ਬੁਲਬਲ-ਏ ਗਜ਼ਲ---ਜਗਜੀਤ ਸਿੰਘ---10 ਅਕਤੂਬਰ ਮ੍ਰਿਤੂ ਦਿਵਸ ਤੇ ਵਿਸ਼ੇਸ਼ - ਰਣਜੀਤ ਕੌਰ ਤਰਨ ਤਾਰਨ
"" ਬਨ ਜਾਓ ਮੀਤ ਮੇਰੇ,ਮੇਰੀ ਪ੍ਰੀਤ ਅਮਰ ਕਰ ਦੋ "-ਤੇ ਸਚਮੁੱਚ ਹੀ ਕਰੋੜਾਂ ਹੀ ਮੀਤ ਬਣੇ ਉਸਦੇ ਤੇ ਉਹਦੀ ਪ੍ਰੀਤ ਅਮਰ ਹੋਈ।
ਪੰਜਾਬ ਦੇ ਵਾਸੀ ਅਮਰ ਸਿੰਘ ਜੋ ਨੌਕਰੀ ਦੇ ਸਿਲਸਲੇ ਵਿੱਚ ਗੰਗਾਨਗਰ ਰੇਲ ਰਾਹੀਂ ਜਾ ਰਹੇ ਸੀ ਕਿ ਰਾਹ ਵਿੱਚ ਹੀ ਮਿਲ ਗਈ ਜੀਵਨ ਸਾਥਣ ਬਚਨ ਕੌਰ,ਤੇ ਜਿਸਦੀ ਕੁਖੌਂ ਇਹ ਅਨਮੋਲ ਹੀਰਾ 8 ਫਰਵਰੀ 1941 ਨੂੰ ਪੈਦਾ ਹੋਇਆ। ਨਾਮ ਰੱਖਿਆ ਗਿਆ ਜਗਮੋਹਨ ਸਿੰਘ।
ਇਸ ਬੱਚੇ ਨੂੰ ਉਹਨਾਂ ਦੇ ਨਾਮਧਾਰੀ ਗੁਰੂ ਨੇ ਵੇਖਦੇ ਹੀ ਆਖ ਦਿੱਤਾ ਕਿ "ਇਹ ਬੱਚਾ ਆਪਣੇ ਹੁਨਰ ਨਾਲ ਦੁਨੀਆਂ ਨੂੰ ਬਦਲ ਦੇਵੇਗਾ,ਇਸਦਾ ਨਾਮ ਜਗਮੋਹਨ ਤੋਂ ਜਗਜੀਤ ਸਿੰਘ ਕਰ ਦਿਓ"।ਤੇ ਇਸ ਤਰਾਂ ਜਗਮੋਹਨ ਜਗਜੀਤ ਹੋ ਗਿਆ।
ਜਿਆਦਾਤਰ ਸੰਜੀਦਾ ਗੀਤ ਗਾਉਣ ਵਾਲਾ ਬਚਪਨ ਵਿੱਚ ਬਹੁਤ ਸ਼ਰਾਰਤੀ ਸੀ।ਪਤੰਗ ਲੁਟਣਾ ਤੇ ਉਡਾਉਣਾ ਸ਼ੁਗਲ ਸੀ।ਘਰ ਲਈ ਸੌਦੇ ਵਿਚੋਂ ਪੈਸੇ ਬਚਾ ਕੇ ਫਿਲਮ ਵੇਖਣਾ ਤੇ ਫਿਲਮੀ ਗੀਤ ਗਾਉਂਦੇ ਰਹਿਣਾ।ਪੜ੍ਹਾਈ ਲਿਖਾਈ ਵਿੱਚ ਸੋ ਸੋ।ਤਦੇ ਤੇ ਕਈ ਜਮਾਤ ਦੋ ਦੋ ਸਾਲ ਵਿੱਚ ਪਾਰ ਕੀਤੀ।