ਗੀਤ (ਪੁੱਤ ਕਿਉ ਪਰਦੇਸੀ ਹੋਏ) - ਬਲਤੇਜ ਸੰਧੂ

ਲੋਏ ਉਏ ਲੋਏ
ਹੱਥਾ ਵਿੱਚ ਡਿਗਰੀਆ ਚੱਕੀ ਫਿਰਦੇ
ਮਿਲਦਾ ਨਾ ਰੁਜ਼ਗਾਰ ਇੱਥੇ
ਪੁੱਤਰ ਪੰਜਾਬ ਦੇ ਤਾ ਪ੍ਰਦੇਸੀ ਹੋਏ।
ਪ੍ਰਦੇਸ ਜਾਂਦੇ ਪਰਦੇਸੀ ਪੁੱਤ ਨੂੰ
ਮਾਂ ਹੱਥੀ ਤੋਰ ਕੇ ਗਲ ਲੱਗ ਕੇ ਕੰਧਾ ਦੇ ਰੋਏ।
ਲੋਏ ਉਏ ਲੋਏ, ,,,

ਥਾਂਵਾ ਉਏ ਥਾਂਵਾ
ਜਿਹੜੇ ਘਰ ਵਿੱਚ ਪੁੱਤਾ ਤੈਨੂੰ ਲਾਡ ਲਡਾਏ
ਛੱਡ ਚੱਲਿਆ ਅੱਜ ਉਹ ਥਾਂਵਾ
ਅੱਖੀਆ ਤੈਨੂੰ ਰਹਿਣ ਉਡੀਕ ਦੀਆਂ
ਪੁੱਤਾ ਸੁੰਨੀਆ ਕਰ ਗਿਆ ਰਾਵਾਂ
ਥਾਂਵਾ ਉਏ ਥਾਂਵਾ,,,,

ਆਰੀ ਉਏ ਆਰੀ
ਮਾਂ ਪਿਉ ਦੇ ਫਿਰਦੀ ਸੀਨੇ ਚ ਆਰੀ
ਮੁੜ ਮੁੜ ਸੌਣ ਲਈ ਅੱਖਾ ਬੰਦ ਕਰਦੀ
ਸੁਪਨੇ ਚ ਪੁੱਤਾ ਤੇਰਾ ਮੁੱਖ ਦੇਖਣ ਦੀ ਮਾਰੀ।
ਆਰੀ ਉਏ ਆਰੀ,,,,,

ਹਵਾਵਾਂ ਉਏ ਹਵਾਵਾਂ
ਨਾ ਪੁੱਤਾ ਤੈਨੂੰ ਪਰਦੇਸਾ ਵਿੱਚ ਵੇ
ਤੱਤੀਆ ਕਦੇ ਲੱਗਣ ਹਵਾਵਾਂ
ਪੁੱਤ ਜਿੰਨਾ ਦੇ ਬਲਤੇਜ ਸੰਧੂ ਪਰਦੇਸ ਗਏ
ਘੁੱਟ ਸੀਨੇ ਨਾਲ ਲਾਉਣ ਨੂੰ ਰਹਿਣ ਤੜਫ ਦੀਆ ਮਾਂਵਾ
ਹਵਾਵਾਂ ਉਏ ਹਵਾਵਾਂ,,,,

ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
9465818158