ਹੋਲੀ ਤੇ ਹੋਲਾ ਮਹੱਲਾ - ਗਿਆਨੀ ਕੇਵਲ ਸਿੰਘ ਨਿਰਦੋਸ਼
ਹੋਲੀ ਹਿੰਦੂਆਂ ਅਤੇਹਿੰਦੋਸਤਾਨੀਆਂ ਦਾ ਧਾਰਮਿਕ ਅਤੇ ਮੌਸਮੀ ਤਿਓਹਾਰ ਹੈ । ਠੰਢ ਤੇ ਕੋਰੇ ਦੀ ਝੰਬੀ ਹੋਈ ਬਨਾਸਪਤੀ ਨੂੰ ਮੌਲਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ । ਕੜਾਕੇ ਦੀ ਸਰਦੀ ਨਾਲ ਭੰਨੇ ਹੋਏ ਸਰੀਰ ਕੋਸੀ ਕੋਸੀ ਰੁੱਤ ਸ਼ੁਰੂ ਹੋਣ ਨਾਲ ਅੰਗੜਾਈਆਂ ਲੈਣ ਲਗਦੇ ਹਨ । ਬਨਾਸਪਤੀ ਮੌਲਦੀ ਹੈ ਤਾਂ ਕਿਸਾਨ ਦੀ ਰੂਹ ਵੀ ਖੇੜੇ ਵਿਚ ਆਉਂਦੀ ਖੁਸ਼ਆਮਦੀਦ ਕਹਿੰਦੀ ਹੈ ਅਤੇ ਸਰਦੀ ਨੂੰ ਅਲਵਿਦਾ , ਕਿਉਂ ਕਿ ਹੁਣ ਗਰਮੀ ਦਾ ਮੌਸਮ ਬੂਹੇ ਤੇ ਦਸਤਕ ਦੇ ਰਿਹਾ ਹੁੰਦਾ ਹੈ ।
ਹਿੰਦੂ ਧਰਮ ਦੇ ਧਾਰਮਿਕ ਗਰੰਥ ਭਾਗਵਤ ਪੁਰਾਣ ਦੇ ਸੱਤਵੇਂ ਸਕੰਧ ਵਿਚ ਇਕ ਕਥਾ ਹੈ । ਜਿਸਦਾ ਸਾਰਅੰਸ਼ ਇਹ ਹੈ ਕਿ ਦੋ ਭਰਾ ਸਨ ਹਰਣਾਖਸ਼ ਤੇ ਹਿਰਣਕਸ਼ੁਪ ।ਇਕ ਇਹਨਾਂ ਦੀ ਭੈਣ ਸੀ ਹੋਲਿਕਾ । ਹਿਰਣਕਸ਼ੁਪ ਨੂੰ ਬ੍ਰਹਮਾਂ ਨੇ ਬਰਾਹ ਦਾ ਅਵਤਾਰ ਧਾਰਕੇ ਮਾਰ ਦਿਤਾ ।ਭਰਾ ਦਾ ਬਦਲਾ ਲੈਣ ਲਈ ਹਰਣਾਖਸ਼ ਨੇ ਘੋਰ ਤਪੱਸਿਆ ਕੀਤੀ ਤੇ ਅਨੇਕਾਂ ਵਰ ਪਰਾਪਤ ਕਰ ਲਏ । ਆਪਣੀ ਪਰਜਾ ਨੂੰ ਕਿਹਾ ਕਿ ਮੈ ਹੀ ਭਗਵਾਨ ਹਾਂ ਤੇ ਮੇਰਾ ਹੀ ਜਾਪ ਕਰੋ । ਇਸਦੇ ਪੁੱਤਰ ਦਾ ਨਾਮ ਪ੍ਰਹਿਲਾਦ ਸੀ ਜੋ ਪ੍ਰਭੂ ਦਾ ਭਗਤ ਸੀ ।ਉਸਨੇ ਪਿਤਾ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਾ ਕੀਤੀ । ਪਿਤਾ ਨੇ ਅਨੇਕ ਤਸੀਹੇ ਦਿਤੇ ,ਡਰਾਵੇ ਦਿਤੇ । ਪਰ ਬਾਲਕ ਨਾ ਡੋਲਿਆ । ਗੁਰੂ ਅਮਰਦਾਸ ਜੀ ਦੇ ਬਚਨ :
ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ।।
ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ।।
( ਭੈਰਉ ਮਹਲਾ 3 ਪੰਨਾ 1154 )
ਅਖੀਰ ਵਿਚ ਪ੍ਰਹਿਲਾਦ ਦੀ ਭੂਆ ਹੋਲਿਕਾ ਉਸਨੂੰ ਅੱਗ ਵਿਚ ਲੈਕੇ ਬੈਠ ਗਈ । ਉਸਨੂੰ ਸ਼ਿਵਾਂ ਦਾ ਵਰ ਸੀ ਕਿ ਅੱਗ ਉਸਨੂੰ ਸਾੜੇਗੀ ਨਹੀ । ਪਰ ਉਹ ਸੜ ਗਈ ਤੇ ਪ੍ਰਹਿਲਾਦ ਦਾ ਵਾਲ਼ ਵਿੰਗਾ ਨਾ ਹੋਇਆ । ਧਰਮੀ ਬਾਲਕ ਦੀ ਜਿੱਤ ਉਤੇ ਪ੍ਰਭੂ ਭਗਤਾਂ ਨੇ ਇਸ ਦਿਨ ਨੂੰ ਮਨਾਉਣਾ ਸ਼ੁਰੂ ਕਰ ਦਿਤਾ ਤੇ ਨਾਮ ਕਰਣ ਕੀਤਾ ਹੋਲੀ ।
ਮਹਾਨ ਭਾਰਤ ਵਰਸ਼ ਸਦੀਆਂ ਗੁਲਾਮ ਰਿਹਾ । ਸਗੋਂ ਗੁਲਾਮਾ ਦਾ ਵੀ ਗੁਲਾਮ ( ਅਲਤਮਸ਼ , ਬਲਬਨ ,ਰਜ਼ੀਆ ਸੁਲਤਾਨ ) ਰਿਹਾ ।ਜਦੋਂ ਗੁਲਾਮ ਕੌਮਾ ਕੋਈ ਤਿਓਹਾਰ ਜਾਂ ਦਿਹਾੜਾ ਮਨਾਉਣ ਤਾਂ ਗੁਲਾਮੀ ਜ਼ਹਿਨੀਅਤ ਦਾ ਝਲਕਾਰਾ ਅਕਸਰ ਪੈ ਹੀ ਜਾਂਦਾ ਹੈ । ਬਚਪਨ ਵਿਚ ਆਪਣੇ ਅੱਖੀਂ ਦੇਖਣ ਦੀਆਂ ਗੱਲਾਂ ਨੇ ਕਿ ਹੋਲੀ ਵਾਲੇ ਦਿਨ ਬਾਲਟੀਆਂ ਵਿਚ ਗੋਹਾ ਘੋਲ ਕੇ ਅਤੇ ਕਾਲਖ ਨਾਲ ਹੱਥ ਲਬੇੜ ਕੇ ਮੂੰਹ ਕਾਲੇ ਕੀਤੇ ਜਾਂਦੇ ਗੋਹੇ ਵਾਲਾ ਪਾਣੀ ਇਕ ਦੂਜੇ ਉਤੇ ਸੁੱਟਿਆ ਜਾਂਦਾ ।ਗਰੀਬ ਇਸ ਤਰਾਂ ਇਹ ਤਿਓਹਾਰ ਮਨਾਉਂਦੇ ਤੇ ਅਮੀਰ ਰੰਗ ਮੂਹਾਂ ਤੇ ਜ਼ਬਰਦਸਤੀ ਮਲਦੇ ।
ਸੰਨ 1970 ਵਿਚ ਮੈਂ ਰਾਂਚੀ ਤੋਂ ਹਜ਼ੂਰ ਸਾਹਿਬ ਦਰਸ਼ਨ ਕਰਨ ਗਿਆ । ਮੇਰੇ ਨਾਲ ਫ਼ੌਜ ਦੇ ਕੁਝ ਜਵਾਨ ਵੀ ਸਨ । ਉਸ ਵੇਲੇ ਹਜ਼ੂਰ ਸਾਹਿਬ ਦੇ ਸਰਬਰਾਹ ਸਨ , ਸਰਦਾਰ ਸੁਦਾਗਰ ਸਿੰਘ ਸ਼ੰਕਰ ਦੇ । ਉਹਨਾ ਮੈਨੂੰ ਦੱਸਿਆ ਕਿ ਤਖਤ ਸਾਹਿਬ ਵਲੋਂ ਹੋਲੀ ਖੇਡਣ ਲਈ ਡੇਢ ਕੁਅੰਟਲ ਰੰਗ ਖਰੀਦਿਆ ਜਾਂਦਾ ਹੈ । ਇਕ ਘਟਨਾ ਉਨ੍ਹਾਂ ਮੈਨੂ ਸੁਣਾਈ ,ਇਸ ਤਿਓਹਾਰ ਤੇ ਪੰਜਾਬ ਤੋਂ ਕਾਫੀ ਸੰਗਤ ਆਉਂਦੀ ਹੈ । ਦੱਖਣ ਦੇ ਨੌਜਵਾਨ ਲੜਕੇ ਜ਼ਬਰਦਸਤੀ ਲੜਕੀਆਂ ਦੇਮੂੰਹਾਂ ਤੇ ਰੰਗ ਮਲਦੇ ਖਰਮਸਤੀਆਂ ਕਰ ਰਹੇ ਸਨ ।ਪੰਜਾਬੀ ਨੌਜਵਾਨ ਮੂਕ ਬਣਕੇ ਤਮਾਸ਼ਾ ਥੋਹੜਾ ਵੇਖਦੇ । ਉਹਨੀ ਕਿਰਪਾਨਾਂ ਸੂਤ ਲਈਆਂ ।ਉਸ ਵਕਤ ਬਹੁਤ ਖ਼ੂਨ ਖ਼ਰਾਬਾ ਹੋਣਾ ਸੀ ਜਿ ਕਿਤੇ ਬਾਬਾ ਹਰਨਾਮ ਜੀ ਲੰਗਰ ਸਾਹਿਬ ਵਾਲੇ ਵਿਚਕਾਰ ਨਾ ਆਉਂਦੇ । ਉਹਨਾ ਦੀ ਸਿਆਣਪ ਸਦਕਾ ਇਹ ਖ਼ੂਨੀ ਕਾਂਡ ਟਲਿਆ ।
ਪਰ ਇਹ ਸਭ ਕੁਝ ਤਾਂ ਹੁਣ ਪੰਜਾਬ ਵਿਚ ਵੀ ਹੋਣ ਲੱਗ ਪਿਆ ਹੈ ।ਅਮੀਰ ਘਰਾਂ ਦੇ ਵਿਗੜੇ ਕਾਕੇ ਲੰਡੀਆਂ ਜੀਪਾਂ ਤੇ ਮੋਟਰ ਸਾਈਕਲਾਂ ਤੇ ਸਵਾਰ ਹੋਕੇ ਵੱਡੇ ਸ਼ਹਿਰਾਂ ਸਮੇਤ ਚੰਡੀਗੜ੍ਹ ਦੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋਕੇ ਤਾਂਡਵ ਨਾਚ ਨੱਚਦੇ ਹਨ । ਕੋਈ ਇਹਨਾਂ ਨੂੰ ਨੱਥ ਨਹੀ ਪਾਉਂਦਾ ।ਮਾੜਿਆਂ ਤੇ ਰੋਹਬ ਝਾੜਨ ਵਾਲੀ ਪੰਜਾਬ ਪੁਲਿਸ ਵੀ ਮੂਕ ਦਰਸ਼ਕ ਬਣ ਜਾਂਦੀ ਹੈ । ਉਹ ਸਭ ਜਾਣਦੇ ਨੇ ਪਰ ਹੱਥ ਨਹੀਂ ਪਾਉਂਦੇ ਇਹਨਾ ਨੂੰ । ਕਿਉਂ ਕਿ ਇਹਨਾਂ ਅਸਰ ਰਸੂਖ ਵਰਤ ਕੇ ਬਾਹਰ ਆ ਹੀ ਜਾਣਾ ਹੁੰਦਾ ਹੈ । ਅਫ਼ਸਰ ਆਪਣੀਆਂ ਤਬਦੀਲੀਆਂ ਤੋਂ ਡਰ ਜਾਂਦੇ ਹਨ ।