ਇਮਤਿਹਾਨ ਵਿੱਚ ਨਕਲ ਮਾਰਨੀ ਤੇ ਨਕਲ ਕਰਾਉਣੀ ਵੀ ਸ਼ੁਗਲ ਹੀ ਸੀ।ਤਲਤ ਕਹਿਮੂਦ ਨੂਰ ਜਹਾਂ,ਮੁਹੰਮਦ ਰਫੀ,ਲਤਾ ਦੀਦੀ ਨੂੰ ਜੀਆ ਲਾ ਕੇ ਸੁਣਨਾ ਤੇ ਉਹਨਾਂ ਦੇ ਗੀਤ ਗੁਣਗਣਾਉਣਾ।'
" ਬਚਪਨ ਕੀ ਮੁਹੱਬਤ ਕੋ ਦਿਲ ਸੇ ਨਾ ਜੁਦਾ ਕਰਨਾ"ਹਰ ਵੇਲੇ ਇਹ ਗੀਤ ਗੁਣਗਣਾਉਂਦੇ ਸੁਣ ਕੇ ਪਿਤਾ ਜੀ ਨੇ ਉਸਤਾਦ ਰੱਖ ਦਿੱਤਾ,ਤੇ ਬਕਾਇਦਾ ਸੰਗੀਤ ਸਿਖਲਾਈ ਲਈ।ਮਾਤਾ ਪਿਤਾ ਨੇ ਸੰਗੀਤ ਸਿਖਿਆ ਲਈ ਪ੍ਰੇਰਤ ਤੇ ਉਤਸ਼ਾਹਤ ਕੀਤਾ ਪਰ ਨਾਲ ਹੀ ਅਫ਼ਸਰ,ਜਾਂ ਇੰਝਨੀਅਰ ਬਣਨ ਲਈ ਵੀ ਨਸੀਹਤ ਕੀਤੀ।ਹੋਰ ਭੇੈਣ ਭਰਾ ਹੋਰ ਵੀ ਗਾ ਲੈਂਦੇ ਸਨ,ਇਹ ਕੁਦਰਤੀ ਦੇਣ ਪੂਰੇ ਪਰਿਵਾਰ ਵਿੱਚ ਸੀ ਪਰ ਮਕਬੂਲੀਅਤ ਸਿਰਫ ਜਗਜੀਤ ਸਿੰਘ ਨੂੰ ਮਿਲੀ ਕਿਉਂ ਜੋ ਉਸਨੇ ਸੰਗੀਤ ਨੂੰ ਆਪਣਾ ਜੀਵਨ ਬਣਾ ਲਿਆ ਸੀ।
1956 ਵਿੱਚ ਜਲੰਧਰ ਡੀ. ਏ.ਵੀ ਕਾਲਜ ਵਿੱਚ ਦਾਖਲਾ ਲਿਆ ਤੇ ਮਹਾਜਨ ਹੋਸਟਲ ਵਿੱਚ ਰਹਿ ਕੇ ਸੰਗੀਤ ਦਾ ਰਿਆਜ਼ ਜਾਰੀ ਰੱਖਿਆ।
ਇਹ ਸਟੇਜ ਸ਼ੌਆਂ ਦਾ ਦੌਰ ਸੀ।ਿਇਹ ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ,ਪ੍ਰਕਾਸ ਕੌਰਾਂ ਦਾ ਚੜਦਾ ਵਕਤ ਸੀ,ਤੇ ਇਹਨਾਂ ਦੇ ਹੀ ਸ਼ੌਅ ਵਿੱਚ ਸਟੇਜ ਤੇ ਪਹਿਲੀ ਵਾਰ ਪੰਜਾਬੀ ਗੀਤ ਗਾਉਣ ਦਾ ਅੇਜ਼ਾਜ਼ ਹਾਸਸਲ ਹੋਇਆ ,ਤੇ ਪਹਿਲੀ ਵਾਰ ਦੇ ਹੀ ਗੀਤ," ਕੀ ਤੇਰਾ ਇਤਬਾਰ ਵੇ ਰਾਹੀਆ,ਉਡ ਜਾਵੇਂ ਕਰ ਰੈਣ ਬਸੇਰਾ" ਗਾ ਕੇ ਵਾਹਵਾ ਖੱਟੀ,ਤੇ ਇਥੋਂ ਹੀ ਗਾਉਣ ਲਈ ਪਲੇਟਫਾਰਮ ਮਿਲ ਗਿਆ ਤੇ ਫਿਰ ਆਕਾਸ਼ਵਾਣੀ ਜਲੰਧਰ ਤੋਂ ਗਾਇਆ।ਇਥੇ ਇਹ ਕਹਿਣਾ ਉਚਿਤ ਰਹੇਗਾ ਕਿ ਜਗਜੀਤ ਸਿੰਘ ਦੀ ਗਾਇਕੀ ਨੂੰ ਤਰਾਸ਼ਣ ਦਾ ਮਾਣ ਜਲੰਧਰ ਆਕਾਸ਼ਵਾਣੀ ਨੂੰ ਹਾਸਲ ਹੈ।ਦੇਸ਼ ਵਿਦੇਸ਼ ਜਿਥੇ ਵੀ ਪ੍ਰੋਗਰਾਮ ਕਰਨ ਜਾਂਦੇ ਉਪਰੋਕਤ ਗੀਤ,'ਕੀ ਤੇਰਾ ਇਤਬਾਰ ਵੇ ਰਾਹੀਆ ਪੰਜਾਬੀ ਗੀਤ ਦੀ ਫ਼ਰਮਾਇਸ਼ ਬਹੁਤ ਹੁੰਦੀ,ਬਾਦ ਵਿੱਚ ਵੋ ਕਾਗਜ ਕੀ ਕਸ਼ਤੀ 'ਵੀ ਦੂਜੇ ਨੰਬਰ ਤੇ ਨਾਲ ਹੋ ਗਿਆ।
ਗੰਗਾਨਗਰ ਦੇ ਸਰੋਤਿਆਂ ਨੇ ਜਗਜੀਤ ਸਿੰਘ ਨੂੰ ਬੁਲਬਲੇ-ਏ ਗਜ਼ਲ ਦਾ ਤਖ਼ਲਸ ਦਿੱਤਾ,ਵਿਦੇਸ਼ਾਂ ਵਿੱਚ ਵਸਿਆਂ ਨੇ ਗਜ਼ਲ ਕਿੰਗ ਕਿਹਾ',ਰਾਜ ਸਭਾ ਟੀ ਵੀ.ਨੇ ਬਾਦਸ਼ਾਹ-ਏ ਗਜ਼ਲ ਆਖਿਆ,ਤੇ ਕਈਆਂ ਨੇ 'ਗਜ਼ਲ ਸਮਾਧ' ਆਖਿਆ।
ਗਜ਼ਲ ਗਾਉਣੀ ਤੇ ਸਮਝਣੀ ਹਰੇਕ ਦੀ ਪਸੰਦ ਨਹੀਂ ਸੀ।ਜਗਜੀਤ ਸਿੰਘ ਨੇ ਕਲਾਸੀਕਲ ਨੂੰ ਵੀ ਸਾਧਾਰਨ ਸਰਗਮ ਵਿੱਚ ਪੇਸ਼ ਕੀਤਾ ਤੇ ਮਿਰਜਾ ਗਾਲਿਬ ਵੀ ਸਰੋਤਿਆਂ ਨੂੰ ਸਹਿਜੇ ਹੀ ਪਸੰਦ ਆੳਣ ਲਗ ਪਿਆ।