ਆਸ ਟੈਕਸ ਸਵਾਸ ਟੈਕਸ - ਰਣਜੀਤ ਕੌਰ ਤਰਨ ਤਾਰਨ
ਸਿਆਣਿਆਂ ਦਾ ਕਹਿਣਾ ਹੈ ਕਿ ਆਸ ਹੈ ਤੇ ਸਵਾਸ ਹੈ।'
ਇਸ ਦਮ ਦਾ ਕੀ ਭਰਵਾਸਾ ਆਵੇ,ਆਵੇ, ਨਾ ਆਵੇ।
ਆਸ ਉਮੀਦ ਦੀਆਂ ਵਹਿੰਗੀਆਂ ਸਹਾਰੇ ਚਲਦੇ ਨੇ ਸਾਹ ਤੇ ਸਾਹ ਨਾਲ ਤੁਰਦੀ ਹੈ ਉਮਰ।
ਇਹ ਸੱਭ ਸਿਆਣੀਆਂ ਗਲਾਂ ਪੁਰਾਣੀਆਂ ਹੋ ਗਈਆਂ ਜਾਂ ਆਪਣੀ ਉਮਰ ਹੰਢਾ ਚੁਕੀਆਂ ਹਨ,ਜਿਸਨੂੰ ਅੰਗਰੇਜੀ ਵਿੱਚ ਆਉਟਡੇਟ ਕਹਿੰਦੇ ਹਨ।ਹੁਣ ਤੇ ਸਵਾਸ ਮੁੱਲ ਮਿਲਦਾ ਹੈ ਤੇ ਮੁੱਲ ਵਿੱਚ ਵੀ ਜਮ੍ਹਾ ਟੈਕਸ ਤੇ ਕੀਮਤ ਤਾਰ ਕੇ ਵੀ ਟੈਕਸ ਅਦਾ ਕਰਨਾ ਪੈਂਦਾ ਹੈ।
ਜਨਾਬ ਜਰਾ ਸੰਭਲ ਕੇ,,ਅਗਲਾ ਸਾਹ ਲੈਣ ਤੋਂ ਪਹਿਲਾਂ ਚੈਕ ਕਰ ਲੋ ਕਿ ਤੁਹਾਡੇ ਵਲੋਂ ਆਸ ਟੈਕਸ ਦਿੱਤਾ ਜਾ ਚੁਕਾ ਹੈ,?ਪਿਛਲੇ ਸਾਹ ਦੇ ਟੈਕਸ ਦੀ ਅਦਾਇਗੀ ਕਾਰਵਾਈ ਮੁਕੰਮਲ ਹੋ ਚੁਕੀ ਹੈ?ਯਾਦ ਰਹੇ ਟੈਕਸ ਦਾ ਆਡਿਟ ਵੀ ਹੁੰਦਾ ਹੈ ਤੇ ਆਡਿਟ ਵਾਲੇ ਦੂਤ ਜੁਰਮਾਨਾ ਵੀ ਪਰ ਸਵਾਸ ਪਾਉਂਦੇ ਹਨ।ਇਕ ਪਲ ਦੀ ਵੀ ਕੀਤੀ ਗਈ ਦੇਰੀ ਨਾਲ ਜਾਨ ਜਾ ਸਕਦੀ ਹੈ।
ਧਰਮਰਾਜ ਨੇ ਆਪਣੇ ਦੋ ਦੂਤਾਂ ਨੂੰ ਇਕ ਮਨੁੱਖ ਨੂੰ ਲੈਣ ਭੇਜਿਆ,ਦੂਤ ਕਿਸੇ ਹੋਰ ਨੂੰ ਲੈ ਕੇ ਧਰਮਰਾਜ ਦੇ ਦਰਬਾਰ ਖੁਸ਼ੀ ਖੁਸੀ ਜਾ ਹਾਜਰ ਹੋਏ।