' ਜਾਣੈ , ਤੇਰੇ ਨਾਲ ਬੰਬਈ ਤੋਂ ਗੋਆ ' - ਰਣਜੀਤ ਕੌਰ ਤਰਨ ਤਾਰਨ
ਕੋਈ ਬੋਲਦਾ ਮੈੰ ਗੋਆ ਜਾ ਰਿਹਾਂ ਕੋਈ ਕਹਿੰਦੈ ਮੈਂ ਹਰ ਸਾਲ ਗੋਆ ਜਾਨੈ, ਰੋਜ਼ ਹੀ ਸੈਂਕੜੈ ਹਨੀਮੂਨ ਲਈ ਗੋਆ ਜਾ ਰਹੇ ਹਨ।ਮੈਂ ਵੀ ਜਾਣੈ ਬੰਬਈ ਤੇ ਗੋਆ ਤੇ ਜਾਣੈ ਤੇਰੇ ਨਾਲ ਆ ਜਾ ਆ ਜਾ ਚਲੀਏ ,ਚਲਾਂਗੇ ਤੇ ਪਹੁੰਚਾਗੇ।
ਰਾਜਾ ਸਾਂਸੀ ਅੰਮ੍ਰਿਤਸਰ,ਸੀ ਗੁਰੂ ਰਾਮ ਦਾਸ ਇੰਟਰਨੇਸ਼ਨਲ ਹਵਾਈ ਅੱਡੇ ਪੁਜ ਸਮਾਨ ਜਮ੍ਹਾ ਕਰਾ ਕੇ ਵਿਹਲੇ ਹੋ ਇਧਰ ਉਧਰ ਝਾਕਣ ਲਗੀ,ਹਵਾਈ ਅੱਡੇ ਤੇ ਹਰਿਮੰਦਿਰ ਸਾਹਿਬ ਦਾ ਮਾਡਲ ਬਣਾਇਆ ਗਿਆ ਹੈ,ਇਹ ਮਾਡਲ ਚਾਰੇ ਪਾਸੇ ਤੋਂ ਗਰਿਲਡ ਹੈ,ਮੈਂ ਦੇਖਿਆ ਨੇੜੇ ਜਾ ਕੇ ਇਕ ਜਗਾਹ ਤੋਂ ਇਕ ਫੁੱਟ ਪਲਾਈਵੁੱਡ ਤੋੜ ਕੇ ਪਾਸੇ ਰੱਖੀ ਪਈ ਸੀ,ਕਿਉਂ?-ਨਕਦੀ ਦੇ ਰੂਪ ਵਿੱਚ ਮੱਥਾ ਟੇਕਣ ਲਈ,ਬਣਾਏ ਗਏ ਥੋੜੇ ਜਿਹੇ ਰਾਹ ਤੋਂ ਭਗਤਾਂ (ਬਗਲੇ) ਨੇ ਨੋਟ ਸੁਟ ਕੇ ਦਰਬਾਰ ਸਾਹਿਬ ਦੇ ਮਾਡਲ ਨੂੰ ਮੰਗਤਾ ਬਣਾ ਕੇ ਰੱਖ ਦਿੱਤਾ ਹੈ।ਮਾਡਲ ਦੀ ਇਹ ਕਸ਼ਕੋਲ ਕੋਣ ਖਾਲੀ ਕਰਦਾ ਹੈ ਇਹ ਪਤਾ ਨਹੀਂ ਲਗ ਸਕਿਆ।ਪਰ ਅਫਸੋਸ ਜਰੂਰ ਹੋਇਆ ਕਿ ਇਹ ਕੈਸੀ ਸ਼ਰਧਾ ਹੈ ਜਾਂ ਫਿਰ ਪੈਸੇ ਦਾ ਦਿਖਾਵਾ ਜਾਂ ਫਿਰ ਦਿਖਾਵੇ ਦੀ ਭਗਤੀ।
