ਮੁਆਫ਼ੀ ਦੀ ਗੁੰਜਾਇਸ਼ - ਰਣਜੀਤ ਕੌਰ/ ਗੁੱਡੀ ਤਰਨ ਤਾਰਨ
ਗਲ ਨੇ ਕਿਹਾ ਤੂੰ ਮੈਨੂੰ ਮੂਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ।
ਸਿਆਣਪ ਨੂੰ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ ਤੇ ਜੇ ਉਸ ਕੋਲੋਂ ਭੁਲ ਭੁਲੇਖੇ ਗਲਤੀ ਹੋ ਜਾਵੇ ਤਾਂ ਉਸਨੂੰ ਮਾਫੀ ਬਮੁਸ਼ਕਿਲ ਮਿਲਦੀ ਹੈ।
ਕੁਝ ਇਸ ਤਰਾਂ ਹੀ ਹੋਇਆ ਗੁਰਦਾਸ ਮਾਨ ਨਾਲ। ਗੱਲ ਕੁਝ ਵੀ ਨਹੀਂ ਸੀ ਕਿ ਸ਼ਰੀਕਾਂ ਨੇ ਆਪਣਾ ਨਾਮ ਸਕਰੀਨ ਤੇ ਲਿਆਉਣ ਲਈ ਬਾਤ ਦਾ ਬਤੰਗੜ ਬਣਾ ਲਿਆ।
ਗੁਰਦਾਸ ਮਾਨ ਨੇ ਹਿੰਦੀ ਲਈ ਇਕ ਵਾਕ ਬੋਲਿਆ ਤੇ ਵਿਕਾਊ ਜਮੀਰਾਂ ਨੇ ਪੈਸੇ ਲੈ ਕੇ ਖੰਭਾਂ ਦੀਆ ਡਾਰਾਂ ਬਣਾ ਲਈਆਂ।
ਜਿਹਨਾਂ ਨੇ ਕਦੀ ਪੰਜ ਰੁਪਏ ਦਾ ਪੰਜਾਬੀ ਦਾ ਅਖਬਾਰ ਲੈ ਕੇ ਨਹੀਂ ਪੜ੍ਹਿਆ ਉਹ ਪੰਜਾਬੀ ਦੇ ਅਲੰਬਰਦਾਰ ਬਣ ਕੇ ਗੁਰਦਾਸ ਮਾਨ ਨੂੰ ਫਤਵਾ ਦੇਣ ਆ ਗਏ।
ਗੁਰਦਾਸ ਮਾਨ ਇਕ ਕਲਾਕਾਰ ਹੈ ਤੇ ਕਲਾ ਉਸਦਾ ਕਾਰੋਬਾਰ ਵੀ ਹੈ।ਉਸਦੇ ਇਸ ਕਾਰੋਬਾਰ ਰਾਹੀਂ ਹਰ ਰੋਜ਼ ਕੋਈ ਪੰਜਾਹ ਕੂ ਦੇ ਮੂੰਹ ਦਾਣਾ ਲਗਦਾ ਹੈ ਤੇ ਪੇਟ ਭਰਦਾ ਹੈ।ਉਹ ਖੁਦ ਹੀ ਲਿਖਦਾ ਤੇ ਖੁਦ ਹੀ ਗਾਉਂਦਾ ਹੈ ਸਾਜਿੰਦੇ ਸੰਗੀਤ ਦਾ ਰਸ ਬਣਾਉਂਦੇ ਹਨ
