'ਦੁਪੱਟਾ ਸੋਹਜ ਹੇ- ਸ਼ਿੰਗਾਰ ਹੈ' - ਰਣਜੀਤ ਕੌਰ/ ਗੁੱਡੀ ਤਰਨ ਤਾਰਨ
ਦਪੱਟਾ-ਜਿਸਨੂੰ ਚੁੰਨੀ,ਚੁਨਰੀ,ਓੜ੍ਹਨੀ ਵੀ ਕਿਹਾ ਜਾਂਦਾ ਹੈ।ਓੜ੍ਹਨੀ ਦਾ ਮਤਲਬ ਹੈ-ਉਪਰ ਵਾਲਾ ਵਸਤਰ,ਪਹਿਰਾਵਾ ਜੋ ਪੂਰੀ ਤਰਾਂ ਢੱਕ ਲਵੇ। ਪਹਿਲਾਂ ਪਹਿਲ ਮਲਮਲ ਦੇ ਦੁਪੱਟੇ ਹੁੰਦੇ ਸੀ,ਫਿਰ ਬੈਂਬਰ ਦੇ ਫਿਰ ਨਾੲੈਲਨ ਦੇ ਵੀ ਆਏ। ਕਹਿੰਦੇ ਨੇ ਪਿਆਜ਼ ਦੇ ਛਿਲਕੇ ਵਾਂਗ ਪਤਲੇ ਦੁਪੱਟੇ ਵੀ ਬਣਦੇ ਸਨ, ਜੋ ਇਕ ਛੱਲੇ ਵਿਚੋਂ ਲੰਘ ਜਾਂਦੇ ਸਨ।ਇਕ ਪਿਆਰਾ ਗੀਤ ਹੈ,''ਹਵਾ ਮੇਂ ਉੜਤਾ ਜਾਏ ਮੇਰਾ ਲਾਲ ਦੁਪੱਟਾ ਮਲਮਲ ਕਾ''ਅਤੇ ਚੁਨਰੀ ਸੰਭਾਲ ਗੋਰੀ ਉੜੀ ਚਲੀ ਜਾਏ ਰੀ''।ਚੁੰਨੀ ਦੀ ਕਦਰ ਤੇ ਇਜ਼ਤ ਤੇ ਅਹਿਮੀਅਤ ਇਥੋਂ ਜ਼ਾਹਰ ਹੁੰਦੀ ਹੈ ਕਿ ਮੰਦਰ ਵਿਚੱ ਦੇਵੀ ਮਾਤਾ ਨੂੰ ਲਾਲ ਗੁਲਾਬੀ ਰੰਗ ਦੀਆਂ ਚੁੰਨੀਆਂ ਗੋਟਾ ਕਿਨਾਰੀ ਲਾ ਕੇ ਅਰਪਨ ਕੀਤੀਆਂ ਜਾਂਦੀਆਂਹਨ।ਨੈਣਾਂ ਦੇਵੀ,ਵੈਸ਼ਨੋ ਦੇਵੀ ਮੰਦਿਰ ਤੋਂ ਚੁੰਨੀ ਪ੍ਰਸ਼ਾਦ ਦੇ ਰੂਪ ਵਿਚ ਵੀ ਮਿਲਦੀ ਹੈ।ਜੋਤ ਜਗਾ ਕੇ ਚੁੰਨੀਆਂ ਕੰਜਕਾਂ ਨੂੰ ਭੇਟਾ ਕੀਤੀਆਂ ਜਾਂਦੀਆਂ ਹਨ।ਅੱਜ ਕਲ ਜਿਥੇ ਚੁੰਨੀ ਦੁਪੱਟਾ ਬਹੁਤ ਰੰਗ ਬਰੰਗਾ, ਵੰਨ ਸੁਵੰਂਨਾ ਚਮਕੀਲਾ ਹੋ ਗਿਆ ਹ ੈ,ਉਥੇ ਦਿਸਣਾ ਵੀ ਘੱਟ ਹੋ ਗਿਆ ਹੈ।ਕਿਉੰਕਿ ਕੁੜੀਆਂ ਜੋ ਰੰਗ ਬਰੰਗੀ ਚੁੰਨੀਆਂ ਵਿਚ ਤਿਤਲੀਆਂ ਜਾਪਦੀਆਂ ਸਨ ਹੁਣ ਜੀਨ ਟਾਪ ਪਹਿਨ ਕੇ ਵਾਲ ਕਟਾ ਕੇ ਗਲ ਵਿਚ ਪਾ ਲੈਂਦਾੀਂਆਂ ਹਨ। ਚੁੰਨੀ -ਸਚ ਮੁੱਚ ਹੀ ਹਵਾ ਵਿਚ ਉਡ ਗਈ ਹੈ।ਜਿਸ ਕਿਸੇ ਨੇ ਸੂਟ ਪਾ ਕੇ ਚੁੰਨੀ
