ਨੀਤੀ ਵਾਨ ਵੋਟਰ - ਰਣਜੀਤ ਕੌਰ ਤਰਨ ਤਾਰਨ
ਸਾਡਾ ਹਰਮਨ ਪਿਆਰਾ ਨੇਤਾ 'ਜਿੰਦਾਬਾਦ'
ਆਵੇ ਈ ਆਵੇ' ਛੁਰੀ'' ਵਾਲਾ ਆਵੇ ॥ਜਿਤੇਗਾ ਭੀ ਜਿਤੇਗਾ ਛੁਰੀ ਮਾਰ ਜਿਤੇਗਾ
ਰਾਕੀ ਨੇ ਬੂਹਾ ਖੜਕਾਇਆ-ਮਾਸਟਰ ਜੀ ਵੋਟ ਛੁਰੀ ਨੂੰ ਪਾਉਣਾ।ਲੈ ਯਾਰਾ ਇਸ ਟੱਬਰ ਦੀਆਂ ਤੇ ਸਾਰੀਆਂ ਵੋਟਾਂ ਆਪਣੇ ਵੱਲ ਨੇ,ਮੋਹਰੀ ਨੇ ਖੁਸ਼ਾਮਦੀ ਲਹਿਜੇ ਵਿੱਚ ਛੋਛਾ ਛੱਡਿਆ।
ੰਮਾਸਟਰ ਜੀ ਨੇ ਇਕ ਸੱਭ ਤੋਂ ਅਗੇਰੇ ਨਾਅ੍ਹਰੇ ਮਾਰਦੇ ਨੂੰ ਕੋਲ ਬੁਲਾਇਆ- ਜਵਾਨਾ ਪਿਛਲੇ ਤੀਹ ਸਾਲਾਂ ਤੋਂ ਤੂੰ ਹਰ ਵਾਰ ਇੰਜ ਹੀ ਵੋਟਾ ਕੱਠੀਆਂ ਕਰਦਾ ਵੇਖ ਰਿਹਾਂ ਮੈਂ ਤੈਨੂੰ,ਤੇਰੀ ਤਰੱਕੀ ਕਿਉਂ ਨੀ੍ਹ ਹੁੰਦੀ,ਹੁਣ ਤੱਕ ਤੇ ਤੈਨੂੰ ਵਿੱਤ ਮੰਤਰੀ ਤਾਂ ਬਣ ਹੀ ਜਾਣਾ ਚਾਹੀਦਾ ਸੀ -ਮਾਸਟਰ ਜੀ ਨੇ ਨਮਰ ਲਹਿਜੇ ਚ ਪੁਛਿਆ-
ਜਵਾਨ ਬਿੰਦਰ ਨੇ ਇਹ ਸਵਾਲ ਤਾਂ ਕਦੇ ਆਪਣੇ ਆਪ ਤੋਂ ਵੀ ਨੀ੍ਹ ਸੀ ਪੁਛਿਆ,ਕੀ ਜਵਾਬ ਦੇਵੇ ਉਸ ਮਾਸਟਰ ਜੀ ਵੱਲ ਅੱਖ ਚੁੱਕ ਕੇ ਵੇਖਿਆ ਤੇ ਹੌਲੀ ਹੌਲ਼ੀ ਪਿਛੈ ਨੂੰ ਸਰਕਣ ਲਗਾ,ਲਗਦਾ ਸੀ ਉਸਨੂੰ ਅਚਾਨਕ ਢੀਮ ਵੱਜੀ ਹੋਵੇ।
ਬਿੰਦਰ ਅੰਤਾਂ ਦਾ ਥਕਿਆ ਪੈਰ ਘਸੀਟਦਾ ਪਾਰਟੀ ਦੇ ਦਫ਼ਤਰੇ ਪੁੱਜਾ,ਉਸ ਵੱਡਾ ਪੈੱਗ ਭਰਿਆ ਤੇ ਦੋ ਘੁੱਟ ਲਾ ਇਧਰ ਉਧਰ ਕਾਹਲੇ ਕਾਹਲੇ ਫਿਰਨ ਲਗਾ,ਉਸ ਵਿੱਚ ਤੁਰਨ ਦੀ ਹਿੰਮਤ ਤਾਂ ਸੀ ਨਹੀਂ,ਉਸਦੇ ਸਾਥੀ ਉਸਦੇ ਇਸ ਵਤੀਰੇ ਂਨੂੰ ਸਮਝ ਨਹੀ ਪਾ ਰਹੇ ਸਨ,ਅਚਾਨਕ ਉਹ ਤਖ਼ਤਪੋਸ਼ ਤੇ ਜੋਰ ਜੋਰ ਦੀ ਮੁੱਕੇ ਮਾਰਨ ਲਗਾ,ਫੇਰ ਉਸ ਪੈਰ ਮਾਰ ਗਲਾਸੀ ਰੋੜ੍ਹ ਦਿੱਤੀ ਤੇ ਅਪਨੇ ਆਪ ਨੂੰ ਗਾਲ੍ਹਾ ਕੱਢਣ ਲਗ ਪਿਆ।ਨਾਲ ਦਿਆਂ ਨੂੰ ਚੜ੍ਹੀ ਹੋਈ ਸੀ ਉਹ ਸੁੱਤੇ ਸਨ ਜਾਂ ਬੇਹੋਸ਼,?