ਕਾਲਾ ਧੂੰਆ ਮਾਰਦੀ ਡੀਜ਼ਲ ਦੀ ਬਦਬੋ ਛੱਡਦੀ ਇਕ ਬੱਸ ਹਵਾਈ ਜਹਾਜ ਦੇ ਨੇੜੇ ਲੈ ਗਈ।ਜਹਾਜ ਤਾਂ ਬੁਹੁਤ ਖੁਬਸੂਰਤ ,ਵਾਹੋ..ਅ ਉਡਿਆ ਤੇ ਦੋ ਘੰਟੇ ਚ ਜਾ ਪੁਜਾ ਬੰਬਈ ਹਵਾਈ ਅੱਡੇ।ਵੀ੍ਹਹ ਮਿੰਟ ਪਹਿਲਾਂ ਪੁਜ ਕੇ ਪਾਇਲਟ ਨੇ ਮਾਹਰਕਾ ਮਾਰ ਲਿਆ ਸੀ,ਤਦੇ ਹੀ ਤੇ ਉਸ ਅਨਾਉਂਸ ਕੀਤਾ'ਸਪਾਈਸਜੇਟ ਕੋ ਬੀਸ ਮਿੰਟ ਅਡਵਾਂਸ ਪਹੁੰਚਨੇ ਪੇ ਗਰਵ ਹੈ''।ਪਾਇਲਟ ਜਹਾਜ ਭਜਾ ਰਿਹਾ ਸੀ ਤਾਂ ਮੈਨੂੰ ਲਗ ਰਿਹਾ ਸੀ,:'ਚਲ ਛੇਤੀ ਚਲ ਗੱਡੀਏ ਨੀ ਗੱਡੀਏ ਮੈਨੂੰ ਯਾਰ ਸੇ ਮਿਲਨਾ ਏ''।
ਬੰਬਈ ਹਵਾਈ ਅੱਡੇ ਤੇ ਕਿਆ ਸਫ਼ਾਈ,ਜਿਵੇਂ ਉਪਰ ਨੀਚੇ ਦਾਏਂ ਬਾਏਂ ਸ਼ੀਸ਼ੇ ਲਗੇ ਹੋਣ,ਤਿਣਕਾ ਡਿਗਦੇ ਹੀ ਸਫ਼ਾਈ ਸੇਵਕ ਭੱਜ ਕੇ ਬੋਚ ਲੈਂਦੈ।ਵਿਦੇਸ਼ੀ ਯਾਤਰੂਆਂ ਨੂੰ ਪੂਰੇ ਭਾਰਤ ਦੇ ਸਾਫ ਹੋਣ ਦਾ ਭੁਲੇਖਾ ਪਰਪੱਕ ਹੋ ਜਾਂਦਾ ਹੈ।ਸ਼ਿਵਾ ਜੀ ਇੰਟਰਨੇਸ਼ਨਲ ਹਵਾਈ ਅੱਡੇ ਤੇ ਸੰਬਾਲੇ ਹੋਏ ਇਤਿਹਾਸਕ ਦਰਵਾਜੇ,ਘੜੇ ਘੜਵੰਜੀਆਂ,ਕਿਸੇ ਪੁਰਾਣੇ ਕਿਲ੍ਹੇ ਦੀ ਯਾਦ ਦਿਵਾਉਂਦੇ ਹਨ। ਦਰਵਾਜਿਆਂ ਦੀ ਤਸਵੀਰਾਂ ਲੈਂਦੇ ਮੈਂ ਕੰਧਾਂ ਫਰੋਲੀਆਂ ਕਿਤੇ ਇਹਨਾਂ ਦਾ ਇਤਿਹਾਸ ਲਿਖਿਆ ਹੋਵੇ ਪਰ ਨਹੀਂ ਮਿਲਿਆ,ਘੜੇ ਤਾਂ ਮੇਰੇ ਘਰ ਦੇ ਨੇੜੇ ਤਰਨ ਤਾਰਨ ਬਣਦੇ ਹਨ ਤੇ ਮੈਂ ਦੇਖੈ ਵੀ ਹਨ ਬਣਦੇ, ਪਰ ਉਹ ਇਤਿਹਾਸਕ ਵਿਰਾਸਤੀ ਘੜਿਆਂ ਦੀ ਬਾਤ ਹੀ ਕੁਝ ਹੋਰ ਬਣਦੀ ਹੈ।ਘੜਵੰਜੀਆਂ ਤੇ ਰੱਖੇ ਘੜੇ ਤੇ ਉਪਰ ਕੁੱਜੇ ਢੱਕਣ ਦਿੱਤੇ ਹੋਏ,ਕਿਰਮਚੀ ਰੰਗ ਨਾਲ ਸ਼ਿੰਗਾਰੇ ਇਹ ਘੜੇ ਹੱਥ ਕਲਾ ਦਾ ਨਮੂਨਾ ਹਨ।ਬਹੁਤ ਸਾਰੇ ਯਾਤਰੀ ਤੇ ਲੋੜ ਜੋਗਾ ਸੁਖਾਂਵਾ ਸ਼ੋਰ।ਕੋਈ ਖਲਬਲੀ ਨਹੀਂ।ਬਹੁਤ ਖੁਬਸੂਰਤ ਹਵਾਈ ਅੱਡਾ ਬੰਬਈ।
ਸਮੁੰਦਰ ਕੰਢੇ ਬਣੀਆਂ ਉਚੀਆਂ ਇਮਾਰਤਾਂ ਵਿੱਚੋਂ ਇਕ ਇਮਾਰਤ ਵਿੱਚ ਸਾਡੇ ਦੋਸਤ ਦੇ ਬੱਚਿਆਂ ਦਾ ਨਿਵਾਸ ਹੈ ਤੇ ਉਸੀ ਘਰ ਵਿੱਚ ਬੱਚਿਆਂ ਨੇ ਸਾਡੇ ਠਹਿਰਨ ਦਾ ਇੰਤਜ਼ਾਮ ਕੀਤਾ ਸੀ,ਇਹਨਾਂ ਦੀ ਦੋਸਤ ਸਾਡੀ ਬੇਟੀ ਆਪਣੇ ਕੰਮ ਅਮਰੀਕਾ ਤੋਂ ਆਈ ਸੀ ਤੇ ਇਥੇ ਉਹ ਵੀ ਸਾਡੇ ਨਾਲ ਹੀ ਸੀ ਫਿਰ ਕਹਾਂ ਤਾਂ ਇਹ ਸਾਰਾ ਅੇਤਮਾਮ ਸਾਡੀ ਲਾਡੋ ਬੇਟੀ ਨੇ ਕੀਤਾ ਸੀ।ਬੱਚਿਆਂ ਨੇ ਤਿੰਨ ਦਿਨ ਤੱਕ ਸਾਨੂੰ ਬੰਬਈ ਚ ਖੂਬ ਘੁੰਮਾਇਆ ਤੇ ਬਹੁਤ ਸਾਰੇ ਮਸ਼ਹੂਰ ਸਥਾਨ ਦਿਖਾਏ।'ਗੇਟ ਵੇ ਆਫ਼ ਇੰਡੀਆ ਦੇ ਬਿਲਕੁਲ ਸਾਹਮਣੇ ਤਾਜ ਹੋਟਲ,ਤੇ ਅੇਨ ਸਮੁੰਦਰ ਕੰਢੇ ਬਣੇ ਦੂਜਾ ਤਾਜ ਹੋਟਲ।