ਨੋਟਬੰਧਕ ਦੇ ਨਾਮ - ਨੋਟ - ਰਣਜੀਤ ਕੌਰ ਤਰਨ ਤਾਰਨ
ਪਿਆਰੇ ਮੋਦੀ ਜੀ।
ਬਹੁਤ ਬਹੁਤ ਪਿਆਰ॥
ਪਿਆਰੇ ਮੋਦੀ ਜੀ ਆਪਜੀ ਉਤੋਂ ਵੇਖਣ ਨੂੰ ਤਾਂ ਬਹੁਤ ਕੁਸ਼ਲ ਦਿਖਾਈ ਦੇ ਰਹੇ ਹੋ ਪਰ ਗਲਤ ਫੈਸਲਾ ਲੈਣ ਦੀ ਜਿੰਮੇਵਾਰੀ ਆਪਜੀ ਨੂੰ ਤੜਫਾ ਰਹੀ ਹੈ।
ਆਪਜੀ ਦੇ ਚਮਚਿਆਂ ਨੇ ਆਪਜੀ ਨੂੰ ' ਬਰਾਕ ਓਬਾਮਾ'ਨਾਲ ਤੋਲ ਛਡਿਆ ਹੈ।ਅੰਦਰੋਂ ਉਹ ਵੀ ਜਾਣਦੇ ਹਨ ਕਿ ਉਹਨਾਂ ਦੇ ਪਿਆਰੇ ਮੋਦੀ ਜੀ ਉਸਦੇ ਪਾਸਕੂ ਵੀ ਨਹੀਂ।
ਬਰਾਕ ਓਬਾਮਾ ਸਰਕਾਰੀ ਸ਼ਨਾਖ਼ਤ ਛੱਡ ਕੇ ਬੜੈ ਆਰਾਮ ਨਾਲ ਆਪਣੇ ਨਿਜੀ ਨਿਕੇ ਜਿਹੇ ਘਰ ਵਿੱਚ ਜਾ ਵਸਣਗੇ ਉਥੇ ਉਹ ਹਥੀਂ ਕਿਰਤ ਕਰਕੇ ਆਪਣਾ ਡੰਗ ਟਪਾਉਣਗੇ,ਹੁਣ ਤੋਂ ਉਹ ਕੋਈ ਸਰਕਾਰੀ ਲਾਹਾ ਨਹੀਂ ਲੈਣਗੇ।ਆਪਣੇ ਅੱਠ ਸਾਲ ਦੇ ਸਮੇਂ ਵਿੱਚ ਉਨ੍ਹਾ ਅੱਠ ਡਾਲਰ ਵੀ ਸਰਕਾਰੀ ਖਜਾਨੇ ਚੋਂ ਆਪਣੇ ਨਿੱਜ ਵਾਸਤੇ ਨਹੀਂ ਖਰਚੇ,ਤੇ ਨਾਂ ਹੀ ਉਹਨਾਂ ਨੂੰ ਵਿਦੇਸ਼ੀ ਦੌਰੇ ਪਏ ਹਨ,ਨਾ ਹੀ ਉੁਹ ਬੀਮਾਰੀ ਦੇ ਬਹਾਨੇ ਬਣਾਉਂਦੇ ਸਨ।
ਦੂਸਰੇ ਦੇਸ਼ਾਂ ਵਿੱਚ ਕਿਤੇ ਵੀ ਭਾਰਤ ਵਾਲਾ ਰਿਵਾਜ ਨਹੀਂ ਹੈ,ਫਿਰ ਅਮਰੀਕਾ ਤਾਂ ਸੁਪਰੀਮੋ ਹੈ।
ਪਿਆਰੇ ਮੋਦੀ ਜੀ ਜਰਾ ਦਸਣਾ ਕੀ ਨੋਟਬੰਦੀ ਤੋਂ ਸੰਤੁਸ਼ਟ ਹੋ ਕੇ ਆਪਜੀ ਦੇ ਮੰਤਰੀਆਂ ਦਾ ਪੈਸੇ ਤੋਂ ਜੀ ਭਰ ਗਿਆ ਹੈ।ਕੀ ਆਪਜੀ ਦੇ ਮੰਤਰੀ ਹੁਣ ਤੋਂ ਤੇਲ, ਬਿਜਲੀ ਪਾਣੀ,ਫੋਨ ਦਾ ਬਿਲ ਦੇਣ ਲਗ ਪਏ ਹਨ,ਕੀ ਮੰਤਰੀ ਆਪਣਾ ਪੇਟ ਆਪਣੀ ਤਨਖਾਹ ਚੋਂ ਭਰਨਗੇ? ਕੀ ਸਾਰੇ ਮੰਤਰੀ ਇਸ ਸਾਲ ਤੋਂ ਇਨਕਮ ਟੈਕਸ ਦੇਣਗੇ ਜਾਂ ਫਿਰ ਵਿੱਤ ਮੰਤਰੀ ਇਨਕਮ ਟੈਕਸ ਕੱਟ ਕੇ ਉਹਨਾਂ ਨੂੰ ਤਨਖਾਹ ਨਵਾਜਣਗੇ।
