ਕਰਮਜੀਤ ਦਿਉਣ ਐਲਨਾਬਾਦ ਦਾ ਗੀਤ ਸੰਗ੍ਰਹਿ "ਪਿਆਜ਼ੀ ਚੁੰਨੀ" - ਅਰਵਿੰਦਰ ਸੰਧੂ
ਗੀਤ ਸੰਗ੍ਰਹਿ ਪਿਆਜ਼ੀ ਚੁੰਨੀ ਕਰਮਜੀਤ ਦਾ ਜਿਸ ਵਿੱਚ 75 ਗੀਤਾਂ ਦਾ ਗੁਲਦਸਤਾ ਹੈ ਅਤੇ ਸਾਰੇ ਗੀਤ ਪਰਿਵਾਰ ਵਿੱਚ ਬੈਠੇ ਕੇ ਸੁਣੇ ਜਾ ਸੱਕਦੇ ਗੀਤਾਂ ਵਿੱਚ ਜਿੰਦਗੀ ਦੇ ਸਾਰੇ ਹੀ ਰੰਗ ਹਨ ਮੁਹੱਬਤ, ਗਿਲੇ ਸ਼ਿਕਵੇ, ਹਾਸੇ ,ਯਾਦਾਂ ਰਿਸ਼ਤੇ ਅਤੇ ਗੀਤਾਂ ਦੀ ਸ਼ਬਦਾਵਲੀ ਬਹੁਤ ਸਰਲ ਹੈ ਪਾਠਕ ਆਪਣੇ ਨਾਲ ਜੋੜ ਕੇ ਰੱਖਦੀ ਹੈ ,ਕਰਮਜੀਤ ਦਿਉਣ ਐਲਨਾਬਾਦ ਪੰਜਾਬੀ ਦੀ ਬਹੁਪੱਖੀ ਸਾਹਿਤਕਾਰ ਹੈ , ਉਸ ਦੀ ਪਲੇਠੀ ਕਾਵਿ ਪੁਸਤਕ "ਚਿੜੀਆਂ ਦੀ ਚਹਿਕ" 2014 'ਚ ਪ੍ਰਕਾਸ਼ਿਤ ਹੋਈ ਸੀ ਪੰਜਾਬੀ ਸਾਹਿਤ ਜਗਤ 'ਚ ਵਿਲੱਖਣ ਸਥਾਨ ਰੱਖਦੀ ਹੈ। ਕਰਮਜੀਤ ਦਿਉਣ ਦੀਆਂ ਕਵਿਤਾਵਾਂ ,ਗੀਤ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਹੈ ,ਸ਼ਾਇਰਾਂ ਇੱਕ ਮਾਂ,ਪਤਨੀ ਦੇ ਸਾਰੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਆਪਣੇ ਅਧਿਆਪਣ ਦੇ ਕਿੱਤੇ ਨੂੰ ਵੀ ਤਨਦੇਹੀ ਨਾਲ ਸਮਰਪਿਤ ਹੈ ,ਉਹ ਐਫ . ਐਮ .ਰੇਡੀਓ ਦੀ ਐਂਕਰ ਹੈ । ਉਸ ਦੇ ਗੀਤ ਔਰਤ ਦੇ ਮਨ ਦੇ ਵੱਖ ਵੱਖ ਅਵਸਥਾਵਾਂ ਦੇ ਰੰਗ ਬਿਖੇਰਦੇ ਹਨ । ਉਸ ਸ਼ੈਲੀ ਰੁਪਕ ਰਵਾਨਗੀ ਸ਼ਬਦਾਵਲੀ ਅਤੇ ਬਿੰਬ ਕਮਾਲ ਦੇ ਹਨ , ਜਿਹੜੇ ਮਨੁੱਖੀ ਮਨਾਂ ਨੂੰ ਟੁੰਬਦੇ ਹਨ।ਗੀਤ ਸੰਗ੍ਰਹਿ ਪਿਆਜ਼ੀ ਚੁੰਨੀ ਇਨਸਾਨੀ ਜ਼ਿੰਦਗੀ ਦੇ ਹਰ ਵਿਸ਼ੇ ਨੂੰ ਉਨ੍ਹਾਂ ਬਾ ਖ਼ੂਬੀ ਆਪਣੇ ਹਰਫ਼ਾਂ ਵਿੱਚ ਕਲਮ ਵਧ ਕੀਤਾ ਹੈ।ਜਿਨ੍ਹਾਂ ਦਾ ਆਮ ਜਨਤਾ ਦੀ ਬਿਹਤਰੀ ਨਾਲ ਸਿੱਧਾ ਸੰਬੰਧ ਹੈ । ਲੇਖਿਕਾ ਪੰਜਾਬੀਅਤ ਅਤੇ ਪੰਜਾਬੀਆਂ ਪ੍ਰਤੀ ਸੰਵੇਦਨਸ਼ੀਲ ਭਾਵਨਾਵਾਂ ਰੱਖਦੀ ਹੈ ਤਾਂ ਜੋ ਆਮ ਜਨਤਾ ਨੂੰ ਸਮਾਜ ਵਿੱਚ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ । ਸ਼ਾਇਰਾਂ ਦੀ ਸੂਝ ਦਾ ਦਾਇਰਾ ਵਿਸ਼ਾਲ ਹੈ ਤੇ ਉਸ ਦੀ ਸੁਰਤ ਸਮਾਜ ਦੇ ਹਰ ਹਨੇਰੇ ਕੋਨੇ ਨੂੰ ਫਰੋਲਦੀ -ਟੋੋਲਦੀ ਹੈ,ਉਹ ਕੂੜ ਅਤੇ ਭਰਿਸ਼ਟਾਚਾਰ ਦੇ ਹਨੇਰੇ ਬਦਲਣ ਦੀ ਗੱਲ ਕਰਦੀ ਹੈ, ਸਵਾਰਥ ਤਿਆਗ ਕੇ ਸਮਾਜਕ ਹਿੱਤਾਂ ਵਾਸਤੇ ਜੀਉਣ ਦਾ ਸੁਨੇਹਾ ਦਿੰਦੀ ਹੈ ਗੀਤ ਸੰਗ੍ਰਹਿ ਪਿਆਜ਼ੀ ਚੁੰਨੀ