ਫਿਲਮਾਂ ਵਿੱਚ ਗਜ਼ਲਾਂ ਨਹੀਂ ਗਾਈਆ ਜਾਂਦੀਆਂ ਸਨ ਕਿਉਜੋ ਇਹ ਆਮ ਜਨਗਣ ਦੀ ਭਾਸ਼ਾ ਵਿੱਚ ਨਹੀਂ ਹੁੰਦੀਆਂ ਸੀ ਪਰ ਜਗਜੀਤ ਸਿੰਘ ਨੇ ਇਹਨਾਂ ਨੂੰ ਸਾਧਾਰਨ ਸਾਜ਼ ਨਾਲ ਗਾ ਕੇ ਹਿਟ ਕਰਾਇਆ।ਗਜ਼ਲ ਪ੍ਰੇਮੀ ਗਜ਼ਲ ਸੁਣਨ ਲਈ ਕੋਠਿਆਂ ਤੇ ਜਾਂਦੇ ਸੀ ਕਿ ਜਗਜੀਤ ਸਿੰਘ ਨੇ ਗਜ਼ਲ ਨੂੰ ਕੋਠਿਆਂ ਤੋਂ ਕੋਠੀਆਂ ਤਕ ਲੈਆਂਦਾ,ਤੇ ਕਰੋੜਾਂ ਦੀ ਗਿਣਤੀ ਵਿੱਚ ਗਜ਼ਲ ਘਰ ਘਰ ਸੁਣੀ ਜਾਣ ਲਗੀ।ਇਹਦੇ ਸ਼ਾਇਰਾਂ ਨੂੰ ਵੀ ਵਸੀਹ ਖੇਤਰ ਮਿਲ ਗਿਆ।
ਭਜਨ ਗਾਏ ਸ਼ਬਦ ਗਾਏ,ਨਾਤ ਗਾਈ,ਹਰ ਤਰਾਂ ਦੇ ਸੰਗੀਤ ਵਿੱਚ ਮੁਹਾਰਤ ਹਾਸਲ ਕੀਤੀ॥ਕਲਾਸੀਕਲ ਵਿੱਚ ਵੇਸਟਰਨ ਦਾ ਮਿਸ਼ਰਣ ਕਰਕੇ ਨਿਵੇਕਲੀ ਸਾਜ਼ ਤੇ ਆਵਾਜ਼ ਪ੍ਰਫੁਲਤ ਕੀਤੀ।
ਸੰਗੀਤ ਦੀ ਵਿਲੱਖਣਤਾ ਵਿੱਚ ਪੰਜਾਬੀ ਗੀਤਾਂ ਦਾ ਵੀ ਸ਼ੁਮਾਰ ਸੀ-ਮੈਨੂੰ ਤੇਰਾ ਸ਼ਬਾਬ ਲੈ ਬੈਠਾ,ਮਾਏ ਨੀ ਮੈਂ ਸ਼ਿਕਰਾ ਯਾਰ ਬਣਾਇਆ,ਤੇ "ਸਾਰੇ ਪਿੰਡ ਵਿੱਚ ਪੁਆੜੇ ਪਾਏ ਬਿਲੌ ਨੀ ਤੇਰੇ ਗੋਰੇ ਰੰਗ ਨੇ"ਤਾਂ ਡਾਢੀ ਧਮਾਲ ਪਾਈ ਕਿ ਫਿਲਮਿਸਤਾਨ ਵਿੱਚ ਬਿਲੋ ਤਕੀਆ ਕਲਾਮ ਬਣ ਗਈ।
ਜਲੰਧਰ ਵਿੱਚ ਉਸਦੇ ਸਮਕਾਲੀ ਅੱਜ ਵੀ ਉਸਦੀਆਂ ਯਾਦਾਂ ਸੰਭਾਲੇ ਹੋਏ ਹਨ।ਸਲਾਨਾ ਮੀਟਿੰਗ ਵਿੱਚ ਉਸਨੂੰ ਅੱਜ ਵੀ ਜਰੂਰ ਯਾਦ ਕੀਤਾ ਜਾਂਦਾ ਹੈ।ਆਪਣੇ ਉਪਾਸਕਾਂ ਨੂੰ ਸੰਗੀਤ ਸਿਖਿਆ ਦਿੱਤੀ,ਜੋ ਉਹ ਫਿਜ਼ਾ ਨੂੰ ਸੁਰਮਈ ਰੱਖਣ ਲਈ ਸਰਗਮ ਨੂੰ ਪਰਨਾਏ ਹੋਏ ਹਨ।
