ਕਵਿਤਾ "ਸੋਨੇ ਰੰਗਾ ਰੰਗ ਕਣਕਾਂ ਦਾ" - ਬਲਤੇਜ ਸੰਧੂ
ਖਿੜ ਗਏ ਚਿਹਰੇ ਕਿਰਤੀ ਜੱਟਾ ਦੇ
ਚੜਿਆ ਵੈਸਾਖ ਰੰਗ ਵਟਾ ਲਿਆ ਕਣਕਾ ਨੇ।
ਦਿਲ ਅੰਦਰ ਅੰਗੜਾਈਆ ਲੈਣ ਉਮੰਗਾ
ਜਿਉਂ ਸੋਨੇ ਰੰਗਾ ਰੰਗ ਬਣਾ ਲਿਆ ਕਣਕਾ ਨੇ।
ਪੋਹ ਮਾਘ ਦੀਆ ਠੰਡੀਆਂ ਰਾਤਾ ਵਿੱਚ
ਕਰੀ ਕਮਾਈ ਦਾ ਹੁਣ ਮੁੱਲ ਪੈਣਾ ਏ।
ਕੁੱਝ ਸਿਰ ਤੋ ਭਾਰ ਹੌਲਾ ਹੋਵੇਗਾ
ਥੋੜ੍ਹਾ ਕਰਜ ਸਾਹੂਕਾਰ ਦਾ ਲੈਣਾ ਏ।
ਹਰ ਘਰ ਵਿੱਚ ਰੱਬਾ ਹੋਵਣ ਖੁਸੀਆ ਖੇੜੇ
ਚੇਹਰੇ ਕਿਰਤੀ ਦੇ ਕਿਉ ਮੁਰਝਾਏ ਰਹਿੰਦੇ ਨੇ।
ਹੱਡ ਭੰਨਵੀ ਮਿਹਨਤ ਦਾ ਪੈਦਾ ਪੂਰਾ ਮੁੱਲ ਨਹੀ
ਸਤਾਏ ਕਰਜੇ ਨੇ ਕਿਉ ਰੱਸੇ ਗਲਾ ਵਿੱਚ ਪੈਂਦੇ ਨੇ।
ਛੱਤ ਪਾੜ ਕੇ ਤੇਰੇ ਤੋ ਰੱਬਾ ਮੰਗਦੇ ਨਈ
ਬੱਸ ਮਿਹਨਤ ਦਾ ਮੁੱਲ ਹੀ ਪੂਰਾ ਪਾ ਦੇਵੀ।
ਦੁੱਖ ਤਕਲੀਫ ਬਿਮਾਰੀ ਤੋ ਰੱਖੀ ਬਚਾ ਕੇ
ਹੱਕ ਦੀ ਕਮਾਈ ਕਿਸੇ ਚੰਗੇ ਲੇਖੇ ਲਾ ਦੇਵੀ।
ਨਿੱਤ ਕਰ ਅਰਦਾਸ ਦਾਤਾ ਸ਼ੁੱਖ ਮੰਗੇ ਸੁਆਣੀ
ਮਾਲਕਾ ਫਲ ਲਾਵੀ ਸਭ ਦੀਆ ਉਮੰਗਾ ਨੂੰ।
ਨਿੱਕੇ ਨਿੱਕੇ ਬਾਲ਼ਾ ਦੇ ਸਿਰ ਤੋ ਨਾ ਉੱਠੇ ਸਹਾਰਾ ਬਾਪੂ ਦਾ
ਹਰ ਘਰ ਤੇਰੀ ਰਜਾ ਚ ਮਾਣੇ ਖੁਸੀਆ ਦੇ ਰੰਗਾ ਨੂੰ।
ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
9465818158