ਨਵੀਂ ਸਰਕਾਰ, ਨਵੀਂ ਆਸ - ਜਸਪ੍ਰੀਤ ਕੌਰ ਮਾਂਗਟ,
ਹਰ ਵਾਰ ਇਹੀ ਹੁੰਦਾ, ਜਨਤਾ ਲਾਉਂਦੀ ਏ ............ ਸਰਕਾਰ ਤੇ ਨਵੀਂ ਆਸ ................ ਹਰ ਵਾਰ ਹੱਥ ਲੱਗਦੀ ਏ ਨਿਰਾਸ਼ਾ ............. ਬੇਰੁਜ਼ਗਾਰੀ, ਕਿਸਾਨਾਂ ਦੀਆਂ ਮੰਗਾਂ, ਸਕੂਲੀ ਅਧਿਆਪਕਾਂ, ਆਂਗਨਵਾੜੀ ਵਰਕਰਾਂ, ਪਾਣੀਆਂ ਦੇ ਮਸਲੇ ਜਿਹੇ ਅਨੇਕਾਂ ਮੁੱਦੇ ਹਨ ................... ਜਿਹਨਾਂ ਦਾ ਹੱਲ ਪੂਰੀ ਤਰ੍ਹਾਂ ਨਹੀਂ ਕਰਦੀ ਸਰਕਾਰ ............... ਲੋਕ ਅੱਕ ਜਾਂਦੇ ਹਨ ਆਪਣੀਆਂ ਸਮੱਸਿਆਵਾਂ ਨੂੰ ਦੇਖ-ਦੇਖ ................ ਕਿਉਂਕਿ ਹੋਰ ਕਿਹਦੇ ਵੱਲ ਦੇਖਣ ਜੇ ਸਾਡੀ ਸਰਕਾਰ ਨਹੀਂ ਸੁਣਦੀ ਤਾਂ ……………? ਕਿੱਤੇ ਕਾਂਗਰਸ, ਕਿੱਤੇ ਅਕਾਲੀ-ਭਾਜਪਾ ਤੇ ਹੋਰ ਕਈ ਨਵੀਆਂ ਪਾਰਟੀਆਂ ਹਰ ਵਾਰ ਵੋਟਾਂ ਵੇਲੇ ਇਹੀ ਤਸੱਲੀ ਦਿਵਾਉਂਦੀਆਂ ਹਨ ਕਿ ਅਸੀਂ ਕਰਾਂਗੇ ਹਰ ਮਸਲੇ ਦਾ ਹੱਲ ................... ਅਸੀਂ ਸੁਣਾਂਗੇ ਜਨਤਾ ਦੀ ............ ਅਸੀ ਉਠਾਵਾਂਗੇ ਗੰਭੀਰ ਮੁੱਦੇ .................। ਪਰ ਲੋਕਾਂ ਦੀਆਂ ਆਸਾਂ ਟੁੱਟਦਿਆਂ ਦੇਰ ਨਹੀਂ ਲੱਗਦੀ ..............। ਜੇ ਦੇਖਿਆ ਜਾਵੇ ਤਾਂ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਦੀਆਂ ਕੁਝ ਮੁਸ਼ਕਿਲਾਂ ਹੱਲ ਕੀਤੀਆਂ ............... ਪਰ ਕਾਂਗਰਸ ਨੇ ਉਨੀਆਂ ਵੀ ਨਹੀਂ .................. ਦੇਖਣ 'ਚ ਇਹੀ ਆਉਂਦਾ ਹੈ ਕਿ ਕਾਂਗਰਸ ਨੂੰ ਲੈ ਕੇ ਲੋਕਾਂ 'ਚ ਜਿਆਦਾ ਨਰਾਜ਼ਗੀ ਹੈ ..............। ਨੌਕਰੀ ਪੇਸ਼ੇ ਵਾਲਿਆਂ ਨੂੰ ਵੇਲੇ ਸਿਰ ਤਨਖਾਹਾਂ ਨਹੀਂ, ਕਿਸਾਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ .................. ਬਹੁਤ ਸਾਰੇ ਅਜਿਹੇ ਗੰਭੀਰ ਮੁੱਦਿਆਂ ਤੇ ਕਾਂਗਰਸ ਸਰਕਾਰ ਤੋਂ ਜਨਤਾ ਨਿਰਾਸ਼ ਹੋਈ ਹੈ ...................। ਚਲਾਈ ਗਈ ਮੁਹਿੰਮ, "ਰੁਜ਼ਗਾਰ ਨਹੀਂ ਵੋਟ ਨਹੀਂ" ਨੂੰ ਭਰਮਾਂ ਹੁੰਗਾਰਾ ਮਿਲ ਰਿਹਾ ..................। ਲੋਕ ਆਪਣੇ ਹੀ ਦੇਸ਼ ਭਾਰਤ ਤੋਂ ਬਿਹਤਰ ਵਿਦੇਸ਼ਾ 'ਚ ਜਾ ਕੇ ਵੱਸਣਾ ਸਹੀ ਸਮਝਦੇ ਨੇ ................। ਜੇਕਰ ਸਾਡੀਆਂ ਸਰਕਾਰਾਂ ਰੁਜ਼ਗਾਰ, ਸਹੂਲਤਾਂ, ਵਧੀਆਂ ਰੂਲ ਅਤੇ ਸਾਫ਼-ਸਫਾਈ ਜਿਹੇ ਬਹੁਤ ਸਾਰੇ ਮਸਲੇ ਹੱਲ ਕਰੇ ਤਾਂ ਆਪਣਾ ਦੇਸ਼ ਛੱਡ ਕੇ ਜਾਣਦੀ ਜ਼ਰੂਰਤ ਨਹੀਂ ...................। ਵੋਟਾਂ ਨੂੰ ਲੈ ਕੇ ਭਾਰਤ ਵਿੱਚ ਘਮਸਾਨ ਮੱਚਿਆ ਪਿਆ ............... ਕਿਧਰੇ ਰੈਲੀਆਂ, ਜਿੱਥੇ ਕਿਧਰੇ ਵੀ ਨਾਹਰੇਬਾਜੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਹਨ ................ ਵੋਟਾਂ 'ਚ ਖੜ੍ਹੇ ਅਕਾਲੀ-ਭਾਜਪਾ ਲਈ ਫਿਲਮੀ ਹੀਰੋ ਸਨੀ ਦਿਉਲ ਨੂੰ ਲੈ ਕੇ ਅਲੱਗ-ਅਲੱਗ ਰਾਇ ਦੇ ਰਹੇ ਹਨ ਲੋਕ .............। ਇੰਨਾਂ ਤਾਂ ਸਭ ਜਾਣਦੇ ਹਨ ਕਿ ਸਨੀ ਦਿਉਲ ਪੰਜਾਬ ਦਾ ਬਹੁਤ ਹਰਮਨ ਪਿਆਰਾ ਹੀਰੋ ਰਿਹਾ ਤੇ ਨੇਤਾ ਵੀ ਬਣੇਗਾ ਤਾਂ ਉਮੀਦਾਂ ਤੇ ਖਰਾ ਉਤਰੇ ...........। ਇਹੀ ਆਸ ਕਰਦੇ ਹਾਂ ...............। ਦੇਖਦੇ ਹਾਂ, ਕਿਹੜੀ ਨਵੀਂ ਸਰਕਾਰ ਬਣੇਗੀ .............। ਵਾਅਦੇ ਪੂਰੇ ਕਰੇਗੀ ................
ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ , ਦੋਰਾਹਾ(ਲੁਧਿਆਣਾ)
ਮੋਬਾਇਲ ਨੰਬਰ : 99143-48246