ਇਹ ਜੋ ਤੂੰ ਕੌਣ ਮੈਂ ਕੌਣ ਖਾਹਮਖਾਹ ਵਾਲੇ ਘੜੰਮ ਚੌਧਰੀ ਕਮਰ ਕੱਸ ਕੇ ਮੈਦਾਨ ਵਿੱਚ ਆ ਨਿਤਰੇ ਹਨ।ਇਹਨਾਂ ਤੋਂ ਪੁਛੋ ਪਿਛਲੇ ਵੀਹ ਸਾਲਾਂ ਤੋਂ ਅਸ਼ਲੀਲ਼ ਲਿਖਣ ਤੇ ਗਾਉਣ ਵਾਲਿਆਂ ਨੂੰ ਇਹਨਾਂ ਕਿਉਂ ਨਹੀਂ ਪੁਛਿਆ ਕਦੇ, ਇੰਨੇ ਹੀ ਇਹ ਮਾਂ ਬੋਲੀ ਦੇ ਹੇਜਲੇ ਹਨ ਤੇ ਕਿਉਂ ਲਚਰਤਾ ਦੇ ਅਖਾੜੈ ਲਗਾ ਕੇ ਕੁੜੀਆਂ ਸਟੇਜ ਤੇ ਨਚਾ ਕੇ ਮਾਂ ਬੋਲੀ ਦੀ ਸੇਵਾ ਦੇ ਨਾਮ ਤੇ ਊਲ ਜਲੂਲ਼ ਗੀਤ ਜਿਹਨਾਂ ਨੂੰ ਸੁਣ ਪੰਜਾਬੀ ਮਾਂ ਬੋਲੀ ਤੇ ਤਰਸ ਆਉਣ ਲਗਦਾ ਹੈ ਉਹ ਨਹੀ ਸੁਧਾਰ ਸਕੇ?ਕਿਹੜਾ ਲਿਖ ਸਕਿਆ ਹੈ ਗੁਰਦਾਸ ਮਾਨ ਵਰਗੀ ਮਹਿਮਾ ਮਾਂ ਬੋਲੀ ਦੀ ।
ਇਹਨਾਂ ਘੜੰਮ ਚੌਧਰੀਆਂ ਦੀ ਤੇ ਉਹ ਗਲ ਹੈ ਮਾਂ ਨਾਲੋਂ ਹੇਜਲੀ..
ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ ਤੇ ਗੁਣ ਅੋਗੁਣ ਸਾਥ ਸਾਥ ਚਲਦੇ ਹਨ।ਕੀ ਹੋਇਆ ਜੇ ਗੁਰਦਾਸ ਮਾਨ ਨੇ ਇਕ ਗਲਤ ਵਾਕ ਬੋਲ ਦਿਤਾ ਤਾਂ,ਕੀ ਹੋਇਆ ਜੇ ਉਹ ਡੇਰੇ ਨੂੰ ਮੰਨਦਾ ਹੈ।ਅੱਧੇ ਪੰਜਾਬੀ ਡੇਰਿਆਂ ਨੂੰ ਮੰਨਦੇ ਹਨ,ਅੰਧਵਿਸਵਾਸੀ ਹਨ।ਉਹ ਵੀ ਅੰਧ ਭਗਤ ਹੈ।ਕਲਾ ਉਸਦੀ ਰੋਜ਼ੀ ਰੋਟੀ ਹੈ ਜਿਸਨੂੰ ਵੇਚਣਾ ਉਹਦਾ ਕਾਰੋਬਾਰ ਹੈ।ਉਹ ਰਾਸ਼ਟਰਪਤੀ ਤਾਂ ਹੈ ਨਹੀਂ ਜੋ ਉਹਦੇ ਇਕ ਵਾਕ ਨਾਲ ਨਿਯਮ ਲਾਗੂ ਹੋ ਜਾਣਗੇ।
