ਕੈਨੇਡਾ : 43-ਵੀਆਂ ਸੰਸਦ ਲਈ ਚੋਣਾਂ ,ਸੱਜ-ਪਿਛਾਖੜ ਨੂੰ ਹਰਾਈਏ ? - ਜਗਦੀਸ਼ ਸਿੰਘ ਚੋਹਕਾ
ਮੱਧਮ ਕਿਸਮ ਦੀ ਸੰਸਾਰ ਆਰਥਿਕ ਬਹਾਲੀ ਦੀਆਂ ਭਵਿੱਖਬਾਣੀਆਂ, ਪੂੰਜੀਵਾਦ ਦੇ ਢਾਂਚਾਗਤ ਸੰਕਟ ਜਿਹੜਾ 2008 ਦੌਰਾਨ ਵਿਤੀ ਸੰਕਟ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ। ਜੋ ਅੱਜ ਵੀ ਜਾਰੀ ਹੈ, ਦੇ ਕਰੂਰ ਪ੍ਰਭਾਵਾਂ ਅਧੀਨ ਕੈਨੇਡਾ ਦੇ ਲੋਕਾਂ ਦੀ ਵਿਸ਼ਾਲ ਬਹੁਗਿਣਤੀ, ਜੋ ਆਰਥਿਕ ਸੋਸ਼ਣ ਦਾ ਸ਼ਿਕਾਰ ਹੈ, '21-ਅਕਤੂਬਰ, 2019 ਨੂੰ ਦੇਸ਼ ਦੀ 43-ਵੀਂ ਸੰਸਦ ਲਈ ਆਪਣਾ ਮਤਦਾਨ ਕਰਨ ਜਾ ਰਹੀ ਹੈ ? ਸੰਸਾਰ ਪੂੰਜੀਵਾਦ ਦੇ ਇਸ ਜਾਰੀ ਆਰਥਿਕ ਸੰਕਟ ਦੇ ਸਿੱਟੇ ਵੱਜੋਂ ਕੈਨੇਡਾ ਜਿਹਾ ਵਿਕਸਤ ਦੇਸ਼ ਵੀ ਇਨ੍ਹਾਂ ਆਰਥਿਕ ਨਾ-ਬਰਾਬਰੀਆਂ ਦੇ ਸਰਾਪ ਤੋਂ ਬਚ ਨਹੀਂ ਸਕਿਆ ਹੈ ? ਪੂੰਜੀਵਾਦੀ-ਕਾਰਪੋਰੇਟੀ ਪ੍ਰਵਾਸੀ ਲੋਕਾਂ ਦਾ ਇਹ ਦੇਸ਼, 1867 ਤੋਂ ਪਾਰਲੀਮਾਨੀ ਜਮਹੂਰੀ ਦੋ ਪਾਰਟੀ ਸਿਸਟਮ ਵਾਲਾ, 'ਸੱਜੇ ਪੱਖੀ, ਜੋ ਕਦੇ ਲੈਫਟ ਅਤੇ ਕਦੇ ਰਾਈਟ ਪੱਖ ਅਧੀਨ 'ਸਾਮਰਾਜ ਨਾਲ ਖੜ੍ਹਾ', 'ਪੱਛਮੀ ਸੋਚ, ਨਾਟੋ ਸੰਗ ਦ੍ਰਿੜਤਾ ਨਾਲ ਅੱਗੇ ਵੱਧਣ ਵਾਲਾ ਉਤਰੀ ਅਮਰੀਕਾ ਦਾ ਦੁਨੀਆਂ ਦਾ ਇਹ ਦੂਸਰਾ ਵੱਡਾ ਦੇਸ਼ ਹੈ! 21 ਅਕਤੂਬਰ, 2019 ਨੂੰ 3,74,91,203 (31.7.2019) ਆਬਾਦੀ ਵਾਲੇ ਦੇਸ਼ ਦੇ ਲੋਕ 'ਆਪਣੇ ਮਤਦਾਨ ਰਾਹੀਂ' ''338 ਸੀਟਾਂ'' ਲਈ, ਸੰਘੀ ਸਰਕਾਰ ਦੀ ਚੋਣ ਕਰਨਗੇ ? ਨਵ-ਉਦਾਰਵਾਦ ਦੇ ਇਸ ਸੰਕਟ ਦੌਰਾਨ ਪੈਦਾ ਹੋਏ ਅੰਤਰ ਵਿਰੋਧਾਂ ਵਿਚਕਾਰ, ਕੈਨੇਡਾ ਦੇ ਵੋਟਰ ਇਸ ਸੱਜ ਪਿਛਾਖੜ ਰਾਜਨੀਤੀ ਅੰਦਰ ਕੀ ਫੈਸਲਾ ਲੈਂਦੇ ਹਨ, ਇਹ ਇੱਕ ਮੁੱਖ ਸਵਾਲ ਅੱਜ ਦੁਨੀਆਂ ਸਾਹਮਣੇ ਹੋਵੇਗਾ ?
ਕੈਨੇਡਾ ਦੇ ਰਾਜਨੀਤਕ ਰੱਖ ਨੂੰ ਤੈਅ ਕਰਨ ਲਈ 16-ਰਜਿਸਟਰਡ ਪਾਰਟੀਆਂ, 15-ਡੀਰਜਿਸਟਰਡ ਪਾਰਟੀਆਂ ਅਤੇ ਕਈ ਆਜ਼ਾਦ ਉਮੀਦਵਾਰ, '21 ਅਕਤੂਬਰ ਦੀ ਸੰਘੀ ਚੋਣਾਂ ਲਈ ਚੋਣ ਪਿੜ ਵਿੱਚ ਆਪੋ ਆਪਣੀ ਜਿੱਤ ਲਈ ਦਾਹਵੇਦਾਰੀਆਂ ਲੈ ਕੇ, 'ਮੌਜੂਦਾ ਇਸ ਦੰਗਲ ਵਿੱਚ ਹਿੱਸਾ ਲੈ ਰਹੇ ਹਨ ? ਵੋਟਰਾਂ ਨੂੰ ਭਰਮਾਉਣ, ਵਧੀਆਂ ਰਾਜ ਪ੍ਰਬੰਧ ਤੇ ਸਹੂਲਤਾਂ ਦੇਣ ਲਈ ਵੱਡੇ ਵੱਡੇ ਵਾਹਦੇ ਅਤੇ ਬਜਟ 'ਚ ਰਾਸ਼ੀਆਂ ਖਰਚਣ ਲਈ ਮੁਹਿੰਮਾਂ ਚਲਾ ਰਹੇ ਹਨ! ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵੱਲੋਂ 338-ਸੀਟਾਂ ਲਈ ਲਗਪਗ ਨਾਮਜ਼ਦਗੀਆਂ ਦੀ ਪ੍ਰਕਿਰਿਆ ਨੂੰ ਸਿਰੇ ਚਾੜ੍ਹਕੇ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਖੜ੍ਹਨ ਲਈ, 'ਸਾਰੀਆਂ ਪਾਰਟੀਆਂ ਦੇ ਮੁੱਖੀ ਖੁਦ ਹੀ ''ਸਟਾਰ ਕੰਪੈਨਰ'' ਦੀ ਜਿੰਮੇਵਾਰੀ ਵੀ ਨਿਭਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਕੈਨੇਡਾ ਅੰਦਰ ਪਿਛਲੇ 152 ਸਾਲਾਂ ਤੋਂ ਇੱਕ ਅੱਧੀ ਵਾਰ ਛੱਡ ਕੇ, ਦੋ ਹੀ ਪਾਰਟੀਆਂ ਲਿਬਰਲ ਅਤੇ ਟੋਰੀਆਂ ਦਾ ਹੀ ਰਾਜ ਰਿਹਾ ਹੈ ! 