ਜਿਹਨਾਂ ਨੇ ਵੋਟ ਪਾਉਣੀ ਹੈ' 'ਵੋਟ - ਰਣਜੀਤ ਕੌਰ ਤਰਨ ਤਾਰਨ
ਜਮੂਰੇ ਉਠ ਜਾਗ ਉਠ-----
ਚੋਣ ਯੁੱਧ ਦਾ ਬਿਗਲ ਵੱਜ ਚੁਕਾ ਹੈ,ਲੜਾਕੂ ਅਖਾੜੈ ਵਿੱਚ ਕੁਦ ਪਏ ਹਨ।
ਵੋਟ ਪਾਉਣ ਜਾ ਰਹੇ ਵੋਟਰ ਸਹਿਬਾਨ ਜਰਾ ਕੁ ਇਧਰ ਧਿਆਨਘਰੋਂ ਨਿਕਲਣ ਤੋਂ ਪਹਿਲਾਂ ਸ਼ੀਸ਼ੇ ਮੁਹਰੇ ਖੜ ਕੇ ਆਪਣਾ ਪੜ੍ਹਿਆ ਵਿਚਾਰਨਾ ਹੈ।
ਪਹਿਲਾਂ ਸੋਚਣਾ ਹੈ ਜੋ ਇੰਨੀ ਵਾਰ ਪਹਿਲਾ ਵੋਟ ਪਾਈ ਸੀ ਉਸਦਾ ਕੀ ਹਾਸਲ ਹੋਇਆ-
ਸੋਚਣਾ ਹੈ ਕਿ ਅਪਨੀ ਵੋਟ ਪੂਰੇ ਸਮਾਜਿਕ ਤੇ ਆਰਥਿਕ ਢਾਂਚੇ ਲਈ ਹੈ ਕਿਸੇ ਵਿਅਕਤੀ ਵਿਸ਼ੇਸ ਲਈ ਨਹੀਂ,ਕਿਸੇ ਮੂ੍ਹੰਹ ਮੁਲਾਜ਼ੇ ਲਈ ਨਹੀਂ ਹੈ।ਵੋਟ ਮਹਿਜ਼ ਬਟਨ ਨਹੀਂ ਵਸੀਅਤ ਹੈ।
ਵੋਟਰ ਸਹਿਬਾਨ,ਇਸ ਵਾਰ ਦੀ ਵੋਟ ਦੇ ਆਉਣ ਵਾਲੇ ਭਵਿੱਖ ਵਿੱਚ ਬਹੁਤ ਖਤਰੇ ਹੋਣਗੇ,ਕਿਉਂਕਿ ਇਸ ਵਾਰ ਵੀ ਜੇ ਹਮੇਸ਼ ਦੀ ਤਰਾਂ ਠੱਗੀ ਮਾਰੀ ਗਈ ਤਾਂ ਠੱਗਿਆ ਗਿਆ ਵੋਟਰ ਚੁੱਪ ਨਹੀਂ ਬੈਠੈਗਾ ਉਹ ਜਾਨ ਦੀ ਬਾਜੀ ਲਗਾ ਦੇਵੇਗਾ।ਉਹ ਤਿਲ ਤਿਲ ਮਰਨ ਨਾਲੋਂ ਇਕੋ ਵਾਰ ਮਰਨਾ ਪਸੰਦ ਕਰੇਗਾ।
ਹਰ ਵਾਰ ਨਵੇ ਪੈਕਟਾਂ ਵਿੱਚ ਪੁਰਾਣਾ ਮਾਲ ਭਰਿਆ ਜਾਂਦਾ ਹੈ,ਇਸ ਵਾਰ ਵੀ ਇਹੋ ਕੁਝ ਹੋਵੇਗਾ,ਚਿਤਰ ਤੇ ਚਰਿਤਰ ਵਿੱਚ ਉਨੀ ਵੀਹ ਦਾ ਫ਼ਰਕ ਹੀ ਸਾਹਮਣੇ ਦਿਖੇਗਾ।
ਮਿਹਰਬਾਨ ਕਦਰਦਾਨ ਸੋਚੋ ਜਰਾ ਜੋ ਹਾਲਾਤ ਇਸ ਵਕਤ ਦੇਸ਼ ਵਿੱਚ ਹਨ ਜੇ ਪੰਜ ਸਾਲ ਹੋਰ ਇਹੋ ਕੁਝ ਚਲਦਾ ਰਿਹਾ ਤਾਂ ਆਮ ਆਦਮੀ ਆਪੇ ਤੋਂ ਬਾਹਰ ਹੋ ਕੇ ਜਾਂ ਤਾਂ ਅੱਗਾਂ ਲਗਾ ਦੇਵੇਗਾ,ਤੇ ਜਾਂ ਫਿਰ ਆਪਣਿਆਂ ਨਾਲੋਂ ਗੈਰਾਂ ਦੀ ਗੁਲਾਮੀ ਨੂੰ ਤਰਜੀਹ ਦੇਵੇਗਾ।ਕਿਤੇ ਖੂਨ ਖਰਾਬਾ ਵੀ ਹੋ ਸਕਦਾ ਹੈ ।