ਇਹ ਜੋ ਬੋਲ ਰਹੇ ਹਨ ਇਹਨਾਂ ਦੇ ਨਿਆਣੇ ਹਿੰਦੀ ਸਕੂਲਾਂ ਵਿੱਚ ਪੜ੍ਹਦੇ ਹਨ,ਜਿਥੇ ਪੰਜਾਬੀ ਬੋਲਣਤੇ ਜੁਰਮਾਨਾ ਲਗਦਾ ਹੈ ਕੀ ਇਹ ਸਕੂਲ਼ਾਂ ਵਿੱਚ ਪੰਜਾਬੀ ਲਵਾ ਸਕੇ? ਰ੍ਰੇਲਵੇ ਸਟੇਸ਼ਨ ਪੋਸਟ ਆਫਿਸ ਬੈਂਕ ਵਿੱਚ ਪੰਜਾਬੀ ਲਾਗੂ ਕਰਾ ਸਕੇ ? ਕੈਨੇਡਾ ਵਿੱਚ ਪੰਜਾਬੀ ਵਿੱਚ ਲਿਖੇ ਨਾਮ ਮਿਲ ਜਾਣਗੇ ਪੰਜਾਬ ਵਿੱਚ ਸਟੇਸ਼ਨ,ਬੈਂਕ ਪੋਸਟ ਆਫਿਸ ,ਹੋਰ ਕੰਪਨੀ ਦਫ਼ਤਰਾਂ ਵਿੱਚ ਹਿੰਦੀ ਹੀ ਵਰਤੀ ਜਾਂਦੀ ਹੈ। ਸਰਕਾਰੀ ਫਾਰਮ ਹਿੰਦੀ ਤੇ ਅੰਗਰੇਜ਼ੀ ਵਿੱਚ ਹੋਣਗੇ,ਇਹ ਲੋਕ ਕਦੇ ਨਹੀ ਬੋਲ ਸਕੇ ਕਿ ਸਾਥੋਂ ਇਹ ਪੜ੍ਹੇ ਨਹੀਂ ਜਾਂਦੇ ਕਿ ਫਾਰਮ ਪੰਜਾਬੀ ਵਿੱਚ ਵੀ ਹੋਣੇ ਚਾਹੀਦੇ ਹਨ।
ਕਿਸਾਨਾਂ ਦੇ ਘਰਾਂ ਤੇ ਖੇਤਾਂ ਵਿੱਚ ਯੂ.ਪੀ ਤੇ ਬਿਹਾਰ ਦੇ ਕਾਮੇ ਚਾਲੀ ਸਾਲ ਤੋਂ ਕੰਮ ਕਰ ਰਹੇ ਹਨ ਤੇ ਮਾਲਕ ਉਹਨਾਂ ਨਾਲ ਪੰਜਾਬੀ ਨਹੀਂ ਬੋਲਦਾ ਅੱਜ ਤੱਕ ਵੀ ਕੀ ਇਹ ਹੇਜਲੇ ਉਹਨੂੰ ਪੁਛ ਸਕੇ।
ਅਦਾਲਤਾਂ ਵਿੱਚ ਅੰਗਰੇਜੀ ਹੈ।ਪੀਜੀ ਆਈ ਵਿਚਲੇ ਸਾਰੇ ਡਾਕਟਰ ਪੰਜਾਬ ਤੋਂ ਬਾਹਰ ਦੇ ਹਨ ਤੇ ਉਹਨਾਂ ਨੂੰ ਮਰੀਜ਼ ਦਾ ਦੁੱਖ ਸਮਝਣ ਲਈ ਦੁਭਾਸ਼ੀਏ ਦੀ ਲੋੜ ਹੁੰਦੀ ਹੈ।ਇਕ ਸੁਹਿਰਦ ਪੰਜਾਬੀ ੇ ਨੇ ਇਹਨਾਂ ਡਾਕਟਰਾਂ ਨੂੰ ਪੰਜਾਬੀ ਸਿਖਾਉਣ ਦਾ ਬੀੜਾ ਚੁਕਿਆ ਹੈ।
ਮਾੜੈ ਤੇ ਜੋਰ ਚਲਿਆ,ਖਾਹਮਖਾਹ ਦਾ,ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਖਾ ਪੀ ਕੇ ਆਪਣੀ ਸਹਿਯੋਗੀ ਪਾਰਟੀ ਨੂੰ ਖੁਸ਼ ਕਰਨ ਲਈ ਹਿੰਦੀ ਚ ਭਾਸਣ ਦੇਂਦਾ ਹੈ ਉਦੋਂ ਇਹ ਹੇਜਲੇ ਕਿਥੇ ਗਏ ਹੁੰਦੇ ਹਨ।ਇਹਨਾਂ ਹੇਜਲਿਆਂ ਨੂੰ ਦਸਾਂ ਗੁਰੂਆਂ ਦੀ ਬਣਾਈ ਗੁਰਮੁਖੀ ਪੜ੍ਹਨੀ ਵੀ ਨਹੀਂ ਆਉਂਦੀ।ਕਾਲਜਾਂ ਵਿੱਚ ਪੰਜਾਬੀ ਪੜ੍ਹਨ ਵਾਲਿਆਂ ਦੀ ਗਿਣਤੀ ਚੁਟਕੀ ਭਰ ਹੈ।
ਪੰਜਾਬੀ ਆਲਮੀ ਕਾਨਫਰੰਸ਼ ਕੈਨੇਡਾ ਵਿੱਚ ਕਰਨ ਵਾਸਤੇ ਕੁਝ ਖਾਸ ਮਾਹਰਾਂ ਨੂੰ ਹਰ ਸਾਲ ਚੋਖਾ ਫੰਡ ਦਿਤਾ ਜਾਂਦਾ ਹੈ,ਇੰਨੇ ਵਰ੍ਹਿਆਂ ਵਿੱਚ ਇਸ ਕਾਨਫਰੰਸ ਨੇ ਮਾਂ ਬੋਲੀ ਦੀ ਸਿਹਤਯਾਬੀ ਲਈ ਕਦੇ ਦੁਆ ਨਹੀਂ ਮੰਗੀ।ਨਿਆਣੀ ਜਿਹੀ ਰਚਨਾ ਕਰ ਕੇ ਕੱਚ ਘਰੜ ਝੱਟ ਚ ਹੀ ਸਟੇਟ ਅਵਾਰਡੀ ਲੇਖਕ ਬਣ ਜਾਂਦੇ ਹਨ ਤੇ ਹਿੰਦੀ ਵਿੱਚ ਉਲਥਵਾ ਕੇ ਸਿਲੇਬਸ ਵਿੱਚ ਲਵਾ ਕੇ ਮਾਨਤ ਸਨਮਾਨਿਤ ਹੁੰਦੇ ਹਨ।ਇਹਨਾਂ ਵਿਸ਼ਵਾਸਘਾਤੀਆਂ ਨੂੰ ਪੁਛਣ ਵਾਲਾ ਵੀ ਕੋਈ ਉਠਣਾ ਚਾਹੀਦਾ ਹੈ।
ਪੰਜਾਬ ਦੀ ਧੀ ਡਾਕਟਰ ਹਰਸ਼ਿੰਦਰ ਕੌਰ ਨੇ ਪੰਜਾਬੀ ਮਾਂ ਬੋਲੀ ਨੂੰ ਯੂ ਅੇਨ ਓ ਵਿੱਚ ਪਾਸ ਕਰਵਾ ਦਿਤਾ ਤਾਂ ਪੰਜਾਬ ਦੀ ਹੀ ਇਕ ਹੋਰ ਅੋਰਤ ਜੋ ਸਰਕਾਰੀ ਵੀ ਸੀ ਉਸਨੇ ਹਿੰਦੀ ਦੇ ਹੇਜ ਵਿੱਚ ਸਰਕਾਰ ਤੋਂ ਡਾਕਟਰ ਭੈੇਣ ਦੇ ਖਿਲਾਫ ਕੰਨ ਭਰ ਫਤਵਾ ਦਿਵਾ ਦਿਤਾ ਸੀ ਇਸ ਤਰਾਂ ਹੀ ਜਿਵੇਂ ਗੁਰਦਾਸ ਮਾਨ ਨਾਲ ਸਰਕਾਰੀ ਲਾਲਚੀਆਂ ਨੇ ਕੀਤਾ ਹੈ।
ਹੋਰ ਬਹੁਤ ਸਾਰੇ ਗੰਭੀਰ ਮਸਲੇ ਹਨ ਵਿਚਾਰਨ ਲਈ-ਪੰਜਾਬ ਦੇ 400 ਪਿੰਡ ਨਿਜ਼ਾਮ ਦੀ ਇਕ ਗਲਤੀ ਨਾਲ ਗਰਕ ਗਏ ਹਨ,ਕਸ਼ਮੀਰ ਦੀ ਡੋਗਰੀ ਤੇ ਗੋਜਰੀ ਪੰਜਾਬੀ ਨਾਲ ਮਿਲਦੀ ਜੁਲਦੀ ਹੈ
