ਇਹ ਕਿਵੇਂ ਮਮੁਕਿਨ ਹੋਇਆ - ਰਣਜੀਤ ਕੌਰ/ ਗੁੱਡੀ ਤਰਨ ਤਾਰਨ
ਸਾਰੀਆਂ ਅਖਬਾਰਾਂ ਅਤੇ ਇੰਟਰਨੇਟ ਰਾਹੀਂ ਕੁਝ ਦਿਨ ਪਹਿਲੇ ਇਕ ਖਬਰ ਆਮ ਹੋਈ ਕਿ ਮੈਡਮ ਪਰਨੀਤ ਕੌਰ
ਅੇਮ.ਪੀ.ਅਤੇ ਸੁਪਤਨੀ ਮੁਖ ਮੰਤਰੀ ਪੰਜਾਬ ਨਾਲ ਦਿਨੇ ਧੌਖਾ ਹੋ ਗਿਆ ਤੇ ਲੁਟੇਰਾ ਸਾਈਬਰ ਰਸਤੇ 23 ਲੱਖ ਰੁਪਏ ਅੇਮ ਪੀ ਸਾਹਿਬਾ ਦੇ ਬੈਂਕ ਖਾਤੇ ਵਿਚੋਂ ਆਪਣੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਾ ਗਿਆ। ਇਕ ਦਿਨ ਬਾਦ ਹੀ ਸਾਈਬਰ ਲੁਟੇਰਾ ਕਾਬੂ ਆ ਗਿਆ ਤੇ ਪੈਸਾ ਵੀ ਬਰਾਮਦ ਕਰ ਲਿਆ ਗਿਆ।
ਇਹ ਘਟਨਾ ਕਿਥੋਂ ਤੱਕ ਸੱਚ ਹੈ-ੇ ਯਕੀਨ ਕਰਨ ਨੁੰ ਜੀਅ ਨਹੀਂ ਮੰਨਦਾ।ਪੜ੍ਹਣਂ ਸੁਣਨ ਵਾਲੇ ਪੁਛਣਗੇ ਕਿਉਂ ਯਕੀਨ ਨਹੀ ਆਉਂਦਾ-ਮੈਡਮ 20 ਸਾਲਾ ਐੰਮ ਪੀ ਹੈ।ਮੁੱਖ ਮੰਤਰੀ ਦੀ ਧਰਮਪਤਨੀ ਹੈ ਯਾਨਿ ਕਿ ਸਾਹਿਬ ਏ ਹੈਸੀਅਤ ਹੈ- ਗਿਆਨਵਾਨ ਹੈ ਦੁਨੀਆ ਚ ਕੀ ਹੋ ਰਿਹਾ ਹੈ ਸੱਬ ਪਤਾ ਹੈ ਉਸਨੂੰ ।
ਸੱਭ ਠੀਕ ਹੈ, ਪਰ-ਸਵਾਲ ਉਠਦਾ ਹੈ-
ਅੇਮ ਪੀ ਤਾਂ ਕੀ ਅੇਮ ਸੀ ਵੀ ਕਦੇ ਫੋਨ ਆਪ ਨਹੀਂ ਸੁਣਦਾ,ਫੋਨ ਪਹਿਲਾਂ ਪੀ.ਏ ਚੁੱਕਦਾ ਹੈ।ਇਸ ਤਰਾਂ ਹੀ ਮੈਡਮ ਅਪਨੇ ਪਰਿਵਾਰ ਦਾ ਹੀ ਫੋਨ ਆਪ ਸੁਣਦੇ ਹੋਣਗੇ ਤੇ ਮੈਡਮ ਦਾ ਨਿਜੀ ਫੋਨ ਨੰਬਰ ਕੇਵਲ ਅਜ਼ੀਜ਼ਾਂ ਕੋਲ ਹੀ ਸੁਰਖਿਅਤ ਹੋਵੇਗਾ।