ਪਹਿਲਾਂ ਜੋ ਦਹਿਸ਼ਤਗਰਦੀ ਚਲ ਰਹੀ ਹੈ ਉਹਨੂੰ ਨੇਤਾ ਲੋਗਾਂ ਦੀ ਆਗਵਾਈ ਤੇ ਮਦਦ ਹਾਸਲ ਹੈ;ਪਰ ਹੁਣ ਜੋ ਦਹਿਸ਼ਤਗਰਦੀ ਅੱਤਵਾਦ ਆਵੇਗਾ ਉਹ ਪੂਰੀ ਕੌਮ ਦੇ ਅੰਦਰੋ ਸ਼ੋਅਲੇ ਉਠਣਗੇ ਉਦੋਂ ਫੋਜ ਵੀ ਬਾਗੀ ਹੋ ਜਾਵੇਗੀ ਕਿਉਂਕਿ ਫੋਜ ਜਾਣ ਗਈ ਹੈ ਕਿ ਉਹ ਨੇਤਾ ਲਈ ਨਹੀਂ ਪੂਰੇ ਦੇਸ਼ ਦੀ ਰਖਿਅਕ ਹੈ।ਨਸ਼ੇੜੀਆਂ ਤੇ ਬੇਰੁਜਗਾਰਾਂ ਕੋਲ ਲੁਟਾਉਣ ਵਾਸਤੇ ਕੁਝ ਕੁ ਗ੍ਰਾਮ ਖੂਨ ਤੋਂ ਵੱਧ ਕੁਝ ਨਹੀਂ ਹੈ।ਵੋਟ ਨਹੀਂ ਵੱਟੇ ਚਲਣਗੇ।
ਇਸ ਲਈ ਅਜਾਂਈ ਜਾਂਦੀ ਆਰਥਿਕਤਾ ਨੂੰ ਬਚਾਉਣ ਲਈ,ਵੋਟ ਪਾਉਣ ਤੋਂ ਪਹਿਲਾਂ ਦਿਮਾਗ ਦੁੜਾਉਣਾ ਕੇ ਕਿਹੜਾ ਮਾਈ ਦਾ ਲਾਲ ਮਹਿੰਗਾਈ ਤੇ ਬੇਰੁਜਗਾਰੀ ਦੀ ਮਾਰ,ਭਾਰੇ ਟੈਕਸਾਂ ਦੀ ਮਾਰ ਤੇ ਗੱਬਰਸਿੰਘ ਟੈਕਸ ਤੋਂ ਨਿਜਾਤ ਦਿਲਵਾਏਗਾ!
ਯਾਦ ਕਰੋ----
ਵਾਜਪੇਈ ਭਾਜਪਾ ਨੇ 2004 ਵਿੱਚ ਪੈਨਸ਼ਨਾਂ ਬੰਦ ਕੀਤੀਆਂ ਨੌਕਰੀਆਂ ਝਾੜ ਦਿਤੀਆਂ,ਤੇ ਉਸ ਦੀ ਕਾਟੋ ਯੂ ਪੀ ਏ ਨੇ ਸੱਭ ਜਾਣਦੇ ਹੋਏ ਵੀ ਵਾਜਪਾਈ ਨੀਤੀਆਂ ਨੂੰ ਨਕੇਲ ਨਾਂ ਪਾਈ ਤੇ ਦਸ ਸਾਲ ਵਿੱਚ ਸਗੋਂ ਪੱਕੀ ਕਰ ਦਿਤੀਆਂ।ਆਪਣੇ ਭੱਤੇ ਪੈਨਸ਼ਨ ਦੁਗਣੇ ਕਰ ਲਏ।
ਭਾਜਪਾ ਨੇ ਜੋ ਮੰਦਹਾਲੀ ਵਿਛਾਈ ਹੈ ਸੋਚੋ ਬਾਰ ਬਾਰ ਸੋਚੋ.
ਕੀ ਆਉਣ ਵਾਲੀ ਹਕੂਮਤ ਦੋ ਹਜਾਰ ਦੇ ਨਵੇਂ ਨੋਟ ਛਾਪਣੇ ਬੰਦ ਕਰ ਦੇਵੇਗੀ?