ਧਰਮਰਾਜ ਨੇ ਬੰਦਾ ਵੇਖਿਆ ਤਾਂ ਗੁੱਸੇ ਵਿੱਚ ਅੱਗ ਬਗੁਲਾ ਹੋ ਗਿਆ,ਸੱਤੀਂ ਕਪੜੀਂ ਅੱਗ ਲਗ ਗਈ ਧਰਮਰਾਜ ਨੂੰ,ਉਹ ਕੜਕ ਕੇ ਬੋਲਿਆ," ਸਦੀਆਂ ਤੋਂ ਮੇਰੇ ਅਧੀਨ ਕੰਮ ਕਰ ਰਹੇ ਹੋ ,ਬੰਦਾ ਕੁਬੰਦੇ ਦੀ ਪਛਾਣ ਨੀ੍ਹ ਤੁਹਾਨੂੰ,ਇਸ ਸ਼ਰੀਫ਼ ਨਾਲ ਅਣਹੋਣੀ ਕਰ ਆਏ ਹੋ।
ਦੂਤ-ਮਹਾਰਾਜ ਅਸੀਂ ਤਾਂ ਪੰਜਾਬ ਉਸੀ ਨੂੰ ਲੈਣ ਗਏ ਸੀ ਉਥੇ ਸਾਹ ਟੈਕਸ ਦਾ ਆਡਿਟ ਚਲ ਰਿਹਾ ਸੀ,ਤੇ ੁੳਸਦਾ ਸਾਰਾ ਟੈਕਸ ਪੂਰਾ ਸੀ ਉਸਨੇ ਅਗਲਾ ਸਾਹ ਲੇੈ ਲਿਆ ਇਸ ਸਰੀਫ਼ ਨੇ ਟੈਕਸ ਪੇ ਹੀ ਨਹੀਂ ਕੀਤਾ ਤੇ ਉਥੇ ਹੀ ਲੁੜਕ ਗਿਆ,ਇਸਦਾ ਉਥੇ ਕੋਈ ਟਿਕਾਣਾ ਨਹੀਂ ਸੀ,ਇਸ ਲਈ ਮਹਾਰਾਜ ਸਾਨੂੰ ਇਹਨੂੰ ਆਪ ਜੀ ਦੀ ਪਨਾਹ ਵਿੱਚ ਲਿਆਉਣਾ ਪਿਆ।
ਇਸ ਨੇ ਟੈਕਸ ਦਿੱਤਾ ਕਿਉਂ ਨਹੀਂ ਸੀ? ਪਤਾ ਕਰਾਉਣਾ ਸੀ,-ਧਰਮਰਾਜ ਨੇ ਪੁਛਿਆ,।
( ਧ੍ਰਮਰਾਜ ਨੂੰ ਆਪਣੇ ਦੁਤਾਾਂ ਦੇ ਭ੍ਰਸ਼ਿਟ ਜਾਣ ਦਾ ਖਤਰਾ ਦਿੱਸ ਰਹਾ ਸੀ)-
ਦੂਤ-ਮਹਾਰਾਜ ਇਸਨੇ ਨੌਕਰੀ ਦੀ ਆਸ ਵਿੱਚ ਬਾਈ ਚੌਵੀ ਸਾਲ ਪੜ੍ਹਾਈ ਕੀਤੀ,ਪੜ੍ਹਾਈ ਦੇ ਖਰਚੇ ਵਿੱਚ ਅਦਿੱਖ ਕਈ ਟੈਕਸ ਦਿੱਤੇ,ਇਸਦੇ ਬਾਪ ਨੂੰ ਪੱਕੀ ਆਸ ਸੀ ਕਿ ਇਹ ਵੱਡਾ ਆਦਮੀ ਬਣ ਕੇ ਮੇਰਾ ਸਾਰਾ ਲਗ ਲਗਾ ਵਿਆਜ ਸਮੇਤ ਮੋੜ ਦੇਵੇਗਾ। ਇਸਦੇ ਬਾਪ ਨੇ ਆਸ ਟੈਕਸ ਵੀ ਕਈ ਵਾਰ ਦਿੱਤਾ।