ਤੇ ਕਸ਼ਮੀਰੀ 65 ਦਿਨਾਂ ਤੋਂ ਕੈਦ ਹਨ ,ਹੇਜਲਿਆਂ ਨੇ ਇਕ ਸ਼ਬਦ ਵੀ ਉਹਨਾਂ ਲਈ ਨਹੀਂ ਬੋਲਿਆ।
ਅਕਾਲੀ ਸਿਸਟਮ ਨੇ ਮੈਡੀਕਲ ਦੀਆਂ ਕਿਤਾਬਾਂ ਪੰਜਾਬੀ ਵਿੱਚ ਛਾਪਣ ਲਈ ਮਤਾ ਪਾਸ ਕੀਤਾ ਤੇ ਪੰਜ ਮਾਹਰ ਅਧਿਆਪਕਾਂ ਦੀ ਜਿੰਮੇੰਵਾਰੀ ਵੀ ਫਿਕਸ ਕੀਤੀ,ਪਰ ਪੰਜ ਸਾਲ ਉਹਨਾਂ ਨੂੰ ਫੰਡ ਰਲੀਜ਼ ਨਹੀਂ ਕੀਤਾ ਗਿਆ,ਜਦ ਫਿਰ ਪੁਛਿਆ ਗਿਆ ਤਾਂ ਸਿਸਟਮ ਦਾ ਜਵਾਬ ਸੀ ਹਿੰਦੀ ਤੇ ਅੰਗਰੇਜ਼ੀ ਲਈ ਚਾਹੇ ਕਰੋੜ ਲੈ ਲਓ ਪੰਜਾਬੀ ਭਾਸ਼ਾ ਵਿਭਾਗ ਕੋਲ ਫੰਡ ਹੈ ਨਹੀਂ।ਹਿੰਦੀ ਭਾਸ਼ਾ ਵਿਭਾਗ ਵਾਲੇ ਹਰ ਲੇਖਕ ਦੀ ਸੌ ਕਿਤਾਬ ਖ੍ਰੀਦ ਲੈਂਦੇ ਹਨ ਪੰਜਾਬੀ ਵਾਲੇ ਇਕ ਵੀ ਨਹੀਂ ਖ੍ਰੀਦਦੇ।
ਪੰਜਾਬੀ ਲੇਖਕ ਆਪਣੀਆਂ ਲਿਖਤਾਂ ਹਿੰਦੀ ਵਿੱਚ ਛਪਵਾ ਕੇ ਪੈਸਾ ਬਣਾ ਲੈਦੇ ਹਨ।ਫਿਲਮਾਂ ਨੇ ਪੰਜਾਬੀ ਗੀਤਾਂ ਨੂੰ ਹਿੰਦੀ ਵਿੱਚ ਢਾਲ ਕੇ ਕਰੋੜਾਂ ਕਮਾ ਲਏ,ਗੁਰਦਾਸ ਮਾਨ ਨੇ ਅਜਿਹਾ ਕੁਝ ਨਹੀ ਕੀਤਾ ਉਹ ਤੇ ਆਪਣੇ ਇਸ਼ਟ ਲਈ ਨੌਕਰੀ ਵੀ ਛੱਡ ਗਿਆ ਸੀ,ਜਦ ਕਿ ਹੋਰ ਕਈ ਕਲਾਕਾਰ ਮੋਟੀਆਂ ਤਨਖਾਹਾਂ ਵੀ ਲਈ ਜਾ ਰਹੇ ਹਨ ਤੇ ਪਬਲਿਕ ਤੋਂ ਵੀ ਕਮਾ ਰਹੇ ਹਨ।ਭਗਵੰਤ ਮਾਨ ਤੇ ਮੁਹੰਮਦ ਸਦੀਕ ਨੂੰ ਤੇ ਹੁਣ ਆ ਕੇ ਪੰਜਾਬੀ ਦਾ ਖਿਆਲ ਆ ਗਿਆ ਹੈ,ਚਲੋ ਦੇਰ ਆਏ ਦਰੁਸਤ ਆਏ,ਪਰ ਮੈਡਮ ਬਾਦਲ ਨੂੰ ਅਜੇ ਵੀ ਨਹੀਂ ਆਇਆ, ਕੁਝ ਉਹਨੂੰ ਵੀ ਪੁਛਣਾ ਬਣਦਾ ਹੈ।
