ਬਾਈਕਾਟ - ਰਣਜੀਤ ਕੌਰ ਤਰਨ ਤਾਰਨ
ਬਾਈਕਾਟ-ਬਾਬਾ ਰਾਮਦੇਵ ਦੇ ਬੋਲਣ ਦਾ ਅਸਰ ਕਹਿ ਲਓ ਜਾਂ ਆਪਣਾ ਮਨ ਬਦਲ ਗਿਆ.ਕਲਾਕਾਰਾਂ ਤੇ ਫਿਲਮ ਪ੍ਰੋਡਸਰਾਂ ਨੇ ਖਿਡਾਰੀਆਂ ਨੇ ਪਾਕਿਸਤਾਨ ਦਾ ਕੁਝ ਦਿਨਾਂ ਲਈ ਬਾਈਕਾਟ ਕਰ ਦਿੱਤਾ ਹੈ,ਇਹ ਸੁਣਨ ਵਿੱਚ ਆਇਆ ਹੈ।
ਸਿਰਫ਼ ਕਲਾਕਾਰ ਹੀ ਨਹੀਂ ਪੂਰੇ ਵਪਾਰ ਦਾ ਬਾਈਕਾਟ ਕਰਨਾ ਬਣਦਾ ਹੈ।ਨੇਤਾ ਲੋਕ ਆਪਸ ਵਿੱਚ ਇਕ ਮੱਤ ਹਨ ਤੇ ਬੇਚਾਰੇ ਵੋਟਰਾਂ ਤੇ ਨਿਸ਼ਾਂਨਾ ਬੰਨ੍ਹਿਆ ਜਾਂਦਾ ਹੈ।ਕਲਾਕਾਰ ਤੇ ਆਮ ਲੋਕ ਹੀ ਹਨ।
ਭਾਰਤ ਵਾਸੀਆਂ ਨੇ ਕਿਥੇ ਕਿਥੇ ਬਾੲਕਾਟ ਕਰਨਾ ਹੈ ਇਹ ਉਹਨਾਂ ਨੂੰ ਯਾਦ ਕਰਾਉਣ ਦੀ ਲੋੜ ਹੈ।
ਆਰ ਪਾਰ ਅੱਤਵਾਦ ਦੀ ਪੁਸ਼ਤਪਨਾਹੀ ਕਰਨ ਵਾਲੇ ਨੇਤਾਵਾਂ ਦਾ ਬਾਈਕਾਟ ਕਰਨਾ ਹੈ।
ਮਿਹਨਤਕਸ਼ ਦੀ ਥਾਲੀ ਵਿਚੋਂ ਦਾਲ ਤੇ ਪਿਆਜ਼ ਚੁੱਕੇ ਜਾਣ ਲਈ ਬਾਈਕਾਟ ਕਰਨਾ ਹੈ।
ਰਿਸ਼ਵਤ ਖੋਰੀ ,ਬੇਈਮਾਨੀ,ਮਿਲਾਵਟ, ਅਨਿਆਏ,ਜਿਆਦਤੀਆਂ ਲਈ ਬਾਈਕਾਟ ਕਰਨਾ ਹੈ।
ਸਰਕਾਰੀ ਤੰਤਰ ਦੀਆਂ ਬੇਨਿਯਮੀਆਂ ਦੇ ਖਿਲਾਫ ਇਕ ਆਵਾਜ਼ ਬਾਈਕਾਟ ਕਰਨਾ ਜਰੂਰੀ ਹੈ।
ਸੋਨੇ ਚਾਂਦੀ ਦੇ ਤਖ਼ਤ-ਏ ਤਾਉਸ ਤੇ ਸਜੇ ਮੰਤਰੀਆਂ ਵਲੋਂ ਵੋਟਰਾਂ ਦੇ ਹੱਕਾਂ ਤੇ ਡਾਕੇ ਦੇ ਖਿਲਾਫ਼ ਸਾਧਾਂ,ਬਾਬਿਆਂ,ਪਖੰਡੀਆਂ ਦੇ ਖਿਲਾਫ ਇਕ ਜੁਟ ਹੋ ਬਾਈਕਾਟ ਕਰਨਾ ਜਰੂਰੀ ਹੈ।
ਜਾਤੀਵਾਦ, ਰਿਜ਼ਵਰਵੇੇਸਨ ਖਿਲਾਫ਼ ਟੈਂਕੀਆਂ ਤੇ ਚੜ੍ਹਦੇ ਸੜਕਾਂ ਤੇ ਭੁੱਜਦੇ ਬੇਰੁਜਗਾਰਾਂ ਦੇ ਹੱਕਾਂ ਲਈ,ਬਾਈਕਾਟ ਕਰਨਾ ਬਣਦਾ ਹੈ।,,,,,,,,,,,,,,,,,,,,,,,,,,,
ਸਕੂਲ਼ਾਂ ਕਾਲਜਾਂ ਹਸਪਤਾਲਾਂ ਵਿੱਚ ਹੁੰਦੀ ਕਸਾਈ ਲੁਟ ਲਈ,,,,,,,,,,,,,,,,,,
ਸੱਤਰ ਸਾਲ ਤੋਂ ਕਸ਼ਮੀਰ ਲਈ ਮਰ ਰਹੇ ਆਮ ਸ਼ਹਿਰੀਆਂ ਤੇ ਸੈਨਕਾਂ ਦੀਆਂ ਕਬਰਾਂ ਤੇ ਕਸ਼ਮੀਰ ਧਰ ਦੇਣ ਲਈ ਬਾਈਕਾਟ ਕਰਨਾ ਹੈ।ਕਸ਼ਮੀਰ ਲਈ ਹੁਣ ਬੇਗੁਨਾਹਾਂ ਦਾ ਖੂਨ ਅਜ਼ਾਂਈ ਨਹੀਂ ਜਾਣ ਦੇਣਾ।
ਗੈਰਾਂ ਦੇ ਖਿਲਾਫ਼ ਤਾਂ ਬਾੲਕਾਟ ਹੋ ਗਿਆ,ਸਕੇ ਜੋ ਸੱਟਾਂ ਮਾਰ ਰਹੇ ਹਨ ਉਹਨਾਂ ਦਾ ਵੀ ਕੁਝ ਕਰਨਾ ਹੈ
ਤਿਲੰਗਾਨਾ ਦੇ ਸੀ ਅੇਮ ਵਲੋਂ ਸਾਢੇ ਤਿੰਨ ਕਰੋੜ ਦਾ ਮੁਕਟ ਚੜਾਉਣ ਦਾ ਬਾਈਕਾਟ ਕਰਨਾ ਬਣਦਾ ਹੈ।
ਪਿਛਲੇ ਬੱਤੀ ਸਾਲ ਤੋਂ ਸੱਜਣ ਕੁਮਾਰ,ਜਗਦੀਸ਼ ਟਾਈਟਲਰ ਦੀ ਜਮੀਰ ਨੂੰ ਜਗਾਉਣ ਲਈ ਬਾਈਕਾਟ ਕਰਨਾ ਹੈ।ਲਾਲ ਬੱਤੀ ਨੀਲੀ ਬੱਤੀ ਤੇ ਬਿਨ ਬੱਤੀ ਦੇ ਪਾੜੈ ਦਾ ਬਾਈਕਾਟ ਕਰਨਾ ਹੈ।
ਨਾਰੀ ਜਾਤੀ ਦੀ ਸੁਰੱਖਿਆ ਲਈ ਪ੍ਰਸ਼ਾਸਨ ਫੇਲ੍ਹ ਹੈ,ਨਾਰੀ ਸੋਸ਼ਣ ਦਾ ਬਾਈਕਾਟ ਕਰਨਾ ਬਣਦਾ ਹੈ।
ਅਸਮਾਨ ਛੂੰਹਦੀਆਂ ਕੀਮਤਾਂ ਨੂੰ ਜੇਬ ਤੱਕ ਲਿਆਉਣ ਲਈ ਬਾਈਕਾਟ ਕਰਨਾ ਹੈ।
ਆਰਥਿਕ,ਸਮਾਜਿਕ ਬਰਾਬਰੀ ਸਹੀ ਅਧਿਕਾਰ ਤੇ ਫਰਜ਼ ਬਰਾਬਰ ਲਿਆਂਉਣ ਲਈ........
95% ਲੋਕਾਂ ਦੇ ਸਿਰਾਂ ਤੋਂ 5% ਦਾ ਗਲਬਾ ਉਤਾਰਨ ਲਈ ਹੱਥ ਵਧਾਉਣਾ ਹੈ।
ਸੁਰੱਖਿਆ ਦਸਤੇ,( ਫੌਜ,ਪੁਲੀਸ) ਨੂੰ ਦੂਸਰੇ ਦੇਸ਼ਾਂ ਵਾਂਗ ਜਨਤਾ ਦੀ ਮਦਦ ਲਈ ਨੇੜੈ ਲਿਆਉਣਾ ਹੈ।
ਅੱਤਵਾਦ ਦਾ ਕਾਲਾ ਨਾਗ ਜੋ ਪ੍ਰਸ਼ਾਸਨ ਦੀ ਕੂਟਨੀਤੀ ਨਾਲ ਫੁੰਕਾਰ ਰਹਾ ਹੈ ਇਸਦਾ ਸਿਰ ਕੁਚਲਨਾ ਹੈ
ਜਿਸਕੀ ਲਾਠੀ ਉਸਕੀ ਭੈਂਸ ਵਾਲਾ ਮੰਤਰ ਉਡਾਉਣਾ ਹੈ।
ਸਿਆਣੇ ਕਹਿੰਦੇ ਹਨ ਜੁਲਮ ਦਾ ਸਾਥ ਦੇਣ ਵਾਲਾ ਵੀ ਜਾਲਮ ਹੁੰਦਾ ਹੈ ਤੇ ਫੈਰ ਪੰਜ ਸਾਲ ਜੁਲਮ ਦਾ ਸਾਥ ਹੁਣ ਨਹੀਂ ਦੇਣਾ ਹੈ।ਲੂੰਬੜ ਕੁਰਸੀ ਚਾਲ ਦਾ ਬਾਈਕਾਟ ਕਰਨਾ ਬਣਦਾ ਹੈ।
ਨੇਤਾਵਾਂ ਦੇ ਬੱਚੇ ਸੱਤ ਪੀੜ੍ਹੀਆਂ ਤੱਕ ਸੁਰਖਿਅਤ ਹਨ ਤੇ ਵੋਟਰਾਂ ਦੇ ਬੱਚੇ ਹੀ ਯਤੀਮ ਕਿਉਂ ਹੁੰਦੇ ਹਨ। ਲਹੂ ਪੀਣੇ ਜੋਂਕ ਤੰਤਰ ਦਾ ਬਾਈਕਾਟ ਕਰਨਾ ਬਣਦਾ ਹੈ।
ਰਣਜੀਤ ਕੌਰ ਤਰਨ ਤਾਰਨ 9780282816
21 Oct. 2016