ਫਿਰ ਇਕ ਕਿਵੇਂ ਮੁਮਕਿਨ ਹੋਇਆ ਕਿ ਨਿਜੀ ਫੋਨ ਨੰ.ਤੇ ਗੁਪਤ ਜਾਣਕਾਰੀ ਝਾਰਖੰਡ ਦਾ ਵਾਸੀ ਲੁਟੇਰਾ ਲੈ ਗਿਆ,ਜਦ ਕਿ ਮੇਰਾ ਨਹੀਂ ਖਿਆਲ ਕਿ ਪੰਜਾਬ ਵਿੱਚ ਮੈਡਮ ਦੇ ਆਪਣੇ ਹਲਕੇ ਵਿੱਚ ਵੀ ਉਹਨਾਂ ਦਾ ਅਸਲੋਂ ਹੀ ਨਿਜੀ ਫੋਨ ਨੰ. ਕੋਈ ਵੋਟਰ ਜਾਂ ਕੋਈ ਹੋਰ ਜਾਣਦਾ ਹੋਵੇ? ਮੈਡਮ ਕੋਲ ਚਾਰ ਪੀ.ਏ ਚਾਰ ਸਕੱਤਰ ਤੇ ਵੀਹ ਕੁ ਰਾਖੇ ਵੀ ਹਨ।ਮੰਨ ਲਿਆ ਕਿ ਫੋਨ ਪੀ.ਏ ਨੇ ਹੀ ਸੁਣਿਆ ਹੋਵੇਗਾ ਤੇ ਬੈਂਕ ਖਾਤੇ ਦੀ ਨਿਜੀ ਜਾਣਕਾਰੀ ਵੀ ਉਹਦੇ ਕੋਲ ਹੋਵੇਗੀ ਪਰ ਓ ਟੀ ਪੀ ਤਾਂ ਕੇਵਲ ਤੇ ਕੇਵਲ ਉਸ ਨੰਬਰ ਤੇ ਹੀ ਆ ਸਕਦਾ ਹੈ ਜੋ ਨੰਬਰ ਬੈਂਕ ਵਿੱਚ ਖਾਤੇ ਨਾਲ ਦਰਜ ਹੋਵੇ।ਤੇ ਓ ਟੀ ਪੀ ਰਕਮ ਨਿਜੀ ਖਾਤੇ ਚੋਂ ਟਰਾਂਸਫਰ ਕਰਨ ਲਈ ਹੁੰਦਾ ਹੈ ਨਾਂ ਕਿ ਜਮ੍ਹਾ ਕਰਨ ਲਈ।ਅਖਬਾਰ ਵਿੱਚ ਵੇਰਵਾ ਦਿੱਤਾ ਗਿਆ ਸੀ ਕਿ ਮੈਡਮ ਨੇ ਓ ਟੀ ਪੀ ਨੰ. ਵੀ ਲੁਟੇਰੇ ਨੂੰ ਦਸਿਆ।ਤੇ ਉਸੀ ਨੰਬਰ ਤੇ ਬੈਂਕ ਤੋਂ ਰਕਮ ਨਿਕਲ ਜਾਣ ਦਾ ਅੇਸ ਐੰਮ ਅੇਸ ਵੀ ਮੈਡਮ ਨੇ ਹੀ ਵੇਖਿਆ।ਤਨਖਾਹ ਭੱਤੇ ਪਾਉਣ ਲਈ ਸਾਰੇ ਵੇਰਵੇ ਵਿੱਤ ਵਿਭਾਗ ਵਿੱਚ ਪਹਿਲੇ ਦਿਨ ਹੀ ਦਰਜ ਕਰਾ ਲਏ ਜਾਂਦੇ ਹਨ।ਫਿਰ ਬੈਂਕ ਨੂੰ ਜਾਣਕਾਰੀ ਦੀ ਜਰੂਰਤ ਕਿਊਂ ਪਈ?ਕੁਝ ਤੇ ਹੋਵੇਗਾ ?
