ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
8 Jan 2018
ਸ਼੍ਰੋਮਣੀ ਕਮੇਟੀ ਨੇ ਅਖੰਡਪਾਠ ਦਿੱਤਾ ਗੋਦ : ਖ਼ਬਰ
ਲੈ ਅਗਲਿਆਂ ਨੇ ਤੁਹਾਡੇ ਜੱਥੇਦਾਰ ਗੋਦ ਲੈ ਰੱਖੇ ਨੇ ! ਰੌਂਦੇਆ ਅਖੰਡਪਾਠਾਂ ਨੂੰ !
ਚੱਡਾ ਦੀ ਫਿਲਮ ਨੂੰ ਲੈ ਕੇ ਜੱਫੇਮਾਰ ਫਸਿਆ ਕਸੂਤਾ : ਖ਼ਬਰ
ਚਲੂ ਤਾ ਕੁਟੂ ਅਮਲੀ ! ਰੁਕੂ ਤਾਂ ਕੁਟੂ ਬਾਪ !
ਮੇਰੇ ਕੋਲੋਂ ਚੱਡਾ ਦੀ ਫਿਲਮ ਦੇਖੀ ਨਹੀਂ ਗਈ : ਜੱਫੇਮਾਰ
ਕਿਉਂ ? ਫਾਉਲ ਬਹੁੱਤ ਕੀਤੇ ਆ ਉਹਨੇ ?
ਨਕਲੀ ਵਿਆਹ ਕਰਵਾਉਣ ਵਾਲੇ ਗ੍ਰੰਥੀ ਬਾਵਤ ਚੂੱਪ ਕਿਉਂ ਜੱਫੇਮਾਰ : ਖ਼ਬਰ
ਭਾਈ ਲਾਸ਼ਾਂ ਵੀ ਕਦੇ ਬੋਲੀਆਂ ?
ਸ਼੍ਰੋਮਣੀ ਕਮੇਟੀ ਬਾਦਲਾਂ ਦੀ ਗੁਲਾਮ ਹੈ : ਦਾਦੂਵਾਲ
..ਤੇ ਤੂੰ ਸੁੱਖੇ ਨਾਲ ਕਛਿਹਰਾ ਬਦਲਣ ਗਿਆ ਸੀ ਗੁਪਤ ਮੀਟਿੰਗ 'ਚ ?
ਲੱਖੋਵਾਲ ਨੇ ਵੀ ਦਿੱਤਾ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਮੰਗ ਪੱਤਰ : ਖ਼ਬਰ
ਬਾਦਲਾਂ ਵੇਲੇ ਭੁਆਂ ਦੀ ਮੰਜੀ ਕੱਸਣ ਡਿਹਾ ਸੀ ਇਹ ਚੌਰਾ ?
ਕਾਂਗਰਸ ਦੀ ਲੀਡਰ ਬੀਬੀ ਨੇ ਖਾਧੀ ਲੇਡੀ ਕਾਂਸਟੇਬਲ ਤੋਂ ਚਪੈੜ : ਖ਼ਬਰ
ਹਾਏ ਹਾਏ ਸਰਮਾਊਂ, ਕਿਸ ਕਿਸ ਕੋ ਬਤਾਊ ਮੇਰੀ .......
ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪਕੋਕਾ ਕਨੂੰਨ ਕੀਤਾ ਜਾਵੇਗਾ ਲਾਗੂ : ਖ਼ਬਰ
ਗੈਂਗਸਟਰਾਂ ਦੇ ਬਹਾਨੇ ਕੋਕੇ ਇਹਨਾਂ ਆਮ ਲੋਕਾਂ ਦੇ ਹੀ ਜੜਨੇ ਨੇ ਭਾਈ !
ਚੱਡਾ ਨੂੰ ਲੱਭ ਰਹੀ ਹੈ ਸਾਰੀ ਪੁਲੀਸ : ਖ਼ਬਰ
ਫੇਰ ਇੱਕ ਹੀਰਾ ਗਵਾਅ ਲਿਆ ਪਤੰਦਰੋ ?
ਧਾਰਮਿਕ ਅਸਥਾਨਾਂ ਤੇ ਕਾਨਫਰੰਸਾਂ ਬੰਦ ਕਰਨੀਆਂ ਗਲਤ ਹੈ : ਚੰਦੂਮਾਜ਼ਰਾ
ਤੋ ਜੱਫੇਮਾਰੋ ਕੋ ਹਿੰਦੀ ਮੇ ਸਮਝਾਨਾ ਥਾ ਚੰਦੂ ਜੀ !
5 ਜਨਵਰੀ ਨੂੰ ਮਨਾਏ ਜਾਣ ਵਾਲੇ ਗੁਰਪੁਰਬ ਤੇ ਹਜ਼ੂਰੀ ਰਾਗੀ ਨਹੀਂ ਕਰਨਗੇ ਕਥਾ ਕੀਰਤਨ : ਖ਼ਬਰ
ਕੂੱਕੜ ਵਾਂਗ ਨਾ ਦੇਊ ਤਾਂ ਦਿਨ ਨਾ ਚੜੂ ?
ਕਜ਼ਰੀਵਾਲ ਨੇ ਵੰਡੀ ਬਗਾਨਿਆਂ ਨੂੰ ਸੀਰਨੀ : ਖ਼ਬਰ
ਮਲਕ ਮਲਕ ਜਾ ਰਿਹਾ ਹੈ ਆਰ ਐਸ ਐਸ ਦੇ ਵਿਹੜੇ ਵੱਲ !