ਪਿਆਰੇ ਮੋਦੀ ਜੀ ਕੀ ਹੁਣ ਤੋਂ ਮੰਤਰੀ ਲਾਲ ਨੀਲੀ ਬੱਤੀਆਂ ਲਾ ਕੇ ਸਿਗਨਲ ਨਹੀਂ ਤੋੜਨਗੇ,? ਕੀ ਹੁਣ ਤੋਂ ਉਹ ਟੌਲ ਟੈਕਸ ਦੇ ਕੇ ਸੜਕਾਂ ਵਰਤਣਗੇ?
ਮੋਦੀਜੀ ਕੀ ਮੰਤਰੀ ਤੇ ਮੰਤਰੀਆਂ ਦੇ ਛੋਕਰੇ ਹੁਣ ਤੋਂ ਕਾਨੂੰਨ ਦੀਆਂ ਧੱਜੀਆਂ ਨਹੀਂ ਉਡਾਉਣਗੇ ?
ਪਿਆਰੇ ਮੋਦੀਜੀ ਨੋਟਬੰਦੀ ਹੋਈ ਹੈ,ਗੋਲਾਬੰਦੀ,ਗੁੰਡਾਗੰਦੀ ਵੱਧੀ ਹੈ।
ਸੱਚੋ ਸੱਚ ਦਸਣਾ ਮੋਦੀ ਜੀ ਆਪਜੀ ਦਾ ਕਿਹੜਾ ਮੰਤਰੀ ਲਾਇਨ ਚ ਪੂਰਾ ਦਿਨ ਖਲੋ ਕੇ ਨੋਟ ਵਟਾ ਕੇ ਲਿਆਇਆ ਹੈ। ਰਾਹੁਲ ਜੀ ਤੋਂ ਸਿਵਾ ਕੌਣ ਜਨਤਾ ਦਾ ਦੁੱਖ ਸਮਝ ਸਕਿਆ ਹੈ।
ਨਿਤਿਨ ਗਡਕਰੀ ਆਪਣੇ ਲਾਡਲੇ ਦੇ ਵਿਆਹ ਤੇ 50 ਜਹਾਜ ਦਾ ਪੈਸਾ ਕਿਥੋਂ ਲਿਆ ਰਹਾ ਹੈ ,ਜਰਾ ਦਸੋਗੇ ਮੋਦੀਜੀ।
ਪਿਆਰੇ ਮੋਦੀਜੀ ਅਮਰੀਕਾ ਦੀ ਜਨਤਾ ਕਿਸੇ ਅੰਬਾਨੀ ਅੰਡਾਨੀ ਨੂੰ,ਮਾਲੀਆਨੂੰੰ ਕੰਧਿਆਂ ਤੇ ਬਿਠਾ ਕੇ ਸਰਕਾਰ ਨਹੀਂ ਚਲਾਉਂਦੇ,ਨਾਂ ਹੀ ਇਕ ਵਪਾਰੀ ਨੂੰ ਖੁਸ਼ ਰੱਖਣ ਲਈ ਉਸਦੇ ਦਾਮਾਦ ਨੂੰ 'ਰਿਜ਼ਰਵ ਬੈਂਕ'ਦਾ ਗਵਰਨਰ ਬਣਾ ਦੇਂਦੀੇ ਹੈ।
ਪਿਆਰੇ ਮੋਦੀ ਜੀ ਨੋਟਬੰਦੀ ਤੇੇ ਮਾੜੈ ਲਈ ਹੋਈ ਹੈ ਆਪਜੀ ਦੇ ਲਈ ਤੇ ਨੋਟਖੁਲ੍ਹੀ,ਖੂੌਲੀ੍ਹਨੋਟ ਹੋਈ ਹੈ,ਰੱਜਵਾਂ ਪੈਸਾ ਆ ਗਿਆ ਹੈ ਕੇਂਦਰ ਕੋਲ - ਕੀ ਮੋਦੀ ਜੀ ਇਸ ਪੈਸੇ ਨਾਲ ਬੇਟੀਆਂ ਤੇ ਨਾਰੀਆਂ ਨੂੰ ਸੁਰੱਖਿਆ ਮਿਲੇਗੀ।ਕੀ ਇਸ ਪੈਸੇ ਨਾਲ ਹਰ ਇਕ ਨੂੰ ਯੋਗਤਾ ਅਨੁਸਾਰ ਨੌਕਰੀ ਮਿਲੇਗੀ? ਕੀ ਇਸ ਪੈਸੇ ਨਾਲ ਭਾਰਤ ਵਿੱਚ ਸਵੱਛਤਾ ਆ ਜਾਏਗੀ?