ਬਿੰਦਰ ਨੂੰ ਕੁਝ ਪਤਾ ਨ੍ਹੀ ਸੀ ਉਹ ਹੋਸ਼ ਵਿੱਚ ਆ ਗਿਆ ਸੀ ਜਾਂ ਪਾਗਲ ਹੋ ਗਿਆ ਸੀ?॥
ਦਿਨ ਚੜ੍ਹ ਗਿਆ,ਤੇ ਸਾਰੇ ਹਸਬ-ਏ ਮਾਮੂਲ਼ ਨਾਅ੍ਹਰੇ ਮਾਰਨ ਤੇ ਘਰ ਘਰ ਵੋਟਾਂ ਮੰਗਣ ਜਾਣ ਲਈ ਤਿਆਰੀ ਕਰਨ ਲਗੇ,ਖਾਣ ਪੀਣ ਦੀ ਉਹਨਾਂ ਨੂੰ ਕੋਈ ਕਮੀ ਨਹੀਂ ਸੀ,ਤੌਣਾਂ ਤੋੜਦੇ ਬਕਰੇ ਕੋਹਂਦੇ ਡਰੰਮ ਪੀਂਦੇ-
ਬਿੰਦਰ ਗਵਾਚਾ ਪਿਆ ਸੀ।ਛਿੰਦੇ ਨੇ ਬਿੰਦਰ ਨੂੰ ਹੁੱਝ ਮਾਰੀ.'ਓਇ ਪਿਐਂ ਕੀ ਗਲ ਛੁੱਟੀ ਕਰਨੀ?
੍ਹੁਹੁੱਝ ਵੱਜੀ ਬਿੰਦਰ ਜਿਵੇਂ ਗੂੜ੍ਹੀ ਨੀਂਦ ਦੇ ਸੁਪਨੇ ਵਿਚੋਂ ਤ੍ਰਭਕਿਆ-"ਯਾਰ ਛਿੰਦੇ ਬਹਿ ਇਥੇ,ਆਪਣੀ ਅੱਧੀ ਉਮਰ ਤੇ ਗੁਜਰ ਗਈ ਨਾਂ ਇਹੋ ਕੁਝ ਕਰਦੇ ਤੇ ਆਪਾਂ ਕੀ ਖੱਟਿਆ?ਅੱਜ ਵੀ ਆਪਾਂ ਘਰ ਦੇ ਨਾ ਘਾਟ ਦੇ-ਕੀ ਕਮੀ ਹੈ ਆਪਣੇ ਚ ਕਿ ਆਪਾਂ ਕਦੇ ਚੋਣ ਲੜੀ ਨੀ੍ਹ ਤੇ ਲੜਾਉਂਦੇ ਹੀ ਰਹੇ।ਚਲੋ ਲੀਡਰ ਨਾਂ ਸਹੀ ਕੋਈ ਪੱਕਾ ਅਹੁਦਾ ਤੇ ਮਿਲ ਜਾਂਦਾ,ਪੂਰੇ ਤੀ੍ਹਹ ਸਾਲ ਹੋ ਗਏ ਪੂਛ ਹਿਲਾਉਂਦਿਆਂ।ਗਜਰਾਜ ਸਿੰਘ ਦਾ ਪ੍ਰਛਾਵਾਂ ਹੀ ਬਣੇ ਰਹੇ ਕਦੇ ਬਰਾਬਰ ਵੀ ਨਾਂ ਤੁਰ ਸਕੇ,ਉਸ ਨੇ ਅਰਬਾਂ ਖਰਬਾਂ ਬਣਾ ਲੇ ਤੇ ਆਪਾਂ ਨੂੰ ਦੁਜਾ ਸੂਟ ਵੀ ਨਾਂ ਜੁੜਿਆ,ਮਕਾਨ ਤਾਂ ਕੀ ਕੱਖਾਂ ਦੀ ਕੁੱਲੀ ਵੀ ਨਾਂ ਜੁੜੀ,ਛੇ ਮਹੀਨੇ ਦਰੀ ਤੇ ਫੇਰ ਗਜਰਾਜ ਦੇ ਬੂਹੇ ਤੇ ਖਲੋਤੇ ਰਹੇ ਪੰਜ ਸਾਲ,ਖੇਹ ਸੁਆਹ ਖਾ ਕੇ...ਬਿੰਦਰ ਇਕੋ ਸਾਹ ਬੋਲ ਗਿਆ-
