ਦਹੇਜ - ਰਣਜੀਤ ਕੌਰ ਤਰਨ ਤਾਰਨ
ਦਹੇਜ ਦੇਣਾ ਤੇ ਲੈਣਾ" ਲਾਹਨਤ ਹੈ ਜਾਂ ਅੱਛੀ ਰਵਾਇਤ-?
ਦਹੇਜ ਬੇਟੀਆਂ ਦੇ ਵਸੇਬੇ ਦੀ ਰਿਸ਼ਵਤ ਹੈ ਜਾਂ ਸ਼ਰਾਇਤ।?
ਦਹੇਜ ਦੇਣਾ ਤੇ ਲੈਣਾ ਸਹੂਲਤ ਹੈ ਜਾਂ ਅਜ਼ੀਅਤ?
ਵਿਆਹ ਦੇ ਪਵਿੱਤਰ ਦਸਤੂਰ ਨੂੰ ਨਿਭਾਉਣ ਸਮੇਂ ਦੱਸ ਬਾਰਾਂ ਸਗੁਨ ਕੀਤੇ ਜਾਂਦੇ ਹਨ ਆਉਣ ਵਾਲੇ ਸਮੇਂ ਦੀਆਂ ਆਫ਼ਤਾਂ ਤੋਂ ਸੁਰੱਖਿਆ ਵਜੋਂ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਦੇ ਨਾਲ ਲਾੜੈ ਲਾੜੀ ਦੇ ਸ਼ੁਭ ਭਵਿੱਖ ਦੀਆ ਦੁਆਵਾਂ ਮੰਗੀਆ ਜਾਂਦੀਆ ਹਨ ਇਹਨਾਂ ਸ਼ਗੁਨਾ ਨੂੰ ਨਿਭਾਉਣ ਵੇਲੇ ਦੇਵਤਿਆ ਨੁੰ ਤੋਹਫ਼ਿਆ ਨਾਲ ਨਿਵਾਜਣ ਦੇ ਨਾਲ ਨਾਲ ਬੰਧੇ ਜਾ ਰਹੇ ਜੋੜੇ ਨੂੰ ਵੀ ਤੋਹਢੈ ਤਹਾਇਫ਼ ਇਨਾਇਤ ਕੀਤੇ ਜਾਂਦੇ ਹਨ।ਇਹ ਨਕਦੀ ਦੇ ਰੂਪ ਵਿੱਚ ਵੀ ਹੋ ਸਕਦੇ ਹਨ ਤੇ ਜਰ ਜਮੀਂ ਦੇ ਰੂਪ ਵਿੱਚ ਵੀ।
ਮਾਨਤਾ ਇਹ ਵੀ ਸੀ ਕਿ' ਜੇ ਦਾਜ ਵਿਹੂਣੀ ਜਾਵੇਂਗੀ ਤਾਂ ਕਿਸੇ ਭਲੀ ਨਾਂ ਭਾਵੇਂਗੀ'।ਕਿਉਂ ਜੋ ਇਸ ਕਿਰਤ/ਭਗਤੀ ਭਾਵਨਾ ਨੂੰ ਰਵਾਇਤ ਪਾਲ ਲਿਆਾ ਗਿਆ ਤੇ ਇਹ ਛੋਟੀਆ ਬਚਤਾਂ ਵਿੱਚ ਸਹਾਈ ਵੀ ਹੋਇਆ।ਦਿਨੋ,ਮਹੀਨੇ ਵਰ੍ਹੇ ਦਾਜ ਵਿੱਚ ਦਿੱਤੇ ਜਾਣੇ ਤੋਹਫਿਆਂ ਦੀ ਤਿਆਰੀ ਕੀਤੀ ਜਾਂਦੀ ਸੀ।
ਇਕ ਦਮ ਓਪਰੇ ਘਰ ਜਾ ਰਹੀ ਧੀ ਦੀਆਂ ਜਰੂਰੀ ਤੇ ਅਹਿਮ ਲੋੜਾਂ ਦੇ ਮੱਦੇ ਨਜ਼ਰ ਮਾਪੇ ਧੀਆ ਨੂੰ ਕੁਝ ਅਹਿਮ ਤੇ ਰੋਜ਼ ਦੀ ਵਰਤੋਂ ਵਾਲੀਆਂ ਚੀਜ਼ਾ ਦੇਂਦੇ ਹਨ ਤਾਂ ਕਿ ਨਵੈਂ ਜਨਮ ਵਰਗੇ ਇਸ ਨਵੇਂ ਘਰ ਵਿੱਚ ਧੀ ਨੂੰ ਕਿਸੇ ਤੋਂ ਕੁਝ ਮੰਗਣ ਦੀ ਤਕਲੀਫ਼ ਨਾਂ ਹੋਵੇ।