ਆਖਰ ਉਸਦੀ ਆਸ / ਉਮੀਦ ਆਖਰੀ ਸਾਹ ਲੈ ਤੁਰ ਗਈ।ਇਸਨੇ ਆਪਣੇ ਪਿਆਰੇ ਨੇਤਾ ਦਾ ਬਿਆਨ ਪੜ੍ਹ ਲਿਆ ਕਿ ਅਗਲੇ ਚੁਨਾਵ ਤੋਂ ਪਹਿਲਾਂ ਸੱਭ ਨੂੰ ਰੁਜਗਾਰ ਦਿੱਤਾ ਜਾਵੇਗਾ।ਇਸਨੇ ਸਾਹ ਲੈਣ ਲਈ ਆਸ ਟੈਕਸ ਭਰ ਦਿੱਤਾ ਤੇ ਆਸ ਪੂਰੀ ਹੋਣ ਦੀ ਉਡੀਕ ਵਿੱਚ ਲੰਬੇ ਲੰਬੇ ਸਾਹ ਲੈਣ ਲਗਾ,ਧਰਨੇ ਜਲਸੇ ਜਲੂਸ,ਰੈਲੀ,ਟੈਂਕੀ ਤੇ ਵੀ ਚੜ੍ਹਿਆ,ਸਾਹ ਚੜ੍ਹ ਗਿਆ ਪਰ ਆਸ ਨਾਂ ਚੜ੍ਹੀ,ਤੇ ਫਿਰ ਮਹਾਰਾਜ ਆਪ ਜਾਣੀ ਜਾਣ ਹੋ ਆਸ ਨਾਲ ਸਵਾਸ ਹੈ।
ਧਰਮਰਾਜ ਉਦਾਸ ਹੋ ਗਿਆ ਪਰ ਉਸਨੂੰ ਇਹ ਤਸੱਲੀ ਹੋ ਗਈ ਕਿ ਉਸਦੇ ਦੂਤਾਂ ਨੂੰ ਭਾਰਤੀ ਭ੍ਰਿਸ਼ਟਾਚਾਰੀ ਨੇ ਵੱਸ ਨਹੀਂ ਕੀਤਾ। ਉਸਨੂੰ ਬੜਾ ਦੁੱਖ ਹੋਇਆ ਕਿ ਇਕ ਭਾਰਤੀ ਨੂੰ ਸਰਵਿਸ ਟੈੇਕਸ,ਸਵੱਛ ਭਾਰਤ ਟੈੇਕਸ,ਏਜੁਕੇਸ਼ਨ ਸੈਸ,ਆਮਦਨ ਟੈਕਸ,ਚੁਲਾ ਟੈਕਸ, ਸਵਾਹ ਟੈਕਸ,ਨਾਲੀ ਟੈਕਸ,ਰੋਡ ਟੈਕਸ,ਗੁੰਡਾ ਟੈਕਸ,,ਸੁਰੱਖਿਆ ਟੈਕਸ,ਟੋਲ ਟੈਲਸ ,ਚੁੰਗੀ ਨਹੀਂ ਚੁੰਗੀ ਟੈਕਸ, ਜਾਤੀ ਟੈਕਸ,ਰੇਤ ਬਜਰੀ,ਸੀਮੈਂਟ ਟੈਕਸ ਸਮੇਤ ਮਕਾਨ ਟੈਕਸ,ਗਊ ਸ਼ਾਲਾ ਟੈਕਸ ਥੋੜੈ ਸ਼ਬਦਾਂ ਵਿੱਚ : ਰੋਟੀ ਜੁੱੱਤੀ ਕਪੜਾ ਮਕਾਨ ਟੈਕਸ"ਤੇ ਫਿਰ ਵੀ ਪਰੇਸ਼ਾਨੀ,ਉਦਾਸੀ,ੳਡੀਕ,ਉਮੀਦ,ਬੇਰੁਜਗਾਰੀ ਰੂਪੀ ਟੈਕਸ ਦੇ ਕੇ ਵੀ ਅੰਤਿਮ ਸਵਾਸ ਤੇ ਅੰਤਿਮ ਆਸ ਟੈਕਸ ਤੋਂ ਕੋਈ ਛੋਟ ਨਹੀਂ ਹੈ।
ਮੈਨੂੰ ਵੀ ਇਕ ਆਸ ਲਗੀ ਹੈ ਕਿ ਆਮ ਆਦਮੀ ਆਉਣ ਵਾਲੇ ਸਮੇਂ ਦੌਰਾਨ ਭਾਰਤ ਵਿੱਚ ਪੈਦਾ ਹੋਣ ਤੋਂ ਪਹਿਲਾਂ ਸ਼ੀਸ਼ੇ ਮੂਹਰੇ ਬੈਠ ਕੇ ਦੱਸ ਵਾਰ ਸੋਚੇਗਾ ਜਰੂਰ ।
ਸਾਡੇ ਦੇਸ਼ ਵਿੱਚ ਆਸ ਟੈਕਸ ਹੈ ਤੇ ਸਵਾਸ ਟੈਕਸ ਕਿਵੇਂ ਬਾਕੀ ਰਹੇ,ਕਿਉਂਕਿ ਆਸ ਹੈ ਤੇ ਸਵਾਸ ਹੈ।
ਧਿਆਨ ਹਿੱਤ ਹੈ ਕਿ ਸਾਡੇ ਪਿਆਰੇ ਨੇਤਾਵਾਂ ਨੂੰ ਕਿਸੇ ਤਰਾਂ ਦਾ ਕੋਈ ਟੈਕਸ ਅਦਾ ਨਹੀਂ ਕਰਨਾ ਪੈਂਦਾ,ਉਹ ਪੈਦਾ ਹੀ ਮੋਤੀ ਦਾਨ ਕਰਕੇ ਹੁੰਦੇ ਹਨ, ਕੋਈ ਦੂਤ ਤਾਂ ਕੀ ਧਰਮਰਾਜ ਬਕਲਮ ਖੁਦ,ਹੜ੍ਹ ਤੂਫਾਨ,ਸੋਕਾ,ਸੁਨਾਮੀ,ਭੁਚਾਲ ਦੀ ਕੀ ਮਜਾਲ ਜੋ ਅੱਖ ਚੁੱਕ ਕੇ ਵੀ ਇਹਨਾਂ ਦਾਨੀਆਂ ਵਲ ਵੇਖ ਸਕੇ।ਚਾਂਦੀ ਦਾ ਚਮਚਾ ਮੂੰਹ ਚ ਲੈ ਕੇ ਪੈਦਾ ਹੁੰਦੇ ਹਨ ਤੇ ਸੋਨਾ ਦੇ ਕੇ ਲੰਬੀ ਸਾਹ ਲੈਂਦੇ ਹਨ।
ਚਲਦੇ ਚਲਦੇ -ਨਕਲ ਬਾਰੂਦੀ ਸੁਰੰਗ ਹੈ---ਕੌਮ ਦੀ ਤਬਾਹੀ ਲਈ ਕਿਸੇ ਬਾਰੂਦ / ਬੰਬ ਦੀ ਲੋੜ ਨਹੀਂ ਹੁੰਦੀ,ਬੱਸ ਕੌਮ ਨੂੰ ਤਾਲੀਮ ਤੋਂ ਵਿਰਵਾ ਕਰ ਦਿਓ।ਕਿਰਤੀ ਹੱਥਾਂ ਨੂੰ ਮੁਫ਼ਤ ਸਹੂਲਤਾਂ ਦੇ ਲਾਰੇ ਲਾ ਕੇ ਅਪੰਗ / ਉਚੱਕੇ ਬਨਾ ਦਿਓ ।
12 May 2016