ਜਲੰਧਰ ਵਿੱਚ ਉਸਨੇ ਕਈ ਟਰਾਫ਼ੀਆਂ ਜਿਤੀਆਂ।ਜਲੰਧਰ ਦੇ ਮਹਾਜਨ ਹੋਸਟਲ ਦੇ ਕਮਰਾ ਨੰ169 ਜਿਥੇ ਉਹ 1959 ਤੋਂ 1963 ਤੱਕ ਸੁਰ ਛੇੜਦਾ ਰਿਹਾ,ਦੀਵਾਰਾਂ ਪੁਛਦੀਆਂ ਹਨ,"ਜਾਨੇ ਕੌਨ ਸਾ ਹੈ ਵੋ ਦੇਸ਼ ਜਹਾਂ ਤੁਮ ਚਲੇ ਗਏ,"॥
ਸੰਗੀਤ ਦੇ ਅੰਬਰ ਤੱਕ ਪੁਜਣ ਲਈ ਜਗਜੀਤ ਸਿੰਘ। ਨੂੰ ਕੜੀ ਤਪਸਿਆ ਕਰਨੀ ਪਈ।ਸਫਲਤਾ ਦੇ ਫੁੱਲ ਤਾਂ ਮਿਲੇ ਪਰ ਕੌਢਿਆਂ ਸਮੇਤ।ਕਈ ਪਰਿਵਾਰਿਕ ਉਲਝਣਾਂ ਤੇ ਮੁਸ਼ਕਲਾਂ ਦੇ ਆਪ ਆਸੂ ਪੀ ਕੇ ਆਪਣੇ ਚਹੇਤਿਆਂ ਨੂੰ ਮੁਸਕਰਾਹਟਾਂ ਤਕਸੀਮ ਕੀਤੀਆਂ।ਜਗਜੀਤ ਸਿੰਘ ਦੀਆਂ ਨਜ਼ਮਾਂ ਤੇ ਗਜਲਾਂ ਕੁਝ ਜਗਾਉਂਦੀਆਂ,ਕੁਝ ਸਿਖਾਉਂਦੀਆਂ,ਕੁਝ ਰਵਾਉਂਦੀਆਂ ਤੇ ਕੁਝ ਹਸਾਉਂਦੀਆਂ ਜਾਂਦੀਆਂ।
ਤੁਮ ਇਤਨਾ ਜੋ ਮੁਸਕਰਾ ਰ।ਹੇ ਹੋ ਕਿਆ ਗਮ ਹੈ ਜੋ ਛੁਪਾ ਰਹੇ ਹੋ" ।ਉਸਦੀ ਆਵਾਜ਼ ਦੀਆ ਤਰੰਗਾਂ ਹਵਾ ਵਿੱਚ ਰਲਗੱਡ ਨੇ।ਸ਼ਾਇਰ ਸਹੀ ਕਹਿ ਰਿਹਾ ਹੈ-
" ਤੁਝੇ ਨਜ਼ਰ ਨਹੀਂ ਆਉਂਗਾ,ਪਰ ਯੇ ਹੀ ਸੱਚ ਹੈ,
ਮੈਂ ਕਾਇਨਾਤ ਮੇਂ ਮੌਜੂਦ ਹੂੰ,ਹਵਾ ਕੀ ਤਰਹ॥
ਰਣਜੀਤ ਕੌਰ ਤਰਨ ਤਾਰਨ 9780282816
10 Oct. 2017