ਨਵੈਂ ਮਾਹੌਲ਼ ਤੋਂ ਅਣਜਾਣ ਤੇ ਇਕ ਝਿਜਕ ਵੀ ਤੇ ਹੁੰਦੀ ਹੈ।ਰੋਜ਼ਾਨਾ ਦੀਆਂ ਮੁੱਖ ਲੋੜਾ ਦੀ ਪ੍ਰਤੀ ਪੂਰਤੀ ਲਈ ਦਿੱਤੇ ਗਏ ਤੋਹਫ਼ੇ ਜਾਂ ਜਰੂਰੀ ਆਈਟਮਾਂ ਨੂੰ ਦਾਜ ਦਾ ਨਾਮ ਦਿੱਤਾ ਗਿਆ, ਇਹ ਦਾਜ ਲਾਲਚ ਦੇ ਵੱਸ ਪੈ ਕੇ ਲਾਹਨਤ ਬਣ ਕੇ ੇਸਾਹਮਣੇ ਆ ਗਿਆ ਤੇ ਜਾਣਦੇ ਬੁੱਝਦੇ ਹੋਏ ਦੈਂਤ ਦਾ ਰੂਪ ਧਾਰ ਗਿਆ।ਅਚਾਨਕ ਹੀ ਇਹ ਆਦਮ ਖੌਰ ਦੈਂਤ ਧੀਆਂ ਨੂੰ ਨਿਗਲਣ ਲਗਾ ਤੇ ਮਾਪਿਆਂ ਦੀ ਮੌਤ ਦਾ ਵਸੀਲ਼ਾ ਵੀ ਸਿੱਧ ਹੋਣ ਲਗਾ।
ਕੰਨਿਆ ਪੂਜਣ ਲਾਂਬੇ ਕਰਕੇ ਕੰਨਿਆ ਭਰੂਣ ਹੱਤਿਆ ਦੀ ਰੀਤ ਆਮ ਹੋ ਗਈ ਤੇ ਹੱਦ ਪਾਰ ਕਰਦੀ ਹੋਈ ਫੈੇਸ਼ਨ ਦਾ ਰੂਪ ਹੋ ਨਿਬੜੀ।ਇਥੇ ਵੀ ਹਤਿਆਰੇ ਦੀ ਸ਼ਨਾਖ਼ਤ ਦਹੇਜ ਵਜੋਂ ਹੋਈ।ਜੋ ਕਿ ਖਾਨਾ ਪੂਰਤੀ ਹੈ, ਦਹੇਜ ਭਰੂਣ ਹੱਤਿਆ ਦਾ ਇਕ ਕਾਰਨ ਮਾਤਰ ਹੈ ਇਕੱਲਾ ਹਤਿਆਰਾ ਨਹੀਂ ਹੈ
ਮੁਡਿਆ ਦੇ ਵਿਆਹ ਤਾਂ ਕੁੜੀਆ ਨਾਲ ਹੀ ਹੋ ਸਕਦੇ ਹਨ ਇਸ ਲਈ ਜੋੜ ਅਣਜੋੜ ਵਿਆਹ ਹੋਣ ਲਗੇ ਤੇ ਤੋਹਫ਼ੇ ਰੂਪੀ ਦਾਜ ਬੰਦਸ਼ੀ ਰਿਵਾਜ ਬਣ ਗਿਆ।
ਉਪਰੋਕਤ ਦਰਸਾਏ ਅਨੁਸਾਰ ਦਾਜ ਰੋਜਾਨਾ ਵਰਤੋ ਦੀਆਂ ਚੀਜ਼ਾਂ ਤੱਕ ਦੇਣਾ ਅੱਛੀ ਰਵਾਇਤ ਸੀ, ਤੇ ਹੈ,ਪਰ ਲੜਕੇ ਵਾਲਿਆਂ ਵਲੋਂ ਰਾਤੋ ਰਾਤ ਅਮੀਰ ਹੋ ਜਾਣ ਦੀ ਲਾਲਸਾ ਵਿੱਚ ਲਾਹਨਤ ਹੋ ਨਿਬੜਿਆ ਹੈ।ਨੌਬਤ ਇਥੋਂ ਤੱਕ ਆ ਚੁੱਕੀ ਹੈ ਕਿ ਲੜਕੇ ਵਾਲੈ ਪਾਸੇ ਤੋਂ ਬਿਨਾ ਝਿਜਕ ਨਕਦੀ ਅਤੇ ਕਾਰ ਕੋਠੀ ਜੈਸੀ ਮੰਗਾਂ ਦਾਜ ਵਜੋਂ ਰੱਖੀਆਂ ਜਾਂਦੀਆਂ ਹਨ,ਜਿਸਨੂੰ ਸਗਨ ਦਾ ਨਾਮ ਦਿੱਤਾ ਗਿਆ ਹੈ।