ਲਈ ਵੀ ਹੁੰਦੀ ਹੈ ਤਾਂ ਜਿਵੇਂ ਢਕੌਂਸਲਾ ਕੀਤਾ ਹੋਵੇ।
ਹੁਣ ਤਾ ਕੁਰਤਾ ਪਜਾਮੀ ਵੀ ਚੁੰਨੀ ਤੋਂ ਵਾਂਝਾ ਹੋ ਗਿਆ ਹੈ।
ਦਪੱਟੇ ਦੇ ਦੋਹਰੇ ਘੁੰਡ ਵਿੱਚ ਸੱਜ ਵਿਆਹੀ ਵਹੁਟੀ ਦਾ ਰੂਪ ਦੂਰੋਂ ਖਿੱਚ ਪਾਂਉਂਦਾ ਸੀ।ਹਰ ਕੋਈ ਵੇਖਣ ਲਈ ਲਮਕ ਲਮਕ ਪੈਂਦਾ ਸੀ।ਹੁਣ ਤਾਂ ਲਾਂਵਾਂ ਫੇਰੇ ਵੇਲੇ ਵੀ ਘੁੰਡ ਦੁਪੱਟਾ ਘੱਟ ਹੀ ਨਜ਼ਰੀ ਪੈਂਦਾ ਹੈ।ਗੁਜ਼ਰੇ ਸਮੇਂ ਵਿਚ ਸਰਕਾਰੀ ਸਕੂਲਾ ਵਿਚ ਚਿੱਟੇ ਸੂਟ ਚਿੱਟੇ ਦੁਪੱਟੇ ਲਈ ਤੁਰੀਆਂ ਫਿਰਦੀਆਂ ਕੁੜੀਆਂ ਇੰਜ ਆਕਰਸ਼ਕ ਹੁੰਦੀਆਂ ਸਨ, ਜਿਵੇਂ ਅਰਸ਼ੋਂ ਉਤਰੀਆਂ ਪਰੀਆਂ ਹੋਣ।ਨਿੱਜੀ ਸਕੂਲਾਂ ਨੇ ਸਕਰਟ ਦੀ ਵਰਦੀ ਪਹਿਨਾ ਕੇ ਚੁੰਨੀ ਨਿੱਜ ਹੀ ਕਰ ਦਿਤੀ ਹੈ।ਦੁਪੱਟਾ ਲੈਣ ਨੂੰ ,ਪੱਲਾ ਕਰਨਾ ਵੀ ਕਹਿੰਦੇ ਹਨ-ਮਤਲਬ ਪਰਦਾ,ਢੱਕ ,ਢਕੱਾਅ,ਰੱਖ ਰਖੱਾਅ ਆਦਿ।ਪੱਲਾ ਕਰਨਾ ਵੱਡਿਆਂ ਦੀ ਇਜ਼ਤ ਤੇ ਪਹਿਰਾ ਦੇਣਾ ਹੁੰਦਾ ਸੀ।ਕੁਆਰੀਆਂ ਜਿਵੇਂ ਚਾਹੁਣ-ਫਿਰਨ,ਪਰ ਵਿਆਹੀਆਂ ਨੂੰ ਸਿਰ ਢੱਕ ਕੇ ਰੱਖਣਾ ਪੈਂਦਾ ਸੀ,ਜਿਸ ਨੇ ਨਾਂ ਢੱਕਿਆ ਹੋਵੇ ਵੇਖਣ ਵਾਲੇ ਸਮਝਦੇ ਸੀ ਇਹ ਸਿਰੋਂ ਨੰਗੀ ਹੈ-ਭਾਵ ਵਿਧਵਾ ਹੈ।ਇਸ ਤਰਾਂ ਦੁਪੱਟਾ ਸਿਰ ਦਾ ਸਾਂਈ ਵੀ ਹੈ।ਸਿਰ ਤਾਜ ਵੀ ਹੈ।ਕੁਆਰੀਆਂ ਘੁੰਡ ਨਹੀਂ ਕੱਢਦੀਆਂ,ਤਦੇ ਤੇ ਗਾਇਆ ਗਿਆ ਹੈ-ਘੁੰਡ ਵਿਚ ਨਹੀਂ ਲੁਕਦੇ,ਸਜਣਾ ਨੈਂਨ ਕੁਆਰੇ।''
ਦੁਪੱਟਾ ਸੋਹਜ ,ਸੁੰਦਰਤਾ ਤਾਂ ਹੈ ਹੀ,ਪਰ ਕਈ ਵਾਰ ਇਸ ਨੂੰ ਜਾਲਮਾਂ,ਬੇ ਰਹਿਮਾਂ ਦੇ ਪੈਰਾਂ ਵਿਚ ਰੱਖ ਕੇ ਇਜ਼ਤ ਦੀ ਅਲਖ ਵੀ ਜਗਾਉਣੀ ਪੈਂਦੀ ਹੈ ਤੇ ਕਈ ਵਾਰ ਇਜ਼ਤ ਬਚਾਈ ਵੀ ਜਾਂਦੀ ਹੈ।ਚੁੰਨੀ ਚੜ੍ਹਾਉਣ ਦੀ ਰਸਮ ਨਾਲ ਬੇਗਾਨੀ ਧੀ ਆਪਣੀ ਨੂ੍ਹੰਹ ਬਣਾ ਲਈ ਜਾਂਦੀ ਹੈ।