24-ਵਾਰ ਲਿਬਰਲ, 17-ਵਾਰ ਟੋਰੀ ਅਤੇ ਇੱਕ ਵਾਰ ਯੂਨੀਨਿਸਟਾਂ ਦੀ ਸਰਕਾਰ ਰਹੀ ਹੈ। ਬੀਤੇ ਕੈਨੇਡਾ ਦੀ ਪਾਰਲੀਮੈਂਟ ਅੰਦਰ, 'ਜਸਟਿਨ ਟਰੂਡੋ ਦੀ ਅਗਵਾਈ ਅਧੀਨ ਲਿਬਰਲ ਪਾਰਟੀ ਨੇ 338 ਦੇ ਹਾਊਸ ਅੰਦਰ, 'ਸਾਲ 2015 ਦੌਰਾਨ 184-ਸੀਟਾਂ 'ਤੇ (39.47 ਫੀਸਦ ਵੋਟ) ਜਿੱਤ ਪ੍ਰਾਪਤ ਕੀਤੀ ਸੀ। ਹੁਣ ਉਸ ਦੇ 177-ਸੰਸਦ ਮੈਂਬਰ ਹਨ। ਮਾਨਤਾ ਪ੍ਰਾਪਤ ਵਿਰੋਧੀ ਧਿਰ, 'ਕੰਜ਼ਰਵੇਟਿਵ ਦੇ 99-ਮੈਂਬਰ ਜਿੱਤੇ ਸਨ ਤੇ ਹੁਣ ਉਨ੍ਹਾਂ ਦੀ ਗਿਣਤੀ 96 ਹੈ। ਕੰਜ਼ਰਵੇਟਿਵ ਨੂੰ 31.89-ਫੀਸਦ ਵੋਟ ਪ੍ਰਾਪਤ ਹੋਏ ਸਨ। ਤੀਸਰੇ ਸਥਾਨ 'ਤੇ ਰਹਿਣ ਵਾਲੀ ਐਨ.ਡੀ ਪੀ. ਸੀ, 'ਜਿਸ ਦੇ 44-ਸੰਸਦ (19.71-ਫੀਸਦ ਵੋਟ) ਸਨ ਤੇ ਹੁਣ ਗਿਣਤੀ 41 ਹੈ। ਬਲਾਕ ਕਿਊਬੇਕ ਦੇ 10-ਸੰਸਦ (4.66 ਫੀਸਦ ਵੋਟ) ਸਨ। ਗਰੀਨ ਪਾਰਟੀ ਦਾ ਇੱਕ ਸੰਸਦ (3.45 ਫੀਸਦ ਵੋਟ) ਸੀ ਤੇ ਲੋਕ ਪਾਰਟੀ ਦਾ ਵੀ ਇੱਕ ਮੈਂਬਰ ਸੀ।
ਸੰਘੀ ਚੋਣਾਂ ਦੌਰਾਨ ਕੈਨੇਡਾ ਦੇ ਲੋਕਾਂ ਸਾਹਮਣੇ ਜੋ ਦਰਪੇਸ਼ ਮੱਸਲੇ ਅਤੇ ਚੁਣੌਤੀਆਂ ਹਨ, 'ਉਨ੍ਹਾਂ ਦੇ ਸਨਮੁੱਖ ਵੀ ਹੋਣਾ ਜ਼ਰੂਰੀ ਹੈ,' ਤਾਂ ਜੋ ਦਰੁਸਤ ਰਾਜਨੀਤਕ ਨਤੀਜੇ ਪ੍ਰਾਪਤ ਹੋ ਸਕਣ ? ਕੈਨੇਡਾ ਪ੍ਰਵਾਸੀ ਲੋਕਾਂ ਦਾ ਦੇਸ਼ ਹੈ, ਜਿੱਥੇ ਵੱਖੋ ਵੱਖ ਦੇਸ਼ਾਂ, ਧਰਮਾਂ, ਰੰਗਾਂ, ਨਸਲਾਂ ਅਤੇ ਖਿਤਿਆਂ ਦੇ ਲੋਕਾਂ ਨੇ ਇੱਥੋਂ ਦੇ ਮੂਲ ਵਾਸੀਆਂ ਦੇ ਘਰ ਅੰਦਰ ਦਾਖਲ ਹੋ ਕੇ ਆਪਣੀ ਹਰ ਤਰ੍ਹਾਂ ਸਥਾਪਤੀ ਕਾਇਮ ਕੀਤੀ ਹੈ। ਇੱਥੋਂ ਦੇ ਮੂਲ ਵਾਸੀ-ਕੈਨੇਡੀਆਈ ਲੋਕਾਂ ਦੀ ਗਿਣਤੀ 16,73,785 ਹੀ ਹੈ। ਪੰਜਾਬੀ ਭਾਈਚਾਰੇ ਦੀ ਗਣਤੀ 5 ਲੱਖ ਦੇ ਕਰੀਬ ਹੈ। ਮਨੁੱਖੀ ਵਿਕਾਸ ਇੰਡੈਕਸ (H.D.I-2018} ਅਨੁਸਾਰ ਕੈਨੇਡਾ 0.926 ਅੰਕ ਭਾਵ 12-ਵੇਂ ਦਰਜੇ 'ਤੇ ਖੜ੍ਹਾ ਹੈ। ਗਰੀਬੀ ਦੀ ਦਰ 9.5 ਫੀਸਦ (2017) ਜੋ 2030 ਤੱਕ ਅੱਧੀ ਰਹਿ ਜਾਵੇਗੀ। ਭਾਵ 3.4 ਮਿਲੀਅਨ ਕੈਨੇਡੀਅਨ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਜਿਨ੍ਹਾਂ ਵਿੱਚੋਂ 6,22,000 ਬੱਚੇ (2017) ਹਨ। ਪ੍ਰਤੀ ਵਿਅਕਤੀ (GNI) ਆਮਦਨ 43,433 ਡਾਲਰ ਹੈ। ਐਸ.ਐਨ.ਸੀ ਲਾਵਾਲਿਨ, ਭ੍ਰਿਸ਼ਟਾਚਾਰ ਫਰਾਡ ਜੋ ਟੋਰੀਆ ਦੇ ਰਾਜ ਤੋਂ ਚੱਲਿਆ ਆ ਰਿਹਾ ਹੈ, 'ਸਭ ਤੋਂ ਵੱਡਾ ਸਕੈਂਡਲ ਹੈ, ਜਿਸ ਪ੍ਰਤੀ ਦੋਨੋਂ ਵੱਡੀਆਂ ਰਾਜਨੀਤਕ ਧਿਰਾ ਚੁੱਪ-ਵੱਟੀ ਦਿੱਸਦੀਆਂ ਹਨ (ਰੁਜ਼ਗਾਰ ਤੇ ਸਮਾਜਕ ਵਿਕਾਸ ਕੈਨੇਡਾ-ਮਾਰਚ, 2019 ਦੀ ਰਿਪੋਰਟ) ? ਮੁੱਖ ਮੁੱਦੇ, ਜੋ ਹਰ ਕੈਨੇਡੀਆਈ ਲੋਕਾਂ ਦੇ ਜ਼ਿਹਨ 'ਚ ਘਰ ਕਰੀ ਬੈਠੇ ਹਨ, ਮੂਲ ਵਾਸੀ ਲੋਕਾਂ ਦੀਆਂ ਸਮੱਸਿਆਵਾਂ, ਬੇ-ਰੁਜ਼ਗਾਰੀ, ਟੈਕਸਾਂ ਦਾ ਬੋਝ, ਮਾੜੀ ਆਰਥਿਕਤਾ, ਸੇਵਾਮੁਕਤੀ ਤੇ ਸੀਨੀਅਰ ਤੇ ਬੱਚਿਆਂ ਦੀ ਦੇਖਭਾਲ, ਪ੍ਰਵਾਸੀਆਂ ਦੇ ਦੁੱਖੜੇ, ਯੂਥ, ਸਿੱਖਿਆ ਤੇ ਨਸ਼ੇ ਆਦਿ ਜੋ ਧੁਖ ਰਹੇ ਹਨ ਇਨ੍ਹਾਂ ਚੋਣਾਂ ਦੌਰਾਨ ਮੁੱਖ ਬਹਿਸ ਬਣਨੇ ਚਾਹੀਦੇ ਹਨ ?
