ਧਰਤੀ ਉਗਲੇ ਹੀਰੇ ਮੋਤੀ - ਰਣਜੀਤ ਕੌਰ ਤਰਨ ਤਾਰਨ
(27 ਸਤੰਬਰ 2008 ਮਹਿੰਦਰ ਕਪੂਰ)
"ਦੀਪਕ ਮੇਂ ਜੋਤੀ,ਜੋਤੀ ਮੇਂ ਪ੍ਰਕਾਸ਼,ਪੁਲਕਿਤ ਹੈ ਧਰਤੀ,ਜਗਮਗਾਏ ਆਕਾਸ਼"।
ਅ੍ਰੰਮ੍ਰਿੰਤਸਰ ਦੀ ਭੁਮੀ ਨੇ ਜਿਥੇ ਮੁਹੰਮਦ ਰਫੀ ਜਿਹਾ ਹੀਰਾ ਦਿੱਤਾ ਉਥੇ ਮਹਿੰਦਰ ਕਪੂਰ ਜਿਹਾ ਮੋਤੀ
ਉਗਲਿਆ।ਤਾਂ ਹੀ ਉਸ ਨੇ ਖੁਦ ਹੀ ਗਾਇਆ," ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ,ਉਗਲੇ ਹੀਰੇ,
ਮੋਤੀ "।ਇਸ ਗੁਰੂ ਦੀ ਨਗਰੀ ਨੂੰ ਬਹੁਤ ਸਾਰੇ ਹੀਰੇ ਮੋਤੀ ਦੀ ਦਾਤ ਬਖ਼ਸ਼ਣ ਦਾ ਸ਼ਰਫ਼ ਹਾਸਲਹੈ
ਮਹਿੰਦਰ ਕਪੂ੍ਰਰ ਨੂੰ ਨਿਕੇ ਹੁੰਦੇ ਤੋਂ ਹੀ ਸੰਗੀਤ ਦੇ ਖੇਤਰ ਵਿੱਚ ਰੁਚੀ ਸੀ ਤੇ ਬੰਬਈ ਸ਼ਿਫ਼ਟ ਹੁੰਦੇ ਹੀ ਉਹਨਾਂ ਸਕੂਲ਼ ਦੀ ਪੜ੍ਹਾਈ ਦੇ ਨਾਲ ਸੰਗੀਤ ਵਿਦਿਆ ਲੈਣੀ ਸ਼ੁਰੂ ਕਰ ਦਿੱਤੀ।
ਕਪੂਰ ਨੇ ਰਫੀ ਜੀ ਨੂੰ ਆਪਣਾ ਉਸਤਾਦ ਧਾਰਿਆ ਤੇ ਰਫ਼ੀ ਜੀ ਨੇ ਵੀ ਜਿਵੇਂ ਆਪਣੀ ਆਵਾਜ਼ ਦੀ ਦੁਸਰੀ ਕਾਪੀ ਦਿੱਤੀ।ਕਈ ਗੀਤ ਕਪੂਰ ਜੀ ਨੇ ਇਸ ਤਰਾਂ ਗਾਏ ਕਿ ਰਫ਼ੀ ਜੀ ਦੀ ਆਵਾਜ਼ ਹੀ ਲਗਦੀ ਰਹੀ,ਇਹ ਨਿਖੇੜਾ ਬਹੁਤ ਦੇਰ ਬਾਦ ਸਾਹਮਣੇ ਆਇਆ।ਜਿਵੇਂ---
" ਆਪ ਆਏ ਦਿਲ-ਏ ਨਾਸ਼ਾਦ ਆਇਆ,ਕਈ ਭੁਲੇ ਹੂਏ ਜਖ਼ਮੋਂ ਕਾ ਪਤਾ ਯਾਦ ਆਇਆ"
" ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋ"।
" ਨਾਂ ਮੂੰਹ ਛੁਪਾ ਕੇ ਜੀਓ,ਨਾਂ ਸਰ ਝੁਕਾ ਕੇ ਜੀਓ
ਕਪੂਰ ਜੀ ਨੇ ਗਾਇਕੀ ਦੇ ਖੇਤਰ ਵਿੱਚ ਮਾਤਾ ਦੀਆਂ ਭੇਟਾ ਗਾ ਕੇ ਕਦਮ ਰੱਖਿਆ।ਬਹੁਤ ਸਾਰੇ ਭਜਨ,ਸ਼ਬਦ,ਗਾਏ।ਫਿਲਮਾ ਤੋਂ ਇਲਾਵਾ ਗੈਰ ਫਿਲਮੀ ਗੀਤ ਵੀ ਗਾਏ। ਪੰਜਾਬੀ ਗੀਤ ਗਾ ਕੇ ਆਪਣਾ ਜਾਦੂ ਪੰਜਾਬੀ ਬੋਲੀ ਤੇ ਵੀ ਖੂਬ ਚਲਾਇਆ।