ਲਾਲਸਾ ਤੇ ਲਾਲਚ ਦੀ ਪੂਰਤੀ ਲਈ ਅਪਰਾਧ ਵਧੇ ਤਾਂ ਨਿਜ਼ਾਮ ਦੀ ਅੱਖ ਰੜਕੀ ਤੇ ਦਾਜ ਤੇ ਪਾਬੰਦੀ ਲਗਾਈ ਗਈ।ਪਰ ਸਾਡੇ ਸਮਾਜ ਦੀ ਤਰਾਸਦੀ ਹੈ ਕਿ ਕਾਨਨੂੰਂ ਜਿਸ ਵਰਤਾਰੇ ਤੇ ਪਾਬੰਦੀ ਲਗਾਵੇ ਉਹ ਸਗੋਂ ਪ੍ਰਫੁਲਤ ਹੋ ਜਵਾਨ ਹੋ ਜਾਦਾ ਹੈ।ਇਹੀ ਹਾਲ ਦਾਜ ਦੇਣ ਲੈਣ ਤੇ ਕਾਨੂੰੰਨ ਦ ਪਾਬੰਦੀ ਦਾ ਹੋਇਆ।ਕੁਝ ਸਾਲ ਪਹਿਲਾਂ ਇਹ ਛੂਪਾ ਕੇ ਦਿੱਤਾ ਜਾਣ ਲਗਾ ਤੇ ਨੂੰਹਾਂ ਪਹਿਲਾ ਨਾਲੋਂ ਵੀ ਵੱਧ ਦਾਜ ਦੀ ਭੈਟ ਬਲੀ ਹੋਣ ਲਗੀਆਂ ਤੇ ਅੱਜ ਕਲ ਇਹ ਕਾਨੂੰੰਨ ਨੂੰ ਮਸਖ਼ਰੀਆਂ ਕਰਦਾ ਬਹੁਤ ਅਗਾਂਹ ਲੰਘ ਗਿਆ ਹੈ।ਮੁੰਡਾ ਹੋਰ ਅਮੀਰ ਹੋਰ ਅਮੀਰ ਹੋਣ ਲਈ ਇਕ ਤੋਂ ਵੱਧ ਵਿਆਹ ਕਰਨ ਲਗਾ ਹੈ,ਅਦਾਲਤਾਂ ਵਿੱਚ ਅਜਿਹੇ ਕੇਸਾ ਦੀ ਗਿਣਤੀ ਰੋਜ਼ ਬ ਰੋਜ਼ ਵੱਧ ਰਹੀ ਹੈ।
ਕਲਮਾਂ ਲਿਖ ਰਹੀਆਂ ਹਨ ਖਬਰਾਂ ਛੱਪ ਰਹੀਆ ਹਨ ਵਿਆਹ ਟੁੱਟ ਰਹੇ ਹਨ ।ਅਧੁਨਿਕਤਾ ਦਾ ਅਸਰ ਵੀ ਪ੍ਰਤੱਖ ਹੈ,ਕੁੜੀਆਂ ਹੁਣ ਤਲਾਕ ਤੋਂ ਨਹੀਂ ਡਰਦੀਆਂ ਮਾਪੈ ਹੁਣ ਮੁੰਡੇ ਅੱਗੇ ਨਹੀਂ ਨਿਆਂਉਂਦੇ,ਸਗੋਂ ਆਕੜ ਕੇ ਕੇਸ ਲੜ ਕੇ ਮੁੰਡੇ ਤੋਂ ਕੁੜੀ ਦੇ ਵਿਆਹ ਤੇ ਕੀਤੇ ਗਏ ਖਰਚ ਤੋਂ ਕਈ ਗੁਣਾ ਵੱਧ ਬਟੋਰ ਲੈਂਦੇ ਹਨ,ਇਹ ਵਰਤਾਰਾ ਵੀ ਵਪਾਰ ਸਾਬਤ ਹੋ ਗਿਆ ਹੈ।ਲਾੜੈ ਦੇ ਘਰੋਂ ਮਿਲੀ ਰਕਮ ਨਾਲ ਭੈਣ ਆਪਣੇ ਵੀਰ ਦਾ ਕਾਰੋਬਾਰ ਸੇਟ ਕਰਨ ਵਿੱਚ ਸਹਾਈ ਹੋਣ ਲਗੀ ਹੈ।ਰੁਪਈਏ ਦੇ ਪਹੀਏ ਨੂੰ ਖੰਭ ਲਗ ਗਏ ਹਨ ਉਹ ਹੁਣ ਤੁਰਦਾ ਘੱਟ ਤੇ ਉਡਦਾ ਵੱਧ ਹੈ।
