ਗੋਦੜੀ ਦਾ ਲਾਲ - ਰਣਜੀਤ ਕੌਰ ਤਰਨ ਤਾਰਨ
ਏ. ਪੀ .ਜੇ. ਅਬੱਦੁਲ ਕਲਾਮ"
"ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ"।
ਜਿੰਨੇ ਅੱਖਰ ਉਸਦੇ ਨਾਮ ਵਿੱਚ ਹਨ,ਠੀਕ ਉਤਨੇ ਹੀ ਵਿਅਕਤੀਤੱਵ ਉਸ ਵਿਅਕਤੀ ਵਿੱਚ ਹਨ,ਉਤਨੀਆਂ ਹੀ ਸਖ਼ਸ਼ੀਅਤਾਂ ਇਕ ਸਖ਼ਸ਼ ਵਿੱਚ ਹਨ। ਤੇ ਇਹ ਹੈ' ਕਲਾਮ'
" ਵੱਨ ਮੈਨ ਆਰਮੀ" ।
ਪਿਤਾ ਪੁਰਖੀ ਮਛੈਰਾ ਤੇ ਮੱਛੀਆਂ ਤੇ ਸਵਾਰੀਆਂ ਨੂੰ ਆਰ ਪਾਰ ਲਾਉਣ ਵਾਲਾ ਮਲ੍ਹਾਹ ਇਕੀਵੀਂ ਸਦੀ ਦੇ ਬਚਪਨ ਵਿੱਚ ਅੇਵਰੇਸਟ ਦੀ ਬੁਲੰਦੀ ਭਰਨ ਵਾਲਾ ਤੇ ਜਵਾਨਾਂ ਦੇ ਕਰੀਅਰ ਦਾ ਮਲ੍ਹਾਹ ਹੋ ਨਿਬੜਿਆ।ਇਕ ਅਧਿਆਪਕ ਜੋ ਅਪਨੇ ਕਿੱਤੇ ਨੂੰ ਸਮਰਪਿਤਸੀ ਤੇ ਜਿਸਨੂੰ ਆਪਣੇ ਵਿਦਿਆਰਥੀਆਂ ਵਿਚੋਂ ਆਪਣੇ ਖਾਬ ਪੂਰੇ ਕਰਾਉਣ ਦਾ ਚਾਅ ਸੀ
ਉਹਦੀ ਖਾਹਿਸ਼ ਸੀ ਕਿ- ਮੈਂ ਇਕ ਟੀਚਰ ਹਾਂ ਤੇ ਮੇਰੀ ਇਹੋ ਪਹਿਚਾਨ ਜਾਣੀ ਜਾਵੇ'।
ਉਸਨੇ ਕਦੀ ਨਾਂ ਸੋਚਿਆ ਸੀ ਕਿ ਰਾਜਨੀਤੀ ਵਿੱਚ ਆਵੇ।ਦੇਸ਼ ਦੇ ਸੱਭ ਤੋਂ ਉੱਚ ਅਹੁਦੇ ਤੇ ਬੈਠ ਵੀ ਉਹ ਰਾਜਨੀਤਕ ਨਾਂ ਬਣ ਸਕਿਆ,ਅਲਬੱਤਾ ਰਾਜਨੈਤਿਕ ਬਣ ਵਿਚਰਿਆ।ਉਸਦਾ ਆਪਣੇ ਵਿਦਿਆਰਥੀਆਂ ਨੂੰ ਸੰਦੇਸ਼ ਸੀ ਕਿ ਨਾਂਮੁਮਕਿਨ ਵਰਗਾ ਕੁਝ ਨਹੀਂ ਹੁੰਦਾ ਮਿਸਾਇਲਾਂ ( ਮੁਸ਼ਕਲਾਂ ਮਸਲੇ) ਨੂੰ ਦੱਸ ਦਿਓ ਅਸੀਂ ਤੇਰੇ ਤੋਂ ਵੱਡੀ ਮਿਸਾਇਲ ਹਾਂ।