ਪਰੰਤੂ ਗੁਰੂ ਗੋਵਿੰਦ ਸਿੰਘ ਜੀ ਨੇ ਸਾਨੂੰ ਗੰਦਾਂ ਤੇ ਰੰਗਾਂ ਵਿਚੋਂ ਕੱਢਕੇ ਗੁਲਾਮੀ ਦੇ ਸੰਗਲਾਂ ਨੂੰ ਕੱਟਣ ਲਈ ਲਈ ਤੇ ਜੰਗਾਂ ਵਲ ਪ੍ਰੇਰਤ ਕਰਨ ਲਈ ਇਸ ਤਿਓਹਾਰ ਦੀ ਚੋਣ ਕੀਤੀ ਤੇ ਨਾਮ ਵੀ ਚੜ੍ਹਦੀ ਕਲਾ ਵਾਲਾ ਹੋਲਾ ਮਹੱਲਾ ਰੱਖਿਆ ।ਸੰਨ 1700 ਈਸਵੀ ਤੇ 1757 ਬਿਕਰਮੀ ਨੂੰ ਹੋਲ ਗੜ੍ਹ ਕਿਲੇ ਵਿਚੋਂ ਸਿੰਘਾਂ ਨੂੰ ਸ਼ਸਤਰਾਂ ਨਾਲ ਸਨੱਧ ਵੱਧ ਕਰਕੇ
ਜੰਗੀ ਖੇਡਾਂ ਦੀ ਸ਼ੁਰੂਆਤ ਕੀਤੀ ।
ਗੁਰੂ ਗੋਵਿੰਦ ਸਿੰਘ ਜੀ ਜਾਣਦੇ ਸਨ ਕਿ ਬਗੈਰ ਬਲ ਦੇ ਗੁਲਾਮੀ ਦੇ ਬੰਧਨ ਪੈ ਜਾਂਦੇ ਹਨ । ਬਲ ਹੀ ਤਾਕਤ ਹੀ ਸ਼ਕਤੀ ਹੀ ਇਹਨਾਂ ਬੰਧਨਾਂ ਨੂੰ ਤੋੜ ਸਕਦੀ ਹੈ । ਇਹ ਵੀ ਅਟੱਲ ਸਚਾਈ ਹੈ ਕਿ ਵਾਹਿਗੁਰੂ ਵੀ ਉਹਨਾਂ ਦੀ ਮੱਦਦ ਕਰਦੇ ਹਨ ਜੋ ਆਪਣੀ ਮੱਦਦ ਆਪ ਕਰਨ ਲਈ ਹਮੇਸ਼ਾਂ ਤਤਪਰ ਰਹਿਣ । ਜੋ ਕੋਮਾਂ ਵਿਲਾਸੀ ਜੀਵਨ ਦੀਆਂ ਆਦੀ ਹੋ ਜਾਂਦੀਆਂ ਹਨ ਉਹ ਬਲਹੀਨ ਹੋਕੇ ਬੱਲ ਵਾਲਿਆਂ ਦੇ ਅਧੀਨ ਹੋ ਜਾਇਆ ਕਰਦੀਆਂ ਹਨ । ਹੋਲਾ ਮਹੱਲਾ ਸਾਡੇ ਲਈ ਦਸ਼ਮੇਸ਼ ਜੀ ਦਾ ਸੰਦੇਸ਼ ਹੈ ਕਿ ਜੀਉ ਤਾਂ ਅਣਖ ਲਈ ਮਰੋ ਤਾਂ ਧਰਮ ਲਈ । ਹੋਲੇ ਮਹੱਲੇ ਰਾਹੀਂ ਅਸੀਂ ਆਪਣੇ ਆਰਟ ਗਤਕਾ ਤਲਵਾਰ ਬਾਜ਼ੀ ਤੀਰ ਅੰਦਾਜ਼ੀ ਤੇ ਕੁਸ਼ਤੀਆਂ ਨੂੰ ਜੀਉਂਦੇ ਰੱਖਣਾ