ਗੁਰੂ ਨਾਨਕ ਨੇ ਲਿਆ ਅਵਤਾਰ - ਪਰਵੀਨ ਸ਼ਰਮਾ (ਰਾਉਕੇ ਕਲਾਂ)
ਘਰ ਮਹਿਤਾ ਕਾਲੂ ਦੇ ਤ੍ਰਿਪਤਾ ਮਾਂ ਦੀ ਕੁੱਖੋਂ ਜਾਇਆ
ਕੱਤਕ ਪੂਰਨਮਾਸ਼ੀ ਨੂੰ ਬਾਲਕ ਏਕ ਜਗਤ ਮੇਂ ਆਇਆ ,
ਉਹ ਧਰਤੀ ਤਲਵੰਡੀ ਦੀ ਪ੍ਰਗਟ ਹੋਏ ਸੀ ਨਿਰੰਕਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....
ਦੱਸ ਤਾ ਸੀ ਦਾਈ ਨੇ ਤੱਕ ਕੇ ਸੋਹਣਾ ਮੁੱਖ ਨੂਰਾਨੀ
ਇਹ ਬਾਲਕ ਮਹਿਤਾ ਜੀ ਹੈ ਕੋਈ ਸੱਚੀ ਰੂਹ ਰੂਹਾਨੀ ,
ਭੇਜਿਆ ਖੁਦ ਦਾਤੇ ਨੇ ਘਰ ਵਿੱਚ ਤੇਰੇ ਹੈ ਦਾਤਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....
ਬਾਪੂ ਨੇ ਤੋਰ ਦਿੱਤਾ ਸੌਦਾ ਕਰ ਵੀਹਾਂ ਨਾਲ ਜਾਕੇ
ਬਹਿ ਖੋਲ੍ਹ ਭੰਡਾਰੇ ਗਿਆ ਛੱਕ ਜੋ ਲੋੜਵੰਦ ਸਭ ਆਕੇ ,
ਨਾਨਕ ਦੀ ਨਗਰੀ ਚੋ ਮੁੱਕਦੇ ਵੇਖੇ ਨਹੀਂ ਭੰਡਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....
ਭੂੰਮੀਏ ਵਰਗੇ ਚੋਰਾਂ ਨੂੰ ਨਾਨਕ ਸਿੱਧੇ ਰਸਤੇ ਪਾਇਆ
ਕਰ ਤਰਸ ਗਰੀਬਾਂ ਤੇ ਨਾਲੇ ਬੋਲਣਾ ਸੱਚ ਸਿਖਾਇਆ ,
ਆ ਸ਼ਰਨੀ ਨਾਨਕ ਦੇ ਮਿੱਟ ਗਿਆ ਭਾਗੋ ਦਾ ਹੰਕਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....
ਕੱਢ ਵਹਿਮਾਂ ਭਰਮਾਂ ਚੋਂ ਗੁਰੂ ਜੀ ਨਾਲ ਜੋੜਿਆ ਬਾਣੀ
ਇੱਕ ਛੱਕਣਾ ਵੰਡਕੇ ਹੈ ਦੂਜਾ ਰੋਟੀ ਹੱਕ ਦੀ ਖਾਣੀ ,
ਜੱਗ ਚਾਨਣ ਕਰਕੇ ਤੇ ਨਾਨਕ ਮੇਟਿਆ ਸੀ ਅੰਧਕਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....
ਲੜ ਲੱਗ ਜਾ ਗੁਰੂਆਂ ਦੇ ਲੈ ਲਾ ਗੁਰਬਾਣੀ ਦੀ ਓਟ
ਉਹ ਖਾਲਸ ਕਰਦੀ ਤਨ-ਮਨ ਤੇਰੇ ਕੱਢਦੂ ਸਾਰੇ ਖੋਟ ,
ਜਾਨਣ ਹਾਰ ਪ੍ਰਭੂ ਪ੍ਰਵੀਨ ਆਕੇ ਮੁੜ ਤੋਂ ਸਭ ਨੂੰ ਤਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....
ਪਰਵੀਨ ਸ਼ਰਮਾ (ਰਾਉਕੇ ਕਲਾਂ)
ਐਲਨਾਬਾਦ, ਜਿਲ੍ਹਾ - (ਸਿਰਸਾ)
ਮੋ੦ -- 94161-68044