ਸਟੇਜ ਥੇਟਰ ਵਿੱਚ ਇਕ ਪਲੇਅ ਦੇਖਿਆ ਜੋ ਪੰਜਾਬ ਚ ਹੁੰਦੇ ਸ਼ੋਰ ਸ਼ਰਾਬੇ ਵਾਲੇ ਤੇ ਪਾਣੀ ਖਰਾਬ ਕਰਨ ਵਾਲੇ ਵਿਆਹਾਂ,ਅਤੇ ਦੇਸ਼ ਦੀ ਸੌੜੀ ਸਿਆਸਤ ਤੇ, ਟਕੋਰ ਮਾਰਦਾ ਸੀ।ਲੁਤਫ਼ ਦੀ ਗਲ ਹੈ ਕਿ ਬੰਬਈ ਵਿੱਚ ਇਕ ਵੀ ਮੈਰਿਜ ਪੈਲੇਸ ਨਹੀਂ ਹੈ।ਬੰਬਈ ਅੱਧੀ ਰਾਤ ਦੇ ਸੂਰਜ ਦਾ ਸ਼ਹਿਰ ਹੈ,ਹਮੇਸ਼ ਜਾਗਦਾ,ਇਥੇ ਹਾਜਰ ਦਿਮਾਗ ਬੰਦਾ ਹੀ ਬਚ ਬਚਾਅ ਸਕਦਾ ਹੈ।ਜੇ ਇਹ ਬੱਚੇ ਸਾਡੀ ਅਗਵਾਈ ਤੇ ਨਾਂ ਹੁੰਦੇ ਤਾਂ ਅਸੀਂ ਤਾਂ ਮਹਾਂਨਗਰ ਦੀਆਂ ਭੂਲਭਲਈਆਂ ਵਿੱਚ ਗਵਾਚ ਹੀ ਜਾਣਾ ਸੀ।ਸਮੁੰਦਰ ਦੇ ਨੇੜੇ ਬਣੀ ਚੰਨ ਨੂੰ ਚੁੰਮਦੀ ਅੰਬਾਨੀ 27 ਮੰਜਲਾ ਇਮਾਰਤ-ਬਾਹਰੋ ਇਕ ਦਮ ਸਾਧਾਰਨ ਤੇ ਅੰਦਰੋਂ ਸ਼ਾਹੀ ਮਹੱਲ।ਜਿਧਰ ਵੀ ਦੇਖੌ ਇਹ ਇਮਾਰਤ ਜਰੂਰ ਦਿਖ ਪੈਂਦੀ ਹੈ।ਸਮੁੰਦਰ ਕੰਢੇ ਕਮਲਾ ਨਹਿਰੂ ਪਾਰਕ ਹੈ ਤੇ ਇਸਦੇ ਸਾਹਮਣੇ ਇਕ ਹੋਰ ਦਿਲਕਸ਼ ਪਾਰਕ ਹੈ।ਕਮਲਾ ਨਹਿਰੂ ਪਾਰਕ ਦੇ ਦਾਖਲੇ ਤੇ ਬਾਹਰ ਇਕ ਵੱਡਾ ਬੂਟ ਬਣਿਆ ਹੈ,ਇਹ ਨਿਸ਼ਾਨ ਕਿਉਂ ਬਣਾਇਆ ਗਿਆ ਇਹ ਪਤਾ ਨਹੀ ਲਗ ਸਕਿਆ।ਇਥੇ ਇਕ ਚਬੂਤਰਾ ਹੈ ਜਿਥ ਬੈਠ ਕੇ ਸਕੂਨ ਮਿਲਦਾ ਹੈ।
ਧਿਆਨ ਦੇਣ ਯੋਗ ਹੈ ਕਿ ਬੰਬਈ,ਗੋਆ,ਤੇ ਪੂਨੇ ਵਿੱਚ ਮੱਖੀ ਮੱਛਰਾਂ ਨੇ ਤੰਗ ਨਹੀਂ ਕੀਤਾ ਬਲਕਿ ਕਿਤੇ ਨਜ਼ਰ ਹੀ ਨਹੀਂ ਆਏ,ਸਮੁੰਦਰ ਕੰਢੈ ਬਣੇ ਫੁਡ ਪਾਰਕ ਜੋ ਖੁਲੇ ਮੈਦਾਨ ਵਿੱਚ ਹਨ ਉਥੇ ਵੀ ਇਕ ਵੀ ਮੱਖੀ ਨਹੀਂ ਸੀ।ਜਿਵੇਂ ਅਲਹੂਦਗੀ ਦੇ ਕਾਰਨ ਕਈ ਪ੍ਰਜਾਤੀਆਂ ਖਤਮ ਹੋ ਗਈਆਂ ਹਨ,ਸ਼ਾਇਦ ਉਸੀ ਕਰਕੇ ਇਥੇ ਮੱਖੀ ਖਤਮ ਹੋ ਗਈ ਹੈ।(ਰੱਬ ਕਰੇ ਅੇੈਸਾ ਪੰਜਾਬ ਵਿੱਚ ਵੀ ਹੋ ਜਾਵੇ।)ਹਾਂ ਕੱਕੀ ਕੀੜੀ ਬਹੁਤ ਸੀ।
ਇਥੋਂ ਹੀ ਪੂਣੇ ਵਰਗੇ ਸੋਹਣੇ ਸ਼ਹਿਰ ਨੂੰ ਵੇਖਣ ਦਾ ਮੌਕਾ ਵੀ ਹਾਸਲ ਹੋਇਆ।
ਬੰਬਈ ਗੋਆ ਤੇ ਪੂਣੇ ਵਿੱਚ ਕੰਨ ਪਾੜਵੇਂ ਹਾਰਨ ਨਹੀਂ ਵਜਦੇ।ਡਰਾਈਵਰ ਸਮੂਥ ਡਰਾਈਵਿੰਗ ਕਰਦੇ ਹਨ ਤੇ ਟਰੇਫਿਕ ਨਿਯਮਾਂ ਦਾ ਪਾਲਨ ਕਰਦੇ ਹਨ।
ਬੰਬਈ ਤੋਂ ਉਡ ਗੋਆ ਜਾ ਪੁਜੇ,ਪੰਜਾਹ ਮਿੰਟ ਦੀ ਇਸ ਉੜਾਨ ਤੇ ਵੀ ਪਾਇਲਟ ਨੇ ਚਾਲੀ ਮਿੰਟ ਵਿੱਚ ਪੁਚਾ ਕੇ ਦੁਨੀਆਂ ਦੇ ਸਮੇਂ ਨਾਲ ਚਲਨ ਦਾ ਮੁਜ਼ਾਹਰਾ ਕੀਤਾ ਤੇ ਇੰਡੀਅਨ ਏਅਰਲਾਈਨਜ਼ ਨੂੰ ਝਕਾਨੀ ਦਿੱਤੀ ਜਾਂ ਸ਼ਾਇਦ ਇਥੇ ਵੀ ਪਾਇਲਟ ਨੂੰ ਆਪਣੇ ਮਹਿਬੂਬ ਨੂੰ ਮਿਲਣ ਦੀ ਸਿੱਕ ਸੀ ਗੋਆ ਵਿੱਚ ਸਾਡਾ ਤਿੰਨ ਦਿਨ ਦਾ ਸਟੇਅ ਸੀ।