ਵੱਡੀ ਗਲ ਹੈ ਕਿ ਕੱਦਾਵਰ ਸਾਂਸਦ ਨੇ ਇਕ ਆਮ ਆਦਮੀ ਦਾ ਫੋਨ ਅਟੈਂਡ ਕੀਤਾ।ਆਮ ਆਦਮੀ ਦਾ ਫੋਨ ਤਾਂ ਆਮ ਆਦਮੀ ਅਰਵਿੰਦ ਕੇਜਰੀਵਾਲ ਵੀ ਨਹੀਂ ਸੁਣਦਾ॥
ਕੀ ਨਹੀਂ ਲਗਦਾ ਕਿ ਕੁਝ ਕਾਲਾ ਵੀ ਹੈ ਤੇ ਤਸਵੀਰ ਦਾ ਦੂਸਰਾ ਰੁਖ ਵੀ ਹੈ।ਅਖਬਾਰ ਨੇ ਇਹ ਨਹੀਂ ਦਸਿਆ ਕਿ ਝਾਰਖੰਡ ਵਾਲੇ ਉਸ ਲੁਟੇਰੇ ਨੇ ਜਿਸ ਦੂਸਰੇ ਵਿਅਕਤੀ ਨੂੰ ਲੁਟਿਆ ਉਸਦੀ ਰਕਮ ਵੀ ਵਾਪਸ ਮਿਲੀ ਜਾਂ ਨਹੀਂ। ਜਾਂ ਫਿਰ ਇਹ ਕੇਸ ਵੀ ਬੀਬੀ ਭੱਠਲ ਦਾ ਕਰੋੜਾਂ ਦਾ ਕਰਜ਼ਾ ਮਾਫ ਕਰਨ ਵਾਂਗ ਹੈ।
ਇਸ ਪੂਰੇ ਘਟਨਾਕ੍ਰਮ ਤੇ ਇਕ ਲਤੀਫਾ ਸੱਚ ਲਗ ਰਿਹਾ ਹੈ,'ਇਕ ਚੀਨੀ ਨੇ ਦਸਿਆ,ਸਾਡੇ ਦੇਸ਼ ਦੀ ਪਲਿਸ ਏਨੀ ਹਸ਼ਿਆਰ ਹੈ,ਵਾਰਦਾਤ ਹੋਣ ਤੇ ਅੱਸੀ ਮਿੰਟ ਵਿੱਚ ਅਪਰਾਧੀ ਨੂੰ ਪਕੜ ਲੈਂਦੀ ਹੈ,ਅਮਰੀਕੀ ਬੋਲਿਆ ਸਾਡੀ ਪੁਲਿਸ ਸੱਤਰ ਮਿੰਟ ਵਿਚ ਅਪਰਾਧੀ ਨੂੰ ਧਰ ਲੈਂਦੀ ਹੈ,ਇਸ ਤੇ ਜਪਾਨੀ ਨੇ ਦਸਿਆ ਸਾਡੇ ਦੇਸ਼ ਦੀ ਪੁਲਿਸ ਅੱਧੇ ਘੰਟੇ ਵਿੱਚ ਫੜ ਲੈਂਦੀ ਹੈ,ਹੁਣ ਵਾਰੀ ਭਾਰਤੀ ਦੀ ਸੀ,ਭਾਰਤੀ ਬੋਲਿਆ ,ਤੁਹਾਡੀ ਪੁਲਿਸ ਤੋਂ ਕਿਤੇ ਵੱਧ ਹੁਸ਼ਿਆਰ ਹੈ ਸਾਡੀ ਪੁਲਿਸ-ਸਾਡੀ ਪੁਲਿਸ ਵਾਰਦਾਤ ਹੋਣ ਤੋਂ ਦੋ ਦਿਨ ਪਹਿਲਾਂ ਹੀ ਦੱਸ ਦੇਂਦੀ ਹੈ।
ਸਵਾਲ ਇਹ ਵੀ ਉਠਦਾ ਹੈ ਕਿ ਅਸਲੀਅਤ ਕੀ ਹੈ ਕਿ ਇੰਨੀ ਜਲਦੀ ਰਕਮ ਵਾਪਸ ਕਿਵੇਂ ਮਿਲ ਗਈ ਇਸ ਤਰਾਂ ਦੀ ਠੱਗੀ ਦੀ ਖਬਰ ਕਈ ਵਾਰ ਅਖਬਾਰ ਵਿੱਚ ਪੜ੍ਹੀ ਹੈ,ਨਾਂ ਤਾਂ ਬੈਂਕ ਫਰਿਆਦ ਸੁਣਦਾ ਹੈ ਤੇ ਨਾਂਹੀ ਕਾਨੂੰਂਨ ਪੀੜਤ ਦੀ ਬਾਂਹ ਫੜਦਾ ਹੈ।