ਜਲੰਧਰ ਦੂਰਦਰਸ਼ਨ ਤੇ ਗਾਇਆ ਪੰਜਾਬੀ ਗੀਤ," ਕੁੜੀ ਹੱਸ ਗਈ ਝਾਂਜਰਾਂ ਵਾਲੀ-ਤੇ
ਇਕ ਟੁਣਕਾ ਪਿਆਰ ਦਾ ਗੀਤ ਗਾ ਕੇ ਵਾਹਵਾ ਖੱਟੀ,ਜੋ ਅੱਜ ਤੱਕ ਹਰ ਜਬਾਨ ਤੇ ਹੈ।
ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੂੰ ਆਪਣੀ ਆਵਾਜ਼ ਨਾਲ ਸ਼ਿਗਾਰਿਆ।
ਸ਼ਿਵ ਬਟਾਲਵੀ ਦੇ ਗੀਤਾਂ ਨੂੰ ਸੱਭ ਤੋਂ ਪਹਿਲਾਂ ਮਹਿੰਦਰ ਕਪੂਰ ਨੇ ਗਾਇਆ ਤੇ ਸ਼ਿਵ ਨੂੰ ਘਰ ਘਰ ਪਹੁੰਚਾਇਆ,ਪੀੜਾਂ ਦਾ ਪਰਾਗਾ,ਇਕ ਕੁੜੀ ਜਿਹਦਾ ਨਾਂ ਮੁਹੱਬਤ ਨੇ ' ਗੀਤਾਂ ਦੇ ਸੁਰ ਨੇ ਸਰੋਤਿਆਂ ਨੂੰ ਕੀਲਿਆ,ਜੋ ਕਿ ਪੰਜਾਬੀ ਦੇ ਖੇਤਰ ਵਿੱਚ ਮਕਬੂਲੀਅਤ ਦਾ ਸਿਖ਼ਰ ਸਾਬਤ ਹੋਏ।
ਫਿਲਮੀ ਸਫ਼ਰ ਵਿੱਚ ਕਪੂਰ ਜੀ ਦਾ ਗਾਇਆ ਗੀਤ," ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋ" ਜੋ ਅੱਜ ਵੀ ਤਰੋ ਤਾਜ਼ਾ ਹੈ,ਤੇ ਹਰ ਪੀੜ੍ਹੀ ਚਾਅ ਨਾਲ ਸੁਣਦੀ ਹੈ।ਇਸ ਗੀਤ ਲਈ ਕਪੂਰ ਜੀ ਨੂੰ ਫਿਲਮ ਢੈਅਰ ਅਵਾਰਡ ਨਾਲ ਨਿਵਾਜਿਆ ਗਿਆ।ਦੂਜਾ ਅਵਾਰਡ 'ਨੀਲੇ ਗਗਨ ਕੇ ਤਲੇ ਧਰਤੀ ਕਾ ਪਿਆਰ ਪਲੇ' ਲਈ ਮਿਲਿਆ।ਤੇ ਤੀਜਾ ਅਵਾਰਡ
" ਫਿਲਮ ਉਪਕਾਰ-"ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ" ਲਈ ਮਿਲਿਆ
ਮਹਿੰਦਰ ਕਪੂਰ ਨੇ ਫਿਲਮੀ ਦੁਨੀਆਂ ਵਿੱਚ ਆਪਣਾ ਸਥਾਨ ਉਸ ਵਕਤ ਬਣਾਇਆ ਜਦ ਸਥਾਪਤ ਗਾਇਕ ਬਹੁਤ ਮਕਬੂਲ ਸਨ,ਜਿਵੇ,ਕੇ ਅੇਲ ਸਹਿਗਲ,ਮੁਹੰਮਦ ਰਫੀ,ਕਿਸ਼ੋਰ ਕੁਮਾਰ,ਮੁਕੇਸ਼,ਮੰਨਾਡੇ,ਤੇ ਹੋਰ ਵੀ ਕਈ।ਉਸ ਵਕਤ ਲਗਭਗ ਸਾਰੇ ਹੀ ਗਾਇਕ ਸੰਸਾਰ ਪ੍ਰਸਿੱਧ ਸਨ।
ਐਸੇ ਵਿੱਚ ਨੌਸ਼ਾਦ,ਤੇ ਓ.ਪੀ.ਨਈਅਰ ਜਿਹੇ ਜੋਹਰੀਆਂ ਨੇ ਇਸ ਹੀਰੇ ਨੂੰ ਪਹਿਚਾਣ ਕੇ ਤਰਾਸ਼ਿਆ
ਤੇ ਆਵਾਜ਼ ਦੀ ਦੁਨੀਆਂ ਵਿੱਚ ਸੁਪਰਹਿੱਟ ਦਾ ਮੁਕਾਮ ਦਿਲਾਇਆ।