ਛਿੰਦਾ ਹੈਰਾਨ ਹੋ ਗਿਆ ਕਿ ਬਿੰਦਰ ਵਿੱਚ ਅੱਜ ਇਹ ਜਾਗਰੂਕਤਾ ਕਿਵੇਂ ਜਾਗ ਪਈ,ਉਹ ਸੋਚੀਂ ਪੈ ਗਿਆ।
ਘਰੋਂ ਧੋਤੇ ਲੀੜੈ ਪਾ ਕੇ ਆ ਜਾਈਦਾ ਤੇ ਕਦੇ ਧੇਲਾ ਨੀ੍ਹ ਘਰਦਿਆਂ ਨੂੰ ਦਿੱਤਾ।ਨਾਂ ਕਦੇ ਲੀਡਰ ਸਾਹਬ ਨੇ ਨਗਦੀ ਦਿੱਤੀ। ਯਾਰ ਆਪਾਂ ਤੇ ਘਰ ਬਿਜਲੀ ਵੀ ਨੀ੍ਹ ਲਵਾ ਸਕੇ।ਛਿੰਦਾ ਵੀ ਖ਼ਵ੍ਹਰੇ ਕਿਹੜੈ ਸਟੇਸ਼ਨ ਤੋਂ ਬੋਲ ਪਿਆ-
ਗਜਰਾਜ ਜਦ ਵੀ ਦਰਸ਼ਨ ਦੇਂਦਾ ਗਰਜਦਾ,'ਇਥੋਂ ਭਜੱਗੇ ਤੇ ਜੇਹਲ ਹੀ ਵਿਹਲ ਦੇਵੇਗੀ ਤੁਹਾਨੂੰ,ਭੜੂਏ ਐਸ਼ਾਂ ਕਰਦੇ ਨੇ,ਭੱਲ ਨੀ੍ਹ ਪੱਚਦੀ ਇਹਨਾਂ ਨੂੰ,ਥਾਣੇ ਨਾਂ ਦਰਜ ਨੇ ਤੁਹਾਡੇ,ਇਕ ਫੋਨ ਮਾਰਨਾ ਮੈਂ ਤੇ ਬੱਝੈ ਨੀ੍ਹ ਛੁਟਣਾ ਤੁਸਾਂ"।
ਚਹੁੰਆਂ ਨੂੰ ਜਿਵੇਂ ਕੰਨ ਤੇ ਵੱਜੀ ਹੋਵੇ,ਉਥੇ ਹੀ ਬਹਿ ਗਏ,ਕਮਰੇ ਚ ਮੁਰਦੇਆਣੀ ਛਾ ਗਈ।
ਕੁੰਦਨ-ਯਾਰ ਆਪਾਂ ਤੇ ਚਲੋ ਖਾਂਦੇ ਪੀਂਦੇ ਤੇ ਲੋਕ ਕਿਉਂ ਵੋਟਾਂ ਪਾ ਦੇਂਦੇ ਆਪਣੇ ਕਹਿਣ ਤੇ,ਇਹਨਾਂ ਨੂੰ ਕੀ ਲੱਭਦਾ ਵੋਟ ਦੇ ਬਦਲੇ,ਜਿਹੜਾ ਆਉਂਦਾ ਆਪਣਾ ਖਾਨਦਾਨ ਪਾਲਦਾ, ਬਾਪੂ ਤੇ ਮੈਨੂੰ ਹੋੜਦਾ,ਮੈਂ ਹੀ ਨੀ੍ਹ ਮੁੜਦਾ,ਮਾਸ ਮੂੰਹ ਨੂੰ ਲਗਣ ਵਾਂਗ