ਰੱਬ ਨੇ ਕਦੀ ਵੀ ਮਨੁੱਖ ਦੇ ਦਿਮਾਗ ਤੋਂ ਵੱਡੀ ਮੁਸ਼ਕਲ ਮਨੁੱਖ ਨੂੰ ਨਹੀਂ ਦਿੱਤੀ।
ਆਕਾਸ਼ਵਾਣੀ ਉਰਦੂ ਸਰਵਿਸ ਤੋਂ ਸੁਣਿਆ ਕਿ ' ਜਿਸ ਦਿਨ ਉਹ ਸ਼ਲੌਗ/ਆਸਾਮ ਵਿੱਚ ਤਕਰੀਰ ਕਰਨ ਗਏ ਇਕ ਕਮਾਂਡੋ ਜੋ ਕਾਫੀ ਦੇਰ ਤੋਂ ਖੜਾ ਸੀ,ਇਕ ਹੋਰ ਨੂੰ ਬੁਲਾ ਕੇ ਕਮਾਂਡੋ ਨੂੰ ਸੁਨੇਹਾ ਭੇਜਿਆ,'ਕਿ ਜਵਾਨ ਤੂੰ ਬਹੁਤ ਦੇਰ ਤੋਂ ਖੜਾ ਹੈਂ ਬੈਠ ਜਾਓ'
ਐਸਾ ਉਸ ਲਈ ਮੁਮਕਿਨ ਤਾਂ ਨਹੀਂ ਸੀ ਨਾ..ਤਕਰੀਰ ਤੋਂ ਬਾਦ ਕਲਾਮ ਜੀ ਨੇ ਆਸਨ ਲਿਆ ਤਾਂ ਉਸ ਕਮਾਂਡੋ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਵੱਲ ਪਿਆਰ ਭਰੀ ਨਿਗਾਹ ਸੁੱਟ ਕੇ ਪੁਛਿਆ,"ਆਰ ਯੂ. ਓ.ਕੇ."।?।ਉਹ ਕਿਹਾ ਕਰਦੇ ਸਨ ਕਿ ਮੇਰੀ ਸੁਰੱਖਿਆ ਲਈ ਕਿਸੇ ਹੋਰ ਦੀ ਜਾਨ ਜੋਖ਼ਮ ਵਿੱਚ ਨਾਂ ਪਾਈ ਜਾਵੇ।
ਜਦੋਂ ਉਹਨਾਂ ਨੂੰ ਰਾਸ਼ਟਰਪਤੀ ਬਣਾਇਆ ਗਿਆ,ਤਦ ਗੱਡੀਆਂ ਉਹਨਾ ਦਾ ਸਮਾਨ ਲੈਣ ਪੁਜੀਆਂ,ਕਲਾਮ ਜੀ ਨੇ ਆਪਣਾ ਇਕ ਅਟੈਚੀ ਰੱਖ ਕੇ ਕਿਹਾ,'ਮੇਰੇ ਕੋਲ ਬੱਸ ਇਹੋ ਸਮਾਨ ਹੈ'।ਤੇ ਪੰਜ ਸਾਲ ਬਾਦ ਜਦ ਉਹ ਵਾਪਸ ਗਏ ਤਾਂ ਇਕੋ ਅਟੈਚੀ ਉਹਨਾਂ ਕੋਲ ਸੀ।