ਕੈਨੇਡਾ ਦੀ ਰਾਜਨੀਤੀ ਅੰਦਰ, ਦੋ ਹੀ ਪੂੰਜੀਵਾਦੀ ਕਾਰਪੋਰੇਟ ਪੱਖੀ, ਸੱਜੇ ਤੇ ਇਸਾਈਅਤ ਪ੍ਰਭਾਵਤ ਪਾਰਟੀਆਂ, 'ਲਿਬਰਲ ਤੇ ਟੋਰੀ ਸਦਾ ਹੀ ਭਾਰੂ ਰਹੀਆਂ ਹਨ। ਸੰਵਿਧਾਨਕ ਤੌਰ 'ਤੇ ਭਾਵੇਂ ਬਰਾਬਰੀ, ਇਨਸਾਫ਼, ਬਹੁ-ਸੱਭਿਆਚਾਰੀਆਂ-ਅਨੇਕਤਾ, ਬਹੁ-ਭਾਸ਼ਾਈ ਸਤਿਕਾਰ ਦੇ ਮੌਕਿਆਂ ਦੀ ਪੂਰੀ ਪ੍ਰੋੜ੍ਹਤਾ ਕੀਤੀ ਗਈ ਹੈ ? ਪਰ ਮੂਲਵਾਸੀ ਕੈਨੇਡਾ ਦੇ ਅਸਲੀ ਵਸਨੀਕਾਂ ਦੇ ਮੂਲ ਹੱਕਾਂ ਅਤੇ ਹੋਣੀ ਦੀ ਅਵਹੇਲਨਾ ਅੱਜੇ ਕਾਇਮ ਹੈ ? ਉਨ੍ਹਾਂ ਦੇ ਬੱਚਿਆਂ ਅਤੇ ਲੜਕੀਆਂ ਦੀ ਨਸਲਕੁਸ਼ੀ (ਟਰੂਥ ਐਂਡ ਰੀਕਨਸਾਈਲੇਸ਼ਨ ਅਤੇ ਐਮ.ਐਮ.ਆਈ.ਡਬਲਯੂ.ਜੀ. ਰਿਪੋਰਟਾਂ) ਅਜੇ ਜਾਰੀ ਹੈ। ਕੈਨੇਡਾ ਦੀ ਉਚੀ ਆਰਥਿਕ ਦਰ ਕਬੂਲਣ ਦੇ ਬਾਵਜੂਦ ਸਾਰੇ ਵਰਗਾਂ ਦੇ ਲੋਕਾਂ ਅੰਦਰ ਬਰਾਬਰਤਾ ਨਹੀਂ ਹੈ। ਕੈਨੇਡਾ ਦਾ 80 ਫੀਸਦ ਵਾਪਾਰ ਅਮਰੀਕਾ ਨਾਲ ਜੁੜਿਆ ਹੋਇਆ ਹੈ। ਖੁੱਲ੍ਹੀ ਮੰਡੀ ਅਤੇ ਨਵ-ਉਦਾਰਵਾਦੀ ਨੀਤੀਆਂ ਕਾਰਨ ਭਾਵੇਂ ਅੰਦਰੂਨੀ ਮੰਡੀ ਅੰਦਰ ਲੱਕੜ, ਕੋਇਲਾ, ਲੋਹਾ, ਸੋਨਾ, ਖੇਤੀ, ਡੇਅਰੀ, ਮੱਛੀ ਕਣਕ (ਗਰੇਨ), ਆਟੋ, ਤੇਲ (ਊਰਜਾ), ਪਣ-ਬਿਜਲੀ, ਕੁਦਰਤੀ ਗੈਸ, ਫੂਡ, ਰੇਲ, ਸਟੀਲ, ਕੈਮੀਕਲ ਖੇਤਰਾਂ 'ਚ ਕੁਝ ਹੱਦ ਤੱਕ ਬੱਝਵਾਂ ਰੁਜ਼ਗਾਰ ਹੈ। ਪਰ 75 ਫੀਸਦੀ ਕੈਨੇਡੀਅਨ ਸਰਵਿਸ ਸੈਕਟਰ, ਜਿੱਥੇ ਕੈਜੂਅਲ ਕੰਮ ਹੁੰਦਾ ਹੈ, ਸ਼ਿਫਟਾਂ 'ਚ ਕੰਮ ਕਰਕੇ ਜੀਵਨ ਲੀਲਾ ਚਲਾ ਰਹੇ ਹਨ। ਇਸੇ ਕਰਕੇ ਹੀ ਉਹ ਬੇ-ਰੁਜ਼ਗਾਰੀ, ਲੇਅ-ਆਫ਼, ਕਟ, ਕਿਫਾਇਤ ਆਦਿ ਕਿਰਤੀ ਵਿਰੋਧੀ ਮਨਸੂਬਿਆਂ ਦਾ ਸ਼ਿਕਾਰ ਰਹਿੰਦੇ ਹੋਏ, ਤਨਾਅ ਅਧੀਨ ਜ਼ਿੰਦਗੀ ਜੀਅ ਰਹੇ ਹਨ ?
ਲਿਬਰਲ ਅਤੇ ਕੰਜ਼ਰਵੇਟਿਵ ਜਿਸ ਦੇ ਮੁੱਖੀ ਜਸਟਿਨ ਟਰੂਡੋ ਅਤੇ ਐਡਰੀਓ ਸ਼ੀਅਰ ਹਨ ਤੋਂ ਬਿਨਾਂ ਐਨ.ਡੀ.ਪੀ. ਜੋ ਸ਼ੋਸ਼ਲ ਡੈਮੋਕਰੈਟਿਕ ਮਿਲੀ ਜੁਲੀ ਆਰਥਿਕਤਾ ਦੀ ਹਾਮੀ ਹੈ, ਦਾ ਮੁੱਖੀ ਜਗਮੀਤ ਸਿੰਘ ਹੈ। ਬਲਾਕ ਕਿਓੂਬੇਕ ਜੋ ਵਧੇਰੇ ਕਰਕੇ ਵੱਖਵਾਦੀ-ਖੱਬੇਪੱਖੀ ਪਾਰਟੀ ਹੈ, ਅਤੇ ਗਰੀਨ ਪਾਰਟੀ ਜੋ ਵਾਤਾਵਰਨ ਦੀ ਸੁਰੱਖਿਆ ਲਈ ਗੁਹਾਰ ਲਾਉਂਦੀ ਹੈ ਦੀ, ਮੁੱਖੀ ਐਲਿਜ਼ਾਬੈਥ ਮੇਅ ਹੈ। ਕੰਜ਼ਰਵੇਟਿਵ ਤੋਂ ਵੱਖ ਹੋਇਆ ਆਗੂ, ਮੈਕਸਿਮ ਬਰਨੀਅਰ ਜਿਸ ਨੇ ਪੀ.ਪੀ. ਕੈਨੇਡਾ ਪਾਰਟੀ ਬਣਾਈ ਹੈ, 'ਪ੍ਰਵਾਸ ਅਤੇ ਵੰਨ-ਸਵੰਨਤਾ ਵਾਲੇ ਭਾਈਚਾਰੇ ਵਿਰੁੱਧ ਅੱਗ ਉਗਲਦਾ ਹੈ। ਹੋਰ ਬਹੁਤ ਸਾਰੀਆਂ ਪਾਰਟੀਆਂ ਤੋਂ ਬਿਨਾਂ, 'ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਜਿਸ ਦੀ ਮੁੱਖੀ ਏਲਿਜਾਬੇਥ ਰੌਲੇ ਹੈ, ਕੁਝ ਹਲਕਿਆਂ ਅੰਦਰ ਹੀ ਸਰਗਰਮ ਹੈ। ਕਮਿਊਨਿਸਟ ਪਾਰਟੀ ਆਫ਼ ਕਨੈਡਾ ਨੂੰ ਛੱਡ ਬਾਕੀ ਸਭ ਪਾਰਟੀਆਂ ਖੁੱਲ੍ਹੀ ਮੰਡੀ, ਨਾਟੋ ਨਾਲ ਭਾਈਵਾਲੀ, ਸਾਮਰਾਜ ਪੱਖੀ ਵਿਦੇਸ਼ ਨੀਤੀ, ਕਾਰਪੋਰੇਟੀ-ਆਰਥਿਕ ਨੀਤੀਆਂ ਦੀਆਂ ਸਮਰਥਕ ਹਨ ਜਾਂ ਹਮਦਰਦੀ ਰੱਖਦੀਆਂ ਹਨ।