ਕੀ ਆਉਣ ਵਾਲੀ ਹਕੂਮਤ ਆਪਣੀ ਪਰਜਾ ਨੂੰ ਪੁਰਾਣੇ ਨੋਟ ਮਾਰਕੀਟ ਵਿੱਚ ਚਲਾਉਣ ਦੀ ਇਜ਼ਾਜ਼ਤ ਦੇ ਦੇਵੇਗੀ?।
ਗੱਬਰ ਸਿੰਘ ਟੈਕਸ ਦਾ ਵਪਾਰੀ ਨੂੰ ਤੇ ਲਾਭ ਹੈ ,ਭਾਰ ਤਾਂ ਗਾਹਕ ਤੇ ਪਿਆ ਹੈ।ਕੀ ਗੱਬਰ ਸਿੰਘ ਟੈਕਸ ਖਤਮ ਕਰਨ ਦੀ ਹਿੰਮਤ ਹੈ ਵੋਟ ਮੰਗ ਰਹੇ ਗਠਬੰਧਨ ਵਿੱਚ ਜੋ ਕਿ ਆਪ ਹੀ ਵਪਾਰੀ ਹੈ
ਪੂਰਾ ਦੇਸ਼ ਪੰਜ ਸੱਤ ਜਣਿਆਂ ਦੇ ਕਬਜ਼ੇ ਵਿੱਚ ਹੈ।ਕੀ ਮਹਾਂਗਠਬੰਧਨ ਵਾਲੇ ਮੋਦੀ,ਚੌਕਸੀ ਮਾਲੀਆ ਅਮਬਾਨੀ ਆਦਿ ਤੋਂ ਦੇਸ਼ ਦਾ ਲੁਟਿਆ ਪੈਸਾ ਵਾਪਸ ਮੁੜਾ ਲੈਣਗੇ।ਗਹਿਣੇ ਪਿਆ ਛੁੜਾ ਲੈਣਗੇ।
ਕੀ ਨਵੇਂ ਪੈਕਟ ਡਾਲਮੀਆ ਤੋਂ ਲਾਲ ਕਿਲਾ ਛੁੜਾ ਲੈਣਗੇ?
ਕੀ ਨਵੇਂ ਪੈਕਟ ਅਡਾਨੀ ਦੇ ਕਬਜ਼ੇ ਵਿਚੋਂ ਏਅਰਪੋਰਟ ਛੁੜਾ ਲੈਣਗੇ।
ਕੀ ਮੀਡੀਆ ਨੂੰ ਆਜ਼ਾਦੀ ਮਿਲ ਜਾਵੇਗੀ।
ਕੀ ਸੁਰਖਿਆ ਦਸਤੇ ਆਪ ਸੁਰਖਿਅਤ ਹੋ ਜਾਣਗੇ?
ਕੀ ਦਹਿਸ਼ਤਗਰਦੀ ਗੁੰਡਾਗਰਦੀ,ਨਸੇ ਨਾਰੀ ਸੋਸ਼ਣ,ਆਮ ਸ਼ਰੇਣੀ ਦਾ ਸੋਸ਼ਣ ਰੁਕ ਜਾਏਗਾ?
ਕੀ ਨਵੇਂ ਉਦਯੋਗ ਖੋਲੇ ਜਾਣਗੇ?ਨਵੇਂ ਸਕੂਲ, ਹਸਪਤਾਲ, ਨਵੀਆਂ ਰੇਲਾਂ,ਬਸਾਂ ਚਲਣਗੀਆਂ?
ਕੀ ਕਾਬਲ ਪ੍ਰਧਾਨ ਨੂੰ ਪ੍ਰਚਾਰ ਦੀ ਲੋੜ ਹੁੰਦੀ ਹੈ?
ਕੀ ਕਾਬਲ ਪਰਧਾਨ ਨੂੰ ਦੁਨੀਆ ਤਿਆਗੀ ਦੀਨ ਨਾਲ ਜੁੜ ਚੁਕੇ ਸਾਧਾਂ ਬਾਬਿਆਂ ਦੀ ਲੋੜ ਹੁੰਦੀ ਹੈ?ਕੀ ਯੋਗ ਪ੍ਰਧਾਨ ਮੰਤਰੀ ਨੂੰ ਭੰਗੀ ਸੇਵਕਾਂ ਦੇ ਪੈਰ ਧੋਣ ਦੀ ਲੋੜ ਹੁੰਦੀ ਹੈ।
ਕੀ ਕੁਦਰਤੀ ਸਾਧਨਾ ਨਾਲ ਲਬਰੇਜ਼ ਇਹ ਦੇਸ਼ ਨਿਕੇ ਨਿਕੇ ਦੇਸ਼ਾਂ ਤੋਂ ਵੀ ਨੀਵਾਂ ਹੋ ਜਾਵੇਗਾ?