ਕਲਾਮ ਬੇਸ਼ੱਕ ਇਨਕਲਾਬੀ ਨਹੀਂ ਸੀ ਫਿਰ ਵੀ ਉਹ ਭਗਤ ਸਿੰਘ ਦੀ ਵਿਚਾਰਧਾਰਾ ਦੇ ਹਾਮੀ ਸੀ ਕਿ,ਦੇਸ਼ ਵਿਚੋਂ ਆਰਥਿਕ ਨਾਂਬਰਾਬਰੀ ਦਾ ਅੰਤ ਹੋ ਜਾਵੇ।ਜੋ ਕੋਈ ਵੀ ਸਮਾਜ ਭਲਾਈ ਦਾ ਕੰਮ ਕਰਦਾ ਉਸਦੀ ਉਹ ਆਪ ਪੁੱਜ ਕੇ ਸ਼ਲਾਘਾ ਕਰਦੇ,ਤੇ ਉਸਦੇ ਚੰਗੇ ਗੁਣ ਅਪਨਾ ਲੈਂਦੇ।ਸੰਤ ਬਾਬਾ ਸੀਚੇਵਾਲ ਨੂੰ ਆਪ ਮਿਲਣ ਆਏ,ਜੋ ਕਿ ਉਹਨਾਂ ਦੇ ਸੱਭ ਬਰਾਬਰ ਹੋਣ ਦੀ ਮਿਸਾਲ ਹੈ ਤੇ ਉਹਨਾਂ ਦੀ ਸਖ਼ਸ਼ੀਅਤ ਨੂੰ ਹੋਰ ਵੱਡਾ ਕਰਦੀ ਝਲਕ ਹੈ।
ਉਹਨਾਂ ਦਾ ਕੌਲ ਹੈ ਕਿ ਖਾਬ ਜਰੂਰ ਦੇਖੋ,ਖਾਬ ਨਹੀਂ ਦੋਖੌਗੇ ਤੋ ਤਰੱਕੀ ਕਿਵੇਂ ਕਰੋਗੇ।ਉਹ ਕਹਿੰਦੇ ਹਨ," ਖਾਬ ਵੋ ਨਹੀਂ ਜੋ ਨੀਂਦ ਮੇਂ ਆਏ,ਖਾਬ ਵੋ ਦੇਖੌ ਜੋ ਸੋਨੇ ਨਾ ਦੇਂ"।
ਪਰੇਸ਼ਾਂਨੀਆਂ ਦਾ ਸਾਮਨਾ ਇੰਝ ਕਰੋ,ਕਿ ਪਰੇਸ਼ਾਂਨੀਆਂ ਤੁਮਹੇਂ ਸ਼ਿਕਸਤ ਨਾ ਦੇ ਪਾਏਂ'।
ਕਲਾਮ ਜੀ ਨੇ ਬਹੁਤ ਸਾਰੀਆ ਕਿਤਾਬਾ ਲਿਖੀਆਂ,ਜਿਹਨਾਂ ਚੋਂ ਕਈ ਦੇ ਪੰਜਾਬੀ ਤਰਜਮੇਂ ਵੀ ਹੋ ਚੁਕੇ ਹਨ। ਅਹਿਮ ਕਿਤਾਬ 'ਵਿਜ਼ਨ ਟਵੰਟੀ ਟਵੰਟੀ'ਉਹ ਆਪਣੇ ਦੇਸ਼ ਨੂੰ 2020 ਤੱਕ ਸਿਖਿਆ ਅਤੇ ਸਿਹਤ ਦੇ ਖੇਤਰ ਵਿੱਚ ਦੁਨੀਆਂ ਦਾ ਮੌਢੀ ਵੇਖਣਾ ਲੋਚਦੇ ਸਨ।ਇਲਮ ਤੇ ਹੁਨਰ ਹਾਸਲ ਕਰਨ ਲਈ ਨੌਜੁਆਨਾਂ ਨੂੰ ਪ੍ਰੇਰੇਦੇ ਤੇ ਉਤਸ਼ਾਹਤ ਕਰਦੇ।ਬੱਚਿਆਂ ਵਿੱਚ
