ਖ਼ਾਮੋਸ਼ੀ - ਗੁਰਬਾਜ ਸਿੰਘ ਤਰਨ ਤਾਰਨ
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਮੈਂ ਗਮਾਂ ਤੋਂ ਲਵਾਂ ਸਭ ਹਰਫ ਉਧਾਰੇ,
ਕਿੰਨੀ ਜੁਦਾਈ ਮੇਰੇ ਤੇ ਮੇਹਰਬਾਨ ਹੈ ।
ਮੈਨੂੰ ਸਿਆਹੀ ਦੀ ਕੋਈ ਥੁੜ ਨਾ ਸੀ,
ਬੱਸ ਮੇਰੀ ਕਲਮ ਹੀ ਬੇਜਾਨ ਹੈ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਖੁਸ਼ੀਆਂ ਤੋਂ ਹੋਇਆ ਬੇਘਰਾ ਮੈਂ ਅੱਜ,
ਹੁਣ ਪੈੜ ਤੇਰੀ ਹੀ ਮੇਰਾ ਜਹਾਨ ਹੈ ।
ਅੱਖ ਦੀ ਗਿੱਲੀ ਸਰਦਲ ਤੇ,
ਅੱਜ ਹਰ ਅਧੂਰਾ ਅਰਮਾਨ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਮੁਹੱਬਤ ਵੀ ਅਜੀਬ ਪ੍ਰੀਖਿਆ ਹੈ,
ਹੋਇਆ ਫੇਲ ਹੀ ਪਾਸ ਦਾ ਪ੍ਰਮਾਨ ਹੈ ।
ਮੇਰੇ ਪੱਤਝੜਾਂ ਹੱਥੋਂ ਲੁੱਟੇ ਦਾ,
ਏਹ ਖਾਲ਼ੀ ਝੋਲੀ ਹੀ ਪਹਿਚਾਣ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਮੇਰੀ ਜ਼ਿੰਦਗੀ ਵਿੱਚ ਤੂੰ ਆਇਆ ਸੀ,
ਰਹੇ ਏਸੇ ਗੱਲ ਦਾ ਅਭਿਮਾਨ ਹੈ ।
ਤੇਰੀ ਅੱਜ ਵੀ ਹਰ ਖ਼ੁਸ਼ੀ ਦੇ ਲਈ,
ਮੇਰਾ ਹਰ ਜਨਮ ਕੁਰਬਾਨ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
(ਚਰਨ)
-ਗੁਰਬਾਜ ਸਿੰਘ ਤਰਨ ਤਾਰਨ।
8837644027