ਕਿਸੇ ਚੋ ਕੋਈ ਲੱਭਣਾ (ਕਿਰਨ ਪਾਵਾ) - ਜਸਪ੍ਰੀਤ ਕੌਰ ਮਾਂਗਟ
ਸ਼ਾਇਰਾ ਕਿਰਨ ਪਾਵਾ ਜਿਸ ਨੇ ਆਪਣੀ ਸੋਹਣੀ ਕਲਮ ਨਾਲ ਫੁੱਲਾਂ ਜਹੇ ਅੱਖਰ ਸਜਾਏ ਨੇ ਪੁਸਤਕ, ''ਕਿਸੇ ਚੋਂ ਕੋਈ ਲੱਭਣਾ'' ਵਿੱਚ, ਜਿਸ ਨੂੰ ਪੜ੍ਹਦਿਆਂ ਹੀ ਮੈਂ ਸੱਚੀ ਗੁਆਚ ਗਈ ਤੇ ਆਪਣੇ-ਆਪ ਨੂੰ ਉਹਨਾਂ ਅੱਖਰਾਂ 'ਚ ਲੱਭਣ ਲੱਗੀ.........। ਮਨ ਮੋਹ ਗਈ ਕਿਤਾਬ, ''ਕਿਸੇ ਚੋਂ ਕੋਈ ਲੱਭਣਾ''। ਹਰ ਕਿਸੇ ਦਾ ਲਿਖਣ ਦਾ ਆਪਣਾ ਆਪਣਾ ਅੰਦਾਜ਼ ਹੈ, ਕਿਰਨ ਪਾਵਾ ਦੀਆਂ ਰਚਨਾਵਾਂ ਦੀਆਂ ਰਚਨਾਵਾਂ ਵੀ ਬਿਲਕੁੱਲ ਅਲੱਗ ਹਨ.........। ਪੀ.ਐਚ.ਡੀ (ਸਕਾਲਰ) ਪੰਜਾਬ ਯੂਨੀਵਰਸਿਟੀ , ਪਟਿਆਲਾ ਤੋਂ ਸਿੱਖਿਆ ਹਾਸਿਲ ਕਿਰਨ ਪਾਵਾ ਮੰਡੀ ਗੋਬਿੰਦਰਗੜ੍ਹ, ਫਤਿਹਗ੍ਹੜ ਸਾਹਿਬ ਵਿਖੇ ਆਪਣੇ ਪਰਿਵਾਰ ਨਾਲ ਮਦਾਬਹਾਰ ਜਿੰਦਗੀ ਜੀ ਰਹੀ ਹੈ। ਜਿਸਨੇ ਘਰ-ਪਰਿਵਾਰਿਕ ਜਿੰਮੇਵਾਰੀਆਂ ਦੇ ਨਾਲ-ਨਾਲ ਪੜ੍ਹਾਈ ਅਤੇ ਲਿਖਣ ਦੇ ਸ਼ੋਂਕ ਨੂੰ ਬਰਕਾਰ ਰੱਖਿਆ ਹੈ......। ਫੇਸ਼ਬੁੱਕ ਤੇ ਬਹੁਤ ਸਾਰੇ ਲੋਕ ਜਾਣਦੇ ਹਨ ਉਹਨਾਂ ਦੀਆਂ ਰਚਨਾਵਾਂ ਬਾਰੇ ਅਤੇ ਮੈਨੂੰ ਖੁਸ਼ੀ ਹੈ ਮੈਂ ਵੀ ਜਾਣ ਸਕੀ............ ਕੁਝ ਦਿਨ ਪਹਿਲਾਂ ਹੀ ਮਲੇਰਕੋਟਲਾ ਵਿਖੇ ਆਜ਼ਾਦ ਵੈੱਲ ਫੇਅਰ (ਰਜਿ) ਪੰਜਾਬ ਟੀ.ਵੀ 87 ਵੱਲੋਂ ਤੀਆਂ ਦੇ ਮੇਲੇ ਤੇ ਕਿਰਨ ਦੀ ਪੁਸਤਕ, ''ਕਿਸੇ ਚੋਂ ਕੋਈ ਲੱਭਣਾ ਲੋਕ ਅਰਪਣ ਕੀਤੀ ਗਈ। ਕਿਰਨ ਪਾਵਾ ਨੇ ਬਹੁਤ ਹੀ ਸਤਿਕਾਰ ਨਾਲ ਸਾਨੂੰ ਕਿਤਾਬ ਭੇਟ ਕੀਤੀ। ਜਿਸਨੂੰ ਬੜੇ ਧਿਆਨ ਨਾਲ ਪੜ੍ਹ ਕੇ, ਹਰ ਪੰਨੇ ਤੇ ਹਰ ਰਚਨਾਂ 'ਚ ਸੱਚੀ ਕੁਝ ਨਾ ਕੁਝ ਲੱਭਦਾ ਹੈ.........। ਦਿਲ ਨੂੰ ਛੂਹਦੀਆਂ ਲਿਖਤਾਂ 'ਚ ਜਿੰਗਦੀ, ਹੰਝੂਆਂ ਦੇ ਮੁੱਲ, ਚਿਹਰਾ, ਉਦਾਸੀਆ, ਜਿਕਰ, ਤਲਾਸ਼, ਜਨਮ-ਮਰਨ, ਦੁਬੀ ਆਵਾਜ, ਬੇਸਕੂਨ, ਇਤਫਾਕ, ਯਾਦਗਾਰ, ਸੰਤਾਪੀ, ਪੀੜਾਂ ਅਤੇ ਰਹਿਣ ਬਸੇਰਾ ਆਦਿ। 24 ਰਚਨਾਵਾਂ ਪ੍ਰਸ਼ੰਸ਼ਕ ਦੀ ਝੋਲੀ ਪਾਈਆਂ ਹਨ.........। ਆਉਣ ਵਾਲੇ ਸਮੇਂ 'ਚ ਸਾਨੂੰ ਕਿਰਨ ਪਾਵਾ ਤੋਂ ਬਹੁਤ ਉਮੀਦਾਂ ਹਨ।
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ, ਲੁਧਿਆਣਾ।