ਟੀਚਰਜ਼ ਤੇ ਸਪੈਸ਼ਲ - ਜਸਪ੍ਰੀਤ ਕੌਰ ਮਾਂਗਟ

ਟੀਚਰ ਉਹ ਭਾਵਨਾ ਹੈ ਜੋ ਦਿਲੋਂ ਨਿਭਾਈ ਜਾਵੇ ਤਾਂ ਗੁਰੂ ਤੇ ਚੇਲੇ ਦੋ ਡੋਰ ਨੂੰ ਮਜ਼ਬੂਤ ਬਣਾਉਦੀ ਹੈ। ਇਹ ਇੱਕ ਕਿੱਤੇ ਵਜੋਂ ਨਹੀਂ ਧਰਮ ਵਜੋਂ ਨਿਭਾਈ ਜਾਣ ਵਾਲੀ ਉਹ ਕਸਮ ਹੈ ਜੋ ਹਜ਼ਾਰਾਂ-ਲੱਖਾਂ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਦਾ ਉਪਰਾਲਾ ਕਰ ਸਕਦੀ ਹੈ......। ਟੀਚਰ ਦਾ ਟੀਚਰ ਹੋਣਾ ਹੀ ਬਹੁਤ ਵੱਡੀ ਗੱਲ ਹੈ ਪਰ ਉਸਨੂੰ ਗੁਰੂ ਮੰਨਣਾ ਬਹੁਤ ਬੜਾ ਸਤਿਕਾਰ ਹੈ .........। ਜੇ ਮੈਨੂੰ ਸਕੂਲ ਪੜ੍ਹਦਿਆਂ ਲਿਖੀ ਕਵਿਤਾ ਅਤੇ ਮੇਰੇ ਲਿਖੇ ਲੇਖ ਨੂੰ ਮੇਰੇ ਟੀਚਰ ਵੱਲੋਂ ਸਰਾਹਿਆਂ ਨਾ ਹੁੰਦਾ ਤਾਂ ਸਾਇਦ ਅੱਜ਼ ਮੈਂ ਆਪਣੇ ਹੁਨਰ ਨੂੰ ਅੰਦਰ ਹੀ ਦਵਾ ਕੇ ਰੱਖੀ ਬੈਠੀ ਹੁੰਦੀ......। ਉਹਨਾਂ ਨੇ ਮੈਨੂੰ ਅੱਗੇ ਤੋਂ ਵੀ ਲਿਖਣ ਦੀ ਸਲਾਹ ਦਿੱਤੀ ਉਹਨਾਂ ਦੀ ਕੀਤੀ ਤਾਰੀਫ ਨੇ ਮੈਨੂੰ ਇਸ ਕਾਬਿਲ ਬਣਾਇਆ ......... । ਮੈਂ ਅੱਜ਼ ਵੀ ਜਦੋਂ ਲਿਖਣ ਬੈਠਦੀ ਆਂ ਉਹਨਾਂ ਨੂੰ ਯਾਦ ਕਰਦੀਆਂ .........। ਸਾਡੀ ਮਾਂ ਵੀ ਇੱਕ ਟੀਚਰ ਹੈ ਜਿਹੜੀ ਸਾਨੂੰ ਪਾਲਦੀ ਹੈ, ਸਾਨੂੰ ਤੁਰਨਾ ਬੋਲਣਾ ਸਖਾਉਂਦੀ ਹੈ। ਸਾਨੂੰ ਚੰਗੀਆਂ ਆਦਤਾਂ ਤੋਂ ਜਾਣੀ ਕਰਾਉਂਦੀ ਹੈ। ਸਾਡਾ ਪਿਤਾ ਵੀ ਇੱਕ ਟੀਚਰ ਹੁੰਦਾ, ਜਿਸਦੇ ਕੋਲੋ ਸਾਨੂੰ ਚੰਗੇ-ਮਾੜੇ ਰਾਹਾਂ ਦੀ ਸਮਝ ਮਿਲਦੀ ਹੈ। ਕਈ ਵਾਰ ਸਮਾਂ ਅਜਿਹਾ ਵੀ ਹੁੰਦਾ ਏ ਕਿ ਸਾਡੇ ਬੱਚੇ ਵੀ ਸਾਡੇ ਲਈ ਟੀਚਰ ਬਣ ਜਾਂਦੇ ਨੇ। ਸਾਨੂੰ ਕਿਸੇ ਗੱਲ 'ਚ ਬੱਚੇ ਚੰਗੀ ਸਲਾਹ ਦਿੰਦੇ ਨੇ .........। ਵੱਡੇ ਬਜ਼ੁਰਗ ਵੀ ਸਭਨਾਂ ਲਈ ਟੀਚਰ ਅਤੇ ਗੁਰੂ ਦੀ ਤਰ੍ਹਾਂ ਨੇ, ਉਹ ਵੀ ਮਾਣ-ਸਤਿਕਾਰ ਦੇ ਪਾਤਰ ਹਨ। ਸਾਡੇ ਲਈ ਹਰ ਉਹ ਇਨਸਾਨ ਟੀਚਰ ਹੈ ਜੋ ਸਾਨੂੰ ਸਹੀ ਦਿਸ਼ਾ ਵੱਲ ਤੋਰਦਾ ਹੈ। ਸਾਨੂੰ ਗਾਈਡ ਕਰਦਾ ਹੈ .........। ਪਰ ਇੱਕ ਗੱਲ ਬਹੁਤ ਸਰਮਨਾਕ ਹੈ ਉਹ ਇਹ ਕਿ ਸਕੂਲਾਂ ਦੇ ਅਧਿਆਪਕਾਂ ਨੂੰ ਕਿਵੇਂ ਸੜਕਾਂ ਤੇ ਧਰਨੇ ਦੇਣੇ ਪੈਂਦੇ ਨੇ ਉਨ੍ਹਾਂ ਤੇ ਲਾਠੀ ਚਾਰਜ਼ ਹੁੰਦੇ ਨੇ.........। ਅਧਿਆਪਕ ਤਨਖਾਹਾਂ ਨਾਂਹ ਮਿਲਣ ਤੇ ਕਿਸ ਮੁਸ਼ਕਿਲ ਦੌਰ ਚੋਂ ਗੁਜ਼ਰ ਰਹੇ ਨੇ, ਕੋਈ ਨੀ ਸਮਝ ਰਿਹਾ। ਜੇ ਟੀਚਰ ਦੀ ਇਜ਼ਤ ਨਹੀਂ ਤਾਂ ਪੜ੍ਹਾਈ ਦਾ ਕੀ ਮੁੱਲ ਪਉ......? ਆਂਗਨਵਾੜੀ ਟੀਚਰਾਂ ਵੀ ਬਹੁਤ ਮੁਸ਼ਕਿਲਾਂ ਝੇਲ ਰਹੀਆਂ ਨੇ, ਕੋਣ ਕਰੂ ਹੱਲ? ਕਦੋ ਪਊ ਮੁੱਲ ਪੜ੍ਹਾਈ ਦਾ......। ਸਿਰਫ ਟੀਚਰਜ਼ ਡੇ ਤੇ ਹੀ ਨਹੀ ਹਮੇਸ਼ਾਂ ਮਾਣ ਸਨਮਾਨ ਮਿਲਣਾ ਚਹੀਦਾ ਹੈ ਟੀਚਰਾਂ ਨੂੰ......। ਪਹਿਲਾਂ ਵਰਗਾ ਇੱਜ਼ਤ ਤੇ ਸਨਮਾਨ ਨੇ ਟੀਚਰ......।


ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ, ਦੋਰਾਹਾ, (ਲੁਧਿਆਣਾ)
99143-48246