ਦਲੀਪ-ਵੋਟਰ ਦਾ ਕੀ ਏ ਉਹਦੀ ਨਾਂ ਨੀਤ ਤੇ ਨਾਂ ਨੀਤੀ,ਉਹ ਤੇ ਨੀਤੀ ਹੀਣ ਜਿਧਰ ਸ਼ਰੀਕ ਟੁਰੇ ਉਹਦੇ ਉਲਟ ਵੋਟ ਪਾਉਣੀ ਲੀਡਰਾਂ ਦੀ ਪਾੜੌ ਤੇ ਰਾਜ ਕਰੋ ਦੀ ਕੋਝੀ ਨੀਤੀ ਨੇ ਵੋਟਰ ਤਾਂ ਨੀਤੀਹੀਨ ਬਣਾ ਤੇ..ਸ਼ਰੀਕ ਨਾਲੋਂ ਦੋ ਵੱਧ ਪੇਟੀਆਂ ਰਖਾਉਣੀਆਂ ਭਾਂਵੇ ਸਾਰਾ ਟੱਬਰ ਸੁੱਤਾ ਸੌਂ ਜੈ।ਬਿਜਲੀ ਮਾਫ਼,ਬਸਤੀਆਂ ਨੂੰ ਸ਼ਗਨ ਸਕੀਮ ਤੇ ਆਟਾ ਦਾਲ ਸਕੀਮ ਦੇ ਲਾਰਿਆਂ ਨੇ ਮੱਤ ਵਜਾਈ ਵੋਟਰਾਂ ਦੀ ।ਕਈ ਤੇ ਮੁਫ਼ਤ ਦੀਆਂ ਖਾਣ ਗਿੱਝ ਗਏ,ਵੋਟਾਂ ਤੇ ਪਤਝੜ,ਬਸੰਤ ਵਾਂਗ ਆਉਂਦੀਆਂ ਜਾਂਦੀਆਂ ਰਹਿੰਦੀਆਂ-
ਬਿੰਦਰ-ਤੇ ਆਪਾਂ ਕਿਹੜਾ ਚੰਗੀ ਕੀਤੀ,ਨਾਂ ਆਪਣਿਆਂ ਦੇ ਰਹੇ ਤੇ ਨਾਂ ਲੋਕਾਂ ਦੇ।ਆਪਣੇ ਪੱਲੇ ਈ ਕੀ ਹਾ,ਬੱਸ ਇਹੋ ਨਾਂ ਛੁਰੀ ਦੇ ਚਿੱਤਰ ਤੋਂ ਚਾਰ ਦਿਨ ਸਲਾਮ ਹੂੰਦੀ,----
ਭਰਾਵੋ ਹੁਣ ਹੋਰ ਨਹੀ,ਬੱਸ ਬਥੇਰਾ ਕੁਝ ਗਵਾ ਲਿਆ ਆਪਣਾ ਤੇ ਬਥੇਰਾ ਬੇਵਕੂਫ਼ ਬਣਾ ਲਿਆ ਆਪਣਿਆਂ ਨੂੰ।ਅੱਜ ਆਪਾਂ ਨੇਤਾ ਜੀ ਨਾਲ ਮਹੀਨੇ ਵਾਰ ਤਨਖਾਹ ਲੈਣ ਦੀ ਦੋ ਟੁੱਕ ਬਾਤ ਪਾ ਦਈਏ,ਵੇਖੀ ਜਾਊ ਜੋ ਹੋਊ,ਅੰਨੇ ਜਾਂ ਬੰਨੇ ।
ਸਾਰਿਆਂ ਨੇ ਹੱਥ ਮਿਲਾਇਆ,ਚਲੋ ਅੱਜ ਪਹਿਲ ਤੇ ਅਖੀਰ,ਜੋ ਵੀ ਹੋ......
