ਇਤਿਹਾਸਕ ਵਰ੍ਹਾ 2019 - ਬਲਜਿੰਦਰ ਕੌਰ ਸ਼ੇਰਗਿੱਲ

ਨਵੇਂ ਸਾਲ ਤੇ ਵਿਸ਼ੇਸ ਲੇਖ.........
ਸੰਨ 2019 ਇਤਿਹਾਸਿਕ ਵਰ੍ਹਾਂ

ਸਮਾਂ12ਮਹੀਨੇ365 ਦਿਨ ਭਾਵ ਇੱਕ ਵਰ੍ਹਾ ਪੂਰਾ ਹੋਣ ਬਾਅਦ ਦੂਜੇ ਨਵੇਂ ਵਰ੍ਹੇ ਦੀ ਸ਼ੁਰੂਆਤ ਹੋ ਜਾਣਾ  ਜਿਵੇਂ ਹਨ੍ਹੇਰੇ ਤੋਂ ਬਾਅਦ ਚਾਨਣ ਹੋਣਾ ਲਾਜ਼ਮੀ ਹੈ ਉਸੇ ਤਰ੍ਹਾਂ ਇੱਕ ਸਾਲ ਬੀਤ ਜਾਂਣ ਮਗਰੋਂ ਨਵੇਂ ਸਾਲ ਦਾ ਆਗਾਜ਼ ਹੋਣਾ ਹੀ ਹੁੰਦਾ ਹੈ। ਇਹ ਚੱਕਰ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹਿੰਦਾ ਹੈ। ਬੀਤੇ ਹੋਏ ਸਾਲ ਦੌਰਾਨ ਕਈ ਉਤਾਰ ਚੜ੍ਹਾਅ ਆਉਂਦੇ ਜਾਂਦੇ ਰਹੇ ਹੋਣਗੇ ਪਰ ਇਹ ਵਿਧੀ ਦਾ ਵਿਧਾਨ ਹੈ ਇਸ ਨੂੰ ਕੋਈ ਟਾਲ ਨਹੀਂ ਸਕਦਾ, ਜੇਕਰ ਜਨਮ ਹੋਇਆ ਹੈ ਤਾਂ ਇਸ ਦਾ ਅੰਤ ਹੋਣਾ ਵੀ ਅਟੱਲ ਸੱਚਾਈ ਹੈ।
ਸੰਨ 2019 ਇਤਿਹਾਸਿਕ ਵਰ੍ਹਾਂ
ਇਸ ਸਾਲ ਨੂੰ ਇਤਿਹਾਸਕ ਵਰ੍ਹਾ ਆਖਿਆ ਜਾ ਸਕਦਾ ਹੈ ਇਹ ਵਰ੍ਹਾਂ ਇਤਿਹਾਸਿਕ ਇਸ ਲਈ ਹੈ ਕਿਉਂਕਿ ਇਸ ਵਰ੍ਹੇ ਦੌਰਾਨ ਵੱਡਭਾਗੇ ਸਮੇਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਭਾਵੇਂ ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ
ਪਰੰਤੂ ਇਹ ਉਹ ਦੌਰ ਆਇਆ ਹੈ ਜਿੱਥੇ ਕਰਤਾਰਪੁਰ, ਪਾਕਿਸਤਾਨ ਲਾਂਘਾ ਖੁੱਲ੍ਹਣ ਨਾਲ ਦੋ ਮੁਲਕਾਂ ਦਾ ਮਿਲਾਪ ਹੋਇਆ ਹੈ। ਸੰਨ 1947 ਭਾਰਤ ਤੇ ਪਾਕਿਸਤਾਨ ਦੀ ਵੰਡ ਕਾਰਨ ਦੋਨੋਂ ਮੁਲਕ ਅਜਿਹੇ ਵੱਖੋਂ -ਵੱਖ ਹੋਏ ਕਿ ਲੋਕਾਂ ਦੀ ਅਸਥਾ ਨਾਲ ਜੁੜੇ ਧਾਰਮਿਕ ਅਸਥਾਨ ਵੀ ਵੱਖ ਹੋਏ ਗਏ ਸਨ ਹੁਣ ਲਾਂਘਾ ਖੁੱਲਣ ਨਾਲ ਇਹਨਾਂ ਗੁਰੂ ਧਾਮਾਂ ਦੇ ਦਰਸ਼ਨ ਤਾਂਘ ਵੀ ਪੂਰੀ ਹੋ ਗਈ ਹੈ। ਇਸ ਵਰ੍ਹੇ ਦੌਰਾਨ ਲੋਕਾਂ ਦੀ ਸ਼ਰਧਾ ਭਾਵਨਾ ਬਾਖੂਬੀ ਦੇਖਣ ਨੂੰ ਮਿਲੀ ਹੈ। ਬੜੇ ਉਤਸ਼ਾਹ ਤੇ ਗੁਰੂ ਦੀ ਕ੍ਰਿਪਾ ਨਾਲ ਵੱਡੇ ਪੱਧਰ ਤੇ ਗੁਰੂ ਦਾ ਲੰਗਰਾਂ ਦਾ ਪ੍ਰੰਬਧ ਕੀਤੇ ਗਏ। ਇਹ ਸਭ  ਇਹ ਵਰ੍ਹਾ ਦੋ ਮੁਲਕਾਂ ਲਈ ਪਿਆਰ ਦਾ ਸੁਨੇਹਾ ਲੈ ਕੇ ਆਇਆ ਹੈ। ਲਾਂਘਾ ਖੁੱਲ੍ਹਣ ਤੇ ਮਹਿਸੂਸ ਹੋਇਆ ਜਿਵੇਂ ਕਿ ਦੋ ਵਿਛੜੇ ਯਾਰ ਮਿਲ ਗਏ ਹੋਣ।
ਵਿਰਾਸਤੀ ਖੇਡ
ਵਿਰਾਸਤੀ ਖੇਡ ਗੱਤਕਾ, ਸਿੱਖਾਂ ਦੇ ਮਾਰਸ਼ਲ ਆਖੀ ਜਾਂਦੀ ਹੈ ਇਸ ਖੇਡ ਦੀ ਸ਼ਰੂਆਤ ਦਹਾਕੇ ਪਹਿਲਾ ਹੋ ਚੁੱਕੀ ਸੀ ਭਾਵੇ ਕਿ ਇਹ ਖੇਡ ਉਦੋਂ ਵਿੱਦਿਅਕ ਅਦਾਰਿਆਂ ਦਾ ਹਿੱਸਾ ਨਹੀਂ ਸੀ ਪਰੰਤੂ ਯੋਧਿਆ ਸੂਰਬੀਰਾਂ  ਲਈ ਇਹ ਖੇਡ ਮੁੱਖ ਹਿੱਸਾ ਹੁੰਦੀ ਸੀ।  ਇਹ ਖੇਡ ਆਪਣੇ ਆਪ ਦਾ ਬਚਾਓ ਕਰਨਾ ਤੇ ਦੁਸਮਣ ਦੇ ਵਾਰ ਦਾ ਡੱਟ ਕੇ ਸਾਹਮਣਾ ਕਰਨਾ ਵੀ ਸਿਖ਼ਾਉਂਦੀ ਹੈ ਇਸ ਖੇਡ ਨਾਲ ਸਰੀਰਕ ਫਿੱਟਨੈਸ ਵੀ ਮਿਲਦੀ ਹੈ। ਇਹ ਖੇਡ ਨੂੰ ਵਿੱਦਿਅਕ ਅਦਾਰੇ 'ਚ ਸ਼ਾਮਿਲ ਕਰ ਬੱਚਿਆਂ ਨੂੰ ਇਹ ਖੇਡ ਦੇ ਮਹੱਤਵ ਬਾਰੇ ਭਰਪੂਰ ਜਾਣਕਾਰੀ ਹਾਸਿਲ ਹੋਵੇਗੀ। 
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆ ਸਕੱਤਰ ਵਲੋਂ ਲਿਆ ਇਹ ਫ਼ੈਸਲਾ ਸੁਲਾਹਣਯੋਗ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਗੱਤਕਾ ਖੇਡ ਨੀਤੀ 2019 ਦਾ ਹਿੱਸਾ ਬਣਾਉਂਦੇ ਇਸ ਸਾਲ ਇਸ ਨੂੰ ਪ੍ਰਾਇਮਰੀ ਖੇਡ ਮੁਕਾਬਲਿਆਂ 'ਚ ਸ਼ਾਮਲ ਕਰ ਲਿਆ ਹੈ। ਵਿਦਿਆਰਥੀਆਂ ਲਈ ਗੱਤਕਾ ਖੇਡ ਸਵੈ ਗੁਣ ਪੈਦਾ ਕਰਨ ਦੇ ਨਾਲ -ਨਾਲ ਸਰੀਰਕ ਪਾਸੋਂ  ਵੀ ਫਿੱਟ ਰਹਿਣ ਲਈ ਕਾਰਗਾਰ ਸਿੱਧ ਹੋਵੇਗਾ । ਉਨ੍ਹਾਂ ਦੇ ਇਸ ਕਦਮ ਨਾਲ ਵਿਰਾਸਤੀ ਖੇਡ ਨਾਲ ਜੁੜਣ ਦਾ ਮਾਣ ਹਾਸਲ ਹੋਇਆ ਹੈ। ਜੋ ਬੱਚਿਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ ।
ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਗੁਰੂਆਂ ਪੀਰਾਂ ਨੇ ਅਵਤਾਰ ਧਾਰਿਆ ਹੈ ।ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਗੁਰੂਆਂ ਦੀ ਛੋਹ ਪ੍ਰਾਪਤ ਹੁੰਦੀ ਹੈ। ਅੱਜ ਸਮੇਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਸਤੇ ਤੇ ਚੱਲ ਵੈਰ ਵਿਰੋਧ ਖ਼ਤਮ ਕਰ ਆਪਸ ਵਿਚ ਭਾਈਚਾਰਾ ਬਣਾ ਇੱਕ ਦੂਜੇ ਨੂੰ ਗਲੇ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਇਸ ਵਰ੍ਹੇ ਦੌਰਾਨ ਭਾਵੇਂ ਬਹੁਤ ਸਾਰੇ ਦੁਖ਼ਾਂਤ, ਘਟਨਾਵਾਂ ਨੇ ਮਨ ਨੂੰ ਝੰਜੋੜਿਆ ਹੋਵੇਗਾ ਪ੍ਰੰਤੂ ਕੁਦਰਤ ਦੇ ਅੱਗੇ ਕੋਈ ਕੁੱਝ ਨਹੀਂ ਕਰ ਸਕਦਾ। ਜੇਕਰ ਕੁਝ ਪਲ ਦੁੱਖ ਦੇ ਆਉਂਦੇ ਹਨ ਤਾਂ ਕੁਝ ਪਲ ਖੁਸ਼ੀ ਦੇ ਜ਼ਿੰਦਗੀ 'ਚ ਆਉਣੇ ਹੁੰਦੇ ਲਾਜ਼ਮੀ ਹਨ।
ਇਸ ਵਰ੍ਹੇ  ਦੌਰਾਨ 550ਸਾਲਾਂ ਨੂੰ ਪ੍ਰਕਾਸ਼ ਪੁਰੁਬ ਦੇ ਵਿਰਾਸਤੀ ਖੇਡ ਨੂੰ ਮੁੱਖ ਰੱਖਦਿਆ ਇਸ ਯਾਦਗਰ ਯਾਦਗਾਰ ਬਣਾ ਸਕੰਲਪ ਲਈਏ ਕਿ ਆਉਣ ਵਾਲੇ ਸਮੇਂ ਨੂੰ ਹੋਰ ਬਹਿਤਰ ਕਰ ਦਿਖਾਵਾਂਗੇ ਅਤੇ ਗ਼ਲਤ ਜਾਂ ਮਾੜੀਆਂ ਸੰਗਤ ਵਿਚ ਫਸ ਹੋਏ ਹਨ ਇਸ ਨਾਸ਼ਵਾਨ ਦੁਨੀਆਂ ਤੋਂ ਨਿਕਲ  ਗੁਰੂ ਨਾਲ ਜੁੜਨ ਦਾ ਯਤਨ ਕਰਨਗੇ ਤਾਂ ਜੋ ਸ੍ਰੀ ਗੁਰੂ ਨਾਨਕ ਦੇ ਜੀ ਦੇ ਦੱਸੇ ਹੋਏ ਪੂਰਨੇ ਤੇ ਚੱਲ ਨਵੇਂ ਸਾਲ ਨੂੰ                                                                  ਸਫ਼ਲਾ ਕਰ ਸਕੀਏ।

ਬਲਜਿੰਦਰ ਕੌਰ ਸ਼ੇਰਗਿੱਲ
  
1323/26
ਫੇਜ਼ ਗਿਆਰਾਂ
ਮੋਹਾਲੀ