍ਰਭਤਾ ਦੇ ਚਿੰਨ੍ਹ ਹਨ । ਜਿਥੇ ਬੰਦਾ ਸਿੰਘ ਬਹਾਦਰ ਦਾ ਨਿਸ਼ਾਨਾਂ ਦੁਰਾਚਾਰੀ, ਅੱਤਿਆਚਾਰ ਨੂੰ ਖ਼ਤਮ ਕਰਨਾ ਸੀ। ਉਥੇ ਖਾਲਸੇ ਨੂੰ ਪੰਜਾਬ ਵਿਚ ਤੀਜੀ ਰਾਜਸੀ ਸ਼ਕਤੀ ਵਜੋ ਸਥਾਪਤ ਕਰਕੇ ਖਾਲਸੇ ਦਾ ਰਾਜ ਕਾਇਮ ਕਰਨਾ ਵੀ ਸੀ।
12 ਮਈ 1710 ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਇਕ ਨਿਰਣਾਇਕ ਲੜਾਈ ਵਿਚ ਕਰਾਰੀ ਹਾਰ ਦੇ ਕੇ ਖਲਾਸੇ ਨੇ ਮੋਹੜੀ ਗੱਡੀ ਸੀ। ਵਜੀਰ ਖਾਨ ਇਸ ਲੜਾਈ ਵਿਚ ਮਾਰਿਆ ਗਿਆ। ਮੁਗਲ ਤੇ ਪਠਾਣ ਲੜਾਈ ਦਾ ਮੈਦਾਨ ਛੱਡ ਕੇ ਭੱਜ ਗਏ। ਇਹ ਲੜਾਈ ਪਾਣੀਪਤ ਦੀਆਂ ਤਿੰਨ ਲੜਾਈਆਂ, ਪਲਾਸੀ ਦੀ ਲੜਾਈ ਤੋਂ ਘੱਟ ਅਹਿਮੀਅਤ ਨਹੀਂ ਰਖਦੀ । ਇਸ ਜਿੱਤ ਨੇ ਸੰਤਤਰ ਸਿੱਖ ਰਾਜ ਦੀ ਨੀਂਹ ਰੱਖ ਕਿ ਇਤਿਹਾਸ ਦੀ ਧਾਰਾ ਨੂੰ ਬਦਲ ਕਿ ਰੱਖ ਦਿੱਤਾ। ਇਸ ਜਿੱਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਅਧਿਕਾਰ ਸਤਲਜ ਤੋਂ ਜਮਨਾ ਤੱਕ ਫੈਲ ਗਿਆ ਸੀ।
ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਅੱਗੇ ਤੁਰਦੀ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੀ ਇਸ ਫਿਲਾਸਫੀ ਨੂੰ ਬੰਦਾ ਸਿੰਘ ਨੇ ਅੱਗੇ ਤੋਰਿਆ। ਇਸ ਦੀ ਉਦਾਹਰਨ ਸਰਹਿੰਦ ਦੀ ਜਿੱਤਣ ਤੋਂ ਬਾਅਦ ਉੱਥੇ ਦੇ ਸੂਬੇਦਾਰ ਬਾਗ ਸਿੰਘ ਨੂੰ ਲਗਾਇਆ ਜੋ ਕਿ ਚੌਥੇ ਦਰਜੇ ਦਾ ਸੀ। ਜਾਤਪਾਤ ਦਾ ਖੰਡਨ ਗੁਰੂ ਮਹਾਰਾਜ ਦੀ ਫਿਲਾਸਫੀ ਹੀ ਹੈ ।
