ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
23 May 2018
ਕੈਪਟਨ ਅਰੂਸਾ ਦਾ ਜਨਮ ਦਿਨ ਮਨਾਏਗਾ ਪਹਾੜਾਂ ਵਿੱਚ : ਖਬਰ
ਅਗਲੇ ਦੀ ਚੀਜ਼ ਆ ਭਾਈ ਉਹ ਭਾਂਵੇ ਮਿੱਟੀ ਪਾ ਪਾ ਖੇਲ੍ਹੇ !
ਪ੍ਰਚਾਰਕਾਂ ਨੂੰ ਧਮਕੀਆਂ ਦੈਣ ਵਾਲਾ ਚਰਨਜੀਤ ਹੈ ਬਾਦਲਾਂ ਦਾ ਮੁੱਖ ਚਮਚਾ : ਖਬਰ
ਭਾਈ ਕੱਟਾ ਤਾਂਗੜਦਾ ਹੀ ਕੀਲੇ ਦੇ ਜ਼ੋਰ ਤੇ ਹੁੰਦਾ !
ਕੈਪਟਨ ਨੇ ਕਿਸਾਨਾਂ ਨੂੰ ਕਰਜ਼ਾ ਮੁਆਫੀ 'ਚ ਵੰਡੇ ੩,੪ ਰੁਪਏਆ ਦੇ ਚੈੱਕ : ਖਬਰ
ਤੇਰੇ ਮੋਹਰੇ ਥਾਨ ਸੁੱਟਿਆਂ ਚਾਹੇ ਸੁੱਥਣ ਸੰਵਾਅ ਲੈ ਚਾਹੇ ਲਹਿੰਗਾ !
ਵਿਵਾਦਤ ਕਿਤਾਬਾਂ ਤੇ ਸਹਿਤ ਨੂੰ ਕੀਤਾ ਜਾਵੇ ਜਬਤ ; ਧੂੰਮਾ
ਫੇਰ ਬਚਣਾਂ ਤੁਹਾਡੇ ਕੋਮ ਛਣਸ਼ਣਾਂ ? ਵਗੈਰ ਗੁਰੂ ਗ੍ਰੰਥ ਦੇ ?
ਆਮ ਅਦਮੀ ਦੇ ਕਾਰਕੁਨ ਜਾ ਰਹੇ ਨੇ ਅਕਾਲੀ ਦਲ਼ ਵੱਲ੍ਹ : ਖਬਰ
ਜਿਹੜੇ ਉਹਨਾਂ ਦੇ ਸੀ, ਉਹ ਤੇ ਮੁੜਨਗੇ ਹੀ ? ਹੋਰ ਕਿਹੜੇ ਖੂਹ 'ਚ ਛਾਲ ਮਾਰਨ ਹੁਣ ?
ਮੋਦੀ ਰਾਜ 'ਚ ਪਟਰੋਲ ਡੀਜ਼ਲ ਰੇਟ ਚੜਿਆ ਅਸਮਾਨੀ : ਖਬਰ
ਮੋਦੀ ...... ਦੇਵੇ ਸਹੁਰੀ ਦੇ ਵਧਾਇਕ ਹੀ ੧੦੦, ੧੦੦ ਕਰੌੜ ਨੂੰ ਹੋਏ ਫਿਰਦੈ ਆ !
ਚੱਡਾ ਮਿੱਲ੍ਹ ਵਿਰੁੱਧ ਨਹੀਂ ਹੋ ਰਹੀ ਕਾਰਵਾਈ : ਖਬਰ
ਹੋਣੀ ਵੀ ਨਹੀਂ ! ਬੱਸ ਕੁੱਤੇਖਾਣੀ ਹੀ ਹੈ ਜਿਨੀ ਹੁੰਦੀ ਆ ਕਰ ਲਓ !
ਜੱਸੋਵਾਲ ਦੀ ਧਮਕੀ ਤੋਂ ਮੁਕਰਿਆ ਧੂੰਮਾ : ਖਬਰ
ਖੋਜਾ ਬਿੱਲਾ ਗੰਜਾ ਆਦਮੀ ਚੌਥੀ ਮੁੱਛਾਂ ਵਾਲਾ ਨਾਰ ...................
ਅਕਾਲੀ ਆਗੂ ਪਰਗਟ ਸਿੰਘ ਦਿਨ ਦਿਹਾੜੇ ਲੁੱਟਾਂ ਖੋਹਾਂ ਕਰਦਾ ਆਇਆ ਕਾਬੂ : ਖਬਰ
ਕੁਤਿਆਂ ਨੂੰ ਭਾਵੇ ਤਖਤ ਤੇ ਬਹਾ ਦਿਓ ਪਰ ਚੱਕੀ ਚੱਟਣੋ ਨੀ ਹੱਟ ਸਕਦੇ