ਅਜ਼ਾਦੀ ਤੋ ਬਹੱਤਰ ਸਾਲਾ ਬਾਅਦ ਵੀ ਮੁੱਢਲੀਆ ਸਹੂਲਤਾ ਨੂੰ ਤਰਸਦੇ ਲੋਕ - ਬਲਤੇਜ ਸੰਧੂ
ਚੋਣਾ ਦਾ ਬਿਗੁਲ ਵੱਜ ਚੁੱਕਾ ਹੈ ਸਤਾਰਵੀਆ ਲੋਕ ਸਭਾ ਦੀਆਂ ਚੋਣਾ ਪੂਰੇ ਦੇਸ਼ ਵਿੱਚ ਤਕਰੀਬਨ ਸੱਤ ਗੇੜਾ ਵਿੱਚ ਨੇਪਰੇ ਚਾੜ੍ਹਨ ਦੀ ਚੋਣ ਕਮਿਸ਼ਨ ਵੱਲੋ ਯੋਜਨਾ ਉਲੀਕੀ ਗਈ ਹੈ ਅੱਜ ਕੱਲ੍ਹ ਕਈ ਸੂਬਿਆ ਚ ਚੋਣ ਪ੍ਰਚਾਰ ਸਿਖਰ ਤੇ ਹੈ।ਵੱਖ ਵੱਖ ਪਾਰਟੀਆ ਨਾਲ ਸੰਬੰਧਤ ਨੁਮਾਇੰਦੇ ਇੱਕ ਦੂਸਰੇ ਉੱਪਰ ਖੁੱਲ੍ਹ ਕੇ ਦੂਸ਼ਣਬਾਜ਼ੀ ਕਰ ਰਹੇ ਹਨ।ਆਮ ਜਨਤਾ ਦੇ ਮੁੱਦਿਆ ਨੂੰ ਕਿਤੇ ਨਾ ਕਿਤੇ ਆਪਸੀ ਕਾਟੋ ਕਲੇਸ਼ ਵਿੱਚ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ।ਇਸੇ ਗੇੜ ਦੌਰਾਨ ਪੰਜਾਬ ਵਿੱਚ ਆਖਰੀ ਪੜਾਅ ਦੌਰਾਨ 19 ਮਈ ਨੂੰ ਵੋਟਾ ਪਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ।ਇਸ ਸਾਰੇ ਪੜ੍ਹਾਵਾ ਦਾ ਨਤੀਜਾ 23 ਮਈ ਨੂੰ ਸਾਹਮਣੇ ਆਏਗਾ।ਕਿਸਦੀ ਸਰਕਾਰ ਬਣਦੀ ਹੈ ਕਿਸਦੀ ਨਹੀ ਇਹ ਤਾ ਦੇਸ਼ ਦੇ ਵੋਟਰ ਅਤੇ ਆਉਣ ਵਾਲਾ ਸਮਾਂ ਤੈਅ ਕਰੇਗਾ।ਪਰ ਮੁੱਦਾ ਇਹ ਹੈ ਕਿ ਦੇਸ਼ ਵਾਸੀਆ ਨੂੰ ਅਜ਼ਾਦੀ ਤੋ 72 ਸਾਲਾ ਬਾਅਦ ਵੀ ਕੀ ਲੋੜੀਂਦੀਆ ਮੁੱਢਲੀਆ ਸਹੂਲਤਾ ਮਿਲ ਗਈਆ ਹਨ।
ਹਰ ਪੰਜ ਸਾਲਾ ਬਾਅਦ ਕਦੇ ਵਿਧਾਨ ਸਭਾ ਦੀਆ ਕਦੇ ਲੋਕ ਸਭਾ ਦੀਆ ਚੋਣਾ ਆਉਂਦੀਆ ਨੇ ਹਰ ਵਾਰ ਜਨਤਾ ਨਾਲ ਵੱਡੇ ਵੱਡੇ ਮਨ ਲੁਭਾਉ ਵਾਅਦੇ ਕੀਤੇ ਜਾਂਦੇ ਨੇ ਜੋ ਕੇ ਚੋਣਾ ਜਿੱਤਣ ਤੋ ਮਗਰੋਂ ਲੀਡਰ ਬੁਰੇ ਸੁਪਨੇ ਵਾਂਗ ਸਦਾ ਲਈ ਭੁੱਲ ਜਾਂਦੇ ਨੇ ਅਗਲੀਆ ਚੋਣਾ ਲਈ ਹੋਰ ਨਵੇ ਵਾਅਦੇ ਕੀਤੇ ਜਾਂਦੇ ਹਨ।ਜਿਵੇ ਮੱਛੀ ਨੂੰ ਫਸਾਉਣ ਲਈ ਕੰਡੇ ਤੇ ਆਟਾ ਆਦਿ ਲਗਾਇਆ ਜਾਂਦਾ ਹੈ।ਲੀਡਰਾ ਨੂੰ ਪਤਾ ਹੈ।ਲੋਕਾ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ।ਉਹ ਪਿਛਲੇ ਲੰਘੇ ਸਮੇ ਦੇ ਵਾਅਦਿਆ ਬਾਰੇ ਸਾਥੋ ਕਦੇ ਵੀ ਨਹੀ ਪੁੱਛਣਗੇ।ਭੋਲੀ ਭਾਲੀ ਜਨਤਾ ਅੱਛੇ ਦਿਨਾ ਦੇ ਚੱਕਰਾ ਚ ਕਦੇ ਖਾਤਿਆ ਚ ਲੱਖਾ ਰੁਪਿਆ ਪਵਾਉਣ ਜਾ ਘਰ ਘਰ ਨੌਕਰੀ ਸਮਾਰਟ ਫੋਨ ਗੁਟਕਾ ਸਾਹਿਬ ਦੀਆ ਸੌਹਾ ਖਾਹ ਕੇ ਚਾਹ ਪੱਤੀ ਖੰਡ ਘਿਉ ਵਰਗੇ ਮਿੱਠੇ ਮਿੱਠੇ ਲਾਰੇ ਵਗੈਰਾ ਵਗੈਰਾ ਹੋਰ ਪਤਾ ਨਹੀ ਕੀ ਕੁੱਝ।ਤੇ ਮਗਰੋਂ ਜਿਹੜੇ ਗਰੀਬਾ ਕੋਲ ਮਿਹਨਤ ਮੁਸ਼ੱਕਤ ਦੀ ਕਮਾਈ ਨਾਲ ਕਮਾਇਆ ਹੋਇਆ ਪੈਸਾ ਉਹ ਵੀ ਲੈ ਲਏ।ਲੋਕ ਵੀ ਇਹਨਾ ਦੀਆ ਮਿੱਠੀਆ ਚੋਪੜੀਆ ਗੱਲਾ ਵਿੱਚ ਝੱਟ ਆ ਜਾਂਦੇ ਨੇ।ਬਾਅਦ ਵਿੱਚ ਲੋਕਾ ਦੇ ਪਿੰਡਾਂ ਸ਼ਹਿਰਾ ਦੇ ਆਮ ਮਸਲੇ ਉੱਠ ਦੇ ਬੁੱਲ੍ਹ ਵਾਂਗ ਲਟਕਦੇ ਹੀ ਰਹਿੰਦੇ ਨੇ।
ਉਹੀ ਟੁੱਟੀਆ ਭੱਜੀਆ ਸੜਕਾ ਪਿੰਡਾ ਚ ਛੱਪੜ ਬਣੀਆ ਗਲੀਆ ਨਾਲੀਆ ਜਿਹੜੀਆ ਮੀਂਹ ਦੀਆ ਚਾਰ ਕਣੀਆ ਪੈਣ ਤੇ ਲੋਕਾ ਲਈ ਮੁਸੀਬਤ ਦਾ ਸਬੱਬ ਬਣ ਜਾਂਦੀਆ ਨੇ ਤੇ ਹਰ ਵੇਲੇ ਬਿਮਾਰੀ ਨੂੰ ਸੱਦਾ ਦਿੰਦੀਆ ਹਨ ਸੜਾਂਦ ਮਾਰਦੇ ਪਿੰਡਾ ਦੇ ਛੱਪੜ ਜਿਹੜੇ ਬਿਮਾਰੀ ਪੈਦਾ ਕਰਦੇ ਜਿਊਂਦੇ ਜਾਗਦੇ ਸਬੂਤ ਦਿੰਦੇ ਨੇ ਅਤੇ ਹਲਕਾ ਵਿਧਾਇਕ ਦੇ ਕੀਤੇ ਵਿਕਾਸ ਦਾ ਮੂੰਹ ਚਿੜਾਉਂਦੇ ਨੇ ।
ਪਰ ਮੇਰੇ ਦੇਸ਼ ਦੀਆ ਅੰਨੀਆ ਬੋਲੀਆ ਸਰਕਾਰਾ ਨੂੰ ਆਪਣੇ ਅਤੇ ਆਪਣਿਆ ਤੋ ਬਿਨਾ ਨਾ ਕੁੱਝ ਸੁਣਦਾ ਏ ਨਾ ਦਿੱਸਦਾ ਏ।ਆਪਣੀਆ ਆਉਣ ਵਾਲੀਆ ਪੰਜ ਚਾਰ ਪੀੜੀਆ ਦਾ ਢਿੱਡ ਭਰਨ ਲਈ ਧੰਨ ਇਕੱਠਾ ਕਰਨ ਵਿੱਚ ਜੁੱਟ ਜਾਂਦੇ ਨੇ ।ਕੀ ਸਾਡੇ ਦੇਸ਼ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸ਼ਹੀਦ ਸਾਥੀਆ ਦੇ ਸੁਪਨਿਆ ਦਾ ਦੇਸ਼ ਸਿਰਜ ਲਿਆ ਹੈ।ਅਜ਼ਾਦੀ ਤੋ ਪਹਿਲਾ ਉਹਨਾ ਸਾਡੇ ਲਈ ਜੋ ਸੁਪਨਾ ਦੇਖਿਆ ਸੀ ਕੀ ਸਰਕਾਰਾ ਉਹ ਪੂਰਾ ਕਰਨ ਵਿੱਚ ਸਫਲ ਹੋਈਆ ਨੇ ਤਾ ਜਵਾਬ ਨਾਂਹ ਹੀ ਹੋਏਗਾ ।ਸ਼ਹਿਰਾ ਵਿੱਚ ਸੜਕਾ ਕਿਨਾਰੇ ਲੱਗੇ ਗੰਦਗੀ ਦੇ ਢੇਰ ਸਰਕਾਰੀ ਹਸਪਤਾਲਾ ਵਿੱਚ ਬਿਨਾ ਦਵਾਈ ਖੱਜਲ ਖੁਆਰ ਹੁੰਦੇ ਮਰੀਜ਼ ਸਰਕਾਰੀ ਦਫ਼ਤਰਾ ਚ ਰੁੱਲਦੀਆ ਫਾਇਲਾ ਸਰਕਾਰੀ ਦਫ਼ਤਰਾ ਚ ਸਰਕਾਰੀ ਅਫਸਰਸ਼ਾਹੀ ਵੱਲੋ ਰਿਸ਼ਵਤਖੋਰੀ ਦਾ ਨਚਾਇਆ ਜਾਂਦਾ ਨੰਗਾ ਨਾਚ।ਕੁੱਝ ਗਿਣਤੀ ਦੇ ਅਧਿਕਾਰੀ ਛੱਡਕੇ ਬਾਕੀ ਦੇ ਕੀ ਚਪੜਾਸੀ ਕੀ ਲੱਖਾ ਰੁਪਏ ਤਨਖਾਹ ਲੈਣ ਵਾਲ਼ਾ ਮੁਲਾਜ਼ਮ ਸਾਰਾ ਸਿਸਟਮ ਹੀ ਕੁਰੱਪਟ ਹੋ ਚੁੱਕਿਆ ਏ।ਪਤਾ ਨਹੀ ਕਿੰਨੇ ਅਫਸਰ ਕਿੰਨੇ ਲੀਡਰ ਏਸ ਰਿਸ਼ਵਤ ਰੂਪੀ ਗੰਦਗੀ ਚ ਲਿਬੜੇ ਪਏ ਹਨ।ਭਗਤ ਸਿੰਘ ਦੇ ਸੁਪਨਿਆ ਦਾ ਅਤੇ ਆਮ ਇਨਸਾਨ ਦਾ ਤਾ ਲੱਗਦਾ ਹੁਣ ਰੱਬ ਹੀ ਰਾਖਾ ਹੈ ਕਹਿੰਦੇ ਨੇ ਜਿਸ ਖੇਤ ਨੂੰ ਵਾੜ ਹੀ ਖਾਣ ਲੱਗ ਪਵੇ ਉਸ ਦਾ ਬਚਣਾ ਫਿਰ ਮੁਸ਼ਕਿਲ ਹੋ ਜਾਂਦਾ।
ਬਲਤੇਜ ਸੰਧੂ
ਬੁਰਜ ਲੱਧਾ " ਬਠਿੰਡਾ "
9465818158