ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

15 Jan 2018

ਕੈਪਟਨ ਨੇ ਕਰਜ਼ਾ ਮੁਆਫੀ ਦੇ ਨਾਂ ਤੇ ਵੰਡੇ ਢਾਈ ਢਾਈ ਹਜ਼ਾਰ ਰੁੱਪਏ : ਖ਼ਬਰ
ਗੁਰਦਾਸ ਮਾਨ ਵਾਲੇ ਕੱਢ ਕੇ ਤਾਂ ਇੰਨੇ ਇੰਨੇ ਹੀ ਬਣਨੇ ਸੀ !


ਆਮ ਪਾਰਟੀ ਵਾਲਿਆਂ ਨੇ ਬੁਰੀ ਕੀਤੀ ਜਰਨੈਲ ਸਿੰਘ ਨਾਲ :  ਖ਼ਬਰ
ਹਾਂ ਵਈ, ਮੋਹਰਿਓਂ ਮਿਲਿਆ ਨੀ, ਪਿਛਓਂ ਕੁੱਤੀ ਖਾ ਗਈ !

ਅਸੀਂ ਉਠਾਵਾਂਗੇ ਸਿੱਖਾਂ ਦੀ ਵੱਖਰੀ ਹੌਂਦ ਦਾ ਮਸਲਾ : ਸੁੱਖਾ ਬਾਦਲ
ਨੌਂ ਸੋ ਚੂਹਾ ਹੋ ਗਿਆ ਲੱਗਦੈ !

ਫੌਜ ਦੀ ਭਰਤੀ ਵਿੱਚ ਨਾਂ ਪਾਸ ਹੋ ਸਕਿਆ ਇਕ ਵੀ ਨੌਜਵਾਨ : ਖ਼ਬਰ
ਹੋਣੇ ਵੀ ਕਿੱਥੋਂ ਸੀ ? ਸਾਰੇ ਨਿਸ਼ਾਨਚੀ ਤਾਂ ਵਿਆਹ ਸ਼ਾਦੀਆਂ ਤੇ ਵਿਜ਼ੀ ਰਹਿੰਦੇ ਆ !

ਪੀ ਟੀ ਯੂ ਦੇ ਡਰਾਇਕਟਰ ਦੇ ਘਪਲਿਆਂ ਵਾਰੇ ਜਾਂਣਦੇ ਹੋਏ ਵੀ ਚੁੱਪ ਰਿਹਾ ਬਾਦਲ : ਖ਼ਬਰ
ਹੋਰ ਕੀ ਕਰਦਾ ? ਮੂੰਹ ਖੋਲਦਾਂ ਤਾਂ ਅਗਲਿਆਂ ਸਿਮਰੋ ਪੈਕੀਂ ਤੋਰ ਦੇਣੀ ਸੀ !

ਮਾਘੀ ਮੇਲੇ ਤੇ ਕਰਾਂਗੇ ਕਾਨਫਰੰਸ : ਬਾਦਲ
ਖੁਸਰੇ ਦੀ ਅੱਡੀ ਤੇ ਗਾਉਣ ਵਾਲੇ ਦਾ ਮੂੰਹ ਵੀ ਕਦੇ ਰੁਕਿਆ ?

ਹੁਣ ਫੇਰ ਖੁਲਣਗੇ 84 ਦੰਗਿਆਂ ਦੇ 186 ਕੇਸ ਦੁਵਾਰਾ : ਖ਼ਬਰ
ਛੱਡ ਰਹਿਣ ਦੇ ਛੇੜ ਨਾਂ ਜਫ਼ਮਾਂ ਨੂੰ ਤੇਤੋਂ ਦਰਦ .................. !

ਗੁਰੂ ਗ੍ਰੰਥ ਸਾਹਬ ਦੀ ਬੇਅਦਬੀਆਂ ਦੀ ਜਾਂਚ ਕਰਾਏ ਕਾਂਗਰਸ : ਸੁੱਖਾ ਬਾਦਲ
ਜ਼ਰਾ ਬੱਚ ਕੇ ! ਸਾਰੇ ਸੂਹੀਆ ਕੁੱਤੇ ਤੁਹਾਡੇ ਵਿਹੜੇ ਆ ਵੜਨੇ ਆਂ !

84 ਦੰਗਿਆਂ 'ਚ ਕਾਂਗਰਸ ਜਿਮੇਵਾਰ : ਬਾਦਲ
ਤੂੰ ਤੇ ਤੇਰੇ ਨੂੰਹ ਮਾਸ ਵਾਲੇ ਰਿਸ਼ਤੇਦਾਰਾਂ ਦੀ ਪੀੜੀ ਥੱਲੇ ਵੀ ਝਾਤ ਮਾਰ ਲਿਆ ਕਰ !

ਹੁਣ ਚਾਰ ਜੱਜਾਂ ਨੇ ਮੀਡੀਆ ਸਾਹਮਣੇ ਲਾਈ ਗੁਹਾਰ : ਖ਼ਬਰ
ਚੋਰਾਂ ਦੇ ਬੱਸ ਪੈ ਕੇ ਭਾਰਤ ਮਾਂ ਕਰਲਾਉਂਦੀ ਆ !

ਕਾਂਗਰਸ ਨੇ ਝੂਠ ਬੋਲਕੇ ਬਣਾਈ ਹੈ ਸਰਕਾਰ : ਸੁੱਖਾ ਬਾਦਲ
ਤੈਨੂੰ ਵੀ ਜਾਂਣਦੇਆਂ ਹਰੀਸ਼ ਚੰਦਰ ਦੀਏ ਓਲਾਦੇ !

ਬਾਦਲ ਤੇ ਕੈਪਟਨ ਕੇਂਦਰ ਦੇ ਗੁਲਾਮ ਹਨ : ਸਿਮਰਨਜੀਤ ਮਾਨ
ਤੇਰੀ ਵੀ ਤਾਂ ਦਿੱਲੀ ਵਾਲਿਆਂ ਦੇ ਦਰਵਾਜ਼ੇ 'ਚ ਕਿਰਪਾਨ ਫਸ ਗਈ ਸੀ ਵੱਡਿਆ ਇਨਕਲਾਬੀਆ !