ਰੋਜ਼ੀ ਰੋਟੀ ਮੰਗਦਿਆਂ ਨੂੰ ਪੀਣ ਨੂੰ ਅਥਰੂ ਗੈਸ ਤੇ ਖਾਣ ਨੂੰ ਲਾਠੀਆਂ ਮਿਲਦੀਆਂ ਹਨ,ਕਦੇ ਉਹਨਾਂ ਦਾ ਸਾਥ ਦੇ ਕੇ ਦੇਖੋ।
ਸਿਆਣੇ ਕਹਿੰਦੇ ਹਨ ਅਧੂਰਾ ਗਿਆਨ ਅਗਿਆਨਤਾ ਤੋਂ ਵੀ ਖਤਰਨਾਕ ਹੁੰਦਾ ਹੈ ਤੇ ਇਹਨਾਂ ਖਾਹਮਖਾਹਾਂ ਦਾ ਇਹੀ ਹਾਲ ਹੈ।
ਜੋ ਚੰਗਾ ਲਗੇ ਉਹ ਗ੍ਰਹਿਣ ਕਰ ਲੋ ਤੇ ਬਾਕੀ ਦਰ ਗੁਜਰ ਕਰ ਦਿਓ।ਅੇਨਾ ਰੌਲਾ ਚੁਕਣ ਦੀ ਕੀ ਲੋੜ ਹੈ
ਕਪਿਲ ਸ਼ਰਮਾ ਤੇ ਭਾਰਤੀ' ਅੰਮ੍ਰਿਤਸਰੀ ਠੇਠ ਪੰਜਾਬੀ ਹਨ ਤੇ ਇਹ ਪੰਜਾਬੀ ਦੇ ਹੇਜਲੇ ਜਹਾਜ ਵਿੱਚ ਵੀ ਇਹਨਾਂ ਦੀ ਬੇਹੂਦਗੀ ਹਿੰਦੀ ਵਿੱਚ ਸੁਣ ਰਹੇ ਹੁੰਦੇ ਹਨ।ਜਿਸ ਤਰਾਂ ਇਹਨਾਂ ਦੀ ਹਿੰਦੀ ਨੂੰ ਸਿਰ ਤੇ ਬਿਠਾ ਰਖਿਆ ਹੈ ਕਿਉਂ ਨਹੀ ਇਹਨਾਂ ਨੇ ਪੰਜਾਬੀ ਕੌੰਮਡੀ ਸ਼ੋ ਮਕਬੂਲ ਹੋਣ ਦਿੱਤੇ,?ਕਿਉਂਕਿ ਹਿੰਦੀ ਤੋਂ ਬਹੁਤ ਫੰਡ ਮਿਲਦਾ ਹੈ ਤੇ ਪੰਜਾਬੀ ਨੂੰ ਦਬਾਉਣ ਦੇ ਪੰਜਾਬੀ ਹੀ ਜਿੰਮੇਵਾਰ ਹਨ।ਮਿ. ਹਰਮਹੇਂਦਰ ਸਿੰਘ ਬੇਦੀ ( ਜੋ ਕਿ ਗੁਰੂ ਨਾਨਕ ਜੀ ਦੀ ਅੰਸ਼ ਵਿਚੌਂ ਹਨ) ਨੂੰ ਵੀ ਸਵਾਲ ਕਰ ਦੇਖੋ ਜਿਸਨੇ ਕਾਹਨ ਸਿੰਘ ਨਾਭਾ ਦੇ ਪੰਜਾਬੀ ਸ਼ਬਦ ਕੋਸ਼ ਨੂੰ ਹੀ ਹਿੰਦੀ ਉਲਥਾ ਕਰਾਉਣ ਲਈ ਪੰਜਾਬ ਸਰਕਾਰ ਤੋਂ 64 ਲੱਖ ਫੰਡ ਲਿਆ ਸੀ
