ਫੁੱਲਾਂ ਨਾਲ ਪਿਆਰ - ਵਿਨੋਦ ਫ਼ਕੀਰਾ
ਹੱਥ ਆਪਣੇ ਵੱਲ ਨੂੰ ਵੇਖ ਵੱਧਦਾ,
ਹੋਇਆ ਲਾਲ ਗੁੱਸੇ'ਚ ਗੁਲਾਬ।
ਕੰਡੇ ਵੀ ਰੋਕਣ ਲਈ ਹੋ ਗਏ,
ਪਹਿਲਾਂ ਨਾਲੋਂ ਹੋਰ ਤੇਜ਼ ਤਰਾਰ।
ਉਹ ਆਖਣ ਲੱਗਾ ਹੱਥ ਮਾਸੂਮ ਨੂੰ,
ਆਪਣੀ ਖੁੱਸ਼ੀ ਲਈ ਕਰੀਂ ਨਾ ਬੇਕਾਰ।
ਮੈਂ ਸਭ ਦੇ ਮਨਾਂ ਨੂੰ ਹੈ ਭਾਉਂਦਾ,
ਲਾਵਾਂ ਬਾਗਾਂ ਦੇ ਵਿੱਚ ਗੁਲਜ਼ਾਰ।
ਦਿਨ ਬਸੰਤੀ ਜੱਦ ਆਉਂਦੇ,
ਮੇਰੇ ਉੱਤੇ ਰੱਜ ਕੇ ਆਏ ਬਹਾਰ।
ਮੈਂ ਪੰਜ ਸੱਤ ਦਿਨ ਖਿੜਿਆਂ ਰਹਾਂਗਾ,
ਤਿੱਤਲੀਆਂ,ਭੌਰਿਆਂ ਨਾਲ ਕਰਾਂਗਾ ਗੁਜਾਰ।
ਤੋੜਣ ਵਾਲਾ ਹੱਥ ਮੁੜ ਪਿੱਛਾਂਹ ਹੋ ਗਿਆ,
ਖੁਸ਼ੀ'ਚ ਮੁੜ ਟਹਿਕਿਆ ਨਾਲ ਨੂਹਾਰ।
ਆਖੇ ਫੁੱਲ ਟਾਹਣੀਆਂ ਨਾਲ ਹੀ ਸੋਂਹਦੇ,
ਕਰੋ 'ਫ਼ਕੀਰਾ' ਸਦਾਂ ਫੁੱਲਾਂ ਨਾਲ ਪਿਆਰ।
ਫੁੱਲ ਜਿਉਣ ਦੀ ਜਾਂਚ ਸਿਖਾਉਂਦੇ ਸਾਨੂੰ,
ਹੁੰਦਾਂ ਫੁੱਲਾਂ ਚੋਂ ਕੁਦਰੱਤ ਦਾ ਦੀਦਾਰ।
ਕਰੋ ਫੁਲਾਂ ਨਾਲ ਸਦਾਂ ਹੀ ਪਿਆਰ।
ਕਰੋ ਫੁਲਾਂ ਨਾਲ ਸਦਾਂ ਹੀ ਪਿਆਰ।
ਵਿਨੋਦ ਫ਼ਕੀਰਾ, ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ. 098721 97326