ਗਜਰਾਜ ਸਿੰਘ ਆਪਣੇ ਪੁੱਤਰ ਸਹਿਤ ਦਫ਼ਤਰ ਵੜਿਆ-ਬੜੀ ਗੱਜ ਵੱਜ ਨਾਲ ਜੈਕਾਰਾ ਲਾਇਆ,ਹਾਂ ਬਈ ਸ਼ੇਰੋ ਸੱਭ ਠੀਕ ?
ਜਨਾਬ ਉਹ ਵਿਰੋਧੀ ਜੀਵਨ ਸਿੰਘ ਦਾ ਵਾਹਵਾ ਚਰਚਾ ਚਲਦਾ,ਜਿਤਦਾ ਤਾਂ ਨੀ੍ਹ ਪਰ ਵੋਟਾਂ ਖਰਾਬ ਕਰੂ,ਉਹਦਾ ਕੁਝ ਕਰੀਏ-
ਕਾਸੇ ਜੋਗਾ ਨ੍ਹੀ ਉਹ ਅੇਵੇਂ ਫੁਕਰਾ ਅ -ਗਜਰਾਜ ਦਾ ਪੁੱਤਰ ਧਰਮਰਾਜ ਬੋਲਿਆ
ਸਰਕਾਰ,ਦੁਸਮਣ ਨੂੰ ਕਦੇ ਕੰਮਜੋਰ ਨਾ ਜਾਣੋ ਸਿਆਣੇ ਕਹਿੰਦੈ-ਦਲੀਪ ਬੋਲਿਆ
ਤੇ ਫੇਰ ਉਹਦੇ ਨਾਲ ਮੁਕ ਮਕਾ ਕੇ ਉਹਨੂੰ ਬਹਾ ਦਿਓ।ਗਜਰਾਜ ਸਿੰਘ ਨੇ ਮੁੱਖ ਸਕੱਤਰ ਨੂੰ ਹੁਕਮ ਦਿੱਤਾ।
ਬਿੰਦਰ,ਦਲੀਪ ਤੇ ਛਿੰਦਾ ਤੇ ਕੁੰਦਨ ਜੀਵਨ ਸਿੰਘ ਦੇ ਕੰਨ ਵਿੱਚ ਫੁਕ ਮਾਰੀ ਤੇ ਉਸ ਚਾਰਾਂ ਨਾਲ ਹੱਥ ਮਿਲਾ ਲਿਆ।ਚੋਖੀ ਰਕਮ ਨਾਲ ਮੁੱਕ ਮਕਾ ਹੋ ਗਿਆ।ਜੀਵਨ ਸਿੰਘ ਦੇ ਕਾਰਕੁੰਨ ਨਵੇਂ ਯੋਧੇ ਸਨ ਉਹਨਾਂ ਉਹ ਮੈਦਾਨ ਵਿੱਚ ਰਹਿ ਕੇ ਕੰਮ ਕਰਦੇ ਰਹੇ ਪੈਸਾ ਜੋ ਮਿਲਿਆ ਸੀ ਉਹਨਾ ਉਸ ਨਾਲ ਇਲਾਕੇ ਵਿੱਚ ਪਾਣੀ ਸਾਫ਼ ਕਰਨ ਤੇ ਪਾਣੀ ਸਟੋਰ ਕਰਨ ਦੇ ਪਲਾਂਟ ਲਵਾਏ,ਬੁੱਢੈ ਰਿਕਸ਼ਾ ਚਾਲਕਾਂ ਨੂੰ ਮੋਟਰ ਰਿਕਸ਼ਾ ਦਿਵਾ ਦਿੱਤੇ ਤੇ ਸੱਭ ਤੋਂ ਵੱਡਾ ਕੰਮ ਜੋ ਉਸ ਕੀਤਾ ਕਿ ਸ਼ਰਾਬ ਦੀਆਂ ਦੁਕਾਨਾਂ ਚਕਵਾ ਦਿੱਤੀਆਂ,ਆਖਰੀ ਦਿਨ ਤੱਕ ਵਲੰਟੀਅਰਾਂ ਨੇ ਸ਼ਰਾਬ ਤੇ ਨਸ਼ੇ ਇਲਾਕੇ ਚ ਨਾਂ ਲੰਘਣ ਦਿੱਤੇ।ਅੋਰਤਾਂ ਨੂੰ ਕੁਝ ਤਸੱਲੀ ਹੋਈ ਤੇ ਉਹ ਵਲੰਟੀਅਰਾਂ ਨੂੰ ਹੱਥ ਜੋੜਨਂ ਲਗੀਆਂ ਕਿ ਹੁਣ ਇਹ ਗੰਦ ਨਾਂ ਪੈਣ ਦੇਣਾ।