ਪੰਜਾਬ ਦੀਆਂ ਕੁੜੀਆਂ ਨੇ ਆਪਣੀ ਚੁੰਨੀ ਵਗਾਹ ਕੇ ਆਪਣੀ ਹਸਤੀ ਅਧੂਰੀ ਕਰ ਲਈ ਹੈ।ਪਰ ਪੰਜਾਬੀ ਸੂਟ,ਸਾੜੀ੍ਹ ਤੇ ਧੋਤੀ ਨਾਲੋਂ ਆਰਾਮਦਾਇਕ ਤੇ ਸਸਤਾ ਪੈਣ ਕਰਕੇ ਦੱਖਣ ਭਾਰਤ ਦੀਆਂ ਔਰਤਾਂ ਨੇ ਇਸ ਨੂੰ ਅਪਨਾ ਲਿਆ ਹੈ।ਉਹਨਾਂ ਦਾ ਕਹਿਣਾ ਹੈ ਕਿ ਘਰ ਬਾਰ ਦੇ ਕੰਮ ਕਾਜ ਵਿਚ ਸੂਟ ਸਾੜੀ੍ਹ ਨਾਲੋਂ ਸੰਭਾਲਣਾ ਸੌਖਾ ਹੈ।ਨਿੱਜੀ ਕੰਪਨੀਆਂ ਵਿਚ ਡਰੈੱਸ ਕੋਡ ਲਾਗੂ ਹੈ।
ਵਿਆਹ ਸ਼ਾਦੀ ਦਾ ਮੇਲਾ ਤਾਂ ਰੰਗ ਬਰੰਗੇ ਸੂਟਾਂ ਦੁਪੱਟਿਆਂ ਨਾਲ ਹੀ ਰੰਗੀਨ ਬਣਦਾ ਹੈ,ਜੀਨ ਟਾਪ ਨਾਲ ਤਾਂ ਬੇ,ਰੱਸ ਬੇਰੰਗ ਲਗਦਾ ਹੈ।ਕੁੜੀਆਂ ਅੋਰਤਾਂ ਦੀ ਸਖਸ਼ੀਅਤ ਨੂੰ ਉਭਾਰਨ ਵਾਲਾ ਇਹ ਦੁਪੱਟਾ-ਲੱਜਾ ਹੈ,ਇਜ਼ਤ ਹੈ,ਸੁਹੱਪਣ ਹੈ।ਬੇਸ਼ਕ ਲਬਾਰਟਰੀ ਵਿਚ ਕੰਮ ਕਰਨ ਵੇਲੇ ਦੁਪੱਟਾ ਸੰਭਾਲਣਾ ਬਹੁਤ ਮੁਸ਼ਕਲ ਹੁੰਦਾ ਹੈ,ਫਿਰ ਵੀ ਇਸ ਦੀ ਹੋਂਦ ਕਾਇਮ ਰੱਖਣਾ ਜਰੂਰੀ ਹੈ।
ਚੁੰਨੀ ਚੜ੍ਹਾਉਣੀ ਰਵਾਇਤ ਹੈ,ਵਿਆਹ ਦੀ ਪਹਿਲੀ ਰਸਮ ਹੈ-ਪਵਿਤਰ ਬੰਧਨ ਦੀ ਕਸਮ ਹੈ-ਸੋਹਜ ਹੈ,ਸਾਜ਼ ਹੈ,ਰੂਪ ਦਾ ਸ਼ਿਗਾਰ ਹੈ ਦੁਪੱਟਾ''।
'' ਗੋਰੇ ਰੰਗ ਤੇ ਦੁਪੱਟਾ ਕਿਹੜਾ ਸਜਦਾ, ਸਹੇਲੀਆਂ ਨੂੰ ਪੁਛਦੀ ਫਿਰਾਂ-
ਕਾਸ਼ਨੀ ਦੁਪੱਟੇ ਦਾ ਘੁੰਡ---------
ਵਾਹ;- ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ ਘੁੰਡ ਚੋਂ ਅੱਖ ਪਛਾਣੀ '' ਅਸ਼ਕੇ'।