ਕਰੋਨਾ ਵਾਇਰਸ ਤੋ ਬਚਾਅ ਵਿੱਚ ਹੀ ਬਚਾਉ - ਬਲਤੇਜ ਸੰਧੂ ਬੁਰਜ
ਕਰੋਨਾ ਵਾਇਰਸ ਨੇ ਚੀਨ ਤੋ ਬਾਅਦ ਹੋਰ ਕਈ ਮੁਲਕਾ ਦੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਵਾਇਰਸ ਨੂੰ ਭਾਰਤ ਵਿੱਚ ਦਿੱਲੀ ਅਤੇ ਕੁੱਝ ਹੋਰ ਸੂਬਿਆਂ ਚ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ।ਇਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਜਿਆਦਾ ਭੀੜ ਭੜੱਕੇ ਵਾਲੀਆ ਥਾਵਾਂ 31ਮਾਰਚ ਤੱਕ ਬੰਦ ਰੱਖਣ ਦਾ ਫੁਰਮਾਨ ਜਾਰੀ ਕੀਤਾ ਹੈ ਇੰਨਾ ਵਿੱਚ ਸਕੂਲ ਸਿਨੇਮਾ ਹਾਲ ਕਲੱਬਾਂ ਆਦਿ ਨੂੰ ਸਾਮਲ ਕੀਤਾ ਹੈ ਇਹ ਫੈਸਲਾ ਕਾਫੀ ਵਧੀਆ ਏ ਜਿੰਨ੍ਹਾਂ ਵੀ ਇਸ ਦੇ ਪ੍ਰਕੋਪ ਤੋਂ ਬਚਾਅ ਹੋ ਸਕੇ ਵਧੀਆ ਗੱਲ ਹੈ ਨਾਲੇ ਪ੍ਰਹੇਜ਼ ਅਤੇ ਸਾਵਧਾਨੀ ਵਰਤਣੀ ਬਹੁਤ ਜਰੂਰੀ ਏ ਬਚਾਉ ਵਿੱਚ ਹੀ ਬਚਾਉ ਹੈ ਸਾਨੂੰ ਵੀ ਭੀੜ ਭੜੱਕੇ ਵਾਲੀਆ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਜੇਕਰ ਕਿਸੇ ਮਜਬੂਰੀ ਵੱਸ ਜਾਣਾ ਪਵੇ ਤਾ ਮੂੰਹ ਤੇ ਮਾਸਿਕ ਪਹਿਨਣਾ ਜਰੂਰੀ ਹੈ ਬੀਮਾਰ ਸੱਕੀ ਵਿਅਕਤੀ ਤੋ ਦੂਰੀ ਰੱਖੋ ਜਿਆਦਾ ਹੱਥ ਮਿਲਾਉਣ ਦੀ ਖੇਚਲ ਨਾ ਕੀਤੀ ਜਾਵੇ।ਇਸ ਬੰਦ ਦੇ ਦੌਰਾਨ ਲੋਕਾਂ ਦੀ ਭਲਾਈ ਲਈ ਵਿਦੇਸ਼ਾ ਵਿੱਚ ਧਾਰਮਿਕ ਸਥਾਨਾਂ ਨੂੰ ਵੀ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਭਾਵੇਂ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਪਰ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਚੰਗਾ ਫੈਸਲਾ ਕਹਿ ਸਕਦੇ ਹਾਂ।ਇਸ ਤਰ੍ਹਾਂ ਭਾਰਤ ਵਿੱਚ ਵੀ ਬਹੁਤ ਸਾਰੇ ਅਣਗਿਣਤ ਧਾਰਮਿਕ ਸਥਾਨ ਹਨ ਜਿਵੇਂ ਮੰਦਿਰ ਗਿਰਜਾਘਰ ਗੁਰਦੁਆਰਾ ਸਾਹਿਬ ਖਾਸ ਕਰ ਪੰਜਾਬ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਆਉਦੀਆਂ ਹਨ ਅਤੇ ਇਸ ਲਈ ਕਈ ਵਾਰ ਧਾਰਮਿਕ ਭਾਵਨਾਵਾਂ ਵਿੱਚ ਬਹਿ ਕੇ ਕੋਈ ਅਣਗਹਿਲੀ ਨਾ ਵਰਤੀ ਜਾਵੇ ਅਤੇ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਲਈ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਕੇ ਉਹ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਾਅ ਦੇ ਉਪਾਅ ਲਈ ਧਿਆਨ ਵਿੱਚ ਰੱਖਦਿਆਂ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਨਾ ਕੀਤਾ ਜਾਵੇ ਅਤੇ ਸੰਗਤਾਂ ਘਰਾਂ ਵਿੱਚ ਹੀ ਕੁੱਝ ਦਿਨ ਸਿਮਰਨ ਕਰਨ ਲੋਕ ਖੁਦ ਵੀ ਸਾਵਧਾਨੀ ਵਰਤਣ ਕਿਉਂਕਿ ਬਚਾਉ ਵਿੱਚ ਹੀ ਬਚਾਉ ਹੈ।ਅੱਜ ਕੱਲ੍ਹ ਸਹਿਰ ਵਿੱਚ ਇੱਕ ਹੋਰ ਚੀਜ਼ ਦੇਖਣ ਨੂੰ ਮਿਲ ਰਹੀ ਹੈ ਆਈਸ ਕ੍ਰੀਮ ਜਿਸ ਨੂੰ ਖਾਸ ਕਰ ਬੱਚੇ ਖਾਣ ਦੀ ਜਿੱਦ ਕਰਦੇ ਹਨ ਜਿਸ ਨਾਲ ਖੰਘ ਜੁਕਾਮ ਆਦਿ ਲੱਗਣਾ ਸੁਭਾਵਿਕ ਹੈ।ਲਗਾਤਾਰ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਮੌਸਮ ਵਿੱਚ ਤਬਦੀਲੀ ਆਉਣ ਕਾਰਨ ਠੰਡ ਨੇ ਫਿਰ ਤੋਂ ਜੋਰ ਫੜ ਲਿਆ ਜਿਸ ਨਾਲ ਠੰਡੀਆ ਚੀਜਾ ਤੋ ਖੰਘ ਜੁਕਾਮ ਗਲਾ ਹੋਣਾ ਸੁਭਾਵਿਕ ਹੀ ਹੈ ਇਸ ਪਾਸੇ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜਰੂਰਤ ਹੈ ਇੰਨਾ ਚੀਜਾ ਦੀ ਵਿਕਰੀ ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ।ਲੋਕ ਖੁਦ ਵੀ ਏਦਾਂ ਦੀਆ ਚੀਜਾਂ ਤੋ ਦੂਰੀ ਬਣਾ ਕੇ ਰੱਖਣ।ਲੋੜ ਅਨੁਸਾਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਬਲਤੇਜ ਸੰਧੂ ਬੁਰਜ
ਜ਼ਿਲਾ ਬਠਿੰਡਾ