ਖੇਤਾ ਵਿੱਚ (ਕਾਵਿ ਕਿਆਰੀ) - ਬਲਤੇਜ ਸੰਧੂ ਬੁਰਜ

ਅਸੀ ਪੰਜਾਬੀ ਲੋਕੋ ਸਰਮ ਨੇ ਹੀ ਮਾਰ ਦਿੱਤੇ
ਛੋਟਾ ਕੰਮ ਕਰਨ ਨੂੰ ਅਸੀ ਆਪਣੀ ਹੇਠੀ ਮੰਨਦੇ ਹਾ
ਪਾ ਚਿੱਟੇ ਕੱਪੜੇ ਮੋਟਰਸਾਈਕਲ ਤੇ ਖੇਤਾ ਨੂੰ
ਗੇੜਾ ਲਾਈਦਾ ਉਂਝ ਜੱਟ ਕਮਾਊ ਬਣਦੇ ਹਾ।
ਪੰਜ ਸੱਤ ਜਾਣੇ ਹੁੰਦੇ ਘਰ ਵਿੱਚ ਖਾਣ ਲਈ
ਬਸ ਘਰ ਵਿੱਚ ਇੱਕੋ ਇੱਕ ਜੀ ਕਮਾਉ ਹੁੰਦਾ ਆ
ਤਾਹੀਉ ਤਾ ਬਾਪੂ ਸਿਰ ਚੜਦਾ ਫਿਰ ਕਰਜਾ ਏ।
ਧੀ ਘਰ ਕੋਠੇ ਜਿੱਡੀ ਹੋਈ ਪੁੱਤ ਨਸ਼ੇੜੀ
ਪਰ ਖੇਤਾ ਵਿੱਚ ਕੱਲਾ ਬਾਪੂ ਕੰਮ ਕਰਦਾ ਏ,,,,,

ਕਦੇ ਬੋਰ ਖੜ੍ਹ ਜਾਂਵੇ ਕਦੇ ਮੋਟਰ ਹੈ ਸੜ ਜਾਂਦੀ
ਹਲ ਸੁਹਾਗਾ ਟਰਾਲੀ ਖੇਤੀ ਦੇ ਸੰਦੇ ਆਉਂਦੇ ਪੂਰੇ ਨਾ
ਪੁੱਤ ਗੁੱਸੇ ਹੋ ਸਪਰੇਅ ਦਾ ਭੱਜ ਭੱਜ ਲੀਟਰ ਚੁੱਕਦਾ ਏ
ਏਸੇ ਗੱਲ ਤੋ ਡਰਦਾ ਪੁੱਤ ਨੂੰ ਪਿਉ ਕਦੇ ਘੂਰੇ ਨਾ
ਚੜਿਆ ਸਿਰੋ ਲਹਿ ਜਾਏ ਕਰਜਾ ਸਾਹੂਕਾਰਾ ਦਾ
ਗਰੀਬ ਕਿਸਾਨ ਹਰਦਮ ਟੁੱਟ ਟੁੱਟ ਮਰਦਾ ਏ।
ਪਰ ਖੇਤਾ ਵਿੱਚ ਕੱਲਾ ਬਾਪੂ ਕੰਮ ਕਰਦਾ ਏ, ,,,

ਕਦੇ ਗੜੇਮਾਰੀ ਕਦੇ ਸੋਕੇ ਦੀ ਜੱਟ ਨੂੰ ਪੈਂਦੀਆਂ ਮਾਰਾ ਨੇ
ਕਿਉਂ ਦੇਸ ਮੇਰੇ ਦੀਆ ਸੁੱਤੀਆ ਪਈਆ ਸਰਕਾਰਾ ਨੇ
ਕੁੱਝ ਗੱਭਰੂ ਮੁਟਿਆਰਾ ਦੇਸ਼ ਮੇਰੇ ਦੇ ਬੇਰੁਜ਼ਗਾਰੀ ਨੇ ਝੰਭੇ ਨੇ
ਵਿੱਚ ਮਹਿੰਗਾਈ ਦੇ ਰਸਤੇ ਜਿੰਦਗੀ ਦੇ ਸੰਧੂਆ ਲੰਬੇ ਨੇ
ਫਾਹੇ ਲੱਗ ਮਰਨਾ ਮਸਲੇ ਦਾ ਹੱਲ ਨਹੀ ਮੈ ਪੜਿਆ ਵਿੱਚ ਅਖਬਾਰਾ ਦੇ ਫਾਹੇ ਲੱਗ ਜੱਟ ਰੋਜ ਹੀ ਮਰਦਾ ਏ।
ਪਰ ਖੇਤਾ ਵਿੱਚ ਕੱਲਾ ਬਾਪੂ ਕੰਮ ਕਰਦਾ ਏ,,,,,,

ਬਲਤੇਜ ਸੰਧੂ ਬੁਰਜ
ਬੁਰਜ ਲੱਧਾ (ਬਠਿੰਡਾ)
9465818158