ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
24 Jan 2018
ਪਿਤਾ ਜੀ ਦੇ ਸਮਾਜਵਾਦੀ ਕੰਮ ਜ਼ਾਰੀ ਰੱਖਾਂਗੇ : ਅਨਮੋਲ ਚੱਢਾ
ਚੱਡਾ ਫਿਲਮ ਦਾ ਸੀਰੀਅਲ ਬਣਾਊ ਮੈਂਨੂੰ ਲੱਗਦੈ !
ਦਿੱਲੀ ਜਾ ਕੇ ਅਸੀਂ ਪੰਜ ਜਣੇ ਦੇਵਾਂਗੇ ਆਪਣੇ ਸਿਰ : ਚੰਦੂਮਾਜਰਾ
ਢਿਡੋਂ ਖਾਲੀ ਘੀਸੀਆਂ ਤੇ ਜ਼ੋਰ !
ਚੱਢਾ ਵਿਰੁਧ ਕਾਰਵਾਈ ਕਰੇ ਜੱਥੇਦਾਰ : ਅਣਖੀ
ਜਦੋਂ ਹੁਕਮ ਆਇਆ ਕਰ ਲਊ, ਤੈਨੂੰ ਕਾਹਦੀ ਕਾਹਲੀ ਆ ? ਜਾਂ ਤੇਰੀ ਫਿਲਮ ਵੀ ਲੇਟ ਹੁੰਦੀ ਆ !
ਕੈਪਟਨ ਨੂੰ ਰਾਣਾਂ ਦਾ ਅਸਤੀਫਾ ਕਰਨਾ ਪਿਆ ਮਨਜ਼ੂਰ : ਖ਼ਬਰ
ਹੱਥੀਂ ਤੋਰੇ ਸੱਜਣਾਂ ਨੂੰ ਯਾਦ ਕਰਾਂ ਨਾਲੇ ਰੋਵਾਂ !
ਰਾਣੇ ਦੇ ਅਸਤੀਫੇ ਨੂੰ ਲੈਕੇ ਕੈਪਟਨ ਡਾਢਾ ਦੁਖੀ : ਖ਼ਬਰੴ
ਵੇ ਰੰਗ ਕਾਲਾ ਪੈ ਗਿਆ, ਤੇਰਿਆਂ ਦੁੱਖਾਂ ਦੀ ਮਾਰੀ ਦਾ !
ਦੇਸ ਭਰ 'ਚ ਪਾਬੰਦੀ ਦੇ ਬਾਵਜ਼ੁਦ ਮੋਦੀ ਨੇ ਕਰਵਾਇਆ ਝੂਮਰ ਨਾਚ : ਖ਼ਬਰ
ਹੋਰ ਦਿਓ ਬਾਂਦਰ ਹੱਥ ਬੰਦੂਕ ?
ਆਰਥਿਕ ਮੰਦੀ 'ਚ ਘਿਰੀ ਪੰਜਾਬ ਸਰਕਾਰ : ਖ਼ਬਰ
ਬਾਘੀਆਂ ਕਦੋਂ ਪਾਈਆਂ ਸੀ ਇਹਨਾਂ ਨੇ ?
ਅਸੀ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕਰ ਸਕਦੇ : ਕੈਪਟਨ
ਫੇਰ ਵੋਟਾਂ ਤੇ ਚੱਕੀਰਾਹੇ ਵਾਂਗੂ ਪੂਛ ਕਿਉਂ ਚੱਕੀ ਫਿਰਦੈ ਸੀ ਵਈ ?
ਚਾਰ ਸਾਲਾਂ ਬਾਅਦ ਆਰਥਿਕ ਮੰਦੀ ਚੋਂ ਨਿਕਲੇਗਾ ਪੰਜਾਬ : ਮਨਪ੍ਰੀਤ ਬਾਦਲ
ਅੱਛਾ, ਫੇਰ ਸੁੱਖੇ ਵਾਲੇ ਟਰੱਕ ਪਹੁੰਚ ਜਾਂਣਗੇ ਜਾਂ ਅਰੂਸਾ ਦਾਜ਼ ਲਿਆ ਰਹੀ ਆ ?
ਅਸੀਂ ਬਰਨਾਲੇ 'ਚ ਵਿਕਾਸ ਕੀਤਾ ਹੈ : ਧਰਮਸੋਤ
ਮੋਦੀ ਕਹਿੰਦਾ ਮੈਂ ਕੀਤਾ ! ਵਿਕਾਸ ਦੇ ਡੀ ਐਨ ਏ ਕਰਵਾਓ ਭਾਈ !
ਸਾਨੂੰ ਸਿਧੂ ਦੀ ਕੋਈ ਲੌੜ ਨਹੀਂ : ਕੈਪਟਨ
ਲੱਗੀ ਤੋਂ ਲੁਆ ਤੇ ਤਖਤੇ ਤੇ ਟੁੱਟੀ ਤੋਂ ਚਗਾਠ ਪੱਟ ਲਈ !
ਦਿੱਲੀ 'ਚ ਕੈਜ਼ਰੀਵਾਲ ਦੇ 20 ਵਧਾਇਕ ਕੀਤੇ ਲਾਂਭੇ : ਖ਼ਬਰ
ਵਾਹ ਰੇ ਭਾਰਤ ? ਜਿੱਤੇ ਹੋਏ ਖਾਰਜ਼ ਤੇ ਹਾਰਿਆ ਹੋਇਆ ਵਿੱਤ ਮੰਤਰੀ !
4 ਜੱਜਾਂ ਵਾਲਾ ਮਸਲਾ ਹੋਇਆ ਹੱਲ : ਖ਼ਬਰ
ਜਿੱਥੇ ਚਾਹ ਉਥੇ ਹੀ ਰਾਹ !