ਕਵਿਤਾ ਵੰਡ - ਸ਼ਿਵਨਾਥ ਦਰਦੀ
ਨਾ ਮਹਿਕ ਪਰਾਈ ਏ , ਨਾ ਫੁੱਲ ਪਰਾਏ ਨੇ ,
ਜੋ ਵੰਡਾਂ ਨੇ ਕਰਦੇ , ਨਾ ਬੁੱਲ ਪਰਾਏ ਨੇ ।
ਨਾ ਮਹਿਕ .............................
ਇਹ ਧਰਤੀ ਮਾਂ ਸਾਡੀ , ਇਹ ਅੰਬਰ ਛਾਂ ਸਾਡੀ ,
ਇਹ ਸਰਹੱਦਾਂ ਕਿਉ ਵੰਡੀਆਂ , ਇਹ ਸਾਂਝੀ ਥਾਂ ਸਾਡੀ ,
ਇਹ ਮਹਿਕਾਂ ਜੋ ਮਿੱਠੀਆਂ , ਪਾਣੀ ਮਿਸਰੀ ਦੇ ਨਾ ਘੁੱਲ ਪਰਾਏ ਨੇ ।
ਨਾ ਮਹਿਕ ...........................
ਇਹ ਬੋਲੀ ਸਾਂਝੀ ਏ , ਇਹ ਹੋਲੀ ਸਾਂਝੀ ਏ ,
ਤੀਰਥ ਮੱਕੇ ਜੋ ਅੱਡੀਏ , ਉਹ ਝੋਲੀ ਸਾਂਝੀ ਏ ,
ਰੱਬ ਮਿਲਾ ਇਆਂ ਸਭ ਮਿਲਦੈ , ਨਾ ਮਿਲ ਜੁੱਲ ਪਰਾਏ ਨੇ ।
ਨਾ ਮਹਿਕ ...........................
ਇਹ ਖੇਤੀ ਸਾਂਝੀ ਏ , ਇਹ ਡੰਗਰ ਸਾਂਝੇ ਨੇ ,
ਇਹ ਮਸਜਿਦ ਸਾਂਝੀ ਏ , ਇਹ ਮੰਦਰ ਸਾਂਝੇ ਨੇ ,
ਇਹ ਦਹੀ ਦੁੱਧ ਅਸਾਡੇ ਨੇ , ' ਸ਼ਿਵ ' ਮੱਖਣ ਕੁੱਲ ਪਰਾਏ ਨੇ ।
ਨਾ ਮਹਿਕ ..............................
ਸ਼ਿਵਨਾਥ ਦਰਦੀ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾ ਇੰਸਜ ਫਰੀਦਕੋਟ ।
ਮੋਬ ਨੰ 98551/55392