ਬਹਿ ਕੇ ਉਹਨਾਂ ਨੂੰ ਮਿਹਨਤ ਕਰਨ ਅਤੇ ਚੰਗੇ ਸੰਸਕਾਰਾਂ ਦੀ ਸਿਖਿਆ ਦੇਂਦੇ।
ਬੇਸ਼ੱਕ ਉਹਨਾਂ ਨੇ ਮਿਜ਼ਾਈਲ ਬਣਾਈ ਪਰ ਉਹ ਸਦਾ ਨਾਲਜ ਨੂੰ ਸੁਪਰ ਪਾਵਰ ਮੰਨਦੇ ਸਨ
" ਨਾਂ ਹਿੰਦੂ ਨਾਂ ਸਿੱਖ ਨਾਂ ਈਸਾਈ ਮੁਸਲਮਾਨ
ਉਹ ਤਾਂ ਹੈ ਚਤੁਰ ਸੁਜਾਨ
ਏ.ਪੀ.ਜੇ. ਅਬਦੁੱਲ ਕਲਾਮ ਇਕ ਮੁਕੰਮਲ ਇਨਸਾਨ"।
ਮਨੁੱਖ ਦੇ ਬਨਾਉਟੀ ਅੰਗ ਬਣਾਏ,ਮਨੁੱਖੀ ਦਿਲ ਨੂੰ ਕਾਇਮ ਰੱਖਣ ਲਈ ਸਟੰਟ ਬਣਾਇਆ ਤੇ ਕਈ ਲਾਚਾਰਾਂ ਨੂੰ ਜੀਵਨ ਦਿੱਤਾ,ਪਰ ਆਪਣੇ ਹੀ ਦਿਲ ਨੂੰ ਸੰਭਾਲਣ ਲਈ ਰੱਬ ਨੇ ਮੌਕਾ ਨਾਂ ਦਿੱਤਾ।
ਕਲਾਮ ਨੇ ਕਿਹਾ ਸੀ ਮੇਰੀ ਮੌਤ ਤੇ ਛੂੱਟੀ ਨਾ ਕਰਨਾ,ਕੰਮ ਕਰਨਾ ਰੋਜ਼ ਨਾਲੋਂ ਵੱਧ ਕੰਮ ਕਰਨਾਂ,ਤੇ ਉਹਦੇ ਉਪਾਸਕਾਂ ਤੇ ਸ਼ਗਿਰਦਾਂ ਨੇ ਅਜਿਹਾ ਹੀ ਕੀਤਾ,ਦੂਰ ਦੁਰਾਡੇ ਜਿਥੈ ਵੀ ਸੀ
" ਹੱਥ ਕਾਰ ਵੱਲ ਤੇ ਚਿੱਤ ਕਲਾਮ ਵੱਲ"।
ਨਮਰ,ਨਿਰਛੱਲ਼,ਨਿਰਵੈਰ,ਨਿਰਪੱਖ,ਨਿਸਵਾਰਥ,ਨਿਰਭਓ,ਵਿਸਵਾਸਪਾਤਰ,ਮਸੀਹਾ,ਕਿਆ ਕਿਆ ਨਹੀਂ ਸੀ ੁੳਸਦੀ ਸਖ਼ਸ਼ੀਅਤ ਵਿੱਚ,ਏਕ ਆਕਾਰ ਅਨੇਕ ਸਖ਼ਸ਼ੀਅਤ,ਇਕ ਵਿਅਕਤੀ,ਅਨੇਕ ਵਿਅਕਤਤੱਵ।
ਜਦ ਉਹ ਅਧਿਆਪਕ ਸਨ ਤੇ ਉਹਨਾਂ ਦੀ ਕਲਾਸ ਵਿੱਚ ਕੋਈ ਵਿਦਿਆਰਥੀ ਦੇਰ ਨਾਲ ਪੁਜਦਾ ਤੇ ਇਸ ਤੋਂ ਪਹਿਲਾਂ ਕਿ ਉਹ ਅਸਕਿਉਜ਼ ਕਰਦਾ,ਕਲਾਮ ਪੁਛਦੇ'ਆਰ ਯੂ ਓ,ਕੇ?