ਕੈਨੇਡਾ ਦੀਆਂ ਆਰਥਿਕ ਨੀਤੀਆਂ (ਮੋਨੋਟਰੀ) ਬੀ.ਓ.ਸੀ. ਵੱਲੋਂ ਤੈਹ ਕੀਤੀਆਂ ਜਾਂਦੀਆਂ ਹਨ। ਜੋ ਪਾਰਲੀਮੈਂਟ ਨੂੰ ਜਵਾਬਦੇਹ ਹੁੰਦੀਆਂ ਹਨ। ਸਾਲ 2016 ਦੌਰਾਨ ਬਿਲ ਘਾਟਾ 30 ਬਿਲੀਅਨ ਡਾਲਰ ਸੀ, ਜੋ ਹੁਣ 2019 'ਚ 19.8 ਬਿਲੀਅਨ ਡਾਲਰ ਰਹਿ ਗਿਆ ਹੈ। ਸਾਲ 2023-24 ਤੱਕ 9.8 ਬਿਲੀਅਨ ਡਾਲਰ ਰਹਿ ਜਾਵੇਗਾ (ਖਜ਼ਾਨਾ ਮੰਤਰੀ ਬਿਲ ਮੋਰਨੀਓ)। ਪਰ ਜਸਟਿਨ ਟਰੂਡੋ ਵੱਲੋਂ ਚੋਣਾਂ ਸਮੇਂ ਜੋ ਚੋਣ ਸੁਧਾਰਾਂ ਲਈ ਵਾਹਦੇ ਕੀਤੇ ਸਨ, ਪੂਰੇ ਨਹੀਂ ਹੋਏ ਹਨ। ਮੂਲ ਵਾਸੀ ਲੋਕਾਂ ਲਈ ਪਾਣੀ, ਰਿਹਾਇਸ਼, ਸਿਹਤ, ਬੱਚਿਆਂ ਅਤੇ ਔਰਤਾਂ ਦੀ ਨਸਲਕੁਸ਼ੀ ਸੰਬੰਧੀ ਕੀਤੇ ਵਾਹਦੇ ਵੀ ਉਸ ਤਰ੍ਹਾਂ ਹੀ ਲਟਕੇ ਪਏ ਹਨ। ਪ੍ਰਵਾਸੀਆਂ ਦੀਆਂ ਮੰਗਾਂ, ਪਰਾਂਸ ਮਾਊਂਟੈਂਨ ਪਾਈਪ ਦੇ ਮੁਕੰਮਲ ਹੋਣ ਲਈ ਸੰਘੀ ਸਰਕਾਰ ਵੱਲੋਂ ਕੀਤੀ ਗਈ ਢਿੱਲਮੱਠ ਅਤੇ ''ਲਾਵਾਲਿਨ'' ਫਰਾਡ ਵਿਰੁੱਧ ਇਥਿਕਸ ਕਮਿਸ਼ਨ ਨਾ ਕਾਇਮ ਕਰਨਾ ਅਜਿਹੇ ਅੰਦਰੂਨੀ ਸਵਾਲ ਜੋ ਅੱਜੇ ਹੱਲ ਹੋਣੇ ਪਏ ਹਨ ? ਇਨ੍ਹਾਂ ਤੋਂ ਬਿਨਾਂ ਨਾਟੋ ਨਾਲ ਪਾਈ ਭਾਈਵਾਲੀ ਜੋ ਸਾਡੇ ਲਈ ਇੱਕ ਵੱਡਾ ਆਰਥਿਕ ਬੋਝ ਅਤੇ ਕੌਮਾਂਤਰੀ ਤਨਾਅ ਹੈ। ਇਸ ਤੋਂ ਬਿਨਾਂ ਬੇਲੋੜੀ ਵੈਨਜੂਏਲਾ ਅਤੇ ਕਿਊਬਾ ਨਾਲ ਕੌੜ ਪੈਦਾ ਕਰਨੀ, ਯੂਕੇ ਤੇ ਅਮਰੀਕਾ ਦੇ ਦਬਾਅ ਅਧੀਨ ਹੁਆਵਾਈ ਕੰਪਨੀ ਦੀ ਸੀ.ਈ.ਓ ਨੂੰ ਗ੍ਰਿਫ਼ਤਾਰ ਕਰਨਾ, ਜੋ ਚੀਨ ਨਾਲ ਕੌਮਾਂਤਰੀ ਪੱਧਰ 'ਤੇ ਸਬੰਧਾਂ ਵਿਚਕਾਰ ਤਨਾਅ ਨੂੰ ਜਨਮ ਦੇਣਾ ਸੀ? ਯੂਕਰੀਨ ਮੱਸਲੇ ਸਬੰਧੀ ਰੂਸ ਨਾਲ ਸਬੰਧ ਵਿਗਾੜਨ ਤੋਂ ਬਿਨਾਂ ਭਾਰਤ ਨਾਲ ਦਹਿਸ਼ਤਗਰਦੀ ਦੇ ਮੁੱਦੇ 'ਤੇ ਫਿਕ ਪੈਦਾ ਕਰਨੀ ਆਦਿ ਕਾਰਨਾਂ ਕਰਕੇ ਕੈਨੇਡਾ ਵਿਦੇਸ਼ ਨੀਤੀ ਅੰਦਰ ਦੁਨੀਆਂ ਦੇ ਨਕਸ਼ੇ ਤੋਂ ਹੇਠਾਂ ਵੱਲ ਖਿਸਕਿਆ ਹੈ ? ਜਿਸ ਦਾ ਪ੍ਰਗਟਾਵਾ ਜੂਨ 2019 ਦੌਰਾਨ, ''ਉਸਾਕਾ ਜੀ-20'' ਚੋਟੀ ਵਾਰਤਾ ਵੇਲੇ, ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਦੇ ਸਵਾਲ ਸਾਹਮਣੇ ਨਤੀਜਾ ਆਇਆ ਸੀ ? ਭਾਵ ਕੈਨੇਡਾ ਦੀਆਂ ਅੰਦਰੂਨੀ ਨੀਤੀਆਂ ਅਤੇ ਵਿਦੇਸ਼ ਨੀਤੀ ਦੀ ਪਿੱਠ-ਭੂਮੀ ਅੰਦਰ ਕੋਈ ਫਰਕ ਨਹੀਂ ਦਿੱਸਦਾ ਹੈ ।
ਇਨ੍ਹਾਂ ਚੋਣਾਂ ਦੌਰਾਨ ਪ੍ਰਵਾਸ, ਰੁਜ਼ਗਾਰ, ਮਕਾਨ, ਲੋਕਾਂ ਲਈ ਆਵਾਜਾਈ ਦੇ ਸਾਧਨ ਰੇਲ-ਬੱਸ ਸਹੂਲਤਾਂ, ਨਵੇਂ ਬੱਚਿਆਂ ਦੀ ਸਿੱਖਿਆ-ਮੀਡੀਆਂ, ਵਾਤਾਵਰਨ ਲਈ ਪੈਦਾ ਹੋ ਰਹੇ ਖਤਰੇ ਸਮਾਜ ਅੰਦਰ ਵੱਧ ਰਹੇ ਨਸ਼ੇ-ਮੌਤਾਂ, ਭਾਈਚਾਰਿਆਂ ਅੰਦਰ ਨਫ਼ਰਤ, ਈਰਖਾ ਤੇ ਬੇਗਾਨਗੀ ਅਤੇ ਸਿਨੀਅਰ ਲੋਕਾਂ ਦੇ ਮੱਸਲਿਆਂ ਦੇ ਹੱਲ ਲਈ ਉਪਰੋਕਤ ਮੰਗਾਂ ਤੋਂ ਬਿਨਾਂ ਇਸਤਰੀਆਂ ਪ੍ਰਤੀ ਲਿੰਗਕ ਭੇਦ-ਭਾਵ, ਹਿੰਸਾ ਅਤੇ ਕਤਲਾਂ ਕਾਰਨ ਪੈਦਾ ਹੋਏ ਖੌਫ਼ ਵਿਰੁੱਧ, 'ਸੰਘੀ ਸਰਕਾਰ ਤੇ ਰਾਜ ਸਰਕਾਰਾਂ ਦੀ ਸਾਂਝੀ ਰਾਜਨੀਤਕ ਪਹਿਲ ਕਦਮੀ ਸਬੰਧੀ ਇੱਕਸਾਰਤਾ ਦੀ ਘਾਟ ਦਿਸ ਰਹੀ ਹੈ। ਇਸ ਵੇਲੇ ਸਮੁੱਚੇ ਕੈਨੇਡਾ ਅੰਦਰ ਜੋ ਲੋਕ ਰਾਏ ਅਤੇ ਰਾਜਨੀਤਕ ਸਰਵੇਖਣਾਂ ਰਾਹੀਂ 17 ਮੁੱਖ ਮੁੱਦੇ ਇਨ੍ਹਾਂ ਚੋਣਾਂ ਸਾਹਮਣੇ ਆਏ ਹਨ ਹਾਕਮ ਜਮਾਤਾਂ ਦੀਆਂ ਪਾਰਟੀਆਂ ਤੋਂ ਜਵਾਬਦੇਹੀ ਦੀ ਮੰਗ ਕਰਦੇ ਹਨ ? ਪਹਿਲਾ ਮੁੱਦਾ ਜੀਵਨ ਲੋੜਾਂ ਦੀ ਪੂਰਤੀ, ਦੂਸਰਾ ਸਿਹਤ, ਤੀਜਾ ਜਲਵਾਯੂ, ਟੈਕਸ ਦਾ ਬੋਝ, ਘਰਾਂ ਦੀ ਸਮੱਸਿਆ, ਰੁਜ਼ਗਾਰ ਤੇ ਘੱਟੋ ਘੱਟ ਉਜ਼ਰਤਾਂ, ਮੂਲਵਾਸੀ ਲੋਕਾਂ ਦੀਆਂ ਸਮੱਸਿਆਂ ਦਾ ਹੱਲ, ਯੂ.ਐਸ.ਐਮ.ਸੀ.ਏ. ਦਾ ਕੈਨੇਡਾ ਦੀ ਆਰਥਿਕਤਾ 'ਤੇ ਪਿਆ ਪ੍ਰਭਾਵ, ਲਾਵਾਲਿਨ-ਫਰਾਡ ਵਿਦੇਸ਼ ਨੀਤੀ ਅੰਦਰ ਫਿਰਕੀ ਵਾਂਗ ਉਪਰ-ਹੇਠਾਂ ਘੁੰਮਣਾ, ਕਾਰਬਨ ਟੈਕਸ ਨੀਤੀ, ਘਾਟੇ ਦਾ ਬਜ਼ਟ, ਵਪਾਰ ਨੀਤੀ, ਪਾਰਟੀ ਫੰਡ, ਚੋਣ ਸੁਧਾਰ ਆਦਿ ਉਹ ਇਹ ਮੁੱਦੇ, ਜਿਨ੍ਹਾਂ ਨੇ ਆਮ ਕੈਨੇਡੀਅਨਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਕਰਨਗੇ ? ਇਨ੍ਹਾਂ ਮੁੱਦਿਆਂ ਦੇ ਸਨਮੁੱਖ ਹੀ, 'ਹਾਕਮਾਂ ਦੀ ਜਵਾਬਦੇਹੀ, ਪਾਰਦਰਸ਼ਕਤਾ ਅਤੇ ਜਿੰਮੇਵਾਰੀ ਦੀ ਪਰਖ ਅਨੁਸਾਰ ਹੀ ਵੋਟ ਪਾਉਣੀ ਬਣਦੀ ਹੈ ?
ਕੌਮਾਂਤਰੀ ਪੱਧਰ 'ਤੇ ਅਜਿਹੇ ਮੁੱਦੇ ਜਿਵੇਂ ਦਹਿਸ਼ਤਗਰਦੀ ਦੀ ਰੋਕ, ਜਲਵਾਯੂ ਦੀ ਸੰਭਾਲ ਲਈ ਪੈਰਿਸ ਸੰਧੀ, ਸੰਸਾਰ ਅਮਨ ਅਤੇ ਜੰਗੀ ਟਕਰਾਅ ਰੋਕਣ ਲਈ ਯਤਨ, ਗਰੀਬੀ ਗੁਰਬਤ ਦੇ ਟਾਕਰੇ ਲਈ ਉਪਰਾਲੇ, ਪ੍ਰਵਾਸੀ ਸਮੱਸਿਆ ਦੇ ਹੱਲ ਆਦਿ ਲਈ ਕੈਨੇਡਾ ਨੂੰ ਪਹਿਲ ਕਦਮੀ ਕਰਦੇ ਹੋਏ ਸਾਰਥਿਕ ਨੀਤੀ ਪੇਸ਼ ਕਰਨੀ ਸੀ ਪਰ ਪਿਛਲੇ 12 ਸਾਲਾਂ ਭਾਵ 2008 ਤੋਂ 2015 ਤੱਕ ਸਾਬਕਾ ਪ੍ਰਧਾਨ ਮੰਤਰੀ ਗਰਪਰ ਅਤੇ 2015 ਤੋਂ 2019 ਤੱਕ ਜਸਟਿਨ ਟਰੂਡੋ ਦੇ ਰਾਜ ਭਾਗ ਦੇ ਸਮੇਂ ਦੌਰਾਨ ਤੱਕ ਕੋਈ ਸਪੱਸ਼ਟ ਨਜ਼ਰੀਆਂ (VISION) ਸਾਹਮਣੇ ਨਹੀਂ ਆਇਆ ਹੈ। ਆਰਥਿਕ ਆਜ਼ਾਦੀ ਅਤੇ ਜਮਹੂਰੀਅਤ ਲਈ ਸੰਘਰਸ਼ਸ਼ੀਲ ਦੇਸ਼ਾਂ ਪ੍ਰਤੀ ਅਸੀਂ ਅਜੇ ਵੀ ਸਪੱਸ਼ਟ ਨਹੀਂ ਹਾਂ। ਠੰਡੀ ਜੰਗ ਦੇ ਖ਼ਾਤਮੇ ਬਾਦ ਵੀ ਕੈਨੇਡਾ ਨਾਟੋ ਦਾ ਭਾਈਵਾਲ ਬਣਿਆ ਹੋਇਆ ਹੈ। ਯੂ.ਐਨ ਦੀਆਂ ਮੀਟਿੰਗਾਂ ਅੰਦਰ ਕੈਨੇਡਾ ਇੱਕ ਮਹਾਂਸ਼ਕਤੀ ਹੁੰਦਿਆਂ ਹੋਇਆ, ਸੰਸਾਰ ਅਮਨ, ਹਥਿਆਰਾਂ ਦੀ ਦੌੜ ਖ਼ਤਮ ਕਰਨ, ਆਪਸੀ ਸਗਿਯੋਗ ਰਾਹੀਂ ਵਾਤਾਵਰਨ ਦੀ ਰੱਖਿਆ ਅਤੇ ਜੀ-20 ਦੇਸ਼ਾਂ ਅੰਦਰ ਗਰੀਬੀ-ਗੁਰਬਤ ਖ਼ਤਮ ਕਰਨ ਲਈ ਕੌਮਾਂਤਰੀ ਪਿੜ 'ਤੇ ਪੂਰਾ ਤਾਂ ਕੀ ਉਤਰਨਾ, ਸਗੋਂ ਯੂ.ਐਨ.ਅੰਦਰ ਸਥਾਈ ਮੈਂਬਰਸ਼ਿਪ ਵੀ ਪ੍ਰਾਪਤ ਨਹੀਂ ਕਰ ਸਕਿਆ ਹੈ ? ਕੈਨੇਡਾ ਅੰਦਰ ਹਾਕਮਾਂ ਦੇ ਉਪਰੋਕਤ ਮੁੱਦਿਆਂ ਪ੍ਰਤੀ ਨਜ਼ਰੀਏ ਅਨੁਸਾਰ ਹੀ ਕੈਨੇਡਾ ਦੇ ਹਿੱਤ 'ਚ ਪਾਰਟੀਆਂ ਨੂੰ ਪਰਖ ਕੇ ਸਾਨੂੰ ਵੋਟ ਪਾਉਣੀ ਚਾਹੀਦੀ ਹੈ ?
ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ ਅੱਧੇ ਤੋਂ ਵੱਧ ਕੈਨੇਡੀਅਨ ਅਜਿਹੇ ਹਨ, ਜਿਨ੍ਹਾਂ ਪਾਸ ਕਿਸੇ ਐਮਰਜੈਂਸੀ ਦੇ ਟਾਕਰੇ ਲਈ 10,000 ਡਾਲਰ ਵੀ ਨਹੀਂ ਹੁੰਦੇ ਹਨ ? ਕੌਮੀ ਕਰਜ਼ਾ 6.93 ਖਰਬ ਡਾਲਰ ਤੋਂ ਵੱਧ ਖੜ੍ਹਾ ਹੈ।ਬੱਚਿਆਂ ਦੀ ਦੇਖਭਾਲ (CHILD CARE) ਸਮਾਜਕ, ਸੁਰੱਖਿਆ (SOCIAL SECURITY), ਘੱਟੋ ਘੱਟ ਉਜ਼ਰਤ, ਹੈਲਥ ਕੇਅਰ, ਸੀਨੀਅਰਾਂ ਦੀ ਦੇਖ ਭਾਲ ਆਦਿ ਕਈ ਅਜਿਹੇ ਮੁੱਦੇ, ਭਾਵੇਂ ਰਾਜਾਂ ਨਾਲ ਵੀ ਸਬੰਧਤ ਹਨ? ਪਰ ਵਿਤੀ ਸਹਾਇਤਾ ਅਤੇ ਵਿਤੀ ਸੰਕਟ ਦੋਨੋਂ ਸੰਘੀ ਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਕਾਰਨ ਪ੍ਰਭਾਵਤ ਹੋਣ ਕਰਕੇ, ਇਨ੍ਹਾਂ ਦੀ ਪੂਰਤੀ ਲਈ ਫੰਡਾਂ 'ਚ ਹੁੰਦੀਆਂ ਕਟੌਤੀਆਂ ਕਾਰਨ, 'ਆਮ ਲੋਕਾਂ ਦੇ ਅਧਿਕਾਰਾਂ 'ਤੇ ਇੱਕ ਨੰਗਾ-ਚਿੱਟਾ ਹਮਲਾ ਹੋ ਰਿਹਾ ਹੈ'। ਆਮ ਜਨਤਾ 'ਤੇ ਦਰਜਨਾਂ ਤੋਂ ਵੱਧ ਟੈਕਸਾਂ ਦਾ ਬੋਝ ਪਾਇਆ ਜਾ ਰਿਹਾ ਹੈ ? ਪਰ ਕਾਰਪੋਰੇਟ, ਪੂੰਜੀਪਤੀ ਅਤੇ ਗੈਸ ਤੇ ਤੇਲ ਮਾਲਕਾਂ ਨੂੰ ਬਿਲੀਅਨ ਡਾਲਰਾਂ ਦੀਆਂ ਛੋਟਾਂ ਤੇ ਸਬਸਿਡੀਆਂ ਦਿੱਤੀਆਂ ਜਾਂ ਰਹੀਆਂ ਹਨ। ਉਪਰੋਕਤ ਵਰਤਾਰਿਆਂ ਰਾਹੀਂ ਕੈਨੇਡਾ ਅੰਦਰ ਰਾਜ ਕਰਦੀਆਂ ਆ ਰਹੀਆਂ ਹਾਕਮ ਪਾਰਟੀਆਂ ਦਾ ਲੋਕਾਂ ਪ੍ਰਤੀ ਨਜ਼ਰੀਆਂ ਅੱਜ ਸਪੱਸ਼ਟ ਹੈ। ਭਾਵੇਂ ਉਹ ਚਾਰ ਸਾਲਾਂ ਬਾਦ ਰੰਗ ਬਦਲ ਲੈਂਦੀਆਂ ਹਨ ? ਪਰ ਉਨ੍ਹਾਂ ਦੀਆਂ ਨੀਤੀਆਂ ਪਿਛਲੀਆਂ ਹੀ ਲਾਗੂ ਰਹਿੰਦੀਆਂ ਹਨ ? ਕੈਨੇਡਾ ਦੀ ਵਾਧਾਦਰ 2.1 ਫੀਸਦੀ ਸੀ (2018), ਜੋ ਪਹਿਲਾ 3 ਫੀਸਦੀ ਸੀ ? ਸਾਲ ਦੇ ਅੰਤ ਤੱਕ ਵਾਧਾ ਦਰ 2 ਫੀਸਦੀ ਹੀ ਰਹਿਣ ਦੀ ਆਸ ਹੈ। ਅਮਰੀਕਾ ਵੱਲੋਂ ਵਧਾਏ ਟੈਰਿਫ ਰੇਟਾਂ ਕਾਰਨ ਇਸ ਦੀ ਮਾਰ ਕੈਨੇਡੀਅਨ ਰੁਜ਼ਗਾਰ 'ਤੇ ਪਏਗੀ ਅਤੇ ਅਮਰੀਕੀ ਡਾਲਰ ਮਜ਼ਬੂਤ ਹੋਣ ਕਰਕੇ ਕੈਨੇਡੀਅਨ ਡਾਲਰ ਦੱਬਿਆ (LOONIE) ਰਹੇਗਾ ? ਇਸ ਵੇਲੇ ਕਨੈਡੀਅਨ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ ਹਰ ਵੇਲੇ ਰੁਜ਼ਗਾਰ ਖੁੱਸਣ ਦਾ ਰਹਿੰਦਾ ਹੈ ? ਕਿਉਂਕਿ ਰਾਜਨੀਤੀ ਅਤੇ ਆਰਥਿਕ ਨੀਤੀਆਂ ਅੰਦਰ ਕੋਈ ਵੱਡੀ ਤਬਦੀਲੀ ਦੀ ਸੰਭਾਵਨਾ ਨਜ਼ਰ ਨਹੀਂ ਆਂ ਰਹੀ ਹੈ ? ਇਸ ਲਈ ਮੌਜੂਦਾ ਸੰਸਾਰ ਸੱਜ-ਪਿਛਾਖੜ ਵੱਲ ਰਾਜਨੀਤਕ ਝੁਕਾਅ ਤੋਂ ਸੁਚੇਤ ਰਹਿੰਦੇ ਹੋਏ, ਵੋਟਰਾਂ ਨੂੰ ਰੀਗਨ-ਬੈਚਰ ਪੱਖੀ ਆਰਥੋਡੈਕਸ ਪੂੰਜੀਵਾਦੀ ਟੋਰੀਆ ਦੇ ਰੂਪ ਵਿੱਚ ਜੋ ਰੋਮਨ ਕੈਥੋਲਿਕ ਸੋਚ ਵਾਲੀ ਕੰਜ਼ਰਵੇਟਿਵ ਪਾਰਟੀ ਹੈ, ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ?