ਜੇਟ ਤੇ ਸਪਾਈਸਜੇਟ ਏਅਰਲਾਇਨਜ਼ ਵਿੱਚ ਕੋ-ਪਾਇਲਟ ਭਾਰਤੀ ਲੜਕੀਆਂ ਸਨ ਜੋ ਕਿ ਬੜੈ ਫ਼ਖ਼ਰ ਵਾਲੀ ਗਲ ਹੈ। ਗੋਆ ਸ਼ਹਿਰ ਚ ਘੁੰਮਣ ਲਈ ਹੋਟਲ ਦੀ ਹੀ ਵੈਨ ਬੁਕ ਕਰਾ ਲਈ,ਇਸ ਵਿਚ ਭੁਪਾਲ ਤੋਂ ਆਏ ਬਹੁਤ ਰੌਣਕੀ ਜਿੰਦਾਦਿਲ ਪਰਿਵਾਰ ਵੀ ਸਾਡੇ ਨਾਲ ਸਨ,ਹਸਦੇ ਖੇਡਦੇ ਸਹਿਰ ਦੇਖਦੇ ਰਹੇ ਪਰ ਕੁਝ ਯਾਤਰੂ ਤਾਂ ਜਿਵੇਂ ਹਫ਼ਤੋ ਤੋਂ ਭੁੱਖੇ ਸਨ ਹਰ ਥਾਂ ਖਾਣ ਖਲੋ ਜਾਂਦੇ।ਪੈਰਾਂ ਦੀ ਸੋਜ ਕਾਰਨ ਮੇਰਾ ਸਫ਼ਰ ਅੰਗਰੇਜੀ ਵਾਲਾ ਸਫ਼ਰ ਬਣ ਗਿਆ ਤਾਂ ਹਮਸਫ਼ਰਾਂ ਨੇ ਗੱਡੀ ਕਮਰੇ ਵਲ ਮੁੜਵਾ ਦਿੱਤੀ।ਅਫ਼ਸੋਸ ਰਿਹਾ ਕੇ ਮੈਂ ਸੈਰ ਦਾ ਆਨੰਦ ਨਾ ਲੈ ਸਕੀ।ਇਕ ਚੀਜ਼ ਜਿਨ੍ਹੇ ਮੈਨੂੰ ਬੜਾ ਮਜ਼ਾ ਦਿੱਤਾ,'' ਪੀ ਲੋ ਬਾਬੂ ਪੀ ਲੇ ਨਾਰੀਅਲ ਪਾਨੀ''-ਮੈਂ ਜੀਅ ਭਰ ਕੇ ਨਾਰੀਅਲ ਪਾਣੀ ਪੀਤਾ ਮਲਾਈ ਵਾਲਾ ਪਾਣੀ ਵੀ ਖੂਬ ਪੀਤਾ।ਇਹ ਇਲਾਕਾ ਬਹੁਤ ਗਰਮ ਹੋਣ ਦੇ ਬਾਵਜੂਦ ਬਹੁਤ ਹਰਿਆਲਾ ਹੈ।ਇਥੋਂ ਦੇ ਵਸਨੀਕਾਂ ਨੇ ਆਪਣੇ ਸ਼ਹਿਰਾਂ ਨੂੰ ਯਾਤਰੂਆਂ ਲਈ ਵਾਤਾਨਕੂਲ਼ ਬਣਾ ਕੇ ਰੱਖਿਆ ਹੈ।ਨਰੋਏ ਪਾਣੀ ਤੇ ਹਵਾ ਲਈ ਕੁਦਰਤ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।ਪੰਜਾਬ ਚੋਂ ਅਲੋਪ ਹੋ ਰਹੀ ਵਨਸਪਤੀ ਤੇ ਨਿਰਾਸ਼ਾ ਹੁੰਦੀ ਹੈ।