ਮਹਾਂਰਾਸ਼ਟਰਾ ਸਰਕਾਰ ਨੇ ਮਹਿੰਦਰ ਕਪੂਰ ਨੂੰ ਲਤਾਮੰਗੇਸ਼ਕਰ ਅਵਾਰਡ ਨਾਲ ਨਵਾਜਿਆ।
ਉਹਨਾਂ ਦਾ ਗੀਤ'ਤੇਰੇ ਮੇਰੇ ਪਿਆਰ ਕੇ ਚਰਚੇ,ਹਰ ਜਬਾਨ ਪਰ"-ਵਾਕਿਆ ਹੀ ਅੱਜ ਵੀ ਹਰ ਜਬਾਨ ਤੇ ਹੈ।"ਡੋਲੀ ਚੜ੍ਹ ਕੇ ਦੁਲਹਨ ਸਸੁਰਾਲ ਚਲੀ.....ਹਾਏ,ਹਰ ਅੱਖ ਭਰ ਆਈ"।
'ਹੈ ਪਿਆਰ ਜਹਾਂ ਕੀ ਰੀਤ ਸਦਾ,ਤੇਰੇ ਪਿਆਰ ਕਾ ਆਸਰਾ,ਕਿਸੀ ਪੱਥਰ ਕੀ ਮੂਰਤ ਸੇ ਮੁਹੱਬਤ ਕਾ ਇਰਾਦਾ ਹੈ,ਆਦਿ ਸੁਪਰ ਹਿੱਟ ਗੀਤ ਹਨ।ਵੈਸੇ ਉਹਨਾਂ ਨੇ ਸੰਗੀਤ ਜੀਵਨ ਵਿੱਚ ਵੱਖ ਵੱਖ ਭਾਸ਼ਾ ਵਿੱਚ ਪੱਚੀ ਹਜਾਰ ਦੇ ਕਰੀਬ ਗੀਤ ਗਾਏ।
ਅਫਸੋਸ ਇਹ ਕੁਦਰਤੀ ਤੋਹਫ਼ਾ ਗਾਇਕ ਦਾ ਕੋਈ ਵੀ ਬੱਚਾ ਸਰਗਮ ਵਿੱਚ ਬਾਜੀ ਨਾ ਮਾਰ ਸਕਿਆ ।
ਇਸ ਮਹਾਨ ਗਾਇਕ ਨੇ ਆਪਣੀ ਉਮਰ ਦੇ ਪੰਤਾਲੀ ਵਰ੍ਹੈ ਸੰਗੀਤ ਦੇ ਨਾਮ ਲਾਏ।ਤੇ ਗੀਤ ਸੰਗੀਤ ਦੇ ਸ਼ੋਕੀਨਾਂ ਨੂੰ ਆਪਣੀ ਮਧੁਰ ਵਾਣੀ ਨਾਲ ਸਰਸ਼ਾਰ ਕੀਤਾ।
ਕਿਸੀ ਪੱਥਰ ਕੀ ਮੂਰਤ ਸੇ ਮੁਹੱਬਤ ਕਰਨ ਦਾ ਇਰਾਦਾ ਕਰਕੇ -27 ਸਤੰਬਰ 2008 ਨੂੰ ਇਹ ਮਹਾਨ ਗਾਇਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ।
ਉਹਨਾਂ ਦੇ ਗਾਏ ਗੀਤ ਸਦਾਬਹਾਰ ਹਨ ਤੇ ਹਮੇਸ਼ ਉਹਨਾਂ ਦੀ ਯਾਦ ਨੂੰੰ ਤਰੋਤਾਜ਼ਾ ਰੱਖਣਗੇ।
" ਰੇਡੀਓ ਦੀਆਂ ਤਰੰਗਾਂ ਵਿੱਚ ਤੇ ਆਪਣੇ ਚਾਹਨੇ ਵਾਲਿਆਂ ਦੇ ਦਿਲਾਂ ਵਿੱਚੋਂ ਮਹਿੰਦਰ ਕਪੂਰ ਨੂੰ ਸਾਰਾ ਜੋਰ ਲਾ ਕੇ ਵੀ ਮੌਤ ਦੂਰ ਨਹੀਂ ਕਰ ਸਕਦੀ"।ਕਿਹਾ ਜੋ ਸੀ ਉਹਨੇ-
" ਗਮੋਂ ਕਾ ਦ੍ਰੌਰ ਭੀ ਆਏ ਤੋ ਮੁਸਕਰਾ ਕੇ ਜੀਓ,-ਨਾਂ ਜਾਨੇ ਕੌਨ ਸਾ ਪਲ ਮੌਤ ਕੀ ਅਮਾਨਤ ਹੋ
ਹਰ ਏਕ ਪਲ ਕੀ ਖੁਸ਼ੀ ਕੋ ਗਲੇ ਲਗਾ ਕੇ ਜੀਓ---॥॥॥॥॥
ਰਣਜੀਤ ਕੌਰ ਤਰਨ ਤਾਰਨ
26 Sep. 2017