ਕੈਨੇਡਾ ਦੇ ਸੁਚੇਤ ਲੋਕਾਂ ਅਤੇ ਕਿਰਤੀ ਜਮਾਤ ਨੂੰ ਸਮੁੱਚੇ ਭਾਈਚਾਰੇ ਨੂੰ ਨਾਲ ਲੈ ਕੇ ਉਹ ਨੀਤੀਆਂ ਜਿਹੜੀਆਂ ਕੈਨੇਡੀਅਨ ਕਨ-ਸਮੂਹ ਅੰਦਰ ਨਫ਼ਰਤ, ਲਿੰਗਕ, ਹੋਮੋਫੋਧੀਆਂ ਤੇ ਟਰਾਂਫੋਧੀਆਂ ਆਦਿ ਵਿਤਕਰੇ ਪੈਦਾ ਕਰਨ, ਅਜਿਹੀ ਰਾਜਨੀਤੀ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਹੈ ? ਅੱਜ ਦੇ ਨਵ-ਉਸਾਰੀਵਾਦ ਦੇ ਵਰਤਾਰੇ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਮੁਫ਼ਤ, ਪਬਲਿਕ ਅਤੇ ਪੋਸਟ ਸੈਕੰਡਰੀ ਸਿੱਖਿਆ ਦੇ ਅਧਿਕਾਰ, ਰੁਣਗਾਰ ਦਾ ਰੁਜ਼ਗਾਰ ਅਤੇ ਰਿਹਾਇਸ਼ ਦੇ ਅਧਿਕਾਰ ਨੂੰ ਲਾਜ਼ਮੀ ਬਣਾਉਣ ਲਈ ਰਾਜਸ਼ੀਲ ਪਾਰਟੀ ਦੀ ਹੀ ਚੋਣ ਕਰਨੀ ਚਹਦੀ ਹੈ। ਕੈਨੇਡਾ ਦੀ ਸਮਰਿਧੀ-ਮੂਲਵਾਸੀ ਲੋਕਾਂ ਦੇ ਹੱਕਾਂ ਦੀ ਰਾਖੀ, ਲਿੰਗਕ ਬਰਾਬਰਤਾ ਅਤੇ ਕੈਨੇਡੀਅਨ ਕਲਚਰ ਦੀ ਬਹਾਲੀ ਨਾਲ ਹੀ ਮਜ਼ਬੂਤ ਹੋ ਸਕਦੀ ਹੈ। ਪ੍ਰਵਾਸੀਆਂ ਲਈ ਜਮਹੂਰੀ ਪਾਲਸੀ ਜਿਸ ਅਧੀਂ ਗੈਰ ਕਾਨੂੰਨੀ ਪ੍ਰਵਾਸ ਅਧੀਂ ਵਾਪਸੀ ਬੰਦ ਕਰਨੀ, ਪ੍ਰਵਾਸੀ ਪੀ.ਆਰ. ਕੈਨੇਡੀਅਨ ਲੋਕਾਂ ਨੂੰ ਆਪਣੇ ਮਾਂ-ਬਾਪ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਸਥਾਈ ਜੋੜਨ ਲਈ ਪਹਿਲਾ ਵਾਲੀ ਬਹਾਲੀ ਪਾਲਸੀ ਜਾਰੀ ਕਰਨੀ ਚਾਹੀਦੀ ਹੈ। ਲਿਵ-ਇਨ-ਕੇਅਰ ਗਿਵਰ ਪ੍ਰੋ. ਘਰਾਮ ਸਕਰੈਪ ਕਰਕੇ ਸਪੱਸ਼ਟ ਤੇ ਕਲੀਅਰ ਪਹੁੰਚ ਵਾਲਾ ਕਨੂੰਨ ਜਿਸ ਰਾਹੀਂ ਪੀ. ਆਰ. ਅਤੇ ਸਿਟੀਜਨ ਅਤੇ ਪ੍ਰਵਾਸੀ ਕਿਰਤੀ ਕੈਨੇਡਾ ਸਥਾਈ ਤੌਰ 'ਤੇ ਪਹੁੰਚ ਜਾਣ ਵਾਲਾ ਹੋਣਾ ਚਾਹੀਦਾ ਹੈ।
ਕੈਨੇਡਾ ਰਕਬੇ ਵਲੋਂ ਦੁਨੀਆਂ ਦਾ ਦੂਸਰਾ ਵੱਡਾ ਦੇਸ਼ ਹੈ। ਪਰ ਇਸ ਦੀ ਆਬਾਦੀ 3.94,91,203 (31.07.2019) ਹੈ। ਨਸਲਾਂ ਦੇ ਪੱਖੋਂ ਅੰਗਰੇਜ਼-18.3 ਫੀਸਦ, ਸਕੋਟਿਸ਼-13.9 ਫੀਸਦ, ਫਰੈਂਚ-13.6 ਫੀਸਦ, ਆਏਰਿਸ਼-13.4 ਫੀਸਦ, ਜਰਮਨ-9.6 ਫੀਸਦ, ਚੀਨੀ-5.1 ਫੀਸਦ, ਮੂਲ ਵਾਸੀ-4.9 ਫੀਸਦ, ਭਾਰਤੀ-3.8ਫੀਸਦ, ਜਿਨ੍ਹਾਂ ਵਿੱਚੋਂ 1,84,320 ਐਨ ਆਰ ਆਈ ਤੇ 8,31,865 ਪੀ. ਆਈ. ਓ. ਖੁਲ 10,16,185 (27.1.2018), ਹਿੰਦੂ 1.5 ਫੀਸਦ ਅਤੇ ਸਿੱਖ 1.4 ਫੀਸਦ ਹਨ। ਯਹੂਦੀ 1.1 ਫੀਸਦ, ਮੁਸਲਿਮ 3.2 ਫੀਸਦ ਅਤੇ ਬੋਧੀ 1.1 ਫੀਸਦ ਹਨ। ਕੈਨੇਡਾ ਦੇ ਅਸਲੀ ਵਸਨੀਕਾਂ (ਵਾਸੀ) ਦੀ ਗਿਣਤੀ 16,73,785 ਹੈ। 67 ਫੀਸਦ ਇਸਾਈ ਧਰਮ ਨੂੰ ਅਤੇ 24 ਫੀਸਦ ਅਜਿਹੇ ਹਨ ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਹਨ। ਕੈਨੇਡਾ ਭਾਵੇਂ ਦੋ ਭਾਸ਼ਾਈ ਦੇਸ਼ ਹੈ, ਪਰ 56 ਫੀਸਦ ਅੰਗਰੇਜ਼ੀ ਅਤੇ 20.6 ਫੀਸਦ ਫਰੈਂਚ ਬੋਲਣ ਵਾਲੇ ਹਨ। ਕੁਦਰਤੀ ਤੌਰ 'ਤੇ ਦੁਨੀਆਂ ਦਾ ਇੱਕ ਖੂਬਸੂਰਤ ਦੇਸ਼, ਜਿੱਥੇ ਅਸਲੀ ਵਸਨੀਕ ਤੇ ਮਾਲਕ, 'ਕਨੈਡਾ ਦੇ ਹਾਸ਼ੀਏ ਤੋਂ ਵੀ ਪਰੇ ਧੱਕੇ ਜਾ ਚੁੱਕੇ ਹਨ।ਯੂਰਪ ਅਤੇ ਹੋਰ ਦੇਸ਼ਾਂ ਤੋਂ ਆਏ ਪ੍ਰਵਾਸੀ ਅੱਜ ਕੇਂਡਾ ਦੀ ਰਾਜ ਨਸਤਾ ਤੇ ਕਾਬਜ਼ ਹੋ ਕੇ ਰਾਜ ਕਰ ਰਹੇ ਹਨ ?