ਲ਼ਾਲ,ਬਹਾਦੁਰ ਸ਼ਾਸਤਰੀ,ਏ ਪੀ ਜੇ ਅਬਦੁਲ ਕਲਾਮ ਜੈਸਾ ਕਿਰਦਾਰ ਢੂੰਢਨਾ ਜਰੂਰੀ ਹੈ। ਇਹ ਵੀ ਧਿਆਂਨ ਰਖਣਾ ਜਰੂਰੀ ਹੈ ਕਿ ਹਾਸ਼ੀਏ ਤੋਂ ਪਰੇ ਵਸਦੇ ਬਸ਼ਿੰਦੇ ਮਸਲਨ ਜਿਥੇ ਬਿਜਲੀ ਵੀ ਨਹੀਂ ਹੈ, ਸਲਮ ਬਸਤੀ ਦੇ ਵਾਸੀ,ਮਾਸੂਮ ਨਾਦਾਨ ਭੋਲੇ ਅੰਧਵਿਸਵਾਸੀ ਤੁਹਾਡੀ ਜਗਾਹ ਵੋਟ ਨਾ ਪਾ ਜਾਣ।
ਮਕਦੀ ਗਲ ਹੈ ਕਿ ਕੀ ਲੋਕ ਤੰਤਰ ਬਹਾਲ ਹੇਵੇਗਾ ਕਿ ਯੂੰ ਹੀ ਤਖ਼ਤ ਤੰਤਰ ਫੁਲਦਾ ਫਲਦਾ ਰਹੇਗਾ।
ਨਾਦਰ ਸ਼ਾਹ,ਅਹਿਮਦ ਸ਼ਾਹ,ਅਮਿਤ ਸ਼ਾਹ,ਸ਼ਾਹ ਕਬੀਲੇ ਦੇ ਹਮਲਿਆਂ ਤੋਂ ਬਚਾਅ ਕੌਣ ਕਰੇਗਾ? ਕੀ ਇਸ ਵਾਰ ਵੀ ਨਵੀਆਂ ਬੋਤਲਾਂ ਚ ਪੁਰਾਣੀ ਸ਼ਰਾਬ ਪਰੋਸੀ ਜਾਏਗੀ?
ਅੰਤ ਵਿੱਚ ਵੋਟਰ ਸਹਿਬਾਨ ਵੋਟ ਪਾਉਣ ਤੋਂ ਪਹਿਲਾਂ ਪੰਜ ਮਿੰਟ ਖੁਦ ਨਾਲ ਬਹਿਸ ਜਰੂਰ ਕਰਨ ਕਿ ਉਹ ਆਪਣੀ ਨਸਲ ਨੂੰ ਭਿਖਮੰਗੇ ਬਣਾਉਣਾ ਚਾਹੁੰਦੇ ਹਨ ਕਿ ਦਾਤੇ?
ਸ਼ਮਾਜਿਕ ਏਕਤਾ ਦੀ ਇਸ ਵਕਤ ਸਖ਼ਤ ਲੋੜ ਹੈ,ਵਿਦੇਸ਼ਾਂ ਨੂੰ ਭੱਜਣਾ ਜਿੰਮੇਵਾਰੀ ਤੋਂ ਭੱਜਣਾ ਹੈ,ਇਸ ਨਾਲ ਉਲਝੀ ਤਾਣੀ ਹੋਰ ੳਲਝ ਜਾਵੇਗੀ।
ਵੋਟ ਦੀ ਵਰਤੋਂ ਬਹੋਸਹਵਾਸ ਕਰਨੀ ਚਾਹੀਦੀ ਹੈ,ਵੋਟ ਵਸੀਅਤ ਹੈ ਆਪਣੀ ਉਮਰ ਦੇ ਬਿਹਤਰੀਨ ਪੰਜ ਸਾਲ ਭੇਂਟ ਕਰਨ ਦੀ।
ਵੋਟਰ ਸਹਿਬਾਨ ਕੀਹਨੂੰ ਵੋਟ ਪਾਉਣੀ ਹੈ ਕਿ ਫਿਰ ਗਵਾਉਣੀ ਹੈ,ਸੋਚਣਾ ਜਰੂਰ.
ਜਾਂਦੇ ਜਾਂਦੇਜਿਸ ਤਰਾਂ ਇਕ ਸੂਟ ਖ੍ਰੀਦਣ ਵੇਲੇ ਪੂਰੀ ਦੁਕਾਨ ਉਲਟਵਾ ਦੇਂਦੇ ਹੋ ਇਸ ਵਾਰ ਨੇਤਾ ਚੁਣਨ ਵਕਤ ਹੋਸ਼ ਦੇ ਨਾਖੂਨ ਲੈ ਲਓ.ਸ਼ੁਕਰੀਆ ਜਮੂਰਾ ਜੀ
ਰਣਜੀਤ ਕੌਰ / ਗੁੱਡੀ ਤਰਨ ਤਾਰਨ