ਕੀ ਦੇਸ਼ ਵਿੱਚ ਤਾਲੀਮ ਅਤੇ ਸਿਹਤ ਸੇਵਾਂਵਾਂ ਆਮ ਆਦਮੀ ਦੀ ਪਹੁੰਚ ਵਿੱਚ ਆ ਜਾਣਗੀਆਂ।
ਕੀ ਹੁਣ ਕੇਂਦਰ ਸਰਕਾਰ ਅੰਬਾਨੀ, ਅੰਡਾਨੀ, ਮਾਲੀਆਂ,ਬਾਬਾਰਾਮਦੇਵ ਦੇ ਚੰਗਲ ਚੋਂ ਬਾਹਰ ਆ ਜਾਏਗੀ।
ਕੀ ਹੁਣ ਤੌਂ ਪਿਆਰੇ ਮੋਦੀ ਜੀ ਜਨਤਾ ਦੇ ਮਨ ਦੀ ਬਾਤ ਕਰਿਆ ਕਰਨਗੇ ?ਤੇ ਨਾਲੇ ਚੈਨਲਾਂ ਨੂੰ ਪੈਸਾ ਆਪਣੀ ਤਨਖਾਹ ਚੋਂ ਦਿਆ ਕਰਨਗੇ ?
ਪਿਆਰੇ ਮੋਦੀਜੀ ਇਹ ਭਾਰਤ ਦੇਸ਼ ਅਵਿਕਸਤ ੍ਹੈ ਹੈ ਤੇ ਇਸਨੂੰ ਕੰਮ ਕਰਨ ਵਾਲੇ ਕਾਮੇ ਚਾਹੀਦੇ ਹਨ ਕੁਰਸੀਆਂ ਦੇ ਚਿਪਕੂ ਤੇ ਕੁਨਬਾ ਪਰਵਰ ਬਲੈਕੀਆਂ ਦੀ ਇਸਨੂੰ ਲੋੜ ਨਹੀਂ ਹੈ। ਬਲਕਿ ਵਿਚਾਰੇ ਭਾਰਤ ਨੂੰ ਰਾਸ਼ਰਪਤੀ ਪ੍ਰਧਾਨ ਮੰਤਰੀ,ਰਾਜਪਾਲਾਂ ਮੁੱਖਮੰਤਰੀਆਂ ,ਸਰਕਾਰੀ ਅਧਿਕਾਰੀਆਂ ਦਾ ਬੋਝ ਉਠਾਉਣਾ ਕਠਨ ਹੈ।
ਮੋਦੀ ਜੀ ਅਗਰ ਵਿਆਹਾਂ ਤੇ ਖਰਚ ਦੀ ਸੀਲਿੰਗ ਲਾਈ ਜਾਂਦੀ ਤੇ ਜਾਇਦਾਦਾਂ ਰੱਖਣ ਤੇ ਸੀਲਿੰਗ ਲਾਈ ਜਾਂਦੀ ਜੇਕਰ ਨਵੇਂ ਉਦਯੋਗ ਖੋਲ ਕੇ ਬੇਰੁਜਗਾਰੀ ਦੂਰ ਕੀਤੀ ਜਾਂਦੀ ਜੇ ਜਮ੍ਹਖੋਰਾਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾਂਦਾ, ਜੇ ਮੰਦਰਾਂ ਗੁਰਦਵਾਰੇ ਮੱਠਾਂ ਵਿੱਚ ਪਏ ਧਨ ਨੂੰ ਜਨਤਾ ਦੇ ਭਲਾਈ ਕੰਮਾਂ ਤੇ ਵਰਤਿਆ ਜਾਂਦਾ ਤਾਂ ਨੋਟਬੰਦੀ ਦੀ ਲੋੜ ਨਾਂ ਪੈਂਦੀ।