ਕੈਨੇਡਾ ਦੀ 42-ਵੀਂ ਸੰਸਦ ਅੰਦਰ ਕੋਈ ਡੇੜ ਦਰਜਨ ਭਾਰਤੀ ਮੂਲ ਦੇ ਚੁੱਣੇ ਗਏ ਸੰਸਦਾਂ 'ਚ ਵੱਡੀ ਗਿਣਤੀ ਪੰਜਾਬੀ ਸਿੱਖ ਭਾਈ ਚਾਰੇ ਨਾਲ ਸਬੰਧ ਰੱਖਦੀ ਹੈ।ਭਾਵੇਂ ਉਹ ਮੁੱਖ ਤਿੰਨ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੁਣੇ ਗਏ ਸਨ ? ਪਰ ਹੁਣ ਵੇਖਣਾ ਹੈ ਕਿ ਬਦਲੇ ਸਮੀਕਰਨਾਂ ਅੰਦਰ ਵੋਟਰ, '21 ਅਕਤੂਬਰ ਨੂੰ ਕਿਸ ਉਮੀਦਵਾਰ ਦੇ ਹੱਕ ਵਿੱਚ ਫੈਸਲਾ ਕਰਦੇ ਹਨ ? 1897 ਨੂੰ ਪਹਿਲੀ ਵਾਰ ਭਾਰਤੀ ਫੌਜੀ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਫੌਜੀ ਸਨ, 'ਕਨੈਡਾ ਦੀ ਧਰਤੀ 'ਤੇ ਪੈਰ ਧਰੇ ਸਨ। 1904 ਤੱਕ 45 ਪੰਜਾਬੀ ਬੀ.ਸੀ. ਵਿੱਚ, ਪੈਸੀਫਿਕ ਸਮੁੰਦਰ ਰਾਹੀਂ ਦਾਖਲ ਹੋਏ ਸਨ ? ਪੰਜਾਬੀਆਂ ਨੇ ਅੱਜ ਦੀ ਮੰਜ਼ਿਲ ਤੱਕ ਪੁਜਣ ਲਈ, ਇੱਕ ਬਹੁਤ ਲੰਬਾ ਇਤਿਹਾਸ ਸ਼ੁਰੂ ਕੀਤਾ ਹੈ। ਗਦਰ ਪਾਰਟੀ, ਕੋਮਾਗਾਟਾ ਮਾਰੂ ਘਟਨਾ, ਸਖ਼ਤ ਪ੍ਰਵਾਸੀ ਕਨੂੰਨ, ਰੋਕਾਂ, ਨਫ਼ਰਤ, ਠੰਡਾਂ-ਮੌਸਮ, ਇਕੱਲਤਾ ਤੇ ਹੋਰ ਬਹੁਤ ਸਾਰੀਆਂ ਰੋਕਾਂ ਨੂੰ ਪਾਰ ਕਰਦੇ, ਸਾਡੇ ਉਨ੍ਹਾਂ ਬਜ਼ੁਰਗਾਂ ਨੇ ਸਿਰੜ, ਕੁਰਬਾਨੀ ਅਤੇ ਸੰਘਰਸ਼ਾਂ ਰਾਹੀਂ ਇੱਕ ਇਤਿਹਾਸ ਸਿਰਜਿਆ ਸੀ ? ਉਨ੍ਹਾਂ ਦੇ ਸਿਰਜੇ ਇਸ ਇਤਿਹਾਸ ਅੰਦਰ ਜੋ ਸਾਨੂੰ ਵਸੀਅਤ ਮਿਲੀ ਸੀ, ਉਨ੍ਹਾਂ ਨੇ ਸਭ ਤੋਂ ਵੱਡਾ ਪਾਠ, ਸਾਮਰਾਜ ਵਿਰੋਧੀ, ਦੇਸ਼ ਭਗਤੀ, ਧਰਮ ਨਿਰਪੱਖਤਾ ਅਤੇ ਸਮਾਜਵਾਦੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਦਾ ਪੜ੍ਹਾਇਆ ਸੀ। ਰਹਿਣ ਤੇ ਪ੍ਰਵਾਸ ਦਾ ਹੱਕ, ਘੱਟੋ ਘੱਟ ਉਜ਼ਰਤ, ਵੋਟ ਦਾ ਅਧਿਕਾਰ, ਉਨ੍ਹਾਂ ਸਿਰਲੱਥ ਯੋਧਿਆਂ ਦੇ ਸੰਘਰਸ਼ਾਂ ਦਾ ਸਿੱਟਾ ਸੀ। ਜਿਸ ਕਰਕੇ ਅਸੀਂ ਇੱਥੇ ਮਾਣ ਨਾਲ ਸਿਰ ਉੱਚਾ ਕਰਕੇ ਅਣਖ ਨਾਲ ਜੀਅ ਰਹੇ ਹਾਂ। ''ਬਾਬਾਣੀਆਂ, ਕਹਾਣੀਆਂ ਪੁਤ ਸਪੁਤ ਕਰੇਣਿ ਦੇ ਇਸ ਵਿਰਸੇ ਨੂੰ ਹੁਣ ਮਾਂ ਦਾ ਕੋਈ ਪੰਜਾਬੀ ਲਾਲ, ਤੋੜ ਨਿਭਾਏ ਅਤੇ ਉਨ੍ਹਾਂ ਦੇਸ਼ ਭਗਤਾਂ ਦੀ ਸੋਚ 'ਤੇ ਪੈਹਰਾ ਦੇਣ ਲਈ ਅੱਗੇ ਆਏ ਤਾਂ ਹੀ ਲੋਕਾਂ ਦੀ ਜਿੱਤ ਹੋਵੇਗੀ ?
ਅੱਜ ਅਮਲ ਵਿੱਚ ਲਿਬਰਲ ਪਾਰਟੀ ਦੇ ਉਦਾਰੀਵਾਦੀ ਨਾਹਰਿਆ ਨੇ ਸੱਜੇ-ਪੱਖੀ ਕੰਜ਼ਰਵੇਟਿਵ ਸੱਜ ਪਿਛਾਖੜ ਰਾਜਨੀਤੀ ਨੂੰ ਬਲ ਬਖ਼ਸ਼ਿਆ ਹੈ। ਕਿਉਂਕਿ ਲੋਕ ਪੱਖੀ ਅਤੇ ਜਮਹੂਰੀ ਸ਼ਕਤੀਆਂ ਕਮਜ਼ੋਰ ਹੋਣ ਕਰਕੇ, ਸਿੱਟੇ ਵੱਜੋਂ ਨਵੇਂ ਕਿਸਮ ਦੀ ਨਕਲੀ-ਜਮਹੂਰੀਅਤ ਕੈਨੇਡਾ ਅੰਦਰ ਮਜ਼ਬੂਤ ਹੋਈ ਹੈ ? ਉਨਟਾਰੀਓ ਪ੍ਰਾਂਤ ਤੇ ਅਲਬਰਟਾ ਅੰਦਰ, ਫੈਡਰਲ ਮੰਚ 'ਤੇ ਲਿਬਰਲ ਦੀਆਂ ਉਦਾਰਵਾਦੀ ਨੀਤੀਆਂ ਕਾਰਨ ਉਸ ਵਿਰੁੱਧ ਖਾਲੀ ਹੋਏ ਰਾਜਨੀਤਕ ਖਲਾਅ ਨੂੰ ਐਨ.ਡੀ ਪੀ. ਅਤੇ ਖੱਬੀਆਂ ਸ਼ਕਤੀਆਂ ਵੱਲੋਂ ਨਾ ਭਰ ਸਕਣ ਕਾਰਨ, ਸੱਜ-ਪਿਛਾਖੜ ਜੈਸਿਨ ਕੇਨੀ ਤੇ ਡੌਗ ਫੋਰਡ ਦਾ ਅੱਗੇ ਆਉਣਾ ਹੈ। ਟਰੂਡੋ ਵੱਲੋਂ 2015 ਬਾਦ ਅੱਜ ਤੱਕ ਕੀਤੇ ਵਾਹਦੇ ਪੂਰੇ ਨਾ ਕਰਨਾ ਤੇ ਐਨ. ਡੀ ਪੀ. ੜੱਲੋਂ ਕੇਂਦਰ ਅੰਦਰ ਇਨ੍ਹਾਂ ਨੀਤੀਆਂ ਵਿਰੱਧ ਲੋਕ-ਪੱਖੀ ਬਦਲ ਕਮਜ਼ੋਰ ਪੇਸ਼ ਕੀਤਾ ? ਹੁਣ ਉਭਰ ਰਹੀਆਂ ਸੱਜ-ਪਿਛਾਖੜ ਸ਼ਕਤੀਆਂ ਨੂੰ ਪਿਛਾੜਨ ਲਈ 'ਸ਼ਾਂਝੀ ਲੋਕ ਪੱਖੀ ਰਾਜਸੀ ਰਣਨੀਤੀ ਹੀ ਕਾਰਗਰ ਹੋ ਸਕਦੀ ਹੈ।
ਜਗਦੀਸ਼ ਸਿੰਘ ਚੋਹਕਾ
001-403-285-4208 (ਕੈਲਗਰੀ)