ਆਹ ਹੁਣੇ ਹੁਣੇ ਖਬਰ ਸੁਣੀ ਕਿ ਇਕ ਸੀਨੀਅਰ ਸਿਟੀਜ਼ਨ ਨੂੰ ਕਾਫ਼ੀ ਰਾਤ ਗਏ ਫੋਨ ਆਉਂਦਾ ਹੈ,'ਆਪਣਾ ਫੋਨ ਤੇ ਮੈਸੇਜ਼ ਪੜ੍ਹੋ' ਪਹਿਲਾਂ ਤਾ ਉਹ ਨਹੀਂ ਉਠਦੇ ਕਾਲ ਫਿਰ ਆਉਂਦੀ ਹੈ ਤੇ ਮਹਿਲਾ ਆਪਣਾ ਫੋਨ ਪੜ੍ਹਦੀ ਹੈ,ਚਾਰ ਮੈਸੇਜ ਹਨ ਬੈਂਕ ਵਲੋਂ ਕਿ ਦੱਸ ਦੱਸ ਹਜਾਰ ਕਰਕੇ ਚਾਲੀ ਹਜਾਰ ਉਹਨਾਂ ਦੇ ਖਾਤੇ ਵਿਚੋਂ ਕਢਾ ਲਿਆ ਗਿਆ ਹੈ'।ਤਦੇ ਹੀ ਫੇਰ ਫਿਰ ਵਜਦਾ ਹੈ,'ਮੈਂ ਕਢਾਏ ਹਨ ਪੈਸੇ ਕਰ ਲੋਓ ਜੋ ਕਰਨਾ ਹੈ ।ਦਿਨ ਚੜ੍ਹੇ ਉਹ ਬੈਂਕ ਜਾਂਦੇ ਹਨ ਤੇ ਥਾਣੇ ਜਾ ਕੇ ਵੀ ਫਰਿਆਦਿ ਲਾਉਂਦੇ ਹਨ।ਖਾਤਾਧਾਰ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਨੂੰ ਆਪਣੇ ਅਕਾਉਂਟਟ ਨੰ.ਤੇ ਏ ਟੀ ਅੇਮ ਨਹੀਂ ਕਦੇ ਵਿਖਾਇਆ,ਤੇ ਨਾਂ ਹੀ ਪਹਿਲਾਂ ਕਦੇ ਸਾਨੂੰ ਕੋਈ ਇਹੋ ਜਿਹਾ ਫੋਨ ਆਇਆ ਹੈ'।
ਫੋਨ ਦੇ ਜਰੀਏ ਪੈਸਾ ਠੱਗਣਾ ਵੀ ਆਮ ਹੈ।ਡਿਜੀਟਲ ਇੰਡੀਆ ਬਣਦੇ ਬਣਦੇ ਭਰਸ਼ਿਟ ਇੰਡੀਆ ਬਣ ਗਿਆ।
ਪਿਛਲੇ ਸਾਲ ਮੈਨੂੰ ਐੇਤਵਾਰ ਦੇ ਦਿਨ ਇਕ ਫੋਨ ਕਾਲ ਇਸ ਤਰਾਂ ਦੀ ਜਾਣਕਾਰੀ ਮੰਗਦੀ ਆਈ-ਫੋਨ ਕਰਨ ਵਾਲਾ ਕਹਿੰਦਾ ਜਲਦੀ ਨਾਲ ਨੰਬਰ ਲਿਖਾ ਦਿਓ ਨਹੀਂ ਤੇ ਤੁਹਾਡਾ ਖਾਤਾ ਸੀਲ ਹੋ ਜਾਏਗਾ ਸਾਰਾ ਪੈਸਾ ਬੈਂਕ ਜ਼ਬਤ ਕਰ ਲਵੇਗਾ।
ਮੈਂ ਪੁਛਿਆ ਕਿਉਂ ਬੈਂਕ ਕਿਉਂ ਜ਼ਬਤ ਕਰੇਗਾ?
ਉਹ ਬੋਲਿਆ ਟੈੰਮ ਥੋੜਾ ਹੈ ਮੈਡਮ ਜਲਦੀ ਦਸੋ ਸਵਾਲ ਬਾਦ ਵਿੱਚ ਕਰ ਲੈਣਾ।
ਮੈਂ ਕਿਹਾ ਅੇੈਤਵਾਰ ਬੈਂਕ ਬੰਦ ਹੁੰਦਾ ਹੈ। ਕਹਿੰਦਾ ਨਹੀ ਅੱਜ ਜਰੂਰੀ ਕੰਮ ਹੈ ਖੁਲ੍ਹਾ ਹੇੈ।
ਮੈਂ ਪੁਛਿਆ ਕਿਹੜਾ ਬੈਂਕ ਹੈ ? ਤੇ ਤੁਹਾਡਾ ਨਾਮ ਕੀ ਹੈ?