ਸ਼ੇਰਸ਼ਾਹ ਸੂਰੀ, ਸਮਰਾਟ ਅਸ਼ੌਕ, ਬਾਦਸ਼ਾਹ ਅਕਬਰ ਵਰਗੇ ਰਾਜਿਆਂ ਨੇ ਅਵਾਮ (ਲੋਕਾਂ) ਦੀ ਭਲਾਈ ਲਈ ਲੋਕ ਹਿੱਤ ਨੀਤੀਆਂ ਬਣਈਆਂ, ਪਰ ਇਹ ਨੀਤੀਆਂ ਉਹਨਾਂ ਨੇ ਰਾਜਗੱਦੀ ਨੂੰ ਕਾਇਮ ਰੱਖਣ ਲਈ ਬਣਾਈਆਂ। ਪਰ ਬੰਦਾ ਸਿੰਘ ਬਹਾਦਰ ਨੇ ਚੋਥੇ ਦਰਜੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਿਆ, ਰਾਜ ਦੇ ਭਲੇ ਲਈ ਯੋਗ ਕੰਮ ਵੀ ਕੀਤੇ ਅੱਤਿਆਚਾਰ ਨੂੰ ਨੱਥ ਪਈ ਪਰ ਇਹ ਸਭ ਕੁਝ ਇੱਕ ਸੇਵਾਦਾਰ ਅਤੇ ਗੁਰੂ ਦਾ ਬੰਦਾ ਬਣ ਕੇ ਹੀ ਕੀਤਾ। ਅੰਤ ਘਾਰਣੇ ਵੀ ਆਪਣੇ ਵਫਾਦਾਰਾਂ ਨੂੰ ਹੀ ਪ੍ਰਦਾਨ ਕੀਤੇ। ਇਹ ਗੁਣ ਵੀ ਇੱਕ ਕੋਸ਼ਲ ਪ੍ਰਬੰਧਕ ਤੇ ਵੱਡਾ ਨਿਤੀਵਾਨ ਦੇ ਹੀ ਸਨ। ਹਰੇਕ ਰਾਜ ਸਮੇਂ ਰਾਜੇ ਨੇ ਅਪਣੇ ਰਾਜ ਵਿਚ ਆਪਣਾ ਹੀ ਸਿੱਕਾ ਚਲਾਇਆ ਹੈ ਪਰ ਜੇਕਰ ਬੰਦਾ ਸਿੰਘ ਬਹਾਦਰ ਤੇ ਨਜ਼ਰ ਮਾਰੀ ਜਾਵੇ ਤਾਂ ਬੰਦਾ ਸਿੰਘ ਵਿੱਚ ਇਹੋ ਜਿਹਾ ਕੋਈ ਪੱਖ ਸਾਹਮਣੇ ਨਹੀ ਆਉਂਦਾ ਕਿਉਂਕਿ ਉਸ ਨੇ ਰਾਜ ਗੁਰੂ ਮਹਾਰਾਜ ਖਾਲਸੇ ਦਾ ਸਮਝਿਆ, ਸਿੱਕਾ ਵੀ ਗੁਰੂ ਮਹਾਰਾਜ ਖਾਲਸੇ ਦਾ ਹੀ ਚਲਾਇਆ ਜੇਕਰ ਉਹ ਚਾਹੁੰਦਾ ਤਾਂ ਉਹ ਵੀ ਪਹਿਲਾ ਤੋਂ ਤੁਰੀ ਆ ਰਹੀ ਪਰੰਪਰਾ ਦਾ ਹਿੱਸਾ ਬਣ ਸਕਦਾ ਸੀ। ਪਰ ਉਸ ਨੇ ਸਿੱਕਾ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਹੀ ਚਲਾਇਆ ਇਹ ਇੱਕ ਅਜਿਹੀ ਪਰੰਪਰਾ ਦਾ ਮੁੱਢ ਸੀ, ਜਿਸ ਨੂੰ ਸਿੱਖ ਮਿਸਲਾ, ਸਿੱਖ ਰਾਜ ਘਰਾਣਿਆਂ ਦੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਅਪਣਾ ਕੇ ਦੇਸ਼ ਦੇ ਵੱਡੇ ਹਿੱਸੇ ਤੇ ਰਾਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਜੋ ਵੀ ਇਲਾਕੇ ਜਿੱਤਦਾ, ਉਹਨਾਂ ਦਾ ਰਾਜ ਪ੍ਰਬੰਧ ਕਿਸੇ ਸਿੱਖ ਨੂੰ ਪੰਜ ਪਿਆਰਿਆ ਦੀ ਸਲਾਹ ਨਾਲ ਸੌਪ ਦਿੰਦਾ ਸੀ। ਇਹ ਵੀ ਇਕ ਪੰਚਾਇਤੀ ਪੰਰਪੰਰਾ ਦਾ ਮੁੱਢ ਜਾਪਦਾ ਹੈ। ਜਗੀਰਦਾਰੀ ਪ੍ਰਥਾ (ਜਿਮੀਂਦਾਰਾ ਪ੍ਰਬੰਧ) ਦੇ ਖਾਤਮਾ ਬਾਰੇ ਡਾ. ਗੰਡਾ ਸਿੰਘ ਲਿਖ ਦੇ ਹਨ ''ਕਿ ਰਾਜ ਪ੍ਰਬੰਧ ਵਿੱਚ ਬੰਦਾ ਸਿੰਘ ਨੇ ਦੇਸ਼ ਵਿਚ ਇਕ ਬੜੀ ਭਾਰੀ ਸੁਧਾਰ ਕੀਤਾ, ਜਿਸ ਵਿੱਚ ਮੁਗਲ ਰਾਜ ਦਾ ਜਿਮੀਂਦਾਰ ਪ੍ਰਬੰਧ ਉਡਾ ਕੁੇ ਰੱਖ ਦਿੱਤਾ। ਜਿਸ ਨਾਲ ਹਲਵਾਹਕ ਕਿਸਾਨ ਗੁਲਮਾਂ ਦੀ ਹਾਲਤਾਂ ਤੋਂ ਵੀ ਬੁਰੇ ਨੀਵੇ ਹੋ ਗਏ ਹੋਏ ਸਨ ।
ਬੰਦਾ ਸਿੰਘ ਤਹਿਤ ਸਿੰਘਾਂ ਦਾ ਰਾਜ ਹੋਣ ਨਾਲ ਹਲਵਾਹਕ ਕਿਸਾਨ ਹਲਾਂ ਹੇਠਲੀਆਂ ਜਮੀਨਾਂ ਦੇ ਮਾਲਕ ਬਣ ਗਏ ਪੁਰਵ ਰਿਵਾਜ ਨਾਲ ਹੋ ਰਿਹਾ ਜੁਲਮ ਪੰਜਾਬ ਵਿਚ ਸਦਾ ਲਈ ਮਿਟ ਗਿਆ।
ਐਮ.ਐਲ ਆਹਲੂਵਲੀਆਂ ਅਪਣੀ ਪੁਸਤਕ (Landmarks In Sikh Histroy)ਵਿਚ ਲਿਖ ਦੇ ਹਨ ''ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਤੋਂ ਲਿਆ ਜਾਣ ਵਾਲਾ ਕਰ ਘਟਾ ਦਿੱਤਾ ਗਿਆ, ਗੈਰ-ਮੁਸਲਿਮ ਤੋਂ ਲਗਦਾ ਆ ਰਿਹਾ ਜਜੀਆ ਤੇ ਯਤਰਾ ਟੈਕਸਾਂ ਨੂੰ ਮਨਸੂਖ ਕਰ ਦਿੱਤਾ।''
ਬੰਦਾ ਸਿੰਘ ਬਹਾਦਰ ਦੀ ਨਿਆਂ ਪ੍ਰਣਾਲੀ ਗੁਰਬਾਣੀ ਅਦਾਰ ਸੀ :- ''ਰਾਜੇ ਚੁਲੀ ਨਿਆਉ ਕੀ''
