ਗੁਰੁ ਗੋਬਿੰਦ ਸਿੰਘ - ਜਸਪ੍ਰੀਤ ਕੌਰ ਬੇਗੋਵਾਲ
ਪੜ੍ਹਦੀ ਮੈਂ ਤੇਰਾ ਹੀ ਸਫਰ, ਜਦ ਵੀ ਹੋਵਾਂ ਉਦਾਸ,
ਸੰਜਮ ਨਾਲ ਜਿਊਣ ਦੀ ਬਣ ਜਾਂਦੀ ਹੈ ਇੱਕ ਆਸ,
ਜੰਗਲਾਂ ਵਿੱਚ ਰਾਤਾਂ ਕੱਟੀਆਂ, ਕੌਮ ਲਈ ਵਥੇਰੀਆਂ,
ਬਾਜਾਂ ਵਾਲਿਆ ਗੁਰੂਆਂ, ਸਿਫਤਾਂ ਕੀ-ਕੀ ਦੱਸਾ ਤੇਰੀਆਂ,
ਲਾਲ ਚਾਰੇ ਵਾਰ ਦਿੱਤੇ, ਨਾ ਲਾਈਆਂ ਦੇਰੀਆਂ।
ਠੰਢੇ ਬੁਰਜ 'ਚ ਮਾਤਾ ਗੁਜਰੀ, ਲਾਲਾਂ ਨੂੰ ਲਈ ਬੈਠੀ ਸੀ,
ਉਹ ਹੀ ਜਾਣੇ ਦਿਲ ਆਪਣੇ ਤੇ, ਕੀ ਕੁਝ ਜਰੀ ਬੈਠੀ ਸੀ,
ਗੋਲੀਆਂ ਨਾ ਪਰਿਵਾਰ ਨੇ, ਪਟਾਵਾਂ ਤੇ ਹਨੇਰੀਆਂ,
ਬਾਜਾਂ ਵਾਲਿਆ ਗੁਰੂਆ, ਸਿਫਤਾਂ ਕੀ-ਕੀ ਦੱਸਾ ਤੇਰੀਆਂ,
ਲਾਲ ਚਾਰੇ ਵਾਰ ਦਿੱਤੇ, ਨਾ ਲਾਈਆਂ ਦੇਰੀਆਂ।
ਕੰਲਗੀਆਂ ਵਾਲੇ ਗੁਰੂ ਜੀ, ਜੰਗ ਵਿੱਚ ਕੱਲਾ ਸੀ ਲੜਿਆ,
ਮੂਹਰੇ ਤੇਰੇ ਦੁਸ਼ਮਣ, ਕੋਈ ਨਾ ਸੀ ਖੜਿਆ,
ਤੈਨੂੰ ਹਰਾਉਣ ਦੀਆਂ, ਲਾਈਆਂ ਯੁਗਤਾਂ ਸੀ ਵਥੇਰੀਆਂ,
ਬਾਜਾਂ ਵਾਲਿਆਂ ਗੁਰੂਆਂ, ਸਿਫਤਾਂ ਕੀ-ਕੀ ਦੱਤਾ ਤੇਰੀਆਂ,
ਲਾਲ ਚਾਰੇ ਵਾਰ ਦਿੱਤੇ, ਨਾ ਲਾਈਆਂ ਦੇਰੀਆਂ।
ਗੁਰੁ ਗੋਬਿੰਦ ਸਿੰਘ ਸਿਫਤਾਂ ਕੀ-ਕੀ ਦੱਸਾਂ ਤੇਰੀਆ,
ਲਾਲ ਚਾਰੇ ਵਾਰ ਦਿੱਤੇ, ਨਾ ਲਾਈਆਂ ਦੇਰੀਆਂ।