ਉਹ ਦੂਸਰੇ ਦੀ ਮਜਬੂਰੀ ਸਮਝਦੇ ਤੇ ਬਣਦੀ ਮਦਦ ਵੀ ਕਰਦੇ।
ਉਹ ਚਾਹੁੰਦੇ ਤੇ ਆਪਣੇ ਰਿਸ਼ਤੇਦਾਰਾਂ ਤੇ ਸਕਿਆਂ ਨੂੰ ਬਹੁਤ ਕੁਝ ਸਰਕਾਰ ਤੋਂ ਦਿਵਾ ਸਕਦੇ ਸਨ,ਪਰ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਇਲਾਕਾ ਨਿਵਾਸੀ ਕਿਰਤ ਤੋ ਭੱਜ ਜਾਣ।
ਉਹ ਨਹੀਂ ਸੀ ਚਾਹੂੰਦੇ ਕਿ ਮੁਫ਼ਤ ਸਹੂਲਤਾਂ ਵਸੂਲ਼ ਕੇ ਜਵਾਨ ਆਲਸੀ ਤੇ ਖੁਦਗਰਜ਼ ਹੋ ਜਾਣ,ਦੇ ਨਾਲ ਅਮਲੀ ਨਸ਼ਈ ਹੋ ਜਾਣ।ਅੱਜ ਵੀ ਉਹਨਾਂ ਦੇ ਪਿੰਡ ਦੇ ਲੋਕ ਅਨੇਕ ਦੁਸ਼ਵਾਰੀਆਂ ਦਾ ਸਾਮਨਾ ਕਰਦੇ,ਦਸਾਂ ਨਹੁੰਆਂ ਦੀ ਕਿਰਤ ਨਾਲ ਆਪਣਾ ਸੁਥਰਾ ਜੀਵਨ ਗੁਜਾਰ ਰਹੇ ਹਨ।ਇਸਦੀ ਜਿੰਦਾ ਮਿਸਾਲ ਹੈ,ਕਿ ਉਹਨਾਂ ਦੇ ਜੱਦੀ ਘਰ ਵਿੱਚ ਅੱਜ ਵੀ
ਬਿਜਲੀ ਨਹੀਂ ਹੈ।
ਕਲਾਮ ਸਾਹਬ ਦੋ ਵਾਰ ਪੰਜਾਬ ਆਏ,ਇਕ ਵਾਰ ਅਪਨੇ ਅਹੁਦੇ ਦਰਮਿਆਨ ਤੇ ਦੂਜੀ ਵਾਰ ਅਹੁਦਾ ਛਡਣ ਬਾਦ।ਕਲਾਮ ਜੀ ਬਾਬਾ ਸੀਚੇਵਾਲ ਨੂੰ ਮਿਲ ਕੇ ਗਏ ਤੇ ਉਸਦੇ ਕਾਲੀ ਵੇਂਈ ਜੋ ਗੁਰੂਨਾਨਕ ਨਾਲ ਸੰਬੰਧਤ ਹੈ ਦੀ ਸਫਾਈ ਕਰਾਉਣ ਦਾ ਵੱਡਾ ਕੰਮ ਕਰਨ ਤੇ ਬਾਬਾ ਸੀਚੇਵਾਲ ਨੂੰ ਆਨ੍ਹਰ ਕੀਤਾ,ਤੇ ਦੂਸਰੇ ਸੂਬਿਆਂ ਨੂੰ ਵੀ ਨਦੀਆਂ ਨਾਲੇ ਸਾਫ ਕਰਨ ਲਈ ਪ੍ਰੇਰਿਤ ਕੀਤਾ। ਕਲਾਮ ਜੀ ਗੁਰੂਨਾਨਕ ਨੂੰ ਬਹੁਤ ਮੰਨਦੇ ਸਨ,ਗੁਰੂਨਾਨਕ ਜੀ ਦੀ ਰਚਨਾ'ਜਪੁਜੀ ਸਾਹਿਬ'ਦਾ ਉਹਨਾਂ ਨੇ ਮੁਤਾਲਿਆ ਕਰਕੇ ਉਸਤੋਂ ਵਿਗਿਆਨਕ ਸੇਧ ਲਈ