ਨਿਆਂ ਲਈ ਬੰਦਾ ਦੇਰ ਨਹੀਂ ਸੀ ਕਰਦਾ ਉਹ ਤੁਰੰਤ ਨਿਆਇ ਦਾ ਹਾਮੀ ਸੀ, ਭਾਵੇਂ ਕਿ ਦੋਸ਼ੀ ਉਸ ਦਾ ਆਪਣਾ ਹੀ ਕਿਉਂ ਨਾ ਹੋਵੇ। ਉਸ ਨੂੰ ਤੋਪ ਨਾਲ ਉਡਾਣ ਦਾ ਹੋਸਲਾ ਵੀ ਰੱਖਦਾ ਸੀ।ਮੁਗਲ ਹਕੂਮਤ ਕਮਜ਼ੋਰ ਪੈ ਜਾਣ ਕਾਰਨ ਹਰ ਪਾਸੇ ਬਦਅਮਨੀ ਤੇ ਅਰਾਜਕਤਾ ਦਾ ਮੌਹਾਲ ਸੀ, ਵੱਡੇ ਸ਼ਹਿਰਾ ਨੂੰ ਜੋੜਦੀਆਂ ਸੜਕਾਂ ਤੇ ਸਫਰ ਕਰਨਾ ਸੁੱਰਖਿਅਤ ਨਹੀਂ ਸੀ। ਚੋਰ, ਡਾਕੂ ਤੇ ਲੁਟੇਰੇ ਪਿੰਡਾ ਨੂੰ ਲੁੱਟਦੇ ਤੇ ਲੋਕਾਂ ਨੂੰ ਪ੍ਰੇਸ਼ਾਨ ਕਰੀ ਰੱਖਦੇ ਸਨ। ਬੰਦਾ ਸਿੰਘ ਬਹਾਦਰ ਦੀ ਬਾਂਗੜ ਦੇ ਇਲਾਕੇ ਵਿਚ ਚੋਰਾਂ ਤੇ ਡਾਕੂਆ ਵਿਰੋਧ ਕੀਤੀ ਕਾਰਵਾਈ ਕਾਰਨ ਲੋਕਾਂ ਦੇ ਮਨ ਚੋਂ ਚੋਰਾਂ ਤੇ ਡਾਕੂਆਂ ਦਾ ਡਰ ਸਦਾ ਲਈ ਦੂਰ ਹੋ ਗਿਆ । ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਲੋਕ ਹੁਣ ਆਪਣੇ ਆਪ ਨੂੰ ਮਹਿਫੂਜ਼ ਸਮਝਣ ਲੱਗ ਪਏ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਪਿੰਡਾ, ਕਸਬਿਆਂ ਤੇ ਸ਼ਹਿਰਾ ਵਿੱਚ ਅਮਨ ਸ਼ਾਤੀਕਇਮ ਕਰਨ ਲਈ ਥਾਂ-ਥਾਂ ਤੇ ਪੁਲਿਸ ਚੌਕੀਆਂ ਸਾਥਿਪਤ ਕੀਤੀਆਂ ਤੇ ਪੰਚਾਇਤਾਂ ਦਾ ਗਠਨ ਵੀ ਕੀਤਾ। ਕਸ਼ਮੀਰ ਇੱਕ ਅਜਿਹਾ ਇਲਾਕਾ ਹੈ। ਜਿੱਥੇ ਅੱਜ ਤੱਕ ਅਮਨ-ਸ਼ਾਤੀ ਨਹੀ ਕਾਇਮ ਨਹੀਂ ਹੋ ਸਕੀ, ਜੇਕਰ ਅਮਨ-ਸ਼ਾਂਤੀ ਕਾਇਮ ਹੋਈ ਹੈ ਤਾਂ ਉਹ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ ਹੀ ਹੋਇਆ ਹੈ।
ਨਵੇਂ ਸਥਾਪਿਤ ਰਾਜ ਲਈ ਸਭ ਤੋਂ ਵੱਡੀ ਲੋੜ ਨਵੀਂ ਰਾਜਧਾਨੀ ਕਾਇਮ ਕਰਨ ਦੀ ਜ਼ਰੂਰਤ ਸੀ। ਸਰਹਿੰਦ ਨੂੰ ਜਿੱਤ ਲੈਣ ਮਗਰੋਂ ਸਰਹਿੰਦ ਨੂੰ ਹੀ ਰਾਜਧਾਨੀ ਵਜੋਂ ਐਲਨਿਆਂ ਜਾ ਸਕਦਾ ਸੀ। ਪਰ ਬੰਦਾ ਸਿੰਘ ਬਹਾਦਰ ਨੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਸਰਹਿੰਦ ਦੀ ਥਾਂ ਮਖ਼ਲਿਸਗੜ ਦਾ ਕਿਲ੍ਹਾ ਸਢੌਰੇ ਤੋਂ ਥੋੜੀ ਦੂਰੀ ਦੀ ਵਿੱਥ ਤੇ ਸੀ। ਇਸ ਕਿਲ੍ਹੇ ਦੇ ਆਸਪਾਸ ਕਈ ਮੀਲਾਂ ਤੱਕ ਸੰਘਣਾ ਜੰਗਲ ਸੀ। ਇਹ ਕਿਲ੍ਹਾ ਇਕ ਪਹਾੜੀ ਦੇ ਸਥਿਤ ਸੀ। ਇਸ ਕਿਲ੍ਹੇ ਦੀ ਭੁਗੋਲਿਕ ਸਥਿਤੀ ਕੁਝ ਐਸੀ ਸੀ, ਕਿ ਦੁਸ਼ਮਣ ਛੇਤੀ ਕਿਲ੍ਹੇ ਤੱਕ ਪਹੁੰਚ ਨਹੀਂ ਸਕਦਾ ਸੀ। ਜਰਨੈਲੀ ਸੜਕ ਤੋਂ ਕੁਝ ਹਟਵੀ ਥਾਂ ਤੇ ਹੋਣ ਕਰ ਕੇ ਇਹ ਥਾਂ ਸਰਹਿੰਦ ਨਾਲੋਂ ਵਧੇਰੇ ਸੁੱਰਖਿਅਤ ਸੀ। ਕਿਹਾ ਜਾਂਦਾ ਹੈ ਕਿ ਇਸ ਥਾਂ ਨੂੰ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਅਪਣੇ ਲਈ ਸ਼ਿਕਾਰ ਗਾਹ ਵਜੋਂ ਸਥਾਪਿਤ ਕੀਤਾ ਸੀ। 15 ਨੰਵਬਰ 1709 ਨੂੰ ਸਢੌਰੇ ਤੇ ਕਬਜ਼ਾ ਕਰਨ ਮਗਰੋਂ ਬੰਦਾ ਸਿੰਘ ਬਹਾਦਰ 16 ਨੰਵਬਰ 1709 ਨੂੰ ਮੁਖਲਿਸਗੜ ਤੇ ਕਬਜ਼ਾ ਕਰ ਲਿਆ । ਇਸ ਕਿਲੇ ਤੋਂ ਕਬਜਾ ਲੈਣ ਮਗਰੋਂ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਲੋਹਗੜ ਦਾ ਨਾਮ ਦੇ ਕੇ ਸਿੱਖਾਂ ਦੀ ਪਹਿਲੀ ਰਾਜਧਾਨੀ ਵਜ਼ੋ ਘੋਸ਼ਿਤ ਕਰ ਦਿੱਤਾ ।
ਬਾਬਾ ਬੰਦਾ ਸਿੰਘ ਬਹਾਦਰ ਧਾਰਮਿਕ ਨੀਤੀ ਦੇ ਮਾਮਲੇ ਵਿਚ ਧਰਮ ਨਿੱਰਪਖ ਹੋਣ ਦੇ ਨਾਲਨਾਲ ਆਪਣੇ ਧਰਮ ਵਿੱਚ ਬੜਾ ਪੱਕਾ ਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਤੇ ਪੂਰਨ ਨਿਸ਼ਚਾ ਰੱਖਣ ਵਾਲਾ ਸੀ। ਬੰਦਾ ਸਿੰਘ ਬਹਾਦਰ ਅਪਣੇ ਧਰਮ ਪ੍ਰਤੀ ਸਦਾ ਸੁਚੇਤ ਸੀ। ਉਹ ਕਿਸੇ ਦੁਆਰਾ ਗੁਰੂ ਸਾਿਹਬਾਨਾਂ ਬਾਰੇ ਕਹੇ ਗਏ ਮਾੜੇ ਬਚਨ ਜਾਂ ਸਿੱਖ ਧਰਮ ਵਿਰੋਧੀ ਕਿਸੇ ਵੀ ਕਾਰਵਾਈ ਨੂੰ ਕਦੇ ਬਦਰਦਾਸ਼ਤ ਨਹੀਂ ਸੀ ਕਰਦਾ, ਇਨ੍ਹੇਂ ਜੁਰਮ ਹੋਣ ਦੇ ਬਾਵਜੂਦ ਆਪਣੇ ਧਰਮ ਤੋਂ ਨਾ ਡੋਲਣ ਵਾਲਾ ਇਸ ਸਿਦਕੀ ਹੀ ਹੋ ਸਕਦਾ ਹੈ। ਜੋ ਆਪਣੇ ਅੱਖਾਂ ਦੇ ਸਾਹਮਣੇ ਆਪਣੇ 4 ਸਾਲ ਦੇ ਬੱਚੇ ਅਜੈ ਸਿੰਘ ਦੇ ਇਨ੍ਹੇਂ ਜੁਲਮ ਦੇਖੇ ਅੰਤ ਉਸ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਥੁੰਨ ਦਿੱਤਾ, ਅੰਤ ਆਪ ਵੀ ਇੰਨੇ ਅੱਤਿਆਚਾਰ ਸਹਿ ਗਏ। ਪਰ ਬਿਲਕੁਲ ਨਹੀਂ ਢੋਲਿਆ ਇਹ ਗੁਣ ਦਲੇਰੀ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ। ਗੁਰੂਆਂ ਦੀ ਕਿਰਪਾ ਸੀ। ਜਿਸ ਨੇ ਇਹ ਅਤਿਆਚਾਰ ਸਾਹਿਣ ਦੇ ਬਾਵਜੂਦ ਸਿਦਕ ਨਹੀਂ ਹਾਰਿਆਂ
ਬੰਦਾ ਸਿੰਘ ਬਹਾਦਰ ਦਾ ਰਾਜ ਲੋਕਤੰਤਰੀ ਕੀਮਤਾਂ ਤੇ ਅਦਾਰਿਤ ਜਾਪਦਾ ਹੈ। ਉਸ ਦੇ ਸਾਥੀ ਤੇ ਸਹਾਇਕ ਬਹੁਤੇ ਲੋਕ ਉਹ ਸਨ ਜਿਹਨਾਂ ਨੂੰ ਸਦੀਆਂ ਤੋਂ ਭਾਰਤੀ ਸਮਾਜ ਤ੍ਰਿਸ ਕਾਰਦਾ ਰਿਹਾ ਸੀ। ਨੀਵੀਂ ਜਾਤ ਦੇ ਕਹਿੰਦਾ ਚਲਾ ਆਇਆ ਸੀ । ਉਹਨਾਂ ਨੂੰ ਵੀ ਯੋਗਤਾਂ ਅਨੁਸਾਰ ਅਹੁਦਾ ਪ੍ਰਾਪਤ ਹੁੰਦਾ ਸੀ ।
'ਲੇਟਰ ਮੁਲਰਾਜ' ਵਿਚ ਵਿਲੀਅਮ ਇਰਵਿਨ ਲਿਖਦਾ ਹੈ:- ਕਿ ਬੰਦਾ ਸਿੰਘ ਬਹਾਦਰ ਦੀ ਸੈਨਾਂ ਵਿੱਚ ਜਿਹੜੇ ਨੀਵੀਆਂ ਜਾਤੀਆ ਦੇ ਨੀਚਾਂ ਤੋਂ ਨੀਚ ਸਮਝੇ ਜਾਂਦੇ ਲੋਕ ਭਰਤੀ ਹੋਏ ਸਨ। ਉਹ ਵੀ ਆਪਣੇ ਘਰਾਂ ਨੂੰ ਹਾਕਮ ਬਣ ਕੇ ਮੁੜਦੇ ਸਨ। ਪ੍ਰਸਿੱਧ ਤੇ ਅਮੀਰ ਵਿਅਕਤੀ ਉਨ੍ਹਾਂ ਨੂੰ ਜੀ ਅਇਆਂ ਕਹਿਣ ਆਉਂਦੇ ਅਤੇ ਪਿੰਡਾ ਤਕ ਉਸ ਦੀ ਅਗਵਾਨੀ ਕਰਦੇ। ਉਥੇ ਪਹੁੰਚ ਕੇ ਉਹ ਉਸ ਦੇ ਸਾਹਮਣੇ ਉਸ ਦੇ ਹੁਕਮ ਦੀ ਉਡੀਕ ਵਿੱਚ ਹੱਥ ਜੋੜ ਕੇ ਖੜ੍ਹੇ ਹੋ ਜਾਂਦੇ। ਬੰਦਾ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਲੜਾਕੂ ਯੋਧਾ ਬਣਾ ਦਿੱਤਾ ਸੀ। ਕਿ ਪੇਸ਼ਾਵਰ ਤੌਰ ਤੋਂ ਜੰਗਬਾਜ ਅਕਵਾਉਣ ਵਾਲੇ ਯੋਧੇ ਵੀ ਉਹਨਾਂ ਨਾਲ ਉਲਝਣ ਦਾ ਖ਼ਤਰਾ ਮੁੱਲ ਨਹੀ ਸਨ ਲੈਂਦੇ।
ਬੰਦੇ ਦੇ ਥੋੜੇ ਜਿਹੇ ਜੀਵਨ ਕਾਲ ਦੇ ਸਮੇਂ ਦੀ ਇਹ ਪ੍ਰਾਪਤੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ। 700 ਸਾਲ ਦੀ ਗੁਲਾਮੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਅਜ਼ਾਦੀ ਦਾ ਦੀਵਾ ਬਲਿਆਂ ਸੀ। ਇਸ ਸੁਤੰਤਰ ਰਾਜ ਨੂੰ ਸਥਾਪਿਤ ਕਰਨ ਵਾਲਾ ਪੰਜਾਬ ਦਾ ਨਾਇਕ ਬਾਬਾ ਬੰਦਾ ਬਹਾਦਰ ਸੀ।
ਅੰਤ ਇਹ ਉਹ ਪੱਖ ਸਨ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਜਰਨੈਲ ਯੋਧਾ ਸ਼ੂਰਵੀਰ, ਹੋਣ ਦੇ ਨਾਲਨਾਲ ਇਕ ਯੋਗ, ਕੋਸ਼ਲ ਉੱਚੇ ਦਰਜੇ ਦਾ ਰਾਜ ਪ੍ਰਬੰਧਕ ਸਾਬਿਤ ਕਰਦੇ ਹਨ ਜੋ ਇਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅਪਣੇ ਨਿਸ਼ਾਨ ਤੇ ਕਾਮਯਾਬ ਹੋਇਆ ।
ਬੰਦੇ ਦੁਆਰਾ ਸਥਾਪਿਤ ਕੀਤਾ ਪਹਿਲਾ ਸਿੱਖ ਗਣਤੰਤਰ ਚਾਹੇ ਥੋੜੀ ਦੇਰ ਤੱਕ ਹੀ ਰਿਹਾ ਪਰ ਇਹ ਸਿੱਖ ਇਤਿਹਾਸ ਦਾ ਇਕ ਅਜਿਹਾ ਸੁਨਹਿਰੀ ਪੰਨਾ ਹੈ ਜਿਸ ਨੂੰ ਸਦਾ ਯਾਦ ਕੀਤਾ ਜਾਦਾ ਰਹੇਗਾ।
ਲੇਖਕ: ਅਸਿਸ.ਪ੍ਰੋ. ਗੁਰਵੀਰ ਸਿੰਘ ਸਰੌਦ
ਹਰਫ਼ ਕਾਲਜ,ਮਲੇਰਕੋਟਲਾ।
ਸੰਪਰਕ: 9417971451