ਗੁਰਦਾਸ ਮਾਨ ਨੇ ਇੰਨਾ ਵੱਡਾ ਗੁਨਾਹ ਨਹੀ ਕੀਤਾ ਜਿੰਨਾ ਪੰਜਾਬ ਦੇ ਹਾਕਮ ਨੇ ਕੀਤਾ। ਮੁੱਕਦੀ ਗਲ ਤਾਂ ਇਹ ਹੈ ਕਿ ,ਨਾਂ ਸਹੀ ਹਿੰਦੀ ਸਾਡੀ ਮਾਸੀ ਪਰ ਸਾਡੀ ਮਾਂ ਪੰਜਾਬੀ ਦੀ ਸੌਂਕਣ ਜਰੂਰ ਹੈ,ਇਸ ਲਈ ਇਸਨੂੰ ਬਰਦਾਸ਼ ਕਰਨਾ ਸਾਡੀ ਬੇਬਸੀ ਹੈ।
ਪੰਜਾਬੀ ਟ੍ਰਿੀਬਿਉਨ ਅਤੇ ਮੀਡੀਆ ਪੰਜਾਬ ਵਿੱਚ' ਨਵਕਿਰਨ ਨੱਤ' ਨੇ ਜਿਹਨਾਂ ਗੀਤਾਂ ਨੂੰ ਗਲਤ ਕਿਹਾ- ਮਾਨ ਨੇ ਘੱਗਰੇ ਫੂਲਕਾਰੀਆਂ ਪਾਉਣ ਲਈ ਨਹੀਂ ਪ੍ਰੈਰਿਆ,ਵਿਰਸਾ ਤੇ ਰਵਾਇਤ ਨੁੰ ਯਾਦ ਕੀਤਾ ਗਿਆ ਹੈ। ਘੱਗਰਾ ਹੁਣ ਵੀ ਪਹਿਨਿਆ ਜਾਂਦਾ ਹੈ,ਬੱਸ ਉਸਦਾ ਨਾਮ ਲਹਿੰਗਾ ਰੱਖ ਲਿਆ ਗਿਆ ਹੈ।ਕੁੜੀਏ ਕਿਸਮਤ ਪੁੜੀਏ ਦਾ ਗੀਤ ਮਾਨ ਨੇ ਉਸ ਵਕਤ ਗਾਇਆ ਸੀ,ਜਦ ਕੰਨਿਆ ਭਰੂਣ ਹੱਤਿਆ ੱਸਿਖ਼ਰ ਤੇ ਸੀ ਤੇ ਨਸ਼ਿਆ ਚ ਗਲਤਾਨ ਨੌਜਵਾਨਾਂ ਨੂੰ ਜਗਾਉਣ ਲਈ ਭਗਤ ਸਿੰਘ ਦੀ ਮਿਸਾਲ ਦੇ ਕੇ ਸਮਝਾਇਆ ਹੈ।ਰਵਾਇਤੀ ਪੁਸ਼ਾਕ ਵਿੱਚ ਵੀ ਕਾਰ ਚਲਾਈ ਜਾ ਸਕਦੀ ਹੈ।ਡਾ. ਹਰਸ਼ਿੰਦਰ ਕੌਰ ਉਪਰੇਸ਼ਨ ਵੀ ਕਰਦੀ ਹੈ,ਮਮਤਾ ਬੈਨਰਜੀ ਪੱਛਮੀ ਬੰਗਾਲ ਜਿਹਾ ਵੱਡਾ ਸੂਬਾ ਚਲਾ ਰਹੀ ਹੈ।ਮੋਹਤਰਮਾ ਪ੍ਰਤਿਭਾ ਪਾਟਿਲ ਰਵਾਇਤੀ ਪੁਸ਼ਾਕ ਵਿੱਚ ਰਾਸ਼ਟਰ ਪਤੀ ਰਹੀ।ਹੁਣੇ ਜਿਹੇ ਦੀ ਗੱਲ ਹੈ ਵਣਜਾਰਾ ਕਬੀਲੇ ਵਿਚੋਂ ਆਈ. ਏ. ਅੇਸ. ਸੀਲੇਕਟਡ ਮੈਡਮ ਝਾਰਖੰਡ/ਰਾਂਚੀ ਵਿੱਚ ਆਪਣੀ ਕਬਾਇਲੀ ਰਵਾਇਤੀ ਪੁਸ਼ਾਕ ਮੋਢਿਆਂ ਤੱਕ ਚੂੜਾ ਪਹਿਨ ਜਿਲ੍ਹਾ ਆਫਿਸ ਚਲਾ ਰਹੀ ਹੈ।ਲੇਖਕਾ ਦੀ ਲਿਖਤ ਨਿਆਣੀ ਤੇ ਸੰਵੇਦਨਹੀਣ ਹੈ।