ਇਸੇ ਪੁਸਤਕ ਵਿੱਚੋਂ ਮਿੱਠੀਏ ਪੰਜਾਬੀਏ ਇਕ ਗੀਤ
ਮਿੱਠੀਏ ਪੰਜਾਬੀਏ
ਅੱਲੜ ਦੇ ਵਾਂਗ ਰਹੇ ਪੈਂਤੀ ਹੱਸਦੀ ।
ਮੱਲੋਮੱਲੀ ਜਾਵੇ ਦਿਲ ਵਿੱਚ ਵੱਸਦੀ।
ਤੇਰੇ ਨਾਲ ਟੌਹਰ ਮੇਰੀ , ਤੂੰ ਹੀ ਸ਼ਾਨ ਏਂ ।
ਮਿੱਠੀਏ ਪੰਜਾਬੀਏ!ਤੂੰ ਮੇਰੀ ਜਿੰਦਜਾਨ ਏਂ ।
ਮਾਂ ਤੋਂ ਵੀ ਸਿੱਖੀ ਅਧਿਆਪਕਾਂ ਨੇ ਸਿਖਾਈ ।
ਪੜ੍ਨੇ ਦੀ ਤੂੰ ਸੀ ਮੈਨੂੰ ਚੇਟਕ ਲਗਾਈ।
ਤੇਰੇ ਕਰਕੇ ਹੀ ਚਿਹਰੇ ਉੱਤੇ ਮੁਸਕਾਨ ਏਂ ।
ਮਿੱਠੀਏ ...
ਮੇਰੇ ਚਾਰੇ ਪਾਸੇ ਤੂੰ ਹੀ ਛਾਈ ਨੀ ਪੰਜਾਬੀਏ ।
ਰੰਗੀ ਤੇਰੇ ਰੰਗ ਲੁਕਾਈ ਨੀ ਪੰਜਾਬੀਏ।
ਤੇਰਾ ਮੇਰੇ ਉੱਤੇ ਬੜਾ ਵੱਡਾ ਅਹਿਸਾਨ ਏ।
ਮਿੱਠੀਏ........
"ਕਰਮ" ਕਵਿਤਾ ਤੇ ਗੀਤ ਰਹੇ ਸਦਾ ਲਿਖਦੀ ।
ਗ਼ਜ਼ਲ ਦੀ ਹਾਲੇ ਉਹ ਤਕਨੀਕ ਸਿੱਖਦੀ ।
ਤੇਰਾ ਖਿਆਲ ਸਦਾ ਤੇਰਾ ਹੀ ਧਿਆਨ ਏ ।
ਮਿੱਠੀਏ ...
ਇਸ ਤੋਂ ਸਾਫ ਜਾਹਰ ਹੈ ਕਿ ਕਵਿਤਰੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਪ੍ਰਤੀ ਸੰਵੇਦਨਸ਼ੀਲ ਭਾਵਨਾਵਾਂ ਰੱਖਦੀ ਹੈ ਤਾਂ ਜੋ ਆਮ ਜਨਤਾ ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ। ਭਵਿਖ ਵਿਚ ਸੰਜੀਦਾ ਕਵਿਤਰੀ ਤੋਂ ਹੋਰ ਬਿਹਤਰ ਸਾਹਿਤਕ ਯੋਗਦਾਨ ਦੀ ਆਸ ਕੀਤੀ ਜਾ ਸਕਦੀ ਹੈ।ਪੰਜਾਬੀ ਸਾਹਿਤ ਦੇ ਅੰਬਰ ਵਿੱਚ ਉਸ ਦੀ ਇਹ ਭਰਵੀਂ ਤੇ ਮਨਮੋਹਕ ਉਡਾਣ ਦਸਦੀ ਹੈ ਕਿ ਉਹ ਜਲਦੀ ਹੀ ਸਾਹਿਤ ਗਗਨ ਵਿੱਚ ਆਪਣੇ ਹਿੱਸੇ ਦਾ ਆਕਾਸ਼ ਮੱਲ ਲਵੇਗੀ।
ਮੈਂ ਉਸ ਦੀ ਗੀਤ ਸੰਗ੍ਰਹਿ "ਪਿਆਜ਼ੀ ਚੁੰਨੀ" ਦੀ ਆਮਦ ਤੇ ਉਸ ਨੂੰ ਵਧਾਈ ਦਿੰਦੀ ਹੋਈ ਦਿਲੋਂ ਖੁਸ਼ੀ ਮਹਿਸੂਸ ਕਰ ਰਹੀ ਹਾਂ।
ਅਰਵਿੰਦਰ ਸੰਧੂ
ਸਿਰਸਾ ਹਰਿਆਣਾ