ਪਿਆਰੇ ਮੋਦੀ ਜੀ 'ਤਿੰੰਲਾਗਾਨਾ ਦੇ ਮੁੱਖਮੰਤਰੀ ਨੇ ਨੋਟਬੰਦੀ ਤੋਂ ਇਕ ਮਹੀਨਾ ਪਹਿਲਾਂ ਸਾਢੇ ਤਿੰਨ ਕਰੋੜ ਦਾ ਸੋਨੇ ਦਾ ਮੁਕਟ ਪੱਥਰ ਦੀ ਮੂਰਤੀ ਨੂੰ ਪਹਿਨਾਇਆ,ਤੇ ਨੋਟਬੰਦੀ ਤੋਂ ਫੌਰਨ ਬਾਦ ਉਸੀਨੇ ਆਪਣੇ ਪੰਜਾਹ ਕਰੋੜ ਦੇ ਨਵੇਂ ਬਣੇ ਬੰਗਲੇ ਦਾ ਕਰੋੜਾਂ ਰੁਪਏ ਚ ਗ੍ਰਹਿ ਪ੍ਰਵੇਸ਼ ਕੀਤਾ।ਕੀ ਤੁਸੀਂ ਤਿਲੰਗਾਨਾ ਦੀ ਗਰੀਬ ਜਨਤਾ ਨੂੰ ਦਸੋਗੇ ਕਿ ਉਹਨਾਂ ਦੇ ਚੁਣੇ ਹੋਏ ਮੁਖਮੰਤਰੀ ਨੇ ਉਹਨਾਂ ਨਾਲ ਇਹ ਵਿਸਾਹਘਾਤ ਕਿਉਂ ਕੀਤਾ?ਤੇ ਤੁਸੀਂ ਇਸਦਾ ਕੀ ਐਕਸ਼ਨ ਲਿਆ ?
ਪਿਆਰੇ ਮੋਦੀ ਜੀ ਆਮ ਆਦਮੀ ਨੂੰ ਦਸੋਗੇ ਕਿ ਇਹ ਜੋ ਰੋਜ਼ ਨੋਟ ਲੁਟੇ ਜਾ ਰਹੇ ਹਨ ਜਾਹਲੀ ਬਣ ਰਹੇ ਹਨ,ਇਸਦੇ ਪਿਛੈ ਕਿਸਦਾ ਹੱਥ ਹੈ ਤੇ ਇਹ ਧਨ ਕਿਹੜਾ ਹੈ? ਆਪਜੀ ਦੇ ਮੰਤਰੀਆਂ ਕੋਲ ਅੱਠ ਅੱਠ ਕੋਠੀਆਂ ਹਨ ਆਮ ਆਦਮੀ ਨੂੰ ਕੇਵਲ ਇਕ ਕਮਰਾ ਦਿਵਾ ਦੋ।
ਮੋਦੀਜੀ ਸ਼ਰਾਬ ਤੇ ਹੋਰ ਨਸ਼ੇ ਵੇਚਣ ਵਾਲੇ ਪੁਰਾਣੇ ਨੋਟ ਧੜੱਲੇ ਨਾਲ ਲੈ ਰਹੇ ਹਨ ਮੈਰਿਜ ਪੈਲੇਸ ਵਾਲੇ ਵੀ ਵਿਆਜ ਲਾ ਕੇ ਲੈ ਰਹੇ ਹਨ,ਕੀ ਤੁਸੀ ਇਹਨਾ ਤੇ ਕੈਂਚੀ ਮਾਰੋਗੇ?
ਮੋਦੀ ਜੀ ਕਰਿਕਟਰ, ਐਕਟਰ,ਡਾਕਟਰ ਤੇ ਮਨਿਸਟਰਾਂ ਕੋਲ ਤਾਂ ਵਕਤ ਹੀ ਨਹੀ ਹੁੰਦਾ ਬੈਂਕ ਜਾਣ ਦਾ ਤੇ ਨਾਲੇ ਇਹ ਤਬਕਾ ਜਨਤਾ ਵਿੱਚ ਸ਼ਰੇ ਆਮ ਨਹੀਂ ਜਾ ਸਕਦਾ ਇਹਨਾਂ ਕੋਲ ਧਨ ਵੀ ਬੇਸ਼ੁਮਾਰ ਹੈ,ਤੁਸੀਂ ਇਸ ਧਨ ਨੂੰ ਸੁਰਖਿਅਤ ਕਿਵੇਂ ਕੀਤਾ,ਕੀ ਜਨਤਾ ਸਾਹਮਣੇ ਇਸ ਘੁਟਾਲੇ ਦਾ ਪੋਲ ਖੌਲੋਗੇ-ਇਹਨਾਂ ਵਿਚੋਂ ਕੋਈ ਵੀ ਟੈਕਸ ਨਹੀਂ ਅਦਾ ਕਰਦਾ।ੇ
ਪਿਆਰੇ ਮੋਦੀਜੀ ਤੁਸੀਂ ਦਰਬਾਰ ਸਾਹਬ ਆਏ,ਕਾਹਦਾ ਖਤਰਾ ਸੀ ਜੋ ਕਰਫਿਉ ਲਾ ਛਡਿਆ ਤੇ ਆਮ ਸੰਗਤ ਨੂੰ ਅੰਦਰ ਨਹੀਂ ਜਾਣ ਦਿੱਤਾ,ਜੋ ਸ਼ਰਧਾਲੂ ਸਰਾਂ ਵਿੱਚ ਠਹਿਰੇ ਸੀ ਉਹਨਾਂ ਨੂੰ ਵੀ ਪਰਕਰਮਾ ਵਿੱਚ ਆਉਣ ਤੋਂ ਰੋਕਿਆ ਗਿਆ,ਹਜੂਰੀ ਵਿੱਚ ਆਪਜੀ ਨੇ ਦੋ ਵਾਰ ਸਿਰ ਝੂਕਾੋਇਆ ।ਕੀਰਤਨ ਕਿਉਂ ਬੰਦ ਕਰਵਾ ਦਿੱਤਾ ਗਿਆ,ਕੀ ਆਪਜੀ ਨੂੰ ਗੁਰਬਾਣੀ ਦੇ ਸ਼ਬਦ ਕੰਨ ਕਾਲੇ ਕਰਦੇ ਸਨ ਜਾਂ ਫਿਰ ਕੋਈ ਚੰਗੀ ਗਲ ਸੁਣਨ ਤੋਂ ਪ੍ਰਹਹੇਜ਼ ਹੈ।
ਓ ਹੋ ਪਿਆਰੇ ਮੋਦੀਜੀ ਗਲਤੀ ਆਪਜੀ ਦੀ ਨਹੀਂ ਹੈ,ਉ ਜੋ ਦਰਬਾਰ ਸਾਹਬ ਦੇ ਕਾਬਜ਼ ਆਪਜੀ ਨੂੰ ਨਾਲ ਲੇ ਕੇ ਗਏ ਸਨ ਉਹਨਾ ਨੂੰ ਅਕਲ ਹੀ ਨਹੀਂ।ਅਕਾਲ ਤਖ਼ਤ ਦਾ ਹੁਕਮ ਹੈ ਦਰਬਾਰ ਸਾਹਬ ਟੋਪੀ ਪਾ ਕੇ ਨਹੀਂ ਜਾ ਸਕਦੇ ਤੇ ਤੁਸੀ ਟੋਪੀ ਸਜਾ ਕੇ ਹਜੂਰੀ ਵਿੱਚ ਹਾਜਰ ਹੋਏ,ਤੇ ਫਿਰ ਆਪਜੀ ਨੂੰ ਸਿਰੋਪਾ ਵੀ ਦੇ ਦਿੱਤਾ ਗਿਆ ਉਹ ਆਪਜੀ ਦੇ ਕਿਸ ਕੰਮ ਹੈ ਜਿਸਦੇ ਕੰਨੀਂ ਗੁਰੂ ਜੀ ਦਾ ਪਵਿਤਰ ਸੰਦੇਸ ਹੀ ਨਹੀਂ ਪਹੁੰਚਿਆ। ਇਕ ਹੀ ਪਹਿਰਾਵੇ ਵਿੱਚ ਆਪਜੀ ਦੇ ਸੈਂਕੜੈ ਬੱਡੀਗਾਰਡ ਵੀ ਨਤਮਸਤਕ ਹੋਏ ਉਹਨਾ ਨੇ ਚਿੱਟੇ ਪਟਕੇ ਪਾਏ ਸਨ,ਫਿਰ ਵੀ ਠੀਕ ਹੈ,ਪਰ ਦਰਬਾਰ ਸਾਹਬ ਖਤਰਾ ਕਾਹਦਾ ਸੀ ਜੋ ਇੰਨੇ ਬਾਡੀਗਾਰਡ ਨਾਲ ਲੈ ਕੇ ਗਏ,ਸ਼ਾਇਦ ਉਹਨਾਂ ਕੋਲ ਅਸਲਾ ਵੀ ਹੋਵੇ?ਗਲਤੀ ਤੁਹਾਡੀ ਨਹੀਂ ਪੰਥ ਦੇ ਅਖਾਉਤੀ ਕਾਬਜਾਂ ਦੀ ਹੈ। ਹਾਂ ਇਕ ਹੋਰ ਚੀਜ਼ ਵੇਖਣ ਵਿੱਚ ਆਈ ਨੋਟ ਬੰਦੀ ਸੀ ਤੇ ਆਪਜੀ ਦੇ ਲਈ ਦਰਬਾਰ ਸਾਹਬ ਵਿੱਚ ਰੇਡ ਕਾਰਪੇਟ ਦਾ ਵਿਛੋਣਾ ਕਿਉਂ ਵਿਛਾਇਆ ਗਿਆ ? ਕੀ ਦਰਬਾਰ ਸਾਹਬ ਸੱਭ ਦਾ ਸਾਂਝਾ ਨਹੀਂ ਹੈ?
ਪਿਆਰੇ ਮੋਦੀ ਜੀ ਪੇਟੀਅੇਮ ਦਾ ਫਾਇਦਾ ਜਨਤਾ ਨੂੰ ਤਾਂ ਨਹੀਂ ਆਪਜੀਦੀ ਫੌਨ ਕੰਪਨੀਆਂ ਨੂੰ ਹੋ ਰਿਹਾ ਹੈ। ਆਪਜੀ ਨੇ ਦਸਿਆ ਇਕ ਆਰਬ ਕੋਲ ਮੱਬਾਇਲ ਫੌਨ ਹਨ,ਚੰਗਾ ਹੁੰਦਾ ਜੇ ਦਸ ਦੇਂਦੇ ਕਿ ਇਕ ਅਰਬ ਦੀ ਥਾਲੀ ਵਿੱਚ ਰੋਟੀ ਨਹੀਂ ਹੈ।ਪਹਿਲਾਂ ਗੈਸ ਬੁਕਿੰਗ ਫੋਨ ਤੇ ਕਰਨ ਦਾ ਨਾਟਕ ਖੇਡਿਆ,ਸੇਟ / ਸਿਮਾਂ ਵਿਕੇ ਕੁਝ ਦੇਰ ਬਾਦ ਪੁਰਾਣੀ ਰੀਤ ਹੀ ਮੁੜ ਆਈ।ਆਪਜੀ ਨੇ ਦਸਿਆ ਤੀਹ ਲੱਖ ਲੋਕਾਂ ਨੇ ਗੈਸ ਦੀ ਸਬਸਿਡ ਿਛੱਡ ਿਹੈ,ਇਹ ਤੀਹ ਲੱਖ ਹੁਣ ਕਿਧਰ ਗਏ?
ਪਿਆਰੇ ਮੋਦੀ ਜੀ ਕੀ ਆਪ ਗਰੰਟੀ ਦੇਂਦੇ ਹੋ ਪੰਜ ਰਾਜਾ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਪੈਸਾ ਨਹੀ ਵੰਡਿਆ ਜਾਵੇਗਾ। ਕੀ ਇਹ ਪੈਸਾ ਮੋਬਾਇਲ ਫੋਨ ਰਾਹੀਂ ਆਵੇਗਾ ਜਾ ਜਨਧਨ ਅਕਾਉਂਟ ਵਿੱਚ?
ਪਿਆਰੇ ਮੋਦੀਜੀ ਸੜਕਾਂ 4, 6 ਲੇਨ ਬਣਾਈਆਂ ਪਰ ਲਿਂਕ ਸੜਕ ਕੋਈ ਨਹੀਂ ਬਣਾਈਆਂ ਗਲੀ ਕੋਈ ਨਹੀ
ਸੀਵਰੇਜ ਕਿਤੇ ਕਿਤੇ ਹੈ-ਸਪਸ਼ਟ ਹੈ ਕਿ ਇਹ ਸੜਕਾਂ ਟਰੱਕ ਕੰਪਨੀਆ,ਟਰਾਂਸਪੋਰਟ ਕੰਮਪਨੀਆ ਲਈ ਹਨ ਤੇ ਰੇਲਵੇ ਖ਼ਤਮ ਕਰਨ ਦੀ ਰਾਹ ਹੈ।ਮਾਲ ਗੱਡੀ ਅਲੋਪ ਹੋ ਚੁਕੀ ਹੈ।
ਨੋਟਬੰਦੀ ਨੇ ਆਮ ਆਦਮੀ ਦੇ ਹੱਥ ਚੋਂ ਬੁਰਕੀ ਖੋਹ ਲਈ ਹੈ,ਜੱਚਾ ਬੱਚਾ ਨੂੰ ਦੁੱਧ ਦੀ ਬੂੰਦ ਨਹੀਂ ਮਿਲੀ।ਲਾਅ / ਆਰਡਰ ਦੀ ਸਥਿਤੀ ਹੋਰ ਵੀ ਵਿਗੜ ਗਈ ਹੈ, ਮਹਿੰਗਾਈ ਨੇ ਤੋਬਾ ਕਰਵਾ ਦਿੱਤੀ ਹੈ।ਆਪਜੀ ਦੇ ਵੱਸ ਤੋਂ ਬਾਹਰ ਨੇ ਆਪ ਹੀ ਦੇ ਬੰਦੇ। ਧਨ ਵਾਲਾ ਸ਼ਾਹ ਹੀ ਹੁੰਦਾ ਹੈ,ਬੇਸ਼ੱਕ ਮਹੇਸ ਸ਼ਾਹ ਜਾਂ ਅਮਿਤ ਸ਼ਾਹ,ਹੈ ਤਾਂ ਪੈਸੇ ਵਾਲਾ ਤੇ ਪੈਸੇ ਬਿਨਾਂ ਸਾਹ ਵੀ ਔਖਾ ਹੋ ਜਾਦਾ ਹੈ।
ਪਿਆਰੇ ਮੋਦੀਜੀ ਇਕਸੌ ਤੀਹ ਕਰੋੜ ਬੰਦੇ ਕੇਵਲ ਇਕ ਬੰਦੇ ਦੇ ਕਦਮਾਂ ਚ ਨਜ਼ਰਾਂ ਵਿਛਾਏ ਹਨ,ਰਾਜਾ ਦੁਨੀ ਚੰਦ ਇਹੀ ਤਾਂ ਚਾਹੁੰਦਾ ਸੀ ਇਹ ਉਹ ਲੋਕ ਹਨ ਜੋ ਆਪਜੀਦੇ ਵੋਟਰ ਹਨ,ਭਿਖਾਰੀ ਬਣਾ ਕੇ ਰੱਖ ਦਿੱਤੇ ਜਾ ਵੇ ਬੇਕਦਰਾ।
ਸਬਰ ਦੀ ਨਸੀਹਤ ਵੋਟਰ ਨੂੰ ਤਾਂ ਬਹੁਤ ਹੋ ਗਈ,,ਕੁਝ ਸਬਰ ਆਪ ਵੀ ਕਰ ਲੋ ਜੀ=
" ਜੋ ਤੇਰੇ ਐਬ ਦਿਖਾਤਾ ਹੈ,ਉਸੇ ਮੱਤ ਖੋਨਾ-ਅਬ ਕਹਾਂ ਮਿਲਤੇ ਹੈਂ ਆਇਨਾ ਦਿਖਾਨੇ ਵਾਲੇ"॥
ਰਣਜੀਤ ਕੌਰ ਤਰਨ ਤਾਰਨ 9780282816
13 Dec. 2016