ਧਿਆਨ ਨਾਲ ਸੁਣੋ ਤੇ ਸਮਝੋ ਉਸਦਾ ਹਰ ਗੀਤ ਉਦੇਸ਼ਾਤਮਕ,ਸੰਦੇਸ਼ਾਤਮਕ ਤੇ ਉਪਦੇਸ਼ਾਤਮਕ ਹੁੰਦਾ ਹੈ,ਮੰਨੋਰੰਜਨ ਦੇ ਨਾਲ ਵਿਰਸੇ ਵਿੱਚ ਝਾਤੀ ਵੀ ਮਰਵਾ ਦੇਂਦਾ ਹੈ।ਪਿਛਲੇ ਦਿਨੀਂ ਜੋ ਵੀ ਚਰਚਾ ਹੋਈ ਉਸ ਤੋਂ ਇਹ ਤਾਂ ਸਾਹਮਣੇ ਆ ਗਿਆ ਹੈ ਕਿ ਗੁਰਦਾਸ ਮਾਨ ਆਪਣਾ ਹੈ ਤੇ ਨਰਾਜ਼ ਸਿਰਫ਼ ਆਪਣਿਆਂ ਨਾਲ ਹੀ ਹੋਇਆ ਜਾ ਸਕਦਾ ਹੈ
ਬਹੁਤ ਸਾਰੇ ਗੁਣਾਂ ਨਾਲ ਇਕ ਅੱਧ ਅੋਗੁਣ ਮਾਫ਼ ਕਰਨਾ ਹੀ ਸਹੀ ਪੈਮਾਨਾ ਹੋ ਸਕਦਾ ਹੈ,ਬੇਸ਼ੱਕ ਨਜ਼ਰੀਆ ਆਪਣਾ ਤੇ ਪਸੰਦ ਆਪਣੀ ।
ਜਿਸ ਤਰਾਂ ਸ਼ਿਵ ਬਟਾਲਵੀ ਦਾ ਕੋਈ ਸਾਨੀ ਅਜੇ ਤੱਕ ਨਹੀਂ ਹੋਇਆ ਇਸ ਤਰਾਂ ਮਾਨ ਮਰ ਜਾਣਾ ਵੀ ਕੋਈ ਹੋਰ ਨਹੀਂ ਹੈਗਾ ਤੇ ਨਾਂ ਹੋਣ ਦੀ ਉਮੀਦ ਹੈ।
ਉਦਯੋਗ ਮਰ ਰਹੇ ਹਨ ਕਿਰਤ ਮਰ ਗਈ ਹੈ,ਆਰਟਸ ਕਾਲਜ ਤਾਂ ਬਹੁਤ ਚਿਰ ਤੋਂ ਖਾਲੀ ਹੋ ਗਏ ਸਨ,ਹੁਣ ਸਾਇੰਸ ਕਾਲਜ ਵੀ ਵਿਦਿਆਰਥੀਆਂ ਤੋਂ ਵਿਰਵੇ ਹੋ ਰਹੇ ਹਨ।
ਪੰਜਾਬ ਵਿੱਚ ਅੋਸਤ ਰੋਜ਼ਾਨਾ ਨੌਂ ਸੌ ਵੀਜ਼ਾ ਜਾਰੀ ਹੁੰਦਾ ਹੈ,ਤੇ ਇੰਨੇ ਹੀ ਰੋਜ਼ ਜਹਾਜ ਸਵਾਰ ਹੁੰਦੇ ਹਨ,ਇਧਰ ਵੀ ਧਿਆਨ ਦੇਣਾ ਜਰੂਰੀ ਹੈ।
ਮੁਆਫ਼ੀ ਅਤੇ ਸਹਿ ਜਾਣ ਦੀ ਗੁੰਜਾਇਸ਼ ਹਰ ਹਾਲ ਵਿੱਚ ਹੋਣੀ ਚਾਹੀਦੀ ਹੈ।
ਏਕ ਮਿਸਰਾ ਹੂੰ ਮੈਂ
ਏਕ ਮਿਸਰਾ ਹੋ ਤੁਮ
ਦੋਨੋਂ ਮਿਲ ਜਾਏਂ ਤੋ
ਸ਼ੇਅਰ ਬਨ ਜਾਏਗਾ---
ਰਣਜੀਤ ਕੌਰ ਗੁੱਡੀ ਤਰਨ ਤਾਰਨ 9780282816