ਮੌਜਾਂ ਹੀ ਮੌਜਾਂ - ਰਣਜੀਤ ਕੌਰ ਤਰਨ ਤਾਰਨ
ਹਰ ਪੰਜ ਸਾਲ ਬਾਦ ਚੋਣਾਂ ਆਉਂਦੀਆਂ ਹਨ,ਵਿਧਾਨ ਸਭਾ,ਲੋਕ ਸਭਾ,ਰਾਜ ਸਭਾਂ,ਨਗਰ ਪਾਲਿਕਾ ਦੀਆਂ।
ਹਰ ਵਾਰ ਉਹੀ ਨੁਮਾਂਇੰਦੇ,ਉਹੀ ਉਮੀਦਵਾਰ,ਉਹੀ ਨੇਤਾ,ਉਹੀ ਜਿੱਤ ਕੇ ਹਾਕਮ ਬਣ ਕੁਰਸੀਆਂ ਸਸ਼ੋਭਿਤ ਕਰਦੇ ਹਨ।ਬਸ ਫਿਰ ਪੰਜ ਸਾਲ ਮੌਜਾਂ ਹੀ ਮੌਜਾਂ।ਜੇ ਇਤਬਾਰ ਨਹੀ ਆਉਂਦਾ ਤੇ ਇਸ ਵਾਰ ਨੇਤਾ ਬਣ ਚੋਣ ਲੜ ਤੇ ਫਿਰ ਵੇਖ ਕਿਵੇਂ ਸੱਤ ਪੀੜ੍ਹੀਆਂ ਨੀਂਹ ਪੱਥਰਾਂ ਵਾਂਗੂ ਪੱਕੀਆਂ ਹੋ ਜਾਣਗੀਆਂ।ਚਾਰ ਚੁਫੇਰੇ ਸੁੱਰਖਿਆ ਗਾਰਡ ਤੇ ਅੱਗੇ ਪਿਛੇ ਝੰਡੀ ਵਾਲੀਆਂ,ਬੱਤੀ ਵਾਲੀਆਂ ਕਾਰਾਂ ਹੀ ਕਾਰਾਂ,ਕਦੇ ਕਦੇ ਹੈਲ਼ੀਕੈਪਟਰ।
ਬੱਸ ਇਕ ਵਾਰ ਹੱਥ ਜੋੜਨੇ ਪੈਣੇ ਤੇ ਫਿਰ ਪੰਜ ਸਾਲ ਜਨਤਾ ਦੇ ਹੱਥ ਤੇਰੇ ਪੈਰਾਂ ਥੱਲੇ।ਕਿਸਾਨ ਰੈਲੀ- ਗਲਹਿਰੀ ਵਾਂਗ ਮੂੰਹ ਚਿੜਾਏਗੀ,ਫਾਰਗ ਅਧਿਆਪਕ ਦਰੀਆਂ ਝਾੜ ਘੱਟਾ ਉਡਾਉਣਗੇ ਤੇ ਆਪਣੇ ਸਿਰ ਪਾਉਣਗੇ।ਬੇ ਰੁਜ਼ਗਾਰ ਟੈਂਕੀਆਂ ਤੇ ਚੜ੍ਹ ਕੇ ਰੱਬ ਨੂੰ ਹੇਠਾਂ ਲਾਹ ਲਿਆਂਉਣ ਦੀਆਂ ਦੁਹਾਈਆਂ ਪਾਉਣਗੇ।
ਜਿੰਨੇ ਮਰਨ ਵਰਤ ਹੋਣਗੇ,ਓਨਾ ਤੇਰਾ ਸਿਰ ਫਖਰ ਨਾਲ ਬੁਲ਼ੰਦ ਹੋਵੇਗਾ।ਵੇਖੀਂ ਕਿਵੈਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਿਵੇਂ ਹੁੰਦੀ,ਪਰ ਤੂੰ ਕਿਵੇਂ ਵੇਖੈਂਗਾ ਤੂੰ ਤੇ ਬੰਗਲੇ ਚੌਂ ਉਦੋਂ ਹੀ ਬਾਹਰ ਨਿਕਲਣਾ ਜਦੋਂ ਤੂੰ ਅਮਰੀਕਾ ਦੀ ਫਲਾਈਟ ਫੜਨੀ ਹੋਣੀ ਫਿਰ ਤੇਰੀ ਇਥੇ ਫੋਟੋ ਹੀ ਰਹਿ ਜਾਣੀ।