ਉਹ ਬੋਲਿਆ- ਮੈ ਰਾਜੇਸ਼ ਸਰਮਾ ਹਾਂ ਤੇ 17 ਸੈਕਟਰ ਚੰਡੀਗੜ੍ਹ ਸੱਤਵੀਂ ਮੰਜਲ ਤੇ।
ਮੈਂ ਕਿਹਾ ਠੀਕ ਹੈ ਮੈਂ ਚੰਡੀਗੜ੍ਹ ਹੀ ਹਾਂ ਦੋ ਘੰਟੇ ਬਾਦ ਬੈਂਕ 17 ਸੈਕਟਰ ਆਪ ਆ ਜਾਵਾਂਗੀ
ਇੰਨਾ ਕਹਿਣ ਤੇ ਉਹ ਗਾਲੀਆਂ ਦੇਣ ਲਗ ਪਿਆ-ਉਹ ਲਗਾਤਾਰ ਬਕਵਾਸ ਕਰੀ ਜਾ ਰਿਹਾ ਸੀ ਉਸਨੇ ਮੈਨੂੰ ਫੋਨ ਤੇ ਸਪਸ਼ਟ ਕਿਹਾ ਕਿ ਤੂੰ ਕਸ਼ਕੋਲ ਲੈ ਕੇ ਫਿਰੇਂਗੀ ਗਲੀ ਗਲੀ ਭੀਖ ਮੰਗੇਂਗੀ,ਕੁਸ਼ ਨਹੀਂ ਰਹਿਣਾ ਤੇਰੇ ਕੋਲ।
ਇਕ ਵਾਰ ਇਕ ਫੋਨ ਕਾਲ ਸੀ , ਵਧਾਈ ਹੋਵੇ ਤੁਹਾਡੀ ਲਾਟਰੀ ਨਿਕਲ ਆਈ ਹੈ,ਅੇਸ ਅੇਮ ਅੇਸ ਵਿੱਚ ਦਿਤੇ ਬੈਂਕ ਖਾਤਾ ਨੰਬਰ ਵਿੱਚ ਤਿੰਨ ਹਜਾਰ ਰੁਪਏ ਜਮ੍ਹਾ ਕਰਾ ਦਿਓ ਅਸੀਂ ਤੁਹਾਨੂੰ ਚੈਕ ਭੇਜ ਦਿਆਂਗੇ।
ਮੈਂ ਕਿਹਾ ਤੁਸੀਂ ਤਿੰਂਨ ਹਜਾਰ ਕੱਟ ਕੇ ਬਾਕੀ ਰਕਮ ਦਾ ਚੈਕ ਭੇਜ ਦਿਓ। ਸੁਣਦੇ ਹੀ ਉਸਨੇ ਫੋਨ ਕੱਟ ਦਿੱਤਾ।
ਇਹਨਾਂ ਦੋਨਾਂ ਨੰਬਰਾਂ ਬਾਰੇ ਅਸੀਂ ਛਾਣਬੀਣ ਕਰਨ ਦਾ ਯਤਨ ਕੀਤਾ ਪਰ ਨਾਂ ਤਾਂ ਟੇਲਿਕਮ ਵਿਭਾਗ ਤੇ ਨਾਂ ਹੀ ਕਿਸੇ ਹੋਰ ਹੈਲਪ ਲਾਈਨ ਨੇ ਕੋਈ ਅਤਾ ਪਤਾ ਦਿੱਤਾ।
ਉਹ ਕਿਹੜੀ ਪੁਲਿਸ ਹੈ ਜਿਸਨੇ ਇੰਂਨੀ ਜਲਦੀ ਲੁਟੇਰਾ ਧਰ ਲਿਆ। ਇਹੋ ਜਿਹੀ ਪੁਲਿਸ ਤਾਂ ਟੀ ਵੀ ਦੇ ਨਾਟਕਾਂ ਵਿੱਚ ਹੀ ਦਿਸਦੀ ਹੈ,ਜਿਵੇਂ ਕਰਾਈਮ ਪਟਰੋਲ ਕਰਾਈੰਮ ਅਲਰਟ,ਸੀ ਆਈ ਡੀ,ਆਮ ਸਮਾਜ ਦੀ ਮਦਦ ਵਾਸਤੇ ਜਿਹੜੀ ਪੁਲਿਸ ਹੁੰਦੀ ਹੈ ਉਹ ਤੇ ਸਗੋਂ ਹਾਨੀਕਾਰਕ ਹੈ।
ਇਸ ਵਕਤ -ਵਕਤ ਨੂੰ ਸਖ਼ਤ ਜਰੂਰਤ ਹੈ ਕਿ ਦੇਸ਼ ਦੀ ਪੁਲੀਸ ਦਾ ਨਿਜੀਕਰਣ ਹੋ ਜਾਵੇ।