ਕਲਾਮ ਜੀ ਦੇ ਜਨਮ ਸਥਾਨ ਰਾਮੇਸ਼ਰਮ ਤੋਂ ਸਿੱਧਾ ਰਸਤਾ ਸ੍ਰੀ ਲੰਕਾ ਜਾਂਦਾ ਹੈ ਤੇ ਬਾਬਾ ਨਾਨਕ ਇਸੀ ਰਸਤੇ ਸ੍ਰੀ ਲੰਕਾ ਦੀ ਉਦਾਸੀ ਤੇ ਗਏ ਸਨ।ਇਸ ਤੇ ਕਲਾਮ ਜੀ ਆਪਣੇ ਪਿੰਡ ਦੀ ਧਰਤੀ ਤੇ ਫ਼ਖ਼ਰ ਮਹਿਸੂਸ ਕਰਦੇ ਸਨ ਕਿ ਇਸ ਧਰਤੀ ਨੂੰ ਗੁਰੂ ਨਾਨਕ ਸਾਹਬ ਜਿਹੇ ਅਵਤਾਰ ਦੇ ਚਰਨ ਛੂ੍ਹਹ ਪ੍ਰਾਪਤ ਹੈ।
ਅੇਸੀ ਬੇਨਜ਼ੀਰ ਸਖ਼ਸ਼ੀਅਤ ਸਦੀਆਂ ਬਾਦ ਉਦੈ ਹੁੰਦੀ ਹੈ।
"ਹਜਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ,
ਤਬ ਕਹੀਂ ਜਾ ਕੇ ਚਮਨ ਮੇਂ ਹੋਤਾ ਹੈਂ 'ਦੀਦਾਵਰ,'ਪੈਦਾ"।
ਖ਼ਵਰੇ ਧਰਤੀ ਮਾਂ ਦੀ ਕਿੰਨੇ ਸਾਲ ਦੀ ਤਪਸਿਆ ਦਾ ਵਰ ਹੋਵੇਗਾ ਏ. ਪੀ. ਜੇ. ਅਬਦੁੱਲ ਕਲਾਮ-
।ਉਸ ਮਾਂ ਨੂੰ ਪ੍ਰਨਾਮ ਹੈ,ਸਲਿਉਟ ਹੈ ਉਸ ਬਾਪ ਨੂੰ ਜਿਹਨਾਂ ਇਹ ਹੀਰਾ ਸਾਡੇ ਦੇਸ਼ ਨੂੰ ਦਿੱਤਾ।
ਵਿਦਵਾਨ ਕਹਿੰਦੇ ਨੇ ਆਮ ਹਾਲਾਤ ਵਿੱਚ ਇਕ ਵਿਅਕਤੀ ਆਪਣੇ ਦਿਮਾਗ ਦਾ ਕੇਵਲ 20% ਵਰਤਦਾ ਹੈ,ਅਤੇ ਬਹੁਤੀ ਵਾਰ 5% ਤੱਕ ਹੀ ਸੀਮਤ ਰਹਿੰਦਾ ਹੈ,ਪਰ ਕਲਾਮ ਜੀ ਆਪਣੇ ਦਿਮਾਗ ਦਾ ਅੱਸੀ ਪ੍ਰਤੀਸ਼ਤ ਉਪਯੋਗ ਕਰਦੇ ਸਨ,ਇਸ ਲਈ ਵੀ ਵਿਲੱਖਣ ਹਨ।
" ਐ ਕਲਾਮ ਤੈਨੂੰ ਲੱਖ ਕਰੋੜ ਸਲਾਮ "।
" ਦੇਸ਼ ਕੇ ਨਾਮ ਸੇ ਵਾਬਸਤਾ ਜਬ ਸੇ ਤੇਰਾ ਨਾਮ ਹੂਆ
ਦੇਸ਼, ਵਿਦੇਸ਼ ਮੇਂ, ਹਰ ਦਿਲ ਮੇਂ,
ਤੇਰੇ ਨਾਮ ਕੋ ਪ੍ਰਨਾਮ ਹੂਆ।
ਐ ਕਲਾਮ ਤੈਨੂੰ ਕਈ ਲੱਖ ਸਲਾਮ"।............
18 July 2017