ਫਿਰ ਪੰਜ ਸਾਲਾਂ ਬਾਦ ਤੂੰ ਆਕੇ ਸਹੁੰਆਂ ਖਾਵੇਂਗਾ ਕਿ ਹੁਣ ਕਿਸੇ ਨੂੰ ਟੈਂਕੀ ਤੇ ਚੜ੍ਹ ਕੇ ਮਰਨਾਂ ਨਹੀ ਪਏਗਾ ਕਿਉਂਕਿ ਟੈਂਕੀ ਹੀ ਉੜਾ ਦਿੱਤੀ ਗਈ ਹੈ)।ਹੁਣ ਅਧਿਆਪਕ ਫਾਰਗ ਨ੍ਹਹੀ ਕੀਤੇ ਜਾਣਗੇ,(ਠੇਕੇ ਤੇ ਬਿਠਾ ਦਿੱਤੇ ਜਾਣਗੇ) ਕਿਸਾਨ ਨਹੀਂ ਰੁਲਣਗੇ(ਖੇਤੀ ਪੁੱਟ ਕੇ ਰਿਫੈਨਰੀ ਲਾਂ ਦੇਣੀ)ਸੱਭ ਕੰਮ ਵਿਦੇਸ਼ੀ ਕੰਪਨੀਆਂ ਨੂੰ ਸੌਪ ਦੇਣੇ,ਨਾਂ ਰਹੇਗਾ ਬਾਂਸ ਨਾਂ ਬਜੇਗੀ ਬੰਸਰੀ)।ਬੱਸ ਤੁਸੀ ਆਪਣਾ ਕੀਮਤੀ ਵੱਟ ਮੈਂਨੂੰ ਪਾਉਣਾ ਨਾਂ ਭੁਲਿਓ,ਤੇ ਇੰਜ ਹੀ ਗੋਰੀ ਦੀਆਂ ਝਾਂਜਰਾਂ ਵਾਂਗ ਪੈਰ ਧੋ ਕੇ ਲਿਸ਼ਕਾ ਪੁਸ਼ਕਾ ਕੇ ਵੋਟਾਂ ਫੇਰ ਲੈ ਲੈਣੀਆਂ।ਫਿਰ ਕੰਨ ਤੇ ਕੀੜੀ ਲੜ ਜਾਣੀ ਜਾਂ ਛਿੱਕ ਆ ਜਾਣੀ ਤੈਂਨੂੰ ਤੇ ਡਾਕਟਰਾਂ ਲਿਖ ਦੇਣਾ,ਇੰਡੀਆ ਵਿਚ ਨੇਤਾ ਦੀ ਛਿੱਕ ਦਾ ਇਲਾਜ ਹੈ ਨਹੀ, ਕਿਉਂਕਿ ਇਹ ਪਾਕਿਸਤਾਨ ਵਲੋਂ ਆਈ ਹੈ,ਇਸ ਲਈ ਅਮਰੀਕਾ ਨੂੰ ਰੈਫਰ ਕਰ ਦਿੰਨੇ,ਤੁੰਰੰਤ ਨਿਕਲ ਜਾਓ ਕਿਸੇ ਨੂੰ ਪਤਾ ਨਾਂ ਲਗੇ।ਫਿਰ ਤੂੰ ਅਮਰੀਕਾ ,ਤੇਰੀਆਂ ਮੌਜਾਂ ਹੀ ਮੌਜਾਂ"ਜਨਤਾ ਭੁੱਖੀ ਮਰੇ ਜਾਂ ਜੀਵੇ,ਨੇਤਾ ਘੋਲ ਪਤਾਸੇ ਪੀਵੇ"।ਮੌਜਾਂ ਹੀ ਮੌਜਾਂ,ਸਰਕਾਰੀ ਫੰਡ,ਬੰਗਲੇ,ਕੋਠੀਆਂ,ਕਾਰਾਂ,ਛੱਪਰ ਪਾੜ ਆਉਂਦੀਆਂ ਬਹਾਰਾਂ।