ਆਪਣੇ ਖਰਚ ਤੇ ਉਹਨਾਂ ਪੋਲਿੰਗ ਬੂਥਾਂ ਤੇ ਕੰਮਰੇ ਲਾ ਦਿੱਤੇ ਤਾ ਕਿ ਸੜਕਾਂ ਤੇ ਕੰਮ ਕਰਨ ਵਾਲੇ ਤੇ ਪ੍ਰਵਾਸੀ ਮਜਦੂਰ ਕਿਤੇ ਵੋਟਾਂ ਨਾ ਭੁਗਤਾਉਣ।
ਨਤੀਜੇ ਐੇਲਾਨਣ ਦੀ ਤਰੀਕ ਆਉਣ ਤੱਕ ਕਈਆਂ ਦੀਆਂ ਧੜਕਣਾਂ ਤੇਜ ਹੋ ਗਈਆਂ ਤੇ ਜੋ ਪੁਰੳਮੀਦ ਸਨ ਉਹ ਜਸ਼ਨ ਮਨਾਉਣ ਲਗੇ।ਗਜਰਾਜ ਸਿੰਘ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਦੇ ਤਖ਼ਤ ਤੇ ਬੈਠਾ ਤਸੁੱਵਰ ਚ ਵੇਖ ਸ਼ਬਾਬ ਤੇ ਸ਼ਰਾਬ ਚ ਟੁੱਭੀਆਂ ਲਾ ਰਿਹਾ ਸੀ।
ਨਾਚ ਗਾਣੇ ਦੇ ਮਜੇ ਵਿੱਚ ਸਕੱਤਰ ਨੇ ਆ ਕੇ ਭੰਗ ਘੋਲ ਦਿੱਤੀ,ਸਰਕਾਰ ਜੀਵਨ ਸਿੰਘ ਜਿੱਤ ਗਿਆ।
ਤੇਰਾ ਮੇਰਾ ਮਜਾਕ ਕਿਦਣ ਦਾ ਬਣਿਆ-ਗਜਰਾਜ ਨੇ ਸਕੱਤਰ ਨੂੰ ਠੁੱਡ ਮਾਰਦਿਆਂ ਬੜ੍ਹਕ ਮਾਰੀ ।
ਸਰਕਾਰ ਮਜਾਕ ਨਹੀਂ ਇਹੀ ਸੱਚ ਹੈ।
ਬੌਖਲਾਇਆ ਗਜਰਾਜ ਸਿੰਘ -ਮੈਂ ਦੁਬਾਰਾ ਗਿਣਤੀ ਕਰਾਵਾਂਗਾ,ਮੈਂ ਜੀਵਨ ਸਿੰਘ ਨੂੰ ਜਾਨੋ ਮਾਰ ਦਿਆਂਗਾ,ਮੈਂ ਸੁਪਰੀਮ ਕੋਰਟ ਜਾਵਾਂਗਾ,ਧਾਦਲੀ ਹੋਈ ਹੈ।
ਵੋਟਰਾਂ ਨੂੰ ਅਕਲ ਆ ਗਈ ਸੀ ਵੋਟਰ ਨੀਤੀਵਾਨ ਹੋ ਚੁੱਕੇ ਸੀ ਅਟਾਹਠ ਸਾਲ ਤੋਂ ਕੁੱਟ ਖਾ ਖਾ ਕੇ ਥੱਕ ਚੁਕੇ ਸੀ।ਤਬਦੀਲੀ ਵੋਟਰ ਦਾ ਹੱਕ ਹੈ ।ਅਵਤਾਰ ਦੀ ਅੱਖ ਕਹਿ ਰਹੀ ਸੀ।
" ਸੋਚ ਬਦਲੋ ਸਿਤਾਰੇ ਬਦਲ ਜਾਏਂਗੇ
ਨਿਗਾਹ ਬਦਲੋ,ਨਜ਼ਾਰੇ ਬਦਲ ਜਾਏਂਗੇ ॥
09 Sep 2016