ਬੰਬਈ ਅਤੇ ਗੋਆ ਵਿਚ ਵਿਦੇਸ਼ੀ ਦਰਸ਼ਕ ਬਹੁਤ ਆਉਂਦੇ ਹਨ,ਇਕਾ ਦੁਕਾ ਹਰਿਮੰਦਰ ਸਾਹਬ ਵੀ ਆ ਜਾਂਦੇ ਹਨ।ਪਰ ਬੰਬਈ ਜਾਗਦਿਆਂ ਦਾ ਨਗਰ ਹੈ,ਇਥੇ ਕਰੋੜਾਂ ਦੀ ਆਬਾਦੀ ਹੋਣ ਦੇ ਬਾਵਜੂਦ ਇਹ ਸ਼ਹਿਰ ਜਿਨਾਂ ਮੈਂ ਦੇਖਿਆ ਬਹੁਤ ਸਾਫ਼ ਹੈ,ਤੇ ਸਵੱਛ ਭਾਰਤ ਦੀ ਕਤਾਰ ਵਿੱਚ ਆ ਸਕਦਾ ਹੈ।ਯੋਗਤਾ ਅਨੁਸਾਰ ਹਰੇਕ ਨੂੰ ਕੰਮ ਮਿਲ ਜਾਂਦਾ ਹੈ।ਰੁਜਗਾਰ ਦੀ ਤਲਾਸ਼ ਵਿੱਚ ਦੂਸਰੇ ਰਾਜਾਂ ਵਿਚੋਂ ਵੀ ਬਹੁਤ ਜਨਤਾ ਇਥੇ ਪਸਰੀ ਹੋਈ ਹੈ।ਗਣੇਸ਼ ਵਿਸਰਜਨ ,ਹੋਲੀ,ਹਾਂਡੀ ਫੋੜ ਦੇ ਤਿਉਹਾਰਾਂ ਤੇ ਖੂਬ ਹੱਲਾ ਗੁੱਲਾ ਸ਼ੋਰ ਹੁੰਦਾ ਹੈ ਵਰਨਾ ਇਥੇ ਸੋਰ ਪ੍ਰਦੂਸ਼ਨ ਨਹੀਂ ਹੈ।ਹਾਰਨ ਵੀ ਬਹੁਤ ਘੱਟ ਵਜਾਏ ਜਾਂਦੇ ਹਨ।ਹਾਂ ਜਿਸ ਰਾਤ ਭਾਰਤ ਨੇ ਟਵੰਟੀ ਟਵੰਟੀ ਚ ਨਿਉਜ਼ੀਲੈਂਡ ਨੂੰ ਹਾਰ ਦਿੱਤੀ ਉਸ ਰਾਤ ਕੇਵਲ ਦੋ ਮਿੰਟ ਲਈ ਪਟਾਕਿਆਂ ਦਾ ਸ਼ੋਰ ਕੀਤਾ ਗਿਆ।
ਜੋ ਕੁਝ ਵੀ ਹੈ ਅਸਲੀਅਤ ਤਾਂ ਇਹ ਹੈ ਕੁਦਰਤ ਨੇ ਸਾਡੇ ਦੇਸ਼ ਨੂੰ ਆਪਣੇ ਹੱਥਾਂ ਨਾਲ ਸਿੰਗਾਰਿਆ ਹੈ,ਇਥੇ ਬਹੁਤ ਕੁਝ ਆਕਰਸ਼ਕ ਹੈ , ਦਿਲਕਸ਼ ਹੈ,ਪਰ ਅਫ਼ਸੋਸ-ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ..................