ਰਰੱਬ ਝੂਠ ਨਾਂ ਬੁਲਾਏ ਇਹੋ ਜਿਹੀ ਜਿੰਦਗੀ ਦੇ ਮੌਤ ਵੀ ਲਾਗੇ ਨਾਂ ਆਏ।ਪੂਰੀ ਜਨਤਾ ਦੀ ਉਮਰ ਲਗ ਜਾਏ। ਅੱਖ ਮੀਟੀ ਪੰਜ ਸਾਲ ਲੰਘ ਜਾਣੇ ਤੇ ਫੇਰ ਆਪਾਂ ਹੀ ਜਿੱਤਣਾ ਭਾਵੇਂ ਚੋਰ ਮੋਰੀ ਰਾਹੀ ਹੀ-ਅਜੇ ਅੱਠਵੀ ਪੀੜ੍ਹੀ ਦਾ ਵੀ ਅੇਤਮਾਮ ਕਰਨਾਂ ਆਪਾਂ।ਪੁਲੀਸ ਨੂੰ ਫੀਤੀਆਂ ਲਾਂ ਡੰਡੇ ਫੜਾ ਦੇਣੇ,ਨਾਂ ਚੋਣਾਂ ਨਾਂ ਵੋਟਾਂ ਨਾਂ ਹਿੰਗ ਲਗੇ ਨਾਂ ਫਟਕੜੀ,ਖਾਕੀ ਲਾਠੀ ਜਿੰਦਾਬਾਦ"ਖਾਓ ਪੀਓ ਲਓ ਆਨੰਦ,ਖੂਹ ਚ ਪੈਣ ਲੋਕ ਭਲਾਈ ਦੇ ਕੰਮ"।
2. ਆਪਾਂ ਤਾਂ ਰੱਬ ਵੀ ਖੀਸੇ ਪਾ ਰੱਖੀਦਾ ਹੈ।ਗਲ ਚ ਤਿੰਨ ਚਾਰ ਮਾਲਾ,ਹੱਥਾਂ ਚ ਦਸ ਵੱਡੇ ਵੱਡੇ ਮੁੰਦਰ,ਕੰਨਾਂ ਚ ਮੁੰਦਰਾਂ ਬਨਾਉਟੀ ਵੈਰਾਗ ਲੈ ਕੇ ਅਸਲੀ ਨੋਟ ਛਾਪੀ ਜਾਣੇ,ਬੱਸ ਮੌਜਾਂ ਤਾਂ ਰੱਬ ਦਾ ਹੱਥ ਫੜ ਕੇ ਮੱਥੇ ਚ ਲਿਖਾ ਲਈਦੀਆਂ।ਉਦਾਸ ਉਚਾਟ ਸੰਗਤਾਂ ਢੇਰ ਲਾਈ ਆਉਦੀਆਂ,ਇਕ ਨੇਤਾ ਲਾਲ ਬੱਤੀ ਵਾਲੀ ਕਾਰ ਦੇ
ਜਾਂਦਾ,ਦੂਜਾ ਠੇਕੇਦਾਰ ਲਾ ਕੇ ਆਲੀਸ਼ਾਨ ਕੁਟੀਆ ਪਵਾ ਦੇਂਦਾ,ਦਿਨੇ ਰਾਤ ਸਵਰਗ ਹੀ ਸਵਰਗ।ਐਂਵੇ ਕਹਿੰਦੇ ਮਾਂ ਦੇ ਪੈਰਾਂ ਤਲੇ ਜੰਨਤ,ਹੁਣ ਬਾਬਿਆ ਦੇ ਚਰਨਾਂ ਤਲੇ ਜੰਨਤ।ਬਾਬਾ ਜੀ ਕਰਨ ਮੌਜਾ,ਸਾਡੇ ਲਈ ਕੱਠੀਆਂ ਕਰਨ ਵੋਟਾਂ।ਬਾਬਾ ਤੇ ਨੇਤਾ ਉਂਜ ਵੇਖਣ ਨੂੰ ਇਹ ਦੋ,ਕਿ ਇਹਨਾਂ ਦੀ ਇਕ ਜਿੰਦੜੀ"।ਸਰਕਾਰ ਰੂਪੀ ਗੱਡੀ
ਦੇ ਦੋ ਪਹੀਏ,ਉਹ ਵੀ ਸਿੱਕਿਆ ਦੇ, ਨਾਂ ਟੁਟਣ ਨਾਂ ਫੁਟਣ,ਬੱਸ ਮੌਜਾਂ ਹੀ ਮੌਜਾ।
18 Jan. 2017