ਏ ਟੀ ਅੇਮ ਵਿੱਚ ਕੈਮਰੇ ਫਿੱਟ ਕਰ ਦਿੱਤੇ ਜਾਂਦੇ ਹਨ ਹੱਕ ਹਲਾਲ ਦੀ ਕਮਾਈ ਵਿਹਲੜ ਉਡਾ ਲੈ ਜਾਂਦੇ ਹਨ ,ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਅਲਬੱਤਾ ਟੀ ਵੀ ਤੇ ਕੈਮਰਾ ਫਿੱਟ ਕੀਤੇ ਜਾਣ ਦਾ ਤਰੀਕਾ ਵਿਖਾ ਦਿੱਤਾ ਜਾਂਦਾ ਹੈ।ਏ ਟੀ ਅੇਮ ਪੂਰੇ ਦਾ ਪੂਰਾ ਕਈ ਵਾਰ ਪੁੱਟ ਕੇ ਲਿਜਾਆ ਜਾ ਚੁੱਕਾ ਹੇ ਤਦ ਵੀ ਕੋਈ ਸੁਖ ਸੁਵਿਧਾ ਨਹੀਂ ਦਿੱਤੀ ਗਈ।ਰੋਜ਼ ਪੈਟਰੋਲ ਪੰਪ ਲੁਟੇ ਜਾ ਰਹੇ ਹਨ ਪਰਸ ਖੋਹੇ ਜਾਣੇ ਮੋਟਰਸਾਈਕਲ ਚੁਕੇ ਜਾਣੇ ਚੇਨ ਵਾਲੀਆਂ ਧੁਹ ਲੈ ਜਾਣੀਆਂ , ਮੋਬਾਇਲ ਫੋਨ ਤਾਂ ਦਰਬਾਰ ਸਾਹਬ ਵਿੱਚ ਵੀ ਖੋਹ ਲਏ ਜਾਂਦੇ ਹਨ।ਬੱਚੇ ਚੁਕੇ ਜਾਣ ਦੀ ਦਹਿਸ਼ਤ ਬਹੁਤ ਹੈ ਜੋ ਕਿ ਹਾਕਮ ਤੱਕ ਕੁਰਲਾਹਟ ਵੀ ਪੁੱਜ ਗਈ ਹੈ ਪਰ-
ਸਾਂਸਦ ਦੇ ਘਰ ਲਗੇ ਤੋ ਆਗ ਵੋਟਰ ਕੇ ਲਗੇ ਤੋ ਬੈਸੰਤਰ,'' ਲਗਦਾ ਤਾਂ ਇਹੋ ਹੈ,।
'' ਅੇਸੇ ਬੁਲੇਟ ਪਰੂਫ਼ ਬਾਸਿੰਦੇ ਜਿਹਨਾਂ ਨੂੰ ਕੁਦਰਤੀ ਆਫ਼ਤਾਂ ਵੀ ਕੁਝ ਨਹੀਂ ਕਹਿੰਦੀਆਂ ਉਹਨਾਂ ਦੇ ਬੈਕ ਵਿੱਚ ਪਏ ਰੁਪਏ ਨਿਕਲ ਜਾਂਦੇ ਹਨ -ਯਕੀਨ ਕਰਨ ਲਈ ਕੁਝ ਅਸਲੀ ਵੇਰਵਾ ਲੋੜੀਂਦਾ ਹੈ।''ਇਹ ਕਿਵੇਂ ਮੁਮਕਿਨ ਹੋਇਆ?
ਅੇਨੇ ਹਸ਼ਿਆਰ ਪੁਲਿਸ ਕਰਮੀਆਂ ਨੂੰ 15 ਅਗਸਤ ਤੇ ਸਨਮਾਨਿਤ ਕਰਨਾ ਬਣਦਾ ਹੈ॥
ਹੁੰਦਾ ਸੀ ਇਹ ਦੇਸ਼ ਕਦੇ ਵੀਰਾਂ ਦਾ ਜਵਾਨਾਂ ਦਾ=
ਅੱਜ ਬੋਲ ਬਾਲਾ ਹੈ ਠੱਗਾਂ ਦਾ ਬੇਈਮਾਨਾਂ ਦਾ॥ ਅਫਸੋਸ ਹੈ ਦੁੱਖ ਬਹੁਤ ਹੈ।