ਵਾਪਸੀ ਤੇ ਆਖਰੀ ਹੋਲੀ ਸੀ।ਇਕ ਸਖ਼ਸ਼ ਜਹਾਜ ਦੀ ਐਂਟਰੈਸ ਤੇ ਖੜਾ ਹੋ ਕੇ ਹਰੇਕ ਨੂੰ ਕੇਸਰ ਦੇ ਰੰਗ ਦਾ ਟਿੱਕਾ ਲਗਾ ਰਿਹਾ ਸੀ,ਇਹ ਭਾਈਚਾਰੇ ਦਾ ਨਜ਼ਾਰਾ ਸੀ ਬੜਾ ਅੱਛਾ ਲਗ ਰਿਹਾ ਸੀ।ਆਪਣੀ ਮੰਜਿਲ ਤੇ ਪਹੁੰਚ ਸਪਾਈਸਜੈਟ ਏਅਰਲਾਈਨਜ਼ ਨੇ ਹੈਪੀ ਹੋਲੀ ਦੀ ਦੁਆ ਦਿੱਤੀ ਤੇ ਨਸੀਹਤ ਕੀਤੀ ਕਿ 'ਵਾਟਰ ਲੈਸ' ਹੋਲੀ ਮਨਾਓ।ਇਹ ਚਿਤਾਵਨੀ ਸੀ ਕਿ ਅਸੀਂ ਹੋਲੀ ਤੇ ਕਿੰਨਾ ਪਾਣੀ ਖਰਾਬ ਕਰਦੇ ਹਾਂ।ਉਹ ਇਕ ਦੂਸਰੇ ਦੀ ਸ਼ਰਟ ਤੇ ਕਾਗਜ਼ ਦੇ ਬਣੇ ਰੰਗ ਬਰੰਗੇ ਸਟਿਕਰ ਲਗਾ ਰਹੇ ਸਨ ਜਿਹਨਾਂ ਨੂੰ ਹੱਥ ਨਾਲ ਆਸਾਨੀ ਨਾਲ ਉਤਾਰਿਆ ਜਾ ਸਕਦਾ ਹੈ ਤੇ ਕੋਈ ਪਾਣੀ ਜ਼ਾਇਆ ਨਹੀਂ ਹੁੰਦਾ।ਹਰੇਕ ਯਾਤਰੂ ਨੂੰ ਉਤਰਣ ਵੇਲੇ ਹੈਪੀ ਹੋਲੀ ਕਹਿ ਕੇ ਖੂਬਸੁਰਤ ਸ਼ੋਖ਼ ਰੰਗਾਂ ਦੇ ਸਟਿਕਰ ਦਿੱਤੇ ਗਏ।ਜੋ ਕਿ ਯਾਦ ਨਿਸ਼ਾਨੀ ਦੇ ਤੌਰ ਤੇ ਸੰਭਾਲ ਕੇ ਰੱਖੇ ਜਾ ਸਕਦੇ ਹਨ,ਤੇ ਮੈਂ ਰੱਖ ਲਏ ਹਨ, '' ਨਾ ਜਾਨੇ ਹੁਣ ਦੁਬਾਰਾ ਕਦੀ ਅੇੈਸਾ ਮੌਕਾ ਆਵੇੱ! '' ਨਦੀ ਨਾਮ ਸੰਯੋਗੀ ਮੇਲੇ ''।ਫਿਰ ਵੀ ਯਾਦ ਰੱਖਣਾ ਹੈ---
'' ਫਾਸਲੇ ਕਭੀ ਰਿਸ਼ਤੇ ਕੰਮ ਨਹੀਂ ਕਰਤੇ,ਅੋੌਰ ਨਜ਼ਦੀਕੀਆਂ ਰਿਸ਼ਤੇ ਬਨਾਤੀ ਨਹੀਂ-
ਖਲੂਸ-ਏ ਨੀਅਤ ਕਾ ਅਹਿਸਾਸ ਹੀ ਰਿਸ਼ਤੇ ਬਨਾਤਾ ਅੋੌਰ ਨਿਭਾਤਾ ਹੈ ''।॥
ਚਲਦੇ ਚਲਦੇ-'' ਆਪ ਸੇ ਹਮਾਰਾ ਰਾਬਤਾ ਹੋ ਗਿਆ ਦੇਖੈ ਬਗੈਰ..ਇਸ ਤਰਹ
ਹਵਾ ਗਲੇ ਮਿਲਤੀ ਹੈ ਦੇਖੇ ਬਗੈਰ,.ਜਿਸ ਤਰਹ''॥
ਚਲਦੇ ਚਲਦੇ---ਭੀਗੇ ਹੂਏ ਸਪਨੋਂ ਕੋ ਧੂਪ ਲਗਨੇ ਦੀਜੀਏ,ਅੰਕ੍ਰਿਤ ਹੋਂਗੇ ਅੋਰ ਸਾਕਾਰ ਭੀ ਹੋ ਜਾਏਂਗੇ।
8 April 2016