ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
19 July 2018
ਸਾਡਾ ਪਹਿਲਾ ਕੰਮ ਅਕਾਲ ਤਖਤ ਅਜ਼ਾਦ ਕਰਉਣਾ ਹੈ : ਦਾਦੂਵਾਲ
ਤਾਂ ਕੇ ਲੋਕ ਅਸਮਾਨੋਂ ਡਿੱਗ ਕੇ ਖਜ਼ੂਰ 'ਚ ਆ ਫਸਣ !
ਨਸ਼ਾ ਮਾਮਲੇ ਤੇ ਕੈਪਟਨ ਨੂੰ ਕੀਤਾ ਜਾ ਸਕਦਾ ਹੈ ਤਲਬ : ਖਬਰ
ਕਿਉਂ ? ਬਾਦਲਾਂ ਵੇਲੇ ਨੌਵਾਂ ਮਹੀਨਾ ਚਲਦਾ ਸੀ ?
ਕੋਲਿਆਂ ਵਾਲੀ ਹੋਇਆ ਰਿਪੋਛ : ਖਬਰ
ਭੱਜ ਲੈ ਮੋਰਨੀਏ ਫਿਰਨ ਬੰਦੂਕਾਂ ਵਾਲੇ !
ਦਲਜੀਤ ਸਿੰਘ ਢਿਲੋਂ ਕੀਤਾ ਅੰਦਰ : ਖਬਰ
ਫੇਰ ਤਾਂ ਨਾਲ਼ ਦੇ ਉਪਰ ਥੱਲੇ ਵਾਲਿਆਂ ਦੇ ਵੀ ਨਾਲ਼ੇ ਢਿੱਲੇ ਹੋ ਗਏ ਹੋਣੇ ਆਂ !
ਮਜ਼ੂਦਾ ਸਰਕਾਰ ਪਿੰਡਾਂ ਨੂੰ ਨਹੀ ਦੇ ਰਹੀ ਬਣਦੀ ਸਬਸਿਡੀ : ਚੰਦੂਮਾਜਰਾ
ਫੇਰ ਆਪਣੀ ਦੀਦੀ ਨੂੰ ਬੁਲਾਅ ਕੇ ਪੁੱਛ ਵਈ ਦਿਲ਼ੀ ਤੂੰ ਆਂਡਿਆਂ ਤੇ ਬੈਠੀ ਆਂ !
ਨਸ਼ਿਆ ਦੇ ਮਾਮਲੇ ਸ਼੍ਰੋ: ਕਮੇਟੀ ਹੈ ਚੁੱਪ : ਖਬਰ
ਲ਼ੱਗਦੈ ਇਹਨਾ ਨੂੰ ਚਾਬੀ ਦੈਣ ਵਾਲੇ ਕੋਲਿਆਵਾਲੀ ਨੂੰ ਲਕਾਉਣ 'ਚ ਵਿਜ਼ੀ ਨੇ !
ਬਰਸਾਤ ਕਾਰਨ ਦਰਬਾਰ ਸਾਹਿਬ 'ਚ ਭਰਿਆ ਪਾਣੀ : ਖਬਰ
ਓਹੋ, ਫੇਰ ਤਾਂ ਯਾਰ ਅੰਮ੍ਰਿਤ ਤੇ ਪਾਣੀ ਇੱਕ ਹੀ ਹੋ ਗਏ ਹੋਣਗੇ ਕਿ ਨਹੀਂ ?
ਮੌਤ ਦੀ ਸਜ਼ਾ ਨਾਲੋਂ ਅਫੀਮ ਤੋਂ ਰੋਕ ਹਟਾਵੇ ਸਰਕਾਰ : ਗਾਂਧੀ
ਇਸ ਬੰਦੇ ਦੀ ਗੱਲ 'ਚ ਦਮ ਲੱਗਦੈ ਵਈ !
ਸੁਖੇ ਵਲੋਂ ਚਲਾਈ ਪਾਣੀ ਬਸ ਸਿੱਧੂ ਕਰਨ ਜਾ ਰਿਹਾ ਹੈ ਨਿਲਾਮ : ਖਬਰ
ਨਾਂ ਵੇਚ ਸੋਹਣਿਆਂ ਵੇ ਪੈਕੇ ਤੱਤੜੀ ਦੇ ਦੂਰ !
ਪੰਜਾਬੀ ਨੈਤਾਵਾਂ 'ਚ ਲੱਗੀ ਡੋਪ ਟੈਸਟਾਂ ਦੀ ਦੌੜ : ਖਬਰ
ਛੱਡੇ ਸੀ ਮੱਝ ਥੱਲੇ ਤੇ ਤੁਰੇ ਫਿਰਦੈ ਨੇ ਝੌਟੇ ਥੱਲੇ !
ਲੋਕ ਭਲਾਈ ਪਾਰਟੀ ਮੂੜ ਕਰਾਂਗੇ ਸੁਰਜੀਤ : ਰਾਮੂਵਾਲੀਆ
ਇਹਦੀ ਬੂੜੀ ਨੂੰ ਕਹੋ ਵਈ ਨਾਲ਼ਾਂ ਘੁੱਟ ਕੇ ਬੰਨ੍ਹ ਲੈ .....
ਸਤਿਕਾਰ ਕਮੇਟੀ ਤੇ ਨਿਹੰਗਾ ਦੇ ਫਸੇ ਸਿੰਗ : ਖਬਰ
ਖੁਸਰੇ ਨਾ ਖੁਸਰਾ ਸੁੱਤਾ , ਨਾ ਕੁਸ਼ ਲਿਆ ਨਾ ਕੁਸ਼ ਦਿੱਤਾ !