ਗਰੀਨਵਿਊ ਸਕੂਲ, ਬੇਗੋਵਾਲ 'ਚ ਮਨਾਈਆਂ ਤੀਆਂ/ਜਸਪ੍ਰੀਤ ਕੌਰ ਮਾਂਗਟ - ਜਸਪ੍ਰੀਤ ਕੌਰ ਮਾਂਗਟ

ਪਿੰਡ ਬੇਗੋਵਾਲ ਤੋਂ ਬਾਹਰ ਹਰੇ-ਭਰੇ ਖੇਤਾਂ ਵਿੱਚ ਬਣਿਆ,''ਗਰੀਨਵਿਊ ਸਕੂਲ'' ਬੱਚਿਆਂ ਲਈ ਵਿੱਦਿਆ ਦਾ ਚਾਨਣ-ਮੁਨਾਰਾ ............। ਜਦੋਂ ਬੱਚਿਆਂ ਨੂੰ ਵਿੱਦਿਆ ਦੇ ਨਾਲ-ਨਾਲ ਸੱਭਿਆਚਾਰ ਨਾਲ ਵੀ ਜੋੜਿਆ ਜਾਵੇ ਤਾਂ ਸਾਡੇ ਸਾਰਿਆਂ ਲਈ ਸਾਰਿਆਂ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। 3 ਅਗਸਤ, ਸ਼ਨੀਚਰਵਾਰ ਨੂੰ ਗਰੀਨਵਿਊ ਸਕੂਲ ਵੱਲੋਂ ਮੈਨੂੰ ਖਾਸ ਸੱਦਾ-ਪੱਤਰ ਤੇ ਮੁੱਖ-ਮਹਿਮਾਨ ਵੱਜੋਂ ਤੀਆਂ ਦੇ ਤਿਉਹਾਰ ਦਾ ਆਨੰਦ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਜਸਪ੍ਰੀਤ ਕੌਰ ਮਾਂਗਟ ਨੂੰ ਜੋ ਮਾਣ-ਸਤਿਕਾਰ ਦਿੱਤਾ ਗਿਆ ਉਸ ਲਈ ਸਕੂਲ ਅਤੇ ਸਟਾਫ ਦੀ ਦਿਲੋਂ ਧੰਨਵਾਦੀ ਹਾਂ ............। ਪ੍ਰਿੰਸੀਪਲ ਮਝੈਲ ਸਿੰਘ, ਰਣਬੀਰ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਕੌਰ, ਇੰਦਰਜੀਤ ਕੌਰ ਤੇ ਸਾਰੇ ਸਟਾਫ ਤੋਂ ਇਲਾਵਾ ਗਿੱਧੇ ਦੇ ਕੋਚ ਇਕਬਾਲ ਮੁਹੰਮਦ, ਬੇਗੋਵਾਲ ਅਤੇ ਗਾਇਕ ਐਮ ਰਹਿਮਾਨ, ਬੇਗੋਵਾਲ ਨੇ ਬਹੁਤ ਨਿੱਘਾ ਸਵਾਗਤ ਕੀਤਾ ਅਤੇ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ ............। ਇਸ ਖਾਸ ਮੌਕੇ ਤੇ ਪਹੁੰਚੇ ਪੱਤਰਕਾਰ ਲਾਲ ਸਿੰਘ ਮਾਂਗਟ, ਬੇਗੋਵਾਲ ਵੱਲੋਂ ਯੂ ਟਿਊਬ ਤੇ ਪ੍ਰੋਗਰਾਮ ਦੀ ਖ਼ਬਰ ਅਤੇ ਤੀਆਂ ਦੀਆਂ ਝਲਕੀਆਂ ਪੇਸ ਕੀਤੀਆਂ ਗਈਆਂ। ਸਾਨੂੰ ਸਾਰਿਆਂ ਨੂੰ ਬਹੁਤ ਮਾਣ-ਸਤਿਕਾਰ ਦਿੱਤਾ ਗਿਆ ............। ਲਾਲ ਸਿੰਘ ਮਾਂਗਟ ਜੀ ਸਦਕਾ ਸਕੂਲ ਗਿੱਧੇ ਦੇ ਗਰੁੱਪ ਅਤੇ ਮੈਂ ਪ੍ਰਸੰਸਕਾਂ ਦੀ ਵਾਹ-ਵਾਹ ਖੱਟੀ ............। ਸਕੂਲ ਦੀਆਂ ਬੱਚੀਆਂ ਨੇ ਗੀਤਾਂ ਤੇ ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਗਿੱਧੇ ਦੀ ਧਮਾਲ ਨਾਲ ਸਾਰਿਆਂ ਦਾ ਮਨ ਮੋਹ ਲਿਆ ............। ਸੱਭਿਆਚਾਰ ਦਾ ਹਰ ਰੰਗ ਮੈਨੂੰ ਦੇਖਣ ਨੂੰ ਮਿਲਿਆ, ਪੁਰਾਣੇ ਵੇਲਿਆਂ ਜਹੇ ਗੀਤ ਗਾਉਂਦੀਆਂ ਮੁਟਿਆਰਾਂ, ਪੱਖੀਆਂ, ਘੱਗਰੇ, ਸੱਗੀਆਂ, ਪਰਾਂਦੀਆਂ, ਫੁੱਲਕਾਰੀਆਂ ਆਦਿ ਕਈ ਤਰ੍ਹਾਂ ਦੇ ਗਹਿਣਿਆਂ ਨਾਲ ਸੱਜੀਆਂ ਮੁਟਿਆਰਾਂ ਨੂੰ ਦੇਖ ਸਾਡੀ ਸਾਰਿਆਂ ਦੀ ਰੂਹ ਖੁਸ਼ ਹੋ ਗਈ ............। ਪ੍ਰੋਗਰਾਮ ਦੌਰਾਨ ਸਾਡੀ ਸਾਡੀ ਇਹੀ ਗੱਲ ਸਾਂਝੀ ਹੋਈ ਕਿ ਜੇਕਰ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਸੱਭਿਆਚਾਰ ਨਾਲ ਨਹੀਂ ਜੋੜਦੇ ਤਾਂ ਇਹਨਾਂ ਨੂੰ ਪੰਜਾਬੀ ਵਿਰਸਾ ਭੁੱਲ ਜਾਣਾ ਤੇ ਇਸਦੇ ਜਿੰਮੇਵਾਰ ਵੀ ਅਸੀਂ ਹੀ ਹੋਵਾਂਗੇ ਕਿਉਂਕਿ ਅਸੀਂ ਪੁਰਾਣੇ ਰੀਤੀ -ਰਿਵਾਜ਼ ਹੰਢਾਏ ਹਨ ਤੇ ਇਹਨਾਂ ਬੱਚਿਆਂ ਨੇ ਕਿਤਾਬਾਂ 'ਚ ਪੜ੍ਹੇ ਨੇ ............। ਜੇਕਰ ਅਸੀਂ ਪੜ੍ਹਾਈ ਦੇ ਨਾਲ-ਨਾਲ ਦਿਨ-ਤਿਉਹਾਰਾਂ ਤੇ ਬੱਚਿਆਂ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਜੋੜੀ ਰੱਖੀਏ .........ਤਾਂ ਪੰਜਾਬੀ ਵਿਰਸਾ ਕਾਇਮ ਰਹੇਗਾ। ਸਰਕਾਰਾਂ ਅਤੇ ਹੋਰ ਮੁੱਦਿਆਂ ਕਾਰਨ ਨਿਰਾਸ਼ ਹੋ ਕੇ ਆਪਣੇ ਸੱਭਿਆਚਾਰ ਅਤੇ ਮਿੱਟੀ ਨੂੰ ਨਾ ਭੁਲਾਇਓ ਜੀ ............।
ਧੰਨਵਾਦ
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246