ਪ੍ਰਚਾਰ ਕੀਤਾ ਜਾਂਦਾ ਹੈ"ਦੁਲਹਨ ਹੀ ਦਹੇਜ ਹੈ" "ਦਾਜ ਲੈਣਾ ਤੇ ਦੇਣਾ ਜੁਰਮ ਹੈ"-ਮਗਰ ਦਾਜ ਦੇ ਲੋਭੀਆਂ ਨੇ ਵਿਚਕਾਰ ਜੋੜ ਦਿੱਤਾ ਹੈ-ਜੁਰਮ ਨਹੀਂ ਹੈ ਤੇ ਇਹ ਜੁਰਮ ਤਰੱਕੀ ਦੇ ਅੰਬਰ ਤੇ ਹੈ,ਸਿਆਣੇ ਕਹਿੰਦੇ ਹਨ " ਖੜੀ ਖੈਤੀ ਨਹੀਂ ਖਾਣੀ'ਇਹ ਸਿਆਣੀ ਅਖਾਉਤ ਵੀ ਉਲਟੀ ਹੋ ਗਈ ਹੈ,ਹੁਣ ਤੇ 'ਕਣਕ ਖੈਤ ਕੁੜੀ ਪੇਟ ਆ ਜਵਾਈ ਮੰਡੇ ਖਾ ਹੋ ਗਿਆ ਹੈ'। ਦਹੇਜ ਦੀ ਇਹ ਬੰਦਿਸ਼ ਇਸ ਕਦਰ ਆਪਣੀ ਪਕੜ ਮਜਬੂਤ ਕਰ ਚੁਕੀ ਹੈ ਕਿ ਕਣਕ /ਝੌਨਾ ਅਜੇ ਪੁੰਗਰਨ ਹੀ ਲਗਦੇ ਹਨ ਕਿ ਪੱਕੇ ਖੇਤ ਤੇ ਕਰਜਾ ਚੁੱਕ ਵਿਆਹ ਰਚਾ ਲਿਆ ਜਾਂਦਾ ਹੈ,ਫਸਲ ਤੇ ਕੁਦਰਤੀ ਆਫ਼ਤ ਆਣ ਡਿਗੇ ਤਾਂ ਵਿਆਜੀ ਕਰਜੇ ਦਾ ਬੋਝ ਪਰਿਵਾਰ ਨੂੰ ਹੀ ਲੈ ਡੁਬਦਾ ਹੈ।
ਤੇਲ ਪਾਉਣ ਦੀ ਕਫ਼ਾਇਤ ਵੀ ਨਾ ਹੋਵੇ ਕਾਰ ਖੜੀ ਕਰਨ ਦੀ ਜਗਾਹ ਵੀ ਨਾ ਹੋਵੇ ਤਦ ਵੀ ਮੋਟਰਬਾਇਕ ਤੇ ਕਾਰ ਮੰਗੇ ਤੇ ਦਿੱਤੇ ਜਾਂਦੇ ਹਨ।
ਬੀਤੇ ਸਮਿਆਂ ਵਿੱਚ ਧੀ ਨੁੰ ਆਪਣੇ ਤੋਂ ਨੀਵੇਂ ਘਰ ਵਿਆਹਿਆ ਜਾਂਦਾ ਸੀ,ਫੇਰ ਵੀ ਬਾਬੁਲ ਨੀਵਾ ਹੋ ਕੇ ਵਿਚਰਦਾ ਸੀ,ਅੱਜ ਕਲ ਆਪਣੇ ਤੋਂ ਕਈ ਗੁਣਾ ਉੱਚੇ ਘਰ ਧੀ ਦਾ ਰਿਸ਼ਤਾ ਕੀਤਾ ਜਾਂਦਾ ਹੈ ਤੇ ਚਾਦਰ ਤੋਂ ਬਾਹਰੀ ਦਹੇਜ ਦਿੱਤਾ ਜਾਂਦਾ ਹੈ,ਇਹ ਦਸਤੂਰ ਨਹੀਂ ਕਾਰੋਬਾਰ ਹੈ।ਨਾਤਾ ਤਾਂ ਬਰਾਬਰੀ ਦਾ ਹੀ ਜੁੜ ਸਕਦਾ ਹੈ ਨਾ ਤੇ ਇਹ ਸਮਾਜ ਦਾ ਅਸੂਲ ਵੀ ਹੈ ।ਉੱਚੇ ਘਰ ਵਿੱਚ ਹੁੰਦੀ ਊਚ ਨੀਚ ਦਾ ਸਰਾਸਰ ਕਾਰਨ ਦਹੇਜ ਹੀ ਹੁੰਦਾ ਹੈ।ਕਿਉਂਕਿ ਘਰ ਵਾਲਿਆਂ ਨੂੰ ਜੇ ਸਟੇਟਸ ਮੁਤਾਬਕ ਸਮਾਨ ਨਾ ਮਿਲੇ ਤਾ ਉਹਨਾਂ ਦੀ ਨੱਕ ਨਹੀਂ ਰਹਿੰਦੀ,ਤੇ ਫੈਰ ਧੀ ਵਾਲਾ ਪਾਸਾ ਵੱਲੋ ਤਾਂ ਸ਼ੀਸੇ ਤੇ ਪੱਥਰ ਦਾ ਕੀ ਮੇਲ ?
ਦਾਜ ਵਿੱਚ ਮਿਲੇ ਜਰੂਰੀ ਸਮਾਨ ਨਾਲ ਸ਼ੂਰੂਆਤੀ ਸਾਲ ਸੁਖਾਲੇ ਗੁਜਰ ਜਾਂਦੇ ਹਨ।ਪਰ ਉਮਰ ਤਾਂ ਨਹੀਂ ਲੰਘਦੀ ਕਰ ਕੇ ਖਾਣੀ ਪੈਂਦੀ ਹੈ।ਤੇ ਫਿਰ ਇਥੋਂ ਹੀ ਤਾਹਨੇ ਮਿਹਣੇ ਦਾ ਜੰਜਾਲ ਤੇ ਮਕਾਲ ਸ਼ੁਰੂ ਹੋ ਜਾਂਦਾ ਹੈ।ਮੁੰਡੇ ਵਾਲੇ ਬੋਲ ਕਬੋਲ ਕੱਢਦੇ ਹਨ,"ਉੱਡ ਗਈ ਦਾਤ ਤੇ ਰਹਿ ਗਈ ਕੰਮਜਾਤ"॥
ਕੁਝ ਬੁੱਧੀਮਾਨ ਕਹਿੰਦੇ ਹਨ ਜੇ ਨੌਜੁਆਨ ਤਹੱਈਆ ਕਰ ਲੈਣ ਤਾਂ ਇਹ ਲਾਹਨਤ ਤੋਂ ਅੱਛੀ ਰਵਇਤ ਵਾਲੀ ਆਪਣੀ ਅਸਲੀ ਪੁਸ਼ਾਕ ਵਿੱਚ ਆ ਸਕਦਾ ਹੈ।ਪਰ ਵੇਖਣ ਸੁਣਨ ਵਿੱਚ ਆਉਂਦਾ ਹੈ ਇਸ ਵਿੱਚ ਵੱਡਿਆਂ ਦਾ ਹੱਥ ਜਿਆਦਾ ਹੁੰਦਾ ਹੈ।ਕਿਉਂਕਿ ਨੱਕ ਲਾਲਾਸਾ ਤੇ ਲਾਲਾਚ ਉਤੋਂ ਹੀ ਸ਼ੁਰੂ ਹੁੰਦੇ ਹਨ।
ਦਹੇਜ ਤੋਹਫ਼ਾ ਹੈ,ਜਾਇਦਾਦ ਵਿਚੋਂ ਬੇਟੀ ਦਾ ਬਣਦਾ ਹਿੱਸਾ ਹੇੈ ਜਾਂ ਰੋਜਾਨਾ ਲੋੜਾਂ ਦੀ ਪ੍ਰਤੀ ਪੂਰਤੀ ਹੈ ਅੱਛੀ ਰਵਇਤ ਹੈ ਜਾਂ ਲਾਹਨਤ ਹੈ ਇਹ ਫ਼ਰਕ ਕੱਢਣਾ ਵੱਡੀ ਕਸ਼ਮਕਸ ਹੈ।
ਬੱਸ ਸੱਚ ਤੱਥ ਇਹ ਹੈ ਕਿ "ਜੇ ਦਾਜ ਵਿਹੂਣੀ ਜਾਵੇਂਗੀ ਤਾਂ ਕਿਸੇ ਭਲੀ ਨਾਂ ਭਾਵੇਂਗੀ"॥
15 April 2017