ਦੀਵਾਲੀ ਤੇ ਜਗਾਈਏ - ਹਾਕਮ ਸਿੰਘ ਮੀਤ ਬੌਂਦਲੀ
ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ ।
ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।
ਹੁਣ ਤਾਂ ਮੈਨੂੰ ਸਿਖ਼ਰ ਦੁਪਹਿਰੇ ਵੀ ਹਨ੍ਹੇਰਾ ਜਿਹਾ ਲੱਗਦਾ ।
ਤੇਰੇ ਆਉਣ ਦਾ ਭੁਲੇਖਾ ਮਾਹੀਆਂ ਹੁਣ ਮੈਨੂੰ ਹੈ ਲੱਗਦਾ ।
ਮੈਨੂੰ ਮਹਿਣੇ ਨੇ ਅੱਜ ਮਾਰਦੀਆਂ ਸਹੇਲੀਆਂ ਕੁਪੱਤੀਆਂ ।
ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ।
ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।
ਹੁਣ ਤਾਂ ਸੋਹਣਿਆਂ ਤੇਰੇ ਬਾਝੋਂ ਘਰ ਵੀ ਪਰਾਇਆ ਲੱਗਦਾ ।
ਸ਼ਗਨਾਂ ਦੀ ਮਹਿੰਦੀ ਲੱਗੀ ਹੱਥ ਤੇ ਉਹ ਵੀ ਘੂਰ ਕੇ ਤੱਕਦਾ ।
ਸੁਪਨੇ 'ਚ ਹੀ ਵੇਖਾਂ ਯਾਦਾਂ ਜੋ ਉਮੀਦਾਂ ਤੇਰੇ ਤੇ ਸੀ ਰੱਖੀਆਂ ..…...।
ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ ।
ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।
ਹੁਣ ਮੈਨੂੰ ਲੱਗਦਾ ਦੀਵਾਲੀ ਵਾਲਾ ਦਿਨ ਵੀ ਲੰਮਾਂ ਹੋ ਗਿਆ ।
ਅੱਖੀਆਂ ਚੋਂ ਡੁੱਲ੍ਹਿਆ ਪਾਣੀ ਧਰਤੀ ਦੀ ਪਿਆਸ ਬੁਝਾ ਗਿਆ
ਮੇਰਿਆ ਮਾਹੀਆਂ ਠੰਡੀਆਂ ਹਵਾਵਾਂ ਵੀ ਹੋ ਗਈਆਂ ਤੱਤੀਆਂ ।
ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ ।
ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।
ਆਪਣਿਆਂ ਬਾਝੋਂ ਕਾਹਦੀ ਦੀਵਾਲੀ ਸਾਨੂੰ ਹਨੇਰਾ ਲੱਗਦਾ ।
" ਹਾਕਮ ਮੀਤ " ਜਦੋਂ ਪ੍ਰਦੇਸੀ ਘਰ ਦਿਨੇ ਦੀਵਾਲੀ ਲੱਗਦਾ ।
ਰੰਗ ਕਾਲਾ ਹੋ ਗਿਆ ਹੁਣ ਨੀਂਦਾਂ ਰਹਿੰਦੀਆਂ ਨੇ ਕੱਚੀਆਂ ।
ਤੇਰਿਆਂ ਗ਼ਮਾਂ ਨੇ ਬਣਾਈਆਂ ਸੁਰਖ਼ ਬੁੱਲ੍ਹੀਆਂ ਸੁੱਕ ਪੱਤੀਆਂ ।
ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ ।
ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
ਸੰਪਰਕ +974,6625,7723