ਚੇਤਨਾ - ਰਣਜੀਤ ਕੌਰ ਤਰਨ ਤਾਰਨ
ਸਵੇਰਾ==ਚੇਤਨਾ ਉਠੌ ਅੜੀਏ ਉਠੀ ਨਹੀਂ ਅਜੇ ਪਤਾ ਸੂਰਜ ਕਿੰਨੀ ਅੱਗੇ ਆ ਗਿਆ।
ਚੇਤਨਾ- ਮੈਨੂੰ ਸੌਣ ਦੇ ਸਵੇਰਾ ਮੈਂ ਉਠ ਕੇ ਕੀ ਕਰਨਾ ?
ਸਵੇਰਾ- ਉਠ ਭੈਣੇ ਕਿੰਨੇ ਵੀਰ ਤੇ ਭੈਣਾਂ ਬਾਹਰ ਤੇਰੀ ਰਾਹ ਵੇਖ ਰਹੇ ਨੇ।ਵੱਡੇ ਵਡੇਰੇ ਚਾਹ ਰਹੇ ਨੇ ਤੂੰ ਆਵੇਂ ਤੇ ੳੇਹਨਾਂ ਦੇ ਲਾਡਲਿਆਂ ਦੇ ਨਾਲ ਤੁਰੇਂ।
ਚੇਤਨਾ- ਮੇਰੀ ਕੌਣ ਸੁਣਦਾ ਹੈ?ਮੈਨੂੰ ਤੇ ਅਧੁਨਿਕਤਾ ਨੇ ਨੁਕਰੇ ਲਾ ਕੇ ਰੱਖ ਤਾ।,
ਸਵੇਰਾ-- ਜਾਗਰੂਕਤਾ ਬੇਗਾਨੇ ਮੁਲਕਾਂ ਚ ਜਾ ਕੇ ਛਾ ਗਈ ਤੇ ਤੂੰ ਆਪਨੇ ਮੁਲਕ ਵਿੱਚ ਸੁੱਤੀ ਹੀ ਰਹੀ-ਭੈਣੇ
ਸੁਣ ਛਵੇਤਾ ਦੇ ਬੋਲ, ਸੁਣ ਅੰੰਿਮ੍ਰਤ ਵੇਲੇ ਦੀ ਗੁਹਾਰ ਸੁਣ ਅੜੀਏ, ਜਿਹੜੈ ਸੁੱਤੇ ਰਹੇ, ਸੌਂ ਹੀ ਗਏ, ਤੂੰ ਉਠ,-ਛੇ ਮਹੀਨੇਂੇ ਬਾਦ ਤੇ ਕੁੰਭਕਰਨ ਵੀ ਉਠ ਪਿਆ ਸੀ ਤੇ ਤੂੰ ਸੱਤਰ ਸਾਲ ਤੋਂ ਨੀ੍ਹ ਉਠੀ।
ਚੇਤਨਾ - ਅੜੀਏ ਦੱਸ ਕੀ ਕਰਾਂ,ਮੈਂ ਜਦ ਵੀ ਇਸ ਮਹਾਨ ਦੇਸ਼ ਵਿੱਚ ਉਠੀ ਹਾਂ ਰਸੂਖ ਵਾਲਿਆਂ ਨੇ ਮੈਨੂੰ ਉਹ ਭੰਨਿਆ ਕਿ ਮੈਂ ਉਠਣਾ ਚਾਹੁੰਦੀ ਵੀ ਸ਼ਹਿ ਕੇ ਰਹਿ ਗਈ। ਤੂੰ ਜਾਗਰੂਕਤਾ ਦੀ ਗਲ ਕਰਨੀ ਏਂ ਉਹ ਮੇਰੀ ਜੁੜਵਾਂ ਹੈ,ਉਹਨੂੰ ਵੀ ਮੇਰੇੇ ਨਾਲ ਹੀ ਕੁੱਟ ਪਈ ਸੀ ਉਹ ਵੀ ਮੇਰੇ ਨਾਲ ਹੀ ਜੁਲਮ ਵੇਖਦੀ ਰਹੀ,ਪਰ ਉਹਨੇ ਜਦ ਵੇਖਿਆ ਇਥੇ ਭੈਂਸ਼ ਵੱਡੀ ਹੈ ਅਕਲ ਛੋਟੀ ਹੈ,ਤੇ ਉਸ ਸੂਝ ਦੀ ਬਾਂਹ ਫੜੀ ਤੇ ਬਾਹਰ ਨਿਕਲ ਗਈ,ਬਾਹਰਲਿਆਂ ਨੇ ਉਸ ਦੀ ਕਦਰ ਕੀਤੀ ਉਸਨੂੰ ਆਪਣੇ ਦਰਾਂ ਤੇ ਦਿਲਾਂ ਵਿੱਚ ਪਨਾਹ ਦਿੱਤੀ,ਬਲਕਿ ਪੂਜਾ ਕੀਤੀ।
ਮੈਂ ਦੇਸ਼ ਪ੍ਰੇਮ ਵਿੱਚ ਅੰਨ੍ਹੀ ਹੋਈ ਰਹੀ,ਇਹੋ ਸੋਚਦੀ ਸ਼ਾਂ ਕਿ ਇਕ ਦਿਨ ਤੇ ਮੇਰੀ ਵੀ ਕੋਈ ਸੁਣੇਗਾ,ਇਕ ਦਿਨ ਤੇ ਪਛਤਾਉਣਗੇ।ਮੈਨੂੰ ਲਗਾ ਇਹਨਾਂ ਬਹੁਤੇ ਸਿਆਣਿਆ ਦਾ ਸਾਥ ਦੇਣਾ ਮੇਰਾ ਧਰਮ ਹੈ।ਇਥੇ ਤੇ ਤੈਨੂੰ ਪਤਾ "
" ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ " ਉਦੋਂ ਵੇਲਾ ਸੀ ਮੈਂ ਵੀ ਜਾਗਰੂਕਤਾ ਨਾਲ ਨਿਕਲ ਜਾਂਦੀ।
ਸਵੇਰਾ- ਕਮਲੀ ਨਾਂ ਹੋਵੇ ਤੇ ਇੰਜ ਨਾ ਸੋਚ ਉਠ ਅਜੇ ਵੀ ਵੇਲਾ ਹੈ ਕਰ ਹਿੰਮਤ ਤੇ ਅਪਨੇ ਪਿਆਰਿਆਂ ਨੂੰ ਆਵਾਜ਼ ਦੇ,ਲਾ ਗੁਹਾਰ" ਜਾਗੋ ਭਾਈ ਮੈਂਂ ਉਠ ਗਈ,"ਆਵਾਜ਼ ਦੋ ਹਮ ਏਕ ਹੈਂ" ਸਾਰੇ ਤੇਰੇ ਨਾਲ ਨੇ।
ਚੇਤਨਾ- ਮੈਂਂ ਹਰ ਪੰਜ ਸਾਲ ਬਾਦ ਉਠਦੀ ਹਾਂ,ਬਸਤੀ ਬਸਤੀ,ਗਲੀ ਗਲੀ ਗੇੜੀ ਵੀ ਦੇਨੀ ਹਾਂ।ਸਮਝਣ ਵਾਲੇ ਸਮਝ ਜਾਂਦੇ ਹਨ,ਤੇ ਅਨਾੜੀ ਜਿਹਨਾਂ ਨੂੰੰ ਦੋ ਬੋਤਲਾਂ ਉਮਰ ਭਰ ਦੀ ਕਮਾਈ ਦਿਸਣ ਲਗਦੀ ਹੈ,ਉਹ ਮੈਨੂੰ ਭਜਾ ਦੇਂਦੇ ਹਨ।ਤੇ ਕੋਈ ਸਾਜਿਸ਼ੀ ਮੇਰੀ ਸੰਘੀ ਨੱਪ ਦੇਂਦਾ ਤੇ ਕੋਈ ਮੇਰੀ ਪੂਛ ਦੱਬ ਦੇਂਦਾ।
ਸਵੇਰਾ-ਕਮਲੀਏ ਸੂਰਜ ਨੂੰ ਲੋਕ ਕਿੰਨਾ ਕੁਝ ਕਹਿੰਦੇ,ਸਾਰੇ ਸ਼ਾਇਰ ਤੇ ਸਾਰੇ ਆਸ਼ਕ ਦੁਆਵਾਂ ਮੰਗਦੇ 'ਸੂਰਜ ਬਦਲੀ ਚ ਵੜਿਆ ਰਹੇ' ਕਿਸਾਨ ਕਹਿੰਦੈ'ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ। ਸਿਆਣੇ ਦੁਆ ਮੰਗਦੇ ਨੇ 'ਸੂਰਜਾ ਤੂੰ ੰਮਘਦਾ ਰਹੀਂ"ਸੂਰਜ ਨੂੰ ਪਤਾ ਮੇਰੇ ਬਿਨਾਂ ਇਹਨਾਂ ਬੁਧੂਆਂ ਦਾ ਗੁਜਾਰਾ ਨਹੀਂ ਮੈਂ ਇਹਨਾਂ ਦਾ ਸਾਥ ਜਰੂਰ ਦੇਣਾ,ਇਸ ਤਰਾਂ ਤੇਰੇ ਬਿਨਾਂ ਵੀ ਇਹਨਾਂ ਦਾ ਗੁਜਾਰਾ ਨਹੀਂ,ਤੂੰ ਉਠ ਜਾ-ਧਰਤੀ ਮਾਂ ਦੀ ਰੀਸ ਕਰ,ਕਿੰਨੀ ਲਤੜਦੀ ਹੈ ਫਿਰ ਵੀ ਬੰਦੇ ਦੇ ਪੈਰਾਂ ਹੇਠੋਂ ਨਹੀਂ ਨਿਕਲਦੀ।
ਚੋਣਾਂ ਦਾ ਵੇਲਾ ਨੇੜੈ ਨੇੜੇ ਆ ਰਿਹੈ ੈਤੇ ਵੇਖ ਅਮਰੀਕਾ ਵਿੱਚ ਵੀ ਚੋਣਾਂ ਨੇ ਤੇ ਜਾਗਰੂਕਤਾ ਤੇ ਸੂਝ ਨੇ ਕਿਵੇਂ ਵੋਟਰਾਂ ਦੇ ਸਿਰਾਂ ਨੂੰੰ ਘੁਮਾਉਣੀ ਲਾਈ ਐ।ਤੇ ਤੂੰ ਸੁੱਤੀ ਪਈ ਐਂ,ਉਠ ਚਲ ਦਿਲ ਤੋਂ ਦਿਲ ਤੱਕ....ਸਿਰ ਤੋਂ ਸਿਰ ਤੱਕ....
ਚੇਤਨਾ-ਕਿਵੇਂ ਜਾਵਾਂ ਅੜੀਏ ਇਥੇ ਤੇ ਮੈਨੂੰੰ ਦਕੀਆਨੂਸੀ,ਬੁੱਢੀ,ਸਮਝਿਆ ਜਾਂਦੈ।
ਸਵੇਰਾ-ਮੈਂ ਤੈਨੂੰ ਦਸਿਆ ਹੁਣੇ ਸੂਰਜ ਤੇ ਧਰਤੀ ਦੀ ਮਿਸਾਲ ਤੇਰੇ ਸਾਹਮਣੇ,ਚਲ ਉਠ ਮੈਂਂ ਵੀ ਤੇਰੇ ਨਾਲ ਚਲਦੀ ਹਾਂ॥
ਚੇਤਨਾ= ਭੈਣ ਚਲ ਫੇਰ ਮੇਰਾ ਹੱਥ ਫੜ ਕੇ ਰਖੀੀਂ।ਪਰ ਗੱਲ ਸੁਣ ਮੈਨੂੰ ਤੇ ਤੂੰ ਉਠਾ ਲਿਐ,ਵੋਟਰਾਂ ਨੂੰ ਕਿਵੇ ਉਠਾਵੇਗੀ ? ਉਹ ਤੇ ਕੜਕਦੇ ਹਾਰਨ ਸੁਣ ਕੇ ਨਹੀਂ ਤ੍ਰਭਕਦੇ,ਸਵੇਰੇ ਸ਼ਾਮ ਚਾਰੇ ਪਾਸੇ ਲਾਉਡ ਸਪੀਕਰ ਚਲਦੇ,ਅੱਗਾਂ ਲਗੀਆਂ ਰਹਿੰਦੀਆਂ,ਉਹਨਾਂ ਦੇ ਕੰਨਾਂ ਤੇ ਖਾਰਿਸ਼ ਵੀ ਨ੍ਹੀ ਹੁੰਦੀ,ਮੇਰੀ ਮੱਧਮ ਵਾਜ਼ ਕਿਵੇਂ ਸੁਣ ਜੂ?
ਭੈਣੇ ਜਦੋਂ ਤੱਕ ਭੁੱਖ ਤੇ ਪੁਲਿਸ ਜਿੰਦਾ ਨੇ ਚੇਤਨਤਾ ਨਹੀਂ ਟਿਕ ਸਕਦੀ ਬਲਕਿ ਜੰਮ ਹੀ ਨਹੀਂ ਸਕਦੀ ਤੇ ਇਹੋ ਮੇਰੀ ਮੌਤ ਹੈ।
ਸਵੇਰਾ-ਤੂੰ ਚਲ ਮੇਰੇ ਨਾਲ' ਮੈਂਂ ਜਾਣਾ ਮੇਰਾ ਕੰਮ,'' ਬੱਸ ਤੂੰ ਡਰਨਾ ਨਹੀਂ।
ਚੇਤਨਾ- ਚਲ ਫਿਰ ਹੁਣ ਨਹੀਂ ਮੈਂ ਡਰਦੀ' ਡਰਿਆ ਸੋ ਮਰਿਆ,ਜੇ ਹੁਣ ਵੀ ਲੋਕ ਚੇਤੰਂਨ ਨਾਂ ਹੋਏ ਤੇ ਫਿਰ ਜਾਣ ਭਾੜ ਵਿੱਚ। "" ਸੁਣੋ -ਅਣਹੋਣੀ' ' ਹੋਣੀ' ਤੋਂ ਜਿਆਦਾ ਤਕੜੀ ਤੇ ਜਾਲਿਮ ਹੁੰਦੀ ਐ।॥
ਛਵੇਤਾ----" ਤੁਝੈ ਦੁਸ਼ਮਣੋਂ ਕੀ ਖ਼ਬਰ ਨਹੀਂ ਮੁਝੈ ਦੋਸਤੋਂ ਕਾ ਪਤਾ ਨਹੀਂ-ਕਾਹੇ ਕੀ ਦੁਸ਼ਮਨੀ
ਸਰੇ ਆਇਨਾ ਕੋਈ ਔਰ ਹੈ,ਪਸੇ ਆਇਨਾ ਕੋਈ ਔਰ ਹੈੈ-ਸੋ ਤੋਲੋ,ਸੋਚੋ ਕਰੋ,॥ਸਮਝੈ......
ਰਣਜੀਤ ਕੌਰ ਤਰਨ ਤਾਰਨ 9780282816
14 Jan. 2017