ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
24 Feb 2018
ਟਰੂਡੋ ਦੀ ਦਰਬਾਰ ਸਾਹਿਬ ਫੇਰੀ ਤੇ ਸੁੱਖਾ ਰਿਹ ਗਿਆ ਹੱਥ ਮਲਦਾ : ਖਬਰ
ਮਾੜੀ ਹੋਈ ਅਮਲੀ ਨਾਲ, ਚੁੰਗੀ ਬੱਕਰੀ ......
ਸ਼ਿਵਸੈਨਾ ਆਪਣੀ ਬਣਾਏਗੀ ਫੌਜ : ਖਬਰ
... ਤੇ ਇਹ ਚੁੱਲੇ ਮੂਹਰੇ ਚੋਲ਼ਾਂ ਤੇ ਮੋਰਚਾ ਸੰਭਾਲਿਆ ਕਰੇਗੀ !
ਕੈਪਟਨ ਨੇ ਬਾਦਲ ਨੂੰ ਸਰਕਾਰੀ ਕੋਠੀ ਕੀਤੀ ਅੋਫਰ : ਖਬਰ
ਪਤੰਦਰ ਬਹਾਨੇ ਨਾਲ ਹੀ ਭੱਠਲ ਦਾ ਰਾਹ ਪੱਧਰਾ ਕਰਨ ਨੂੰ ਫਿਰਦੈ !
ਮੋਦੀ ਕਰੇਗਾ ਖੇਤੀ ਮਾਹਰਾਂ ਨਾਲ ਮਗਜ਼ ਖਿਪਾਈ : ਖਬਰ
ਮਗਜ਼ ਖਪਾਈ ਤਾਂ ਮਾਹਰਾਂ ਦੀ ਹੀ ਹੌਣੀ ਆਂ ਇਸ ਪਤੰਦਰ ਨੇ ਤਾਂ ਯੂਮਲਾ ਛੱਡ ਕੇ ਰਾਹ ਪੈਣਾਂ !
ਅਕਾਲੀ ਦਲ ਕਰੇਗੀ ਵਿਧਾਨ ਸਭਾ ਦਾ ਘਿਰਾਓ : ਚੀਮਾ
ਵਿਹਲੀ ਰੰਨ ਪ੍ਰਹਾਉਣਿਆਂ ਯੋਗੀ !
ਜਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ੫ ਲੱਖ ਦੇਵੇਗੀ ਸਰਕਾਰ : ਖਬਰ
ਲਓ ਵਈ ਫੌਜੀਆਂ ਨਾਲੋਂ ਤੇ ਸ਼ਰਾਬੀਆਂ ਦੀ ਹੀ ਚੜ੍ਹਾਈ ਆ , ਮੇਰਾ ਭਾਰਤ ਮਹਾਨ !
ਹੁਣ ਮੋਦੀ ਨਾ ਦਾ ਬੰਦਾ ਬੈਂਕਾਂ ਨੂੰ ੧੧੫੦੦ ਦਾ ਚੂਨਾ ਲਾ ਕੇ ਹੋਇਆ ਫੁਰਰ : ਖਬਰ
ਇਹ ਬਾਂਦਰ ਭਗਤ ਵਾਲੇ ਭਾਰਤ ਸ਼ਵੱਛ ਦੇ ਬਹਾਨੇ ਬੈਕਾਂ ਜਰੂਰ ਸ਼ਵੱਛ ਕਰਕੇ ਜਾਣਗੇ !
ਕੈਪਟਨ ਨੇ ਝੂਠ ਬੋਲ ਕੇ ਬਣਾਈ ਹੈ ਸਰਕਾਰ : ਸੁੱਖਾ
... ਤੇ ਤੁਸੀਂ ਭਗਵਤ ਗੀਤਾ ਸੁਣਾ ਕੇ ਬਣਾਈ ਸੀ ?
ਅਕਾਲੀ ਕਰਨਗੇ ਪੋਲਖੋਲ ਰੈਲੀ : ਸੁੱਖਾ
ਬਾਹਲਾ ਨੇ ਝੱਗਾ ਚੁਕਿਓ, ਧੂੱਨੀ ਦਿਸ ਪੈਣੀ ਆਂ !
ਟਰੂਡੋ ਫੇਰੀ ਤੇ ਨੰਨੀ ਤੇ ਸੁੱਖੇ ਨੂੰ ਕਰਨਾ ਪਿਆ ਨਮੋਸ਼ੀ ਦਾ ਸਾਹਮਣਾਂ : ਖਬਰ
ਵਿਚਾਰੇ ! ਨਵੀਆਂ ਨਵੀਆਂ ਫੱਟਿਆਂ ਵਾਲੀਆਂ ਨਿਕਰਾਂ ਪਾ ਕੇ ਆਏ ਸੀ !
ਟਰੂਡੋ ਦੇ ਨਾਲ ਨਾਲ ਸੱਜਣ ਵੀ ਮਿਲੂਗਾ ਕੈਪਟਨ ਨੂੰ : ਖਬਰ
ਜਾਨ ਕੱਢ ਲਈ ਆ ਵੈਰੀਆ ਵੇ ਮਿਲਣ ਵਾਲੀ ਗੱਲ ਕਰਕੇ !
ਦਿਲੀ 'ਚ ਘਿਰਾਓ ਕਰਨ ਤੋਂ ਕਿਸਾਨਾਂ ਨੂੰ ਰੋਕਿਆਂ ਕੈਪਟਨ ਨੇ : ਖਬਰ
ਜੱਟਾਂ ਦੇ ਜੱਟ ਸਾਲੇ ! ਇਹੋ ਹੀ ਨੇ ਘਾਲ਼ੇਮਾਲ਼ੇ !
ਭਾਰਤੀ ਸਰਕਾਰ ਨੇ ਟਰੂਡੋ ਫੈਰੀ ਨੂੰ ਅਣਗੋਹਲਿਆ : ਖਬਰ
ਛੜੇ ਜੇਠ ਨੂੰ ਲੱਸੀ ਨੀ ਪਿਉਣੀ ਨਵਾਜ ਭਾਵੇ ਮੱਝ ਚੂੰਗ ਜਾਏ !
ਆਖਰ ਕੈਪਟਨ ਨੂੰ ਹੱਥ ਮਿਲਾਉਣਾਂ ਹੀ ਪਿਆ ਸੱਜਣ ਨਾਲ : ਖਬਰ
ਹਾਰ ਕੇ ਜੇਠ ਨਾਲ ਲਾਈਆਂ, ਮਰਦੀ ਨੇ ਅੱਕ ਚੱਬਿਆ !