ਪੈ ਗਏ ਨਾਂ ਸੋਚ ਵਿੱਚ - ਰਣਜੀਤ ਕੌਰ/ ਗੁੱਡੀ ਤਰਨ ਤਾਰਨ
ਮੈਂ ਰੇਡੀਓ ਦੀ ਆਸ਼ਕ ਹਾਂ ਤੇ ਅਕਸਰ ਲਾਹੌਰ ਰੇਡੀਓ ਸਟੇਸ਼ਨ ਸੁਣਦੀ ਹਾਂ।
ਅੱਜ ਸਵੇਰੇ ਉਹਨਾਂ ਦਾ ਪਰੋਗਰਾਮ 'ਰਾਵੀ ਰੰਗ ' ਚਲ ਰਿਹਾ ਸੀ,ਇਸ ਵਿੱਚ ਉਹ ਗੀਤ ਸੰਗੀਤ ਦੇ ਨਾਲ ਮਾਲੂਮਾਤੀ ਜਾਣਕਾਰੀ ਦੇਂਦੇ ਹਨ।
ਚੀਨ ਦੀ ਇਕ ਯੁਨੀਵਰਸਿਟੀ ਦੇ ਇਕ ਇਕਨੋਮਿਕਸ ਸਾਂਇੰਸ ਦੇ ਪ੍ਰੋਫੇਸਰ ਨੇ ਆਪਣੇ ਸ਼ਾਗਿਰਦਾਂ ਨੂੰ ਅੇਲਾਨ ਕੀਤਾ ਹੈ ਕਿ' ਜੋ ਵਿਦਿਆਰਥੀ''ਵੀ ਚੈਟ'' ਤੇ ਇਕ ਹਜਾਰ ਇਕ ਦੋਸਤ ਬਣਾਏਗਾ ਉਸਨੂੰ ਸੌ ਵਿਚੋਂ ਸੱਠ ਨੰਬਰ ਦਿਤੇ ਜਾਣਗੇ ਅਤੇ ਜੋ ਸੋਲਾਂ ਸੌ ਇਕਾਹਠ ਬਣਾਏਗਾ ਉਸਨੂੰ ਸੌ ਵਿਚੋਂ ਸੌ ਨੰਬਰ ਦਿਤੇ ਜਾਣਗੇ''।
ਆਪ ਹੈਰਾਨ ਹੋਵੋਗੇ ਕਿ ਇਹ ਕੀ ਪੜ੍ਹਾਈ ਹੋਈ,?
ਵਿਦਿਆਰਥੀਆਂ ਨੇ ਵੀ ਰੌਲਾ ਪਾਇਆ ਕਿ ਇਹ ਕੀ ਸਿਆਪਾ ਜਿਹਾ? ਅੇਨੇ ਦੋਸਤ ਕਿਥੋਂ ਲਿਆਈਏ।ਇਸ ਨਾਲੋਂ ਤਾਂ ਇਕਨੌਮਿਕਸ ਪੜ੍ਹਨੀ ਚੰਗੀ'।
ਪ੍ਰੋਫੈਸਰ ਨੇ ਅੇਸਾ ਅੇਲਾਨ ਕਿਉਂ ਕੀਤਾ,ਧਿਆਨ ਦਿਓ-
ਚੂੰ ਕਿ ਚੀਨ ਵਿੱਚ 'ਫੇਸਬੁਕ' ਤੇ ਪਾਬੰਦੀ ਹੈ,) (ਚੀਨ ਸਮਾਰਟ ਫੋਨ ਦੀ ਮੰਡੀ ਵੀ ਹੈ।)
ਪਰੌਫੈਸਰ ਨੇ ਦਿਮਾਗ ਲੜਾਇਆ ਜੇ ੁਵਦਿਆਰਥੀ ਇੰਜ ਹੀ ਸਮਾਰਟ ਫੋਨ ਤੇ ਦੋ ਸਾਲ ਹੋਰ ਬੈਠੈ ਰਹੇ ਤਾਂ ਚੀਨ ਤਾਂ ਗਰਕ ਜਾਵੇਗਾ।ਇਸ ਦੇਸ਼ ਦਾ ਜਵਾਨ ਹੀ ਜੇ ਵਿਕਲਾਂਗ ਹੋ ਗਿਆ ਤਾਂ ਫਿਰ ਦੇਸ਼ ਦਾ ਕੀ ਬਣੇਗਾ?। ਇਸ ਲਈ ਉਸ ਨੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਕਿ ਫੋਨ ਤੇ ਬੈਠੇ ਨਹੀਂ ਰਹਿਣਾ ਕੰਮ ਕਰਨਾ ਹੈ ਬਾਹਰ ਨਿਕਲਣਾ ਹੈ ਵਿਕਾਸ ਵਿੱਚ ਰੁਚੀ ਬਣਾਉਣੀ ਹੈ ਤੇ ਤਰੱਕੀ ਪਸੰਦ ਦੋਸਤ ਬਣਾਉਣੇ ਹਨ,ਖੇਡ ਮਲ ਕੇ ਸਿਹਤ ਬਣਾਉਣੀ ਹੈ।
ਪ੍ਰੋਫੇਸਰ ਦੇ ਇਸ ਐੇਲਾਨ ਦੀ ਪੂਰੀ ਯੁਨੀਵਰਸਿਟੀ ਨੇ ਸ਼ਲਾਘਾ ਕੀਤੀ ਹੈ ਤੇ ਸਰਕਾਰ ਨੇ ਵੀ ਹਲਾਸ਼ੇਰੀ ਦਿਤੀ ਹੈ।
ਲਓ ਪੈ ਗਏ ਨਾਂ ਸੋਚ ਵਿੱਚ,'' ਜੇ ਭਲਾ ਸਾਡੇ ਦੇਸ਼ ਵਿੱਚ ਵੀ ਐੇਸਾ ਇਕ ਪ੍ਰੋਫੈਸਰ ਜੰਮ ਪਵੇ!
ਲਓ ਹੋਰ ਸੁਣੋ-ਚੀਨ ਦੇ ਇਕ ਨਗਰ ਵਿੱਚ ਦੋ ਸਦੀ ਪੁਰਾਣਾ ਸ਼ਹਿਤੂਤ ਦਾ ਰੁੱਖ ਹੈ,ਇਸ ਰੁੱਖ ਵਿਚੋ ਪਿਛਲੇ 25 ਸਾਲ ਤੋਂ ਪਾਣੀ ਨਿਕਲ ਰਿਹਾ ਹੈ,ਪਾਣੀ ਅੇਂਵੇ ਨਿਕਲਦਾ ਹੈ ਜਿਵੇਂ ਟੂਟੀ ਖੋਲੋ ਤੇ ਇਕਸਾਰ ਨਿਕਲਦਾ ਹੈ,ਇਹ ਪਾਣੀ ਸਹਿਤੂਤ ਦੇ ਤਣੇ ਵਿਚੋਂ ਨਿਕਲਦਾ ਹੈ।
ਹੋਇਆ ਕੀ ਕਿ 25 ਸਾਲ ਪਹਿਲੇ ਇਥੇ ਬਹੁਤ ਬਾਰਸ਼ ਹੋਈ ਸੀ ਤੇ ਬਾਰਸ਼ ਦਾ ਪਾਣੀ ਇਸ ਰੁੱਖ ਹੇਠਲੀ ਧਰਤੀ ਵਿੱਚ ਜੀਰ ਗਿਆ,ਤੇ ਉਸ ਤੋਂ ਬਾਦ ਜਦ ਬਾਰਸ਼ਾਂ ਦਾ ਮੌਸਮ ਹੁੰਦਾ ਹੈ ਪਾਣੀ ਇਸਦੇ ਹੇਠਾਂ ਚਲਾ ਜਾਂਦਾ ਹੈ ਤੇ ਤਣੇ ਵਿਚੋ ਟੂਟੀ ਦੀ ਤਰਾਂ ਵਗਦਾ ਹੈ। ਇਹ ਕੁਦਰਤ ਦਾ ਕਰਿਸ਼ਮਾ ਹੈ ਜਾਂ ਪਰ ਉਸ ਨਗਰ ਵਿੱਚ ਇਸ ਪਾਣੀ ਦੀ ਖੂਬ ਸੰਭਾਲ ਕੀਤੀ ਜਾਂਦੀ ਹੈ ਚਮਤਕਾਰ,ਕਾਦਰ ਹੀ ਜਾਣੇ ਤੇ ਜਾਣੇ ਪਰ ਉਸ ਨਗਰ ਵਿੱਚ ਇਸ ਪਾਣੀ ਨੂੰ ਪਿਤਾ ਜਾਣ ਕੇ ਖੂਬ ਸੰਭਾਲ ਕੀਤੀ ਜਾਂਦੀ ਹੈ ,ਇਹ ਕੁਦਰਤੀ ਤੌਰ ਤੇ ਬਿਲਕੁਲ ਸਾਫ਼ ਪੀਣ ਯੋਗ ਪਾਣੀ ਹੈ,ਕੋਈ ਵੀ ਇਸਦੀ ਕੁਵਰਤੋਂ ਨਹੀਂ ਕਰਦਾ।
ਪੈ ਗਈ ਨਾਂ ਸੋਚ।'ਜੇ ਅਜਿਹਾ ਸ਼ਹਿਤੂਤ ਭਾਰਤ ਵਿੱਚ ਹੁੰਦਾ ਤਾਂ ਪਿਤਾ ਦੀ ਥਾਂ ਮੰਗਤਾ ਬਣਾਇਆ ਹੋਣਾ ਸੀ।ਕੁਦਰਤ ਦੀ ਦਾਤ ਨੂੰ ਸ਼ੀਸ਼ੀਆਂ ਵਿੱਚ ਭਰ ਕੇ ਪੈਸਾ ਬਣਾਇਆ ਜਾਣਾ ਸੀ,ਪਖੰਡੀ ਸਾਧਾਂ ਨੇ ਅੰਧ ਵਿਸਵਾਸ ਫੈੇਲਾਅ ਕੇ ਰਾਤੋ ਰਾਤ ਕਰੋੜਪਤੀ ਹੋ ਜਾਣਾ ਸੀ ਤੇ ਇਕ ਵਰ੍ਹੇ ਵਿੱਚ ਨਾਂ ਸਹਿਤੁਤ ਤੇ ਨਾਂ ਪਾਣੀ ਦੋਨਾਂ ਦੀ ਹੋਂਦ ਖਤਮ ਕਰਕੇ ਕੁਦਰਤ ਨੂੰ ਚਕਮਾ ਦੇ ਕੇ ਇਥੇ ਮੰਦਿਰ ਡੇਰਾ ਬਣ ਜਾਣਾ ਸੀ ਤੇ ਨਾਂਗੇ ਸਾਧ ਅਰਬਾਂ ਖਰਬਾਂਪਤੀ ਹੋ ਜਾਣੇ ਸੀ॥ਵਹੀਰਾਂ ਘੱਤੀ ਸ਼ਰਧਾਲੂ ਪੁਜਦੇ ਕੁਝ ਮਰ ਜਾਂਦੇ ਕੁਝ ਮੋਕਸ਼ ਹਾਸਲ ਕਰ ਲੈਂਦੇ।ਆਪਸੀ ਮਾਰ ਧਾੜ ਦਾੜ ਫਾੜ ਝੂੰਗਾ ਮੂੰਗਾ ਹੁੰਦੀ।
ਚੀਨ ਵਿਚ ਵੀ ਕਾਫੀ ਗਿਣਤੀ ਹੈ ਵਹਿਮੀਆਂ ਦੀ ਗਲ ਵਿੱਚ ਹੱਡੀਆਂ ਪਾ ਰਖਦੇ ਹਨ,ਪਰ ਕਾਦਰ ਨਾਲ ਮੱਥਾ ਲਾ ਕੇ ਕੁਦਰਤ ਦੇ ਤੋਹਫਿਆਂ ਨਾਲ ਖਿਲਵਾੜ ਨਹੀਂ ਕਰਦੇ।ਪੈ ਗਈ ਨਾਂ ਸੋਚ
ਬਹੁਤ ਥੋੜੇ ਦਿਨ ਪਹਿਲਾਂ ਦਾ ਵਾਕਿਆ ਹੈ,ਲਾਹੌਰ ਦੇ ਨੇੜੇ ਇਕ ਕਾਰੀਗਰ ਨੇ ਜਹਾਜ ਬਣਾ ਲਿਆ ਇਹ ਕਾਰੀਗਰ ਰੇਹੜਾ ਮਜਦੂਰ ਹੈ,ਆਪਣੀ ਸਨਕ ਇਸਨੇ ਝੁੱਗਾ ਲੁਟਾ ਕੇ ਪੂਰੀ ਕੀਤੀ ਅਤੇ ਸਫ਼ਲ ਵੀ ਹੋ ਗਿਆ ,ਕਈ ਸਾਲ ਦੀ ਮਿਹਨਤ ਤੇ ਜੁਗਾੜ ਟੇਕਨੌਲੌਜੀ ਨਾਲ ਹਵਾਈ ਜਹਾਜ ਬਣਾ ਕੇ ਉਹ ਆਪਣੇ ਦੋਸਤ ਨੂੰ ਨਾਲ ਬਿਠਾ ਕੇ ਕਈ ਫੁੱਟ ਉਚਾ ਉਡ ਗਿਆ ਬੜਾ ਖੂਸ਼ ਸੀ ਉਹ ਆਪਣੀ ਸਫ਼ਲਤਾ ਤੇ ਕਿ ਅਚਿੰਤੇ ਬਾਜ ਪਏ ,ਪੁਲੀਸ ਨੇ ਦਬਕਾ ਮਾਰਿਆ ਉਹ ਬੜੀ ਹੁਸ਼ਿਆਰੀ ਨਾਲ ਜਹਾਜ ਨੀਚੇ ਲੈ ਆਇਆ ਪੁਲੀਸ ਨੇ ਉਸਨੂੰ ਆਜਾਦ ਉਡਣ ਦੇ ਜੁਰਮ ਵਿੱਚ ਅੰਦਰ ਕਰ ਦਿੱਤਾ।ਉਸ ਤੇ ਕਈ ਤੋਹਮਤਾਂ ਲਾਈਆ। ਉਹ ਅੱਧਪੜ੍ਹ ਮਾਸੂਮ ਭੋਲਾ ਭਾਲਾ ਹੈ ਉਹ ਨਹੀਂ ਜਾਣਦਾ ਕੇ ਉਹਦੀ ਅੋਕਾਤ ਜਹਾਜ ਵਿੱਚ ਬੈਠਣ ਦੀ ਨਹੀਂ ਹੈ,ਪਰ ਉਸਦਾ ਦਿਮਾਗ ਰਾਈਟ ਬਰਦਰਜ਼ ਵਰਗਾ ਹੈ।
ਉਹਦੀ ਤ੍ਰਾਸਦੀ ਹੈ ਕਿ ਉਹ ਪਾਕਿਸਤਾਨ ਵਿੱਚ ਪੈਦਾ ਹੋਇਆ ਹੈ,ਜੇ ਕਿਤੇ ਉਹ ਪੱਛਮ ਜਾਂ ਯੁਰਪ ਵਿੱਚ ਇੰਨਾ ਮਾਹਰਕਾ ਮਾਰਦਾ ਤਾਂ ਉਸਨੂੰ ਸਨਮਾਨਿਤ ਕਰਕੇ ਉਸਦੇ ਦਿਮਾਗ ਦੀ ਯੋਗ ਵਰਤੋਂ ਕਰਕੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾ ਲਿਆ ਜਾਂਦਾ। ਪੈ ਗਈ ਨਾਂ ਸੋਚ.!
ਲੰਡਨ ਵਸਦੇ ਇਕ ਵੀਰ ਨੇ ਬੜੈ ਸਾਲ ਪਹਿਲੇ ਇਕ ਵਾਕਿਆ ਬਿਆਨਿਆ ਸੀ-'ਲੰਡਨ ਵਿੱਚ ਇਕ ਭਾਰਤੀ ਮਕੈਨਿਕ ਕੰਮ ਕਰਦਾ ਸੀ,ਕੰਮ ਤੋਂ ਵਾਪਸੀ ਤੇ ਉਹ ਸ਼ਾਮ ਨੂੰ ਬੂਥ ਤੋਂ ਕੋਕਾ ਕੋਲਾ ਦੀ ਬੋਤਲ ਮਸ਼ੀਨ ਵਿੱਚ ਸਿੱਕਾ ਪਾ ਕੇ ਕੱਢ ਕੇ ਪੀਆ ਕਰਦਾ ਸੀ।ਉਹ ਕੀ ਇਕ ਬੋਤਲ ਪੀ ਕੇ ਫਿਰ ਆਪਣਾ ਉੰਗਲੀ ਨਾਲ ਬਾਹਰ ਕੱਢ ਉਹੀ ਸਿੱਕਾ ਫਿਰ ਪਾ ਕੇ ਇਕ ਬੋਤਲ ਹੋਰ ਪੀ ਜਾਂਦਾ ਸੀ,ਲਿਹਾਜ਼ਾ ਸਿੱਕਾ ਇਕ ਬੋਤਲ ਦੋ-ਕੰਪਨੀ ਬਹੁਤ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ,ਫਿਰ ਕੰਪਨੀ ਨੇ ਮਸ਼ੀਨ ਤੇ ਵਾਚਮੈਂਨ ਬਿਠਾ ਦਿੱਤਾ,ਉਸ ਵਾਚਿਆ ਇਹ ਕਿ ਬੰਦਾ (ਭਾਰਤੀ) ਉਂਗਲੀ ਨਾਲ ਸਿੱਕਾ ਕੱਢ ਲੈਂਦਾ ਹੈ ਤੇ ਦੋ ਬੱਤਲਾਂ ਪੀਂਦਾ ਹੈ।ਕੰਪਨੀ ਨੇ ਬੰਦੇ ਨੂੰ ਅੰਦਰ ਬੁਲਾਇਆ ਨਿਮਰਤਾ ਸਹਿਤ ਉਹਦੇ ਕੋਲੋਂ ਪੁਛਿਆ ਕਿ ਤੁੰ ਸਾਨੂੰ ਦੱਸ ਮਸ਼ੀਨ ਵਿੱਚ ਕੀ ਨੁਕਸ ਹੈ ਤਾਂ ਜੋ ਮਸ਼ੀਨ ਵਿਚਲੀ ਕਮੀ ਪੂਰੀ ਕੀਤੀ ਜਾਏ। ਚੁੰਕਿ ਭਾਰਤੀ ਅੱਛੇ ਮਕੈਨਿਕ ਹਨ,ਇਸ ਲਈ ਉਹਨੇ ਮਸ਼ੀਨ ਦਾ ਨੁਕਸ ਦਸਿਆ,ਤੇ ਕੰਪਨੀ ਨੇ ਉਸ ਕੋਲੋਂ ਮਸ਼ੀਨ ਠੀਕ ਕਰਾਈ ਤੇ ਉਸਨੂੰ ਕੰਪਨੀ ਵਿੱਚ ਚੰਗੇ ਅਹੁਦੇ ਤੇ ਰੱਖ ਲਿਆ।ਪੈ ਗਈ ਨਾ ਸੋਚ ਜੇ ਅਜਿਹਾ ਭਾਰਤ ਵਿੱਚ ਹੁੰਦਾ ਤਾਂ ਗਿਆਨੀ ਕਾਰੀਗਰ ਦਾ ਕੀ ਹਸ਼ਰ ਹੁੰਦਾ?
ਕੁਝ ਦਿਨ ਪਹਿਲੇ ਕੈਨੇਡਾ ਅਮਬੈਸੀ ਵੀਜ਼ਾ ਲਵਾਉਣ ਜਾਣਾ ਪਿਆ,ਦਸ ਸਾਲ ਪਹਿਲੇ ਪੰਦਰਾਂ ਮਿੰਟ ਵਿੱਚ ਫਾਰਗ ਹੋ ਗਏ ਸੀ ਤੇ ਇਸ ਵਾਰ ਦੋ ਘੰਟੇ ਆਪਣੀ ਵਾਰੀ ਦੇ ਇੰਤਜ਼ਾਰ ਵਿੱਚ ਇਧਰ ਉਧਰ ਪੌੜੀਆਂ ਵਿੱਚ ਬਹਿ ਖਲੋ ਅਤੇ ਫਿਰ ਲਾਈਂਨ ਵਿੱਚ ਲਗ ਦੋ ਘੰਟੇ ਬਾਦ ਵਾਰੀ ਆਈ।ਚੋਖੇ ਪੈਸੇ ਖਰਚ ਕੇ ਪਰੇਸ਼ਾਨੀ ਮਹਿੰਗੇ ਭਾਅ ਖਰੀਦੀ।ਭੀੜ ਇੰਨੀ ਕਿ ਹਰ ਪੰਜਾਬੀ ਕੈਨੇਡਾ ਉਡੀ ਜਾ ਰਿਹਾ ਹੋਵੇ।ਬੁਧੀਜੀਵੀਆਂ ਨੂੰ ਫਿਕਰ ਹੈ ਮਾਂ ਬੋਲੀ ਪੰਜਾਬੀ ਕੁਝ ਵਰ੍ਹੈ ਦੀ ਮਹਿਮਾਨ ਹੈ,ਪਰ ਵੀਜ਼ਾ ਅੰਬੈਸੀਆਂ ਦੇ ਹਾਲ ਵੇਖ ਭਾਤ ਹੁੰਦਾ ਹੈ ਆਉਣ ਵਾਲੇ ਪੰਜ ਸਾਲ ਵਿੱਚ ਪੰਜਾਬ ਵਿੱਚ ਸਿਰਫ਼ ਇਕ ਸੌ ਸਤਾਰਾਂ ਲੈਜਸਲੇਟਰ ਹੀ ਰਹਿ ਜਾਣਗੇ,ਸੋ ਤਾਂ ਪਹਿਲਾਂ ਤੋਂ ਹੀ ਪੌਣੇ ਪੰਜ ਵਰ੍ਹੇ ਵਿਦੇਸ਼ਾਂ ਵਿੱਚ ਗੁਜਾਰਦੇ ਹਨ। ਪੈ ਗਈ ਨਾਂ ਸੋਚਪੈ ਗਏ ਨਾਂ ਸੋਚੀਂ..
ਕੌਣ ਚੁੱਕ ਕੇ ਲੈ ਕੇ ਜਾਂਦਾ ਮੇਰੀ ਲੋਥ ਨੂੰ,
ਮੈਂ ਆਪਨੀ ਅਰਥੀ ਆਪਣੇ ਮੋਢਿਆਂ ਤੇ ਟਿਕਾ ਲਈ ਏ
ਉਮਰ ਭਰ ਝੂਠ ਸੁਣਿਆ ਬੋਲਿਆ, ਕਿ
ਚਾਰ ਦੋਸਤ ਬਣੇ ਰਹਿਣ
ਆਫ਼ਤ ਆਈ ਜਦ - ਉਹ
ਚਾਰੋ ਫੇਸਬੁੱਕ ਵਟਸਐਪ ਤੇ ਮਸਤ ਰਹੇ
ਕੌਣ ਲੈ ਕੇ ਜਾਂਦਾ ਮੇਰੀ ਲੋਥ ਨੂੰ-( ਪੈ ਗਈ ਨਾ ਸੋਚ)
ਮੈਂ ਆਪਣੀ ਅਰਥੀ ਆਪਣੇ ਮੋਢਿਆਂ ਤੇ ਟਿਕਾ ਲਈ ਏ
ਰਣਜੀਤ ਕੌਰ/ ਗੁੱਡੀ ਤਰਨ ਤਾਰਨ