ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
18 June 2018
ਡਾਂਗ ਲੈਕੇ ਕਰਾਂਗੀ ਪੰਜਾਬ ਦੀ ਰਾਖੀ : ਸਿਮਰੋ
ਹੌਸਲਾ ਕੁਸ਼ ਜਿਆਦਾ ਹੀ ਵਧ ਗਿਆ ਬੀਬੀ ਦਾ ਦਿੱਲੀ ਰਿਹ ਕੇ !
ਸਿਮਰਜੀਤ ਮਾਨ ਮੰਗੀ ਮੰਡ ਤੋਂ ਮਾਫੀ : ਖਬਰ
ਤੂੰ ਮੈਨੂੰ ਮੁੱਲਾ ਮੁੱਲਾ ਕਿਹ, ਮੈਂ ਤੈਨੂੰ ਕਹੂੰਗਾ ਕਾਜ਼ੀ !
ਆਪ ਪਾਰਟੀ ਕਾਂਗਰਸੀ ਰਲ਼ ਕੇ ਖੇਡ ਰਹੇ ਨੇ ਗੇਮ : ਸਿਮਰੋ
ਕੋਈ ਨੀ ਬੀਬੀ ਤੁਸੀਂ ਸਾਰਾ ਟੱਬਰ ਮੋਦੀ ਨਾਲ ਰਲ਼ ਕੇ ਕਿਹੜੇ ਲੰਗਰ ਲਾ ਰਹੇ ਹੋ ?
ਭਗਵੰਤ ਮਾਨ ਹੈ ਸਿਰੇ ਦਾ ਸ਼ਰਾਬੀ : ਸਿਮਰੋ
ਵੈਸੇ ਬੀਬੀ ਸ਼ਰਾਬੀ ਦਾ ਹਾਜ਼ਮਾਂ ਅਮਲੀ ਨਾਲੋਂ ਵਧੀਆ ਹੁੰਦਾ, ਅੱਗੇ ਤੇਰੀ ਮਰਜ਼ੀ !
ਬਰਗਾੜੀ ਕਾਂਡ ਦੀ ਜਾਂਚ ਕਰਨ ਵਾਲੀ ਟੀਮ ਅਸੀੰ ਬਣਾਈ ਸੀ : ਬਾਦਲ
ਤਾਈਓਂ ਨੀ ਸੀ ਘਰੇ ਵੜੀ ਢਾਈ ਸਾਲ !
ਟਰੰਪ ਤੇ ਕੋਰੀਆ ਮੁੱਖੀ ਦਾ ਹੋਇਆ ਸੰਮਝੋਤਾ : ਖਬਰ
ਨੀ ਅਸ਼ੀਂ ਦੂਰ ਦੂਰ ਹੁੰਦੇ ਹੁੰਦੇ ਨੇੜੇ ਨੇੜੇ ਆ ਗਏ !
ਹੁਣ ਗੁਰਬਚਨੇ ਨੇ ਵੀ ਛੇਕਿਆ ਰਹਨੇਕ ਸਿੰਘ ਨੂੰ : ਖਬਰ
ਇਹਨਾਂ ਵੱਡੇ ਚੋਧਰੀਆਂ ਨੀ ਤੇ ਆਪ ਨੀ ਪਤਾ ਕਦੋ ਨਿਚੜਦਾ ਕੱਛਾ ਲੈ ਕੇ ਭੱਜਣਾ ਪਵੇ !
ਹਰ ਕਾਲੇ ਧੰਨ ਵਾਲੇ ਦਾ ਪਤਾ ਮੇਰੇ ਪਾਸ ਹੈ : ਮੋਦੀ
ਫੇਰ ਨੋਟ ਬੰਦੀ ਤੇ ਲੋਕਾਂ ਨੂੰ ਖੱਜਲ਼ ਕਿਉਂ ਕੀਤਾ ਸੀ ਭੌਕੜਾ !
ਮੋਦੀ ਪੂਤਲੇ ਦੀ ਲੌਕਾਂ ਕੀਤੀ ਛਿੱਤਰ ਪਰੇਡ : ਖਬਰ
ਹੋਰ ਕੀ ਕਰਨ, ਸੱਚੀਂ ਦਾ ਤੇ ਧਰਤੀ ਤੇ ਲੱਭਦਾ ਈ ਨੀ !
ਚਹਿਆਂ ਨੇ ਐ ਟੀ ਐਮ ਵੜ ਕੇ ਕੂਤਰੇ ਲੱਖਾਂ ਰੁਪਏ : ਖਬਰ
ਤਾਂ ਕੀ ਹੋਇਆ ਬਿਹਾਰ 'ਚ ਤਾਂ ਲੱਖਾਂ ਦੀ ਸ